ਗੁਰਦਾਸ ਮਾਨ ਦੇ ਭਰਾ ਦਾ ਅੰਤਿਮ ਸਸਕਾਰ, ਸੀਐਮ ਮਾਨ ਸਮੇਤ ਕਈ ਹਸਤੀਆਂ ਹੋਈਆਂ ਸ਼ਾਮਲ
Gurdas Mann Brother Gurpanth: ਰਿਸ਼ਤੇਦਾਰਾਂ ਦੇ ਮੁਤਾਬਕ ਗੁਰਪੰਥ ਦਾ ਗਿੱਦੜਬਾਹਾ 'ਚ ਕਾਰੋਬਾਰ ਸੀ। ਉਨ੍ਹਾਂ ਦੀ ਤਬੀਅਤ ਕੁੱਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ, ਉੱਥੇ ਹੀ ਥੋੜ੍ਹੇ ਹੀ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਕੁੱਝ ਦਿਨ ਗੁਰਪੰਥ ਨੇ ਘਰ 'ਚ ਹੀ ਕੱਟੇ, ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫ਼ਿਰ ਖਰਾਬ ਹੋਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਪੰਜਾਬੀ ਸਿੰਗਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਚੰਡੀਗੜ੍ਹ ਸਥਿਤ ਸ਼ਮਸ਼ਾਨ ਘਾਟ ‘ਚ ਕੀਤਾ ਗਿਆ। ਗੁਰਪੰਥ ਮਾਨ ਦੀ ਅੰਤਿਮ ਵਿਦਾਈ ਦੇ ਮੌਕੇ ‘ਤੇ ਕਈ ਵੱਡੀਆਂ ਹਸਤੀਆਂ ਮੌਜੂਦ ਰਹੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਰਪੰਥ ਦੀ ਅੰਤਿਮ ਯਾਤਰਾ ਸਮੇਂ ਮੌਜੂਦ ਰਹੇ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਮੌਕੇ ‘ਤੇ ਪਹੁੰਚੇ।
ਗੁਰਦਾਸ ਮਾਨ ਨੇ ਖੁਦ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ। ਦੱਸ ਦਈਏ ਕੀ ਗੁਰਪੰਥ ਮਾਨ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹ ਕੈਂਸਰ ਦੇ ਮਰੀਜ਼ ਸਨ ਤੇ ਉਨ੍ਹਾਂ ਨੇ ਕੱਲ੍ਹ ਆਪਣਾ ਆਖਿਰੀ ਸਾਹ ਫੋਰਟਿਸ ਹਸਪਤਾਲ ‘ਚ ਲਿਆ।
ਖਰਾਬ ਚੱਲ ਰਹੀ ਸੀ ਤਬੀਅਤ
ਰਿਸ਼ਤੇਦਾਰਾਂ ਦੇ ਮੁਤਾਬਕ ਗੁਰਪੰਥ ਦਾ ਗਿੱਦੜਬਾਹਾ ‘ਚ ਕਾਰੋਬਾਰ ਸੀ। ਉਨ੍ਹਾਂ ਦੀ ਤਬੀਅਤ ਕੁੱਝ ਦਿਨਾਂ ਤੋਂ ਖਰਾਬ ਚੱਲ ਰਹੀ ਸੀ, ਉੱਥੇ ਹੀ ਥੋੜ੍ਹੇ ਹੀ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ‘ਚ ਸੁਧਾਰ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ। ਕੁੱਝ ਦਿਨ ਗੁਰਪੰਥ ਨੇ ਘਰ ‘ਚ ਹੀ ਕੱਟੇ, ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫ਼ਿਰ ਖਰਾਬ ਹੋਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਬੱਚੇ ਵਿਦੇਸ਼ ‘ਚ ਸੈਟਲ
ਗੁਰਪੰਥ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਧੀ ਹਨ। ਪੁੱਤਰ ਤੇ ਧੀ ਕੈਨੇਡਾ ‘ਚ ਰਹਿੰਦੇ ਹਨ, ਜਦਕਿ ਗਰਪੰਥ ਆਪਣੀ ਪਤਨੀ ਨਾਲ ਗਿੱਦੜਬਾਹਾ ‘ਚ ਰਹਿੰਦੇ ਸਨ। ਗੁਰਦਾਸ ਮਾਨ ਤੇ ਗੁਰਪੰਥ ਦੋ ਹੀ ਭਰਾ ਸਨ, ਉਨ੍ਹਾਂ ਦੀ ਇੱਕ ਭੈਣ ਵੀ ਹੈ।
ਪਰਿਵਾਰ ਦੇ ਕਰੀਬੀ ਐਡਵੋਕੇਟ ਨੇ ਦੱਸਿਆ ਕਿ ਗੁਰਪੰਥ, ਗੁਰਦਾਸ ਮਾਨ ਤੋਂ ਛੋਟੇ ਸਨ। ਸਾਲ 1990 ਤੱਕ ਉਹ ਗੁਰਦਾਸ ਮਾਨ ਨਾਲ ਹੀ ਕੰਮ ਕਰਦੇ ਸਨ। ਉਹ ਮੈਂਡੋਲਿਨ ਬਜਾਉਂਦੇ ਸਨ, ਪਰ 1990 ਤੋਂ ਬਾਅਦ ਉਨ੍ਹਾਂ ਨੇ ਗਿੱਦੜਬਾਹਾ ‘ਚ ਆਪਣਾ ਕਾਰੋਬਾਰ ਖੋਲ੍ਹਿਆ। ਇਸ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੇ ਸਨ।