Parineeti Raghav Wedding: ਅੱਜ ਤੋਂ ਸ਼ੁਰੂ ਹੋਣਗੀਆਂ ਵਿਆਹ ਦੀਆਂ ਰਸਮਾਂ, ਚੂੜੇ ਦੀ ਰਸਮ ਤੋਂ ਲੈ ਕੇ ਫੇਰੇ ਤੱਕ, ਪ੍ਰੋਗਰਾਮ ਦੀ ਜਾਣਕਾਰੀ
ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਬਾਲੀਵੁੱਡ ਦੀ ਪਸੰਦੀਦਾ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਕਰਨ ਜਾ ਰਹੇ ਹਨ। ਉਹ 'ਆਪ' ਪਾਰਟੀ ਦੇ ਮਸ਼ਹੂਰ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਵਿੱਚ ਵੱਡੇ ਮਹਿਮਾਨਾਂ ਦੇ ਆਉਣ ਦੀ ਸੰਭਾਵਨਾ ਹੈ। ਆਓ ਜਾਣਦੇ ਹਾਂ 23-24 ਨੂੰ ਰਾਘਵ-ਪਰਿਣੀਤੀ ਦੇ ਵਿਆਹ ਦਾ ਸ਼ਡਿਊਲ ਕੀ ਹੋਵੇਗਾ।
ਬਾਲੀਵੁੱਡ ਇੰਡਸਟਰੀ ਦਾ ਇੱਕ ਹੋਰ ਸ਼ਾਨਦਾਰ ਵਿਆਹ ਹੋਣ ਜਾ ਰਿਹਾ ਹੈ। ਪ੍ਰਿਯੰਕਾ ਚੋਪੜਾ ਦੀ ਭੈਣ ਪਰਿਣੀਤੀ ਚੋਪੜਾ ਵਿਆਹ ਲਈ ਤਿਆਰ ਹੈ। ਇਹ ਜੋੜਾ ਰਾਜਸਥਾਨ ਦੇ ਉਦੈਪੁਰ ਪਹੁੰਚ ਗਿਆ ਹੈ ਅਤੇ ਉੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਜੋੜੇ ਨੂੰ ਸਾਲ 2023 ਵਿੱਚ ਆਈਪੀਐਲ ਮੈਚ ਦੌਰਾਨ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ 13 ਮਈ ਨੂੰ ਮੰਗਣੀ ਕੀਤੀ ਸੀ। ਹੁਣ ਇਸ ਜੋੜੇ ਦੇ ਵਿਆਹ ਦਾ ਸਮਾਂ ਆ ਗਿਆ ਹੈ। ਆਓ ਜਾਣਦੇ ਹਾਂ ਵਿਆਹ ਦੀ ਹਰ ਛੋਟੀ-ਵੱਡੀ ਜਾਣਕਾਰੀ।
ਕਿਹੜੇ ਪ੍ਰੋਗਰਾਮ ਹੋਣਗੇ?
ਪਰਿਣੀਤੀ-ਰਾਘਵ ਦੇ ਵਿਆਹ ਦੀ ਤਰੀਕ 24 ਸਤੰਬਰ 2023 ਰੱਖੀ ਗਈ ਹੈ। ਪਰ ਵਿਆਹ ਤੋਂ ਪਹਿਲਾਂ ਦੇ ਸਾਰੇ ਫੰਕਸ਼ਨ 23 ਸਤੰਬਰ ਤੋਂ ਸ਼ੁਰੂ ਹੋ ਜਾਣਗੇ। ਨਵੀਂ ਦਿੱਲੀ ਵਿੱਚ ਅਰਦਾਸ ਅਤੇ ਕੀਰਤਨ ਵਰਗੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਸੂਫੀ ਨਾਈਟਾਂ ਦਾ ਵੀ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਖਬਰਾਂ ਹਨ ਕਿ ਦੋਵਾਂ ਪਰਿਵਾਰਾਂ ਵਿਚਾਲੇ ਕ੍ਰਿਕਟ ਮੈਚ ਵੀ ਖੇਡਿਆ ਜਾਵੇਗਾ।
ਰਾਘਵ ਚੱਢਾ ਦੀ ਸਿਹਰਾ ਬੰਦੀ ਸਮਾਗਮ 24 ਤਰੀਕ ਨੂੰ ਦੁਪਹਿਰ 1 ਵਜੇ ਤੋਂ ਹੋਵੇਗਾ। ਰਾਘਵ ਚੱਢਾ ਕਿਸ਼ਤੀ ਰਾਹੀਂ ਵਿਆਹ ਵਾਲੀ ਥਾਂ ‘ਤੇ ਪਹੁੰਚਣਗੇ। ਜੈਮਾਲਾ ਸਮਾਗਮ ਬਾਅਦ ਦੁਪਹਿਰ 3:30 ਵਜੇ ਹੋਵੇਗਾ। ਇਸ ਤੋਂ ਬਾਅਦ 4 ਵਜੇ ਦੇ ਕਰੀਬ ਫੇਰੇ ਲਏ ਜਾਣਗੇ। ਵਿਦਾਇਗੀ ਸਮਾਰੋਹ ਸ਼ਾਮ 6:30 ਵਜੇ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਸ਼ਾਨਦਾਰ ਰਿਸੈਪਸ਼ਨ ਸ਼ੁਰੂ ਹੋਵੇਗਾ, ਜਿਸ ਦੀ ਥੀਮ ਨੂੰ ਏ ਨਾਈਟ ਆਫ ਓਮੋਰ ਰੱਖਿਆ ਗਿਆ ਹੈ।
ਜਾਣੋ ਸਮਾਗਮ ਦੀਆਂ ਪੂਰੀ ਡਿਟੇਲਸ
ਖਬਰਾਂ ਦੀ ਮੰਨੀਏ ਤਾਂ ਪਰਿਣੀਤੀ ਰਾਘਵ ਦੇ ਵਿਆਹ ਦੇ ਦੋਵੇਂ ਫੰਕਸ਼ਨ ਰਾਜਸਥਾਨ ਦੇ ਉਦੈਪੁਰ ਦੇ ਦਿ ਲੀਲਾ ਪੈਲੇਸ ਅਤੇ ਦਿ ਤਾਜ ਲੇਕ ਪੈਲੇਸ ‘ਚ ਆਯੋਜਿਤ ਕੀਤੇ ਜਾਣਗੇ। ਇਹ ਇੱਕ ਆਲੀਸ਼ਾਨ ਸਥਾਨ ਹੈ ਅਤੇ ਬਹੁਤ ਮਹਿੰਗਾ ਵੀ ਹੈ। ਪਰਿਣੀਤੀ-ਰਾਘਵ ਦੇ ਵਿਆਹ ਦੇ ਮੌਕੇ ‘ਤੇ ਇਸ ਸਥਾਨ ਨੂੰ ਵੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ ਸਮਾਗਮ ਵਾਲੀ ਥਾਂ ‘ਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ
ਵਿਆਹ ਦੀ ਥੀਮ ਅਤੇ ਪਹਿਰਾਵਾ ਕਿਹੋ ਜਿਹਾ ਹੋਵੇਗਾ?
ਥੀਮ ਦੀ ਗੱਲ ਕਰੀਏ ਤਾਂ ਇਸ ਨੂੰ ਡਿਵਾਇਨ ਪ੍ਰੋਮਿਸ – ਏ ਪਰਲ ਵ੍ਹਾਈਟ ਇੰਡੀਅਨ ਵੈਡਿੰਗ ਰੱਖਿਆ ਗਿਆ ਹੈ। ਸਫੈਦ ਰੰਗ ਦੀ ਸਜਾਵਟ ਵਿੱਚ ਜ਼ਿਆਦਾ ਵਰਤੋਂ ਹੋਵੇਗੀ। ਪਹਿਰਾਵੇ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਚਿੱਟੇ ਰੰਗ ਦੇ ਪਹਿਰਾਵੇ ਵਿੱਚ ਨਜ਼ਰ ਆਉਣਗੇ ਜੋ ਮਨੀਸ਼ ਮਲਹੋਤਰਾ ਅਤੇ ਪਵਨ ਸਚਦੇਵ ਦੁਆਰਾ ਡਿਜ਼ਾਈਨ ਕੀਤੇ ਗਏ ਹਨ।
ਮੀਨੂ ਵਿੱਚ ਕੀ ਹੋਵੇਗਾ?
ਵਿਆਹ ਵਾਲੀ ਥਾਂ ਦੀ ਗੱਲ ਕਰੀਏ ਤਾਂ ਪੰਜਾਬੀ ਪਕਵਾਨ ਪਰੋਸੇ ਜਾਣਗੇ ਕਿਉਂਕਿ ਪਰਿਵਾਰ ਦਾ ਪਿਛੋਕੜ ਪੰਜਾਬੀ ਹੈ। ਇਸ ਤੋਂ ਇਲਾਵਾ ਮਹਿਮਾਨਾਂ ਦੀ ਪਸੰਦ ਦਾ ਖਾਸ ਖਿਆਲ ਰੱਖਿਆ ਗਿਆ ਹੈ ਅਤੇ ਪਕਵਾਨਾਂ ਵਿੱਚ ਰਾਜਸਥਾਨੀ ਪਕਵਾਨ ਵੀ ਸ਼ਾਮਲ ਕੀਤੇ ਗਏ ਹਨ।
ਕੌਣ ਆਵੇਗਾ?
ਪਰਿਣੀਤੀ ਚੋਪੜਾ ਗਲੈਮਰ ਦੀ ਦੁਨੀਆ ਤੋਂ ਆਉਂਦੇ ਹਨ ਅਤੇ ਉਨ੍ਹਾ ਦਾ ਪਿਛੋਕੜ ਵੀ ਫਿਲਮੀ ਹੈ। ਉਨ੍ਹਾਂ ਦੀ ਭੈਣ ਪ੍ਰਿਅੰਕਾ ਚੋਪੜਾ ਇੱਕ ਅੰਤਰਰਾਸ਼ਟਰੀ ਸਟਾਰ ਹੈ। ਦੂਜੇ ਪਾਸੇ ਰਾਘਵ ਚੱਢਾ ਇੱਕ ਮਸ਼ਹੂਰ ਨੌਜਵਾਨ ਸਿਆਸਤਦਾਨ ਹਨ। ਅਜਿਹੇ ‘ਚ ਫਿਲਮ ਅਤੇ ਸਿਆਸੀ ਜਗਤ ਨਾਲ ਜੁੜੀਆਂ ਕਈ ਮਸ਼ਹੂਰ ਹਸਤੀਆਂ ਦੇ ਸ਼ਿਰਕਤ ਕਰਨ ਦੀ ਸੰਭਾਵਨਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ।