ਗੁੰਡਾਗਰਦੀ ਨਹੀਂ ਚੱਲੇਗੀ, ਐਮਰਜੈਂਸੀ ਨੂੰ ਲੈ ਕੇ ਹੋ ਰਹੇ ਵਿਵਾਦ 'ਤੇ ਭੜਕੀ ਕੰਗਨਾ | Kangana-ranaut-reply on controversy of her upcoming film-emergency-video-viral- full detail in punjabi Punjabi news - TV9 Punjabi

ਮੈਂ ਡਰਨ ਵਾਲੀ ਨਹੀਂ, ਇਹ ਗੁੰਡਾਗਰਦੀ ਨਹੀਂ ਚੱਲੇਗੀ… ‘ਐਮਰਜੈਂਸੀ’ ਨੂੰ ਲੈ ਕੇ ਹੋ ਰਹੇ ਵਿਵਾਦ ‘ਤੇ ਭੜਕੀ ਕੰਗਨਾ ਰਣੌਤ

Updated On: 

28 Aug 2024 18:47 PM

Kangna Ranaut on Emergency: ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਹਾਲਾਂਕਿ ਇਸ ਫਿਲਮ ਨੂੰ ਲੈ ਕੇ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੀ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਹੁਣ ਇਸ 'ਤੇ ਕੰਗਨਾ ਦਾ ਬਿਆਨ ਸਾਹਮਣੇ ਆਇਆ ਹੈ।

ਮੈਂ ਡਰਨ ਵਾਲੀ ਨਹੀਂ, ਇਹ ਗੁੰਡਾਗਰਦੀ ਨਹੀਂ ਚੱਲੇਗੀ... ਐਮਰਜੈਂਸੀ ਨੂੰ ਲੈ ਕੇ ਹੋ ਰਹੇ ਵਿਵਾਦ ਤੇ ਭੜਕੀ ਕੰਗਨਾ ਰਣੌਤ

ਐਮਰਜੈਂਸੀ ਨੂੰ ਲੈ ਕੇ ਹੋ ਰਹੇ ਵਿਵਾਦ 'ਤੇ ਭੜਕੀ ਕੰਗਨਾ

Follow Us On

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਪਹਿਲਾਂ ਇਹ ਫਿਲਮ ਸਾਲ 2023 ‘ਚ ਰਿਲੀਜ਼ ਹੋਣੀ ਸੀ ਪਰ ਉਸ ਸਮੇਂ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਸੀ। ਹੁਣ ਇਹ ਫਿਲਮ 6 ਸਤੰਬਰ ਨੂੰ ਵੱਡੇ ਪਰਦੇ ‘ਤੇ ਆ ਰਹੀ ਹੈ। ਜਿੱਥੇ ਇਕ ਪਾਸੇ ਕੰਗਨਾ ਇਨ੍ਹੀਂ ਦਿਨੀਂ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ। ਹਾਲ ਹੀ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ। ਹੁਣ ਕੰਗਨਾ ਨੇ ਫਿਲਮ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਬਾਰੇ ਗੱਲ ਕੀਤੀ ਹੈ।

ਕੰਗਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਉਹ ਬਿਲਕੁਲ ਨਹੀਂ ਡਰਨ ਵਾਲੀ ਨਹੀਂ ਹੈ। ‘ਆਜਤਕ’ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ”ਮੈਨੂੰ ਡਰਾ ਨਹੀਂ ਸਕਦੇ ਹੋ। ਮੈਂ ਇਸ ਦੇਸ਼ ਦੀ ਆਵਾਜ਼ ਨੂੰ ਮਰਨ ਨਹੀਂ ਦੇ ਸਕਦੀ ਹਾਂ। ਇਹ ਲੋਕ ਮੈਨੂੰ ਧਮਕੀਆਂ ਦੇਣ, ਮੈਨੂੰ ਗੋਲੀ ਮਾਰ ਦੇਣ, ਮੈਂ ਡਰਨ ਵਾਲੀ ਨਹੀਂ ਹਾਂ, ਇਹ ਗੁੰਡਾਗਰਦੀ ਨਹੀਂ ਚੱਲਣ ਵਾਲੀ। ਇਸ ਫਿਲਮ ਨੂੰ ਲੈ ਕੇ ਹੋਏ ਵਿਵਾਦ ‘ਤੇ ਕੰਗਨਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਫਿਲਮ ਤੱਥਾਂ ‘ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਸਿਰਫ਼ ਉਹੀ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਬਲਿਕ ਡੋਮੇਨ ਵਿੱਚ ਮੌਜੂਦ ਹਨ।

ਪੰਜਾਬ ‘ਚ ‘ਐਮਰਜੈਂਸੀ’ ਦੀ ਰਿਲੀਜ਼ ‘ਤੇ ਰੋਕ ਦੀ ਮੰਗ

27 ਅਗਸਤ ਨੂੰ ਪੰਜਾਬ ਦੇ ਬਠਿੰਡਾ ‘ਚ ਸਿਨੇਮਾਘਰਾਂ ਦੇ ਬਾਹਰ ਇਸ ਫਿਲਮ ਦੇ ਵਿਰੋਧ ‘ਚ ਪ੍ਰਦਰਸ਼ਨ ਹੋਣ ਦੀ ਖਬਰ ਆਈ ਸੀ। ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਵਕੀਲ ਇਮਾਨ ਸਿੰਘ ਖਹਿਰਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਫਿਲਮ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਇੰਨਾ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਮਰਜੈਂਸੀ ਦੀ ਨਿਰਮਾਤਾ ਕੰਗਨਾ ਰਣੌਤ ਨੂੰ ਵੀ ਨੋਟਿਸ ਭੇਜ ਕੇ ਸਿੱਖ ਕੌਮ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ ਇਸ ਫਿਲਮ ਦੇ ਟ੍ਰੇਲਰ ਨੂੰ ਵੀ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ।

ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ

ਫਿਲਮ ਦੇ ਆਲੇ-ਦੁਆਲੇ ਦੇ ਵਿਵਾਦਾਂ ਦੇ ਵਿਚਕਾਰ, 26 ਅਗਸਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ‘ਚ ਵਿੱਕੀ ਥਾਮਸ ਮਸੀਹ ਕੰਗਨਾ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਇਹ ਫਿਲਮ ਰਿਲੀਜ਼ ਹੋਈ ਤਾਂ ਉਹ ਕੰਗਨਾ ਨੂੰ ਜਾਨੋਂ ਮਾਰ ਦੇਣਗੇ। ਕੰਗਨਾ ਨੇ ਵਾਇਰਲ ਵੀਡੀਓ ਨੂੰ ਰਿਪੋਸਟ ਕੀਤਾ ਸੀ ਅਤੇ ਪੰਜਾਬ ਪੁਲਿਸ, ਹਿਮਾਚਲ ਪੁਲਿਸ ਅਤੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਸੀ।

ਇਸ ਫਿਲਮ ‘ਚ ਸਾਲ 1975 ‘ਚ ਦੇਸ਼ ‘ਚ ਲਗਾਈ ਗਈ ਐਮਰਜੈਂਸੀ ਦੀ ਕਹਾਣੀ ਦਿਖਾਈ ਜਾ ਰਹੀ ਹੈ। ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਇਸ ਫਿਲਮ ਦੇ ਨਿਰਦੇਸ਼ਕ ਵੀ ਹਨ। ਉਨ੍ਹਾਂ ਤੋਂ ਇਲਾਵਾ ਇਸ ਫਿਲਮ ‘ਚ ਬਾਲੀਵੁੱਡ ਦੇ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਹਨ। ਜਿਵੇਂ- ਅਨੁਪਮ ਖੇਰ, ਮਨੀਸ਼ਾ ਕੋਇਰਾਲਾ, ਮਹਿਮਾ ਚੌਧਰੀ ਅਤੇ ਮਿਲਿੰਦ ਸੋਮਨ। ਹਾਲਾਂਕਿ ਇਸ ਤੋਂ ਪਹਿਲਾਂ ਕੰਗਨਾ ਨੇ ਪਿਛਲੇ ਸਾਲ 24 ਨਵੰਬਰ ਨੂੰ ਆਪਣੀ ਫਿਲਮ ਰਿਲੀਜ਼ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਫਿਰ ਉਨ੍ਹਾਂ ਨੇ ਇਸਨੂੰ 14 ਜੂਨ, 2024 ਤੱਕ ਮੁਲਤਵੀ ਕਰ ਦਿੱਤਾ। ਹਾਲਾਂਕਿ ਇਹ ਫਿਲਮ ਜੂਨ ‘ਚ ਵੀ ਰਿਲੀਜ਼ ਨਹੀਂ ਹੋ ਸਕੀ।

Exit mobile version