ਪੰਜਾਬੀ ਫਿਲਮ ‘ਚ ਨਜ਼ਰ ਆਉਣਗੇ ਹਰਭਜਨ ਦੇ ਪਤਨੀ, ਰਾਜ ਕੁੰਦਰਾ ਵੀ ਕਰਣਗੇ ਡੈਬਿਊ

Published: 

14 Jan 2025 20:47 PM

ਇਹ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਆਲੇ-ਦੁਆਲੇ ਦੀਆਂ ਥਾਵਾਂ 'ਤੇ ਕੀਤੀ ਜਾਵੇਗੀ। ਇਸ ਵਿਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਉਹ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ 'ਤੇ ਆਪਣਾ ਡੈਬਿਊ ਕਰ ਰਹੇ ਹਨ।

ਪੰਜਾਬੀ ਫਿਲਮ ਚ ਨਜ਼ਰ ਆਉਣਗੇ ਹਰਭਜਨ ਦੇ ਪਤਨੀ, ਰਾਜ ਕੁੰਦਰਾ ਵੀ ਕਰਣਗੇ ਡੈਬਿਊ

ਸਾਬਕਾ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ, ਪਤਨੀ ਗੀਤਾ ਬਸਰਾ

Follow Us On

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜਲਦ ਹੀ ਪੰਜਾਬੀ ਫਿਲਮ ਮੇਹਰ ਤੋਂ ਆਪਣਾ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੇ ਨਾਲ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਦੋਵੇਂ ਪੰਜਾਬੀ ਫਿਲਮ ‘ਮੇਹਰ’ ਨਾਲ ਪੋਲੀਵੁੱਡ ਵਿੱਚ ਆਪਣਾ ਡੈਬਿਊ ਕਰਨਗੇ। ਇਸ ਫਿਲਮ ਦਾ ਐਲਾਨ ਕੱਲ੍ਹ ਯਾਨੀ ਸੋਮਵਾਰ ਨੂੰ ਕੀਤਾ ਗਿਆ ਸੀ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਗੱਲ ਕਰੀਏ ਤਾਂ ਉਹ ਜਲੰਧਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਤਨੀ ਗੀਤਾ ਬਸਰਾ ਫਿਲਮ ਮੇਹਰ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਗੀਤਾ ਬਸਰਾ ਬਾਲੀਵੁੱਡ ਫਿਲਮਾਂ ‘ਚ ਕੰਮ ਕਰ ਚੁੱਕੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਤੋਂ ਦੂਰੀ ਬਣਾਈ ਰੱਖੀ ਹੈ। ਹੁਣ ਉਹ ਪੋਲੀਵੁੱਡ ਰਾਹੀਂ ਦੁਬਾਰਾ ਫਿਲਮੀ ਦੁਨੀਆ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਨ।

ਰਾਕੇਸ਼ ਮਹਿਤਾ ਇਸ ਫਿਲਮ ਦੇ ਨਿਰਦੇਸ਼ਕ

ਡੀਬੀ ਡਿਜੀਟੇਨਮੈਂਟ ਅਤੇ ਰਘੂ ਖੰਨਾ ਦੁਆਰਾ ਪੇਸ਼ ਕੀਤੀ ਗਈ, ਇਹ ਫਿਲਮ ਦਿਵਿਆ ਭਟਨਾਗਰ ਦੁਆਰਾ ਨਿਰਮਿਤ ਹੈ। ਜਦੋਂ ਕਿ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਸਿਨੇਮਾ ਨਿਰਦੇਸ਼ਕ ਰਾਕੇਸ਼ ਮਹਿਤਾ ਕਰਨਗੇ। ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਪ੍ਰਸਿੱਧ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਮੁੰਬਈ ਦੇ ਹਲਕਿਆਂ ਵਿੱਚ ਇੱਕ ਵਿਵਾਦਪੂਰਨ ਸ਼ਖਸੀਅਤ ਵਜੋਂ ਜਾਣੇ ਜਾਂਦੇ ਅਤੇ ਕਈ ਵਿਵਾਦਾਂ ਵਿੱਚ ਘਿਰੇ ਰਾਜ ਕੁੰਦਰਾ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ‘ਚ ਸ਼ਾਮਲ ਹੋਣਗੇ।

ਰਾਜ ਕੁੰਦਰਾ ਹਾਲ ਹੀ ਵਿੱਚ ਰਿਲੀਜ਼ ਹੋਈ OTT ਫਿਲਮ ਅੰਡਰਟ੍ਰਾਇਲ (UT69) ਦਾ ਹਿੱਸਾ ਸੀ। ਉਹ ਆਪਣੀ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਜਾਪਦੇ ਹਨ ਅਤੇ ਇਸ ਸਬੰਧ ‘ਚ ਉਨ੍ਹਾਂ ਨੇ ਆਪਣੇ ਸੋਸ਼ਲ ਪਲੇਟਫਾਰਮ ‘ਤੇ ਆਪਣੀ ਖੁਸ਼ੀ ਵੀ ਪ੍ਰਗਟ ਕੀਤੀ ਹੈ। ਇਹ ਫ਼ਿਲਮ ਪੰਜਾਬੀ ਫ਼ਿਲਮ ਦੇ ਮਿਸ਼ਰਣ ਨਾਲ ਬਣਾਈ ਜਾਵੇਗੀ। ਦਿਲਚਸਪ ਨਾਟਕੀ ਅਤੇ ਭਾਵਨਾਤਮਕ ਰੰਗਾਂ ਨਾਲ ਭਰਿਆ ਇਹ ਸ਼ੋਅ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਪ੍ਰਸਿੱਧ ਕਲਾਕਾਰਾਂ ਦੇ ਸਹਿਯੋਗ ਦਾ ਵੀ ਗਵਾਹ ਬਣੇਗਾ।

ਇਹ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਆਲੇ-ਦੁਆਲੇ ਦੀਆਂ ਥਾਵਾਂ ‘ਤੇ ਕੀਤੀ ਜਾਵੇਗੀ। ਇਸ ਵਿਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਉਹ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ ‘ਤੇ ਆਪਣਾ ਡੈਬਿਊ ਕਰ ਰਹੇ ਹਨ।