ਉਹ ਫ਼ਿਲਮ, ਜਿਸਦੇ ਸ਼ੁਰੂ ਹੁੰਦੇ ਹੀ ਸਿਨੇਮਾ ਹਾਲ ਬਣ ਜਾਂਦੇ ਸਨ ਮੰਦਿਰ, ਚੱਪਲਾਂ ਬਾਹਰ ਲਾਹ ਕੇ ਫ਼ਿਲਮ ਵੇਖਦੇ ਸਨ ਲੋਕ

Published: 

17 Dec 2024 15:56 PM

Jai Santoshi Maa: 70 ਦੇ ਦਹਾਕੇ 'ਚ ਰਿਲੀਜ਼ ਹੋਈ ਫਿਲਮ ਜੈ ਸੰਤੋਸ਼ੀ ਮਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਕ੍ਰੇਜ਼ ਸੀ। ਲੋਕ ਪਿੰਡਾਂ-ਕਸਬਿਆਂ ਤੋਂ ਫਿਲਮ ਦੇਖਣ ਆਉਂਦੇ ਸਨ ਅਤੇ ਮੰਦਰਾਂ ਵਾਂਗ ਸਿਨੇਮਾਘਰਾਂ ਦੇ ਬਾਹਰ ਆਪਣੀਆਂ ਜੁੱਤੀਆਂ-ਚੱਪਲਾਂ ਲਾਹ ਦਿੰਦੇ ਸਨ। ਔਰਤਾਂ ਪਰਦੇ 'ਤੇ ਫੁੱਲ ਅਤੇ ਸਿੱਕੇ ਸੁੱਟਦੀਆਂ ਸਨ। ਇਸ ਫਿਲਮ ਨੇ ਉਸ ਸਮੇਂ ਦੌਰਾਨ ਚੰਗੀ ਕਮਾਈ ਕੀਤੀ ਸੀ।

ਉਹ ਫ਼ਿਲਮ, ਜਿਸਦੇ ਸ਼ੁਰੂ ਹੁੰਦੇ ਹੀ ਸਿਨੇਮਾ ਹਾਲ ਬਣ ਜਾਂਦੇ ਸਨ ਮੰਦਿਰ, ਚੱਪਲਾਂ ਬਾਹਰ ਲਾਹ ਕੇ ਫ਼ਿਲਮ ਵੇਖਦੇ ਸਨ ਲੋਕ

ਉਹ ਫ਼ਿਲਮ, ਜਿਸਦੇ ਲਈ ਮੰਦਿਰ ਬਣ ਗਏ ਥੀਏਟਰ

Follow Us On

70 ਦੇ ਦਹਾਕੇ ਵਿੱਚ ਜਦੋਂ ਅਮਿਤਾਭ ਬੱਚਨ, ਧਰਮਿੰਦਰ ਅਤੇ ਰਾਜੇਸ਼ ਖੰਨਾ ਦਾ ਦੌਰ ਸੀ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇੱਕ ਛੋਟੀ ਜਿਹੀ ਫ਼ਿਲਮ ਇਨ੍ਹਾਂ ਦਿੱਗਜਾਂ ਦੀਆਂ ਫ਼ਿਲਮਾਂ ਦਾ ਮੁਕਾਬਲਾ ਕਰਨ ਜਾ ਰਹੀ ਹੈ। ਇਸ ਫਿਲਮ ਦੇ ਸ਼ੁਰੂਆਤੀ ਰੁਝਾਨ ਕੁਝ ਅਜਿਹੇ ਸਨ ਕਿ ਸਿਰਫ ਤਿੰਨ ਦਿਨਾਂ ਦੀ ਕਮਾਈ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਫਲਾਪ ਮੰਨ ਲਿਆ ਗਿਆ ਸੀ। ਦਰਅਸਲ, ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਪੌਰਾਣਿਕ ਫਿਲਮਾਂ ਦਾ ਰੁਝਾਨ ਇਕ ਦਹਾਕਾ ਪਹਿਲਾਂ ਹੀ ਖਤਮ ਹੋ ਗਿਆ ਸੀ, ਇਸ ਲਈ ਉਸ ਦੇਵੀ ‘ਤੇ ਆਧਾਰਿਤ ਫਿਲਮ ਦੇਖਣ ਕੌਣ ਆਵੇਗਾ, ਜਿਨ੍ਹਾਂ ਬਾਰੇ ਪਹਿਲਾਂ ਕਿਸੇ ਨੇ ਕਦੇ ਨਹੀਂ ਸੁਣਿਆ ਹੀ ਨਾ ਹੋਵੇ। ਪਰ ਸਿਨੇਮਾਘਰਾਂ ‘ਚ ਲੜਖੜਾਉਂਦੀ ਇਸ ਫਿਲਮ ਦ੍ ਨਾਲ ਪਤਾ ਨਹੀਂ ਕੀ ਹੋਇਆ ਕਿ ਇਸਨੇ ਕਰੋੜਾਂ ਰੁਪਏ ਕਮਾ ਲਏ।

ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਫਿਲਮ ਦੀ ਗੱਲ ਕਰ ਰਹੇ ਹਾਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ 1975 ‘ਚ ਰਿਲੀਜ਼ ਹੋਈ ਫਿਲਮ ‘ਜੈ ਸੰਤੋਸ਼ੀ ਮਾਂ’ ਦੀ। ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਅਜਿਹਾ ਕ੍ਰੇਜ਼ ਸੀ ਕਿ ਲੋਕ ਇਸ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਜਾਂਦੇ ਸਨ ਅਤੇ ਸਿਨੇਮਾਘਰ ਹਾਊਸਫੁੱਲ ਹੋ ਜਾਂਦੇ ਸਨ। ਕਿਹਾ ਜਾਂਦਾ ਹੈ ਕਿ ਉਸ ਦੌਰ ‘ਚ ‘ਜੈ ਸੰਤੋਸ਼ੀ ਮਾਂ’ ਨੂੰ ਹਿੱਟ ਬਣਾਉਣ ‘ਚ ਔਰਤਾਂ ਦੀ ਸਭ ਤੋਂ ਵੱਡੀ ਭੂਮਿਕਾ ਸੀ। ਇਸੇ ਲਈ ਹਰ ਸ਼ਨੀਵਾਰ ਨੂੰ ਔਰਤਾਂ ਲਈ ਵੱਖਰਾ ਸ਼ੋਅ ਹੁੰਦਾ ਸੀ।

ਥੀਏਟਰ ਦੇ ਦਰਵਾਜ਼ੇ ਬੰਦ ਹੁੰਦੇ ਹੀ ਮੰਦਰਾਂ ਵਿੱਚ ਬਦਲ ਜਾਂਦੇ ਸਨ ਸਿਨੇਮਾ ਹਾਲ

ਨਿਰਦੇਸ਼ਕ ਵਿਜੇ ਸ਼ਰਮਾ ਦੀ ਫਿਲਮ ‘ਜੈ ਸੰਤੋਸ਼ੀ ਮਾਂ’ ‘ਚ ਅਨੀਤਾ ਗੁਹਾ ਨੇ ਸੰਤੋਸ਼ੀ ਮਾਤਾ ਦਾ ਕਿਰਦਾਰ ਨਿਭਾਇਆ ਸੀ। ਕਿਹਾ ਜਾਂਦਾ ਹੈ ਕਿ ‘ਜੈ ਸੰਤੋਸ਼ੀ ਮਾਂ’ ਦੇ ਦਰਸ਼ਨ ਕਰਨ ਲਈ ਪਿੰਡਾਂ ਤੋਂ ਲੋਕ ਸ਼ਹਿਰਾਂ ਵਿਚ ਆਉਂਦੇ ਸਨ। ਇਸੇ ਲਈ ਫਿਲਮ ਦੇ ਸ਼ੋਅ ਵੀ ਵਧਾ ਦਿੱਤੇ ਗਏ ਸਨ। ਜਦੋਂ ਸ਼ਹਿਰਾਂ ਦੇ ਸਿਨੇਮਾ ਹਾਲ ਔਰਤਾਂ ਦੁਆਰਾ ਰੌਸ਼ਨ ਹੋ ਜਾਂਦੇ ਸਨ ਤਾਂ ਕਿਹਾ ਜਾਂਦਾ ਹੈ ਕਿ ਜਿਵੇਂ ਹੀ ਥੀਏਟਰ ਦੇ ਦਰਵਾਜ਼ੇ ਬੰਦ ਹੁੰਦੇ ਸਨ, ਅੰਦਰ ਦਾ ਨਜ਼ਾਰਾ ਬਿਲਕੁਲ ਮੰਦਿਰ ਵਰਗਾ ਹੋ ਜਾਂਦਾ ਸੀ। ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਆਰਤੀ ਹੁੰਦੀ ਸੀ ਅਤੇ ਪ੍ਰਸ਼ਾਦ ਵੀ ਵੰਡਿਆ ਜਾਂਦਾ ਸੀ। ‘ਮੈਂ ਤੋ ਆਰਤੀ ਉਤਾਰੂ ਰੇ ਸੰਤੋਸ਼ੀ ਮਾਤਾ ਕੀ’ ਗੀਤ ਲਈ ਔਰਤਾਂ ਆਰਤੀ ਦੀ ਥਾਲੀ ਤਿਆਰ ਕਰਦੀਆਂ ਸਨ। ਪਰਦੇ ‘ਤੇ ਫੁੱਲ ਅਕੇ ਸਿੱਕੇ ਸੁੱਟੇ ਜਾਂਦੇ ਸਨ।

ਜੁੱਤੀਆਂ ਅਤੇ ਚੱਪਲਾਂ ਸੰਭਾਲ ਕੇ ਇੱਕ ਸ਼ਖਸ ਨੇ ਕੀਤੀ ਜਬਰਦਸਤ ਕਮਾਈ

ਇਸ ਫਿਲਮ ‘ਚ ਅਨੀਤਾ ਗੁਹਾ ਤੋਂ ਇਲਾਵਾ ਕਾਨਨ ਕੌਸ਼ਲ, ਭਾਰਤ ਭੂਸ਼ਣ ਅਤੇ ਆਸ਼ੀਸ਼ ਕੁਮਾਰ ਵੀ ਅਹਿਮ ਭੂਮਿਕਾਵਾਂ ‘ਚ ਨਜ਼ਰ ਆਏ ਸਨ। ਆਪਣੇ ਰੇਡੀਓ ਚੈਨਲ ‘ਤੇ ਇਸ ਫਿਲਮ ਦਾ ਜ਼ਿਕਰ ਕਰਦੇ ਹੋਏ, ਅਨੂੰ ਕਪੂਰ ਨੇ ਇੱਕ ਵਾਰ ਕਿਹਾ ਸੀ ਕਿ “ਕਿਉਂਕਿ ਇਹ ਫਿਲਮ ਇੱਕ ਧਾਰਮਿਕ ਵਿਸ਼ੇ ‘ਤੇ ਸੀ, ਜਦੋਂ ਵੀ ਲੋਕ ਇਸਨੂੰ ਦੇਖਣ ਲਈ ਸਿਨੇਮਾਘਰਾਂ ਵਿੱਚ ਜਾਂਦੇ ਸਨ, ਉਹ ਆਪਣੇ ਜੁੱਤੇ ਅਤੇ ਚੱਪਲਾਂ ਬਾਹਰ ਹੀ ਕੱਢ ਦਿੰਦੇ ਸਨ। ਇੰਨਾ ਹੀ ਨਹੀਂ ਪਟਨਾ ‘ਚ ਇਕ ਵਿਅਕਤੀ ਨੇ ਜੁੱਤੀਆਂ ਅਤੇ ਚੱਪਲਾਂ ਨੂੰ ਸੰਭਾਲਣ ਨੂੰ ਕਮਾਈ ਦਾ ਸਾਧਨ ਬਣਾ ਲਿਆ ਸੀ। ਉਸਨੇ ਜੁੱਤੀਆਂ ਅਤੇ ਚੱਪਲਾਂ ਸਾਂਭਣ ਲਈ ਥੀਏਟਰ ਦੇ ਬਾਹਰ ਇੱਕ ਸਟਾਲ ਲਗਾਇਆ ਸੀ ਅਤੇ ਫਿਲਮ ਦੇ ਸਿਨੇਮਾਘਰਾਂ ਤੋਂ ਹੱਟਦੇ-ਹੱਟਦੇ ਆਦਮੀ ਦੀ ਕਮਾਈ ਲਗਭਗ 1.70 ਲੱਖ ਰੁਪਏ ਹੋ ਗਈ ਸੀ।”

ਇਸ ਫਿਲਮ ਤੋਂ ਬਾਅਦ ਲੋਕਾਂ ਨੇ ਵਰਤ ਰੱਖਣਾ ਸ਼ੁਰੂ ਕਰ ਦਿੱਤਾ

ਕਿਹਾ ਜਾਂਦਾ ਹੈ ਕਿ ਫਿਲਮ ‘ਜੈ ਸੰਤੋਸ਼ੀ ਮਾਂ’ ਤੋਂ ਪਹਿਲਾਂ ਲੋਕਾਂ ਨੂੰ ਸੰਤੋਸ਼ੀ ਮਾਤਾ ਬਾਰੇ ਜ਼ਿਆਦਾ ਪਤਾ ਨਹੀਂ ਸੀ ਅਤੇ ਨਾ ਹੀ ਕੋਈ ਵਰਤ ਰੱਖਦਾ ਸੀ। ਪਰ ਇਸ ਫਿਲਮ ਤੋਂ ਬਾਅਦ ਲੋਕਾਂ ‘ਚ ਸੰਤੋਸ਼ੀ ਮਾਤਾ ਪ੍ਰਤੀ ਸ਼ਰਧਾ ਵਧ ਗਈ ਅਤੇ ਲੋਕ ਸੰਤੋਸ਼ੀ ਮਾਤਾ ‘ਤੇ ਵਰਤ ਰੱਖਣ ਲੱਗੇ। ਅੱਜ ਵੀ ਬਹੁਤ ਸਾਰੀਆਂ ਔਰਤਾਂ ਸ਼ੁੱਕਰਵਾਰ ਨੂੰ ਸੰਤੋਸ਼ੀ ਮਾਤਾ ਦਾ ਵਰਤ ਰੱਖਦੀਆਂ ਹਨ।