Malaika Arora Father Death Reason: ਕਿਵੇਂ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ? ਮੁੰਬਈ ਪੁਲਿਸ ਨੇ ਕੀ ਕੁਝ ਦੱਸਿਆ? ਜਾਣੋ... | malaika-arora-father-death-mumbai-police-statement-about-suicide story more detail in punjabi Punjabi news - TV9 Punjabi

Malaika Arora Father Death Reason: ਕਿਵੇਂ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ? ਮੁੰਬਈ ਪੁਲਿਸ ਨੇ ਕੀ ਕੁਝ ਦੱਸਿਆ? ਜਾਣੋ…

Updated On: 

11 Sep 2024 16:20 PM

Malaika Arora Father Suicide: ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਅਰੋੜਾ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਨਾਲ ਪੂਰੀ ਇੰਡਸਟਰੀ ਹੈਰਾਨ ਅਤੇ ਦੁਖੀ ਹੈ। ਜਦੋਂ ਮਲਾਇਕਾ ਨੂੰ ਆਪਣੇ ਪਿਤਾ ਦੇ ਦਿਹਾਂਤ ਦੀ ਖਬਰ ਮਿਲੀ, ਉਹ ਉਸ ਸਮੇਂ ਪੁਣੇ 'ਚ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਅਰਬਾਜ਼ ਵੀ ਉਨ੍ਹਾਂ ਦੇ ਘਰ ਪਹੁੰਚ ਗਏ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ 'ਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ।

Malaika Arora Father Death Reason: ਕਿਵੇਂ ਹੋਈ ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ? ਮੁੰਬਈ ਪੁਲਿਸ ਨੇ ਕੀ ਕੁਝ ਦੱਸਿਆ? ਜਾਣੋ...

ਕਿਵੇਂ ਹੋਈ ਮਲਾਇਕਾ ਦੇ ਪਿਤਾ ਦੀ ਮੌਤ? ਮੁੰਬਈ ਪੁਲਿਸ ਨੇ ਕੀ ਕੁਝ ਦੱਸਿਆ

Follow Us On

ਬੁੱਧਵਾਰ ਸਵੇਰੇ ਫਿਲਮ ਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਦਿਲ ਦਹਿਲਾਉਣ ਵਾਲੀ ਖਬਰ ਆਈ ਕਿ ਅਦਾਕਾਰ ਅਤੇ ਅਰਬਾਜ਼ ਖਾਨ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਮਿਲਦੇ ਹੀ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ। ਅਰਬਾਜ਼ ਤੁਰੰਤ ਮਲਾਇਕਾ ਦੇ ਪਿਤਾ ਦੇ ਘਰ ਪਹੁੰਚੇ। ਇਸ ਤੋਂ ਬਾਅਦ ਉੱਥੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦੀ ਭੀੜ ਇਕੱਠੀ ਹੋ ਗਈ। ਸ਼ੁਰੂਆਤੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਮਲਾਇਕਾ ਦੇ ਪਿਤਾ ਅਨਿਲ ਅਰੋੜਾ ਨੇ ਆਪਣੇ ਘਰ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਹੁਣ ਪੂਰੇ ਮਾਮਲੇ ‘ਤੇ ਮੁੰਬਈ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ।

ਇਸ ਪੂਰੀ ਘਟਨਾ ਬਾਰੇ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜ ਤਿਲਕ ਰੋਸ਼ਨ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, ਅਨਿਲ ਅਰੋੜਾ ਦੀ ਲਾਸ਼ ਮਿਲੀ ਹੈ। ਉਹ ਇਸ ਇਮਾਰਤ ਦੀ ਛੇਵੀਂ ਮੰਜ਼ਿਲ ‘ਤੇ ਰਹਿੰਦੇ ਸਨ। ਸਾਡੀ ਟੀਮ ਇੱਥੇ ਹੈ ਅਤੇ ਅਸੀਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਇਸ ਦੌਰਾਨ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਹਰ ਐਂਗਲ ਤੋਂ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਸਾਡੀ ਟੀਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਮਲਾਇਕਾ ਅਰੋੜਾ ਦੇ ਪਿਤਾ ਦੀ ਮੌਤ ਕਿਵੇਂ ਹੋਈ ? ਇਸ ਬਾਰੇ ਰਾਜ ਤਿਲਕ ਰੋਸ਼ਨ ਨੇ ਕਿਹਾ, ਅਸੀਂ ਹਰ ਚੀਜ਼ ਦੀ ਵਿਸਥਾਰ ਨਾਲ ਜਾਂਚ ਕਰ ਰਹੇ ਹਾਂ। ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਅਸੀਂ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਾਂ।

ਮਲਾਇਕਾ ਅਤੇ ਅੰਮ੍ਰਿਤਾ ਪਹੁੰਚੀਆਂ ਘਰ

ਆਪਣੇ ਪਿਤਾ ਦੀ ਮੌਤ ਦੀ ਖਬਰ ਮਿਲਦੇ ਹੀ ਮਲਾਇਕਾ ਅਰੋੜਾ ਜਲਦਬਾਜ਼ੀ ‘ਚ ਘਰ ਪਹੁੰਚੀ। ਖਬਰਾਂ ਮੁਤਾਬਕ ਜਦੋਂ ਉਨ੍ਹਾਂ ਨੂੰ ਖਬਰ ਮਿਲੀ ਤਾਂ ਉਹ ਪੁਣੇ ‘ਚ ਸਨ। ਅੰਮ੍ਰਿਤਾ ਅਰੋੜਾ ਵੀ ਆਪਣੇ ਪਤੀ ਨਾਲ ਪਿਤਾ ਦੇ ਘਰ ਪਹੁੰਚੀ। ਅਨਿਲ ਅਰੋੜਾ ਦੇ ਘਰ ਪਹੁੰਚਣ ਵਾਲਿਆਂ ‘ਚ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖਾਨ ਵੀ ਸ਼ਾਮਲ ਸਨ। ਅਰਬਾਜ਼ ਖਾਨ ਪਰਿਵਾਰ ਦੇ ਪਹਿਲੇ ਵਿਅਕਤੀ ਸਨ ਜੋ ਉੱਥੇ ਪਹੁੰਚੇ।

ਕਦੋਂ ਵਾਪਰੀ ਇਹ ਘਟਨਾ ?

ਖਬਰਾਂ ਮੁਤਾਬਕ ਮਲਾਇਕਾ ਦੇ ਪਿਤਾ ਅਨਿਲ ਅਰੋੜਾ ਨੇ ਬੁੱਧਵਾਰ ਸਵੇਰੇ ਕਰੀਬ 9 ਵਜੇ ਆਪਣੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਦੋਂ ਇਹ ਘਟਨਾ ਵਾਪਰੀ ਤਾਂ ਅਨਿਲ ਅਰੋੜਾ ਦੇ ਘਰ ਉਨ੍ਹਾਂ ਦੇ ਨੌਕਰ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਅਨਿਲ ਦੀਆਂ ਦੋ ਬੇਟੀਆਂ ਮਲਾਇਕਾ ਅਤੇ ਅੰਮ੍ਰਿਤਾ ਹਨ। ਪਰ ਦੋਵੇਂ ਵੱਖੋ-ਵੱਥ ਰਹਿੰਦੀਆਂ ਹਨ। ਮਲਾਇਕਾ ਦੇ ਮਾਤਾ-ਪਿਤਾ ਦਾ ਕਈ ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਹਾਲਾਂਕਿ, ਉਨ੍ਹਾਂ ਦੀ ਸਾਬਕਾ ਪਤਨੀ ਨਾਲ ਉਸਦੇ ਸਬੰਧ ਚੰਗੇ ਦੱਸੇ ਜਾਂਦੇ ਹਨ।

Exit mobile version