Gadar 2 Controversy : ਗੁਰਦੁਆਰਾ ਸਾਹਿਬ ‘ਚ ‘ਗਦਰ 2’ ਦੀ ਸ਼ੂਟਿੰਗ ਨੂੰ ਲੈ ਕੇ ਹੋਇਆ ਹੰਗਾਮਾ, ਨਿਰਦੇਸ਼ਕ ਅਨਿਲ ਸ਼ਰਮਾ ਨੇ ਮੰਗੀ ਮੁਆਫੀ

Published: 

08 Jun 2023 17:30 PM

Gadar 2 Controversy: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਦੇ ਗੀਤ ਦੀ ਸ਼ੂਟਿੰਗ ਨੂੰ ਲੈ ਕੇ ਗੁਰਦੁਆਰਾ ਪਰਿਸਰ ਵਿੱਚ ਵਿਵਾਦ ਹੋਇਆ ਹੈ। ਇਸ ਦੌਰਾਨ ਹੰਗਾਮਾ ਹੁੰਦਾ ਦੇਖ ਕੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਸਪੱਸ਼ਟੀਕਰਨ ਪੇਸ਼ ਕਰਦਿਆਂ ਮੁਆਫੀ ਮੰਗੀ।

Gadar 2 Controversy : ਗੁਰਦੁਆਰਾ ਸਾਹਿਬ ਚ ਗਦਰ 2 ਦੀ ਸ਼ੂਟਿੰਗ ਨੂੰ ਲੈ ਕੇ ਹੋਇਆ ਹੰਗਾਮਾ, ਨਿਰਦੇਸ਼ਕ ਅਨਿਲ ਸ਼ਰਮਾ ਨੇ ਮੰਗੀ ਮੁਆਫੀ

Image Credit source: Instagram

Follow Us On

Gadar 2 Controversy: ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਸੰਨੀ ਦਿਓਲ ਦੀ ਫਿਲਮ ‘ਗਦਰ 2’ ਦੀ ਸ਼ੂਟਿੰਗ ਦਾ ਇੱਕ ਵੀਡੀਓ ਲੀਕ ਹੋ ਗਿਆ ਸੀ, ਜਿਸ ਦਾ ਕਾਫੀ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸਾਹਿਬ ਦੀ ਹਦੂਦ ‘ਚ ਫਿਲਮ ਦੇ ਗੀਤਾਂ ਦੀ ਸ਼ੂਟਿੰਗ ‘ਤੇ ਇਤਰਾਜ਼ ਜਤਾਇਆ ਹੈ। ਹੁਣ ਗਦਰ 2 ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਬਿਆਨ ਜਾਰੀ ਕਰਕੇ ਇਸ ਪੂਰੇ ਮਾਮਲੇ ‘ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਮੁਆਫੀ ਵੀ ਮੰਗ ਲਈ ਹੈ।

ਵੀਰਵਾਰ ਨੂੰ ਅਨਿਲ ਸ਼ਰਮਾ ਨੇ ਇਕ ਟਵੀਟ ਕੀਤਾ ਜਿਸ ਦੇ ਨਾਲ ਉਨ੍ਹਾਂ ਨੇ ਇਸ ਮਾਮਲੇ ‘ਤੇ ਆਪਣਾ ਬਿਆਨ ਵੀ ਪੋਸਟ ਕੀਤਾ। ਟਵੀਟ ‘ਚ ਉਨ੍ਹਾਂ ਲਿਖਿਆ, ”ਚੰਡੀਗੜ੍ਹ ਗੁਰਦੁਆਰਾ ਸਾਹਿਬ ‘ਚ ਗਦਰ 2 ਦੀ ਸ਼ੂਟਿੰਗ ਨੂੰ ਲੈ ਕੇ ਕੁਝ ਦੋਸਤਾਂ ਦੇ ਮਨਾਂ ‘ਚ ਕੁਝ ਗਲਤਫਹਿਮੀ ਹੋਈ ਹੈ, ਇਸਨੂੰ ਲੈ ਕੇ ਮੇਰਾ ਸਪੱਸ਼ਟੀਕਰਨ ਪੇਸ਼ ਹੈ। ਉਨ੍ਹਾਂ ਕਿਹਾ ਕਿ ਸਬ ਧਰਮ ਸੰਭਾਵ, ਸਭ ਧਰਮ ਸਦਭਾਵਇਹੀ ਸਿੱਖਿਆ ਪਾਈ ਹੈ ਮੈਂ ਅਤੇ ਇਹੀ ਗਦਰ 2 ਦੀ ਯੂਨਿਟ ਦਾ ਮੰਤਰਾ ਵੀ ਹੈ।

ਅਨਿਲ ਸ਼ਰਮਾ ਨੇ ਮੰਗੀ ਮੁਆਫੀ

ਅਨਿਲ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੀਆਂ ਫਿਲਮਾਂ ‘ਚ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੈਂ ਅਤੇ ਮੇਰੀ ਟੀਮ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਵੀ ਬਣੀਆਂ ਫਿਲਮਾਂ ਵਿੱਚ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਹੈ ਅਤੇ ਭਵਿੱਖ ਵਿੱਚ ਬਣਨ ਵਾਲੀਆਂ ਫਿਲਮਾਂ ਵਿੱਚ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ।

ਅਨਿਲ ਸ਼ਰਮਾ ਨੇ ਕਿਹਾ ਕਿ ਜੇਕਰ ਮੇਰੇ ਕਿਸੇ ਐਕਸ਼ਨ ਨਾਲ ਗਲਤੀ ਨਾਲ ਵੀ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੁਆਫੀ ਮੰਗਦਾ ਹਾਂ। ਕਿਸੇ ਨੂੰ ਠੇਸ ਪਹੁੰਚਾਉਣ ਜਾਂ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕਦੇ ਕੋਈ ਇਰਾਦਾ ਨਹੀਂ ਸੀ। ਕੋਈ ਪਰੇਸ਼ਾਨੀ ਹੋਈ ਹੈ ਤਾਂ ਮੈਂ ਦਿਲੋਂ ਅਫਸੋਸ ਜਤਾਉਂਦਾ ਹਾਂ।

ਗਦਰ 2 ਇਸ ਸਾਲ ਹੋਵੇਗੀ ਰਿਲੀਜ਼

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਸੁਪਰਹਿੱਟ ਫਿਲਮ ਗਦਰ ਦਾ ਸੀਕਵਲ ਗਦਰ 2 ਇਸ ਸਾਲ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ ਜ਼ੋਰਾਂ ‘ਤੇ ਚੱਲ ਰਹੀ ਹੈ ਅਤੇ ਇਸੇ ਦੌਰਾਨ ਇਸ ਦਾ ਇਕ ਵੀਡੀਓ ਵਾਇਰਲ ਹੋਇਆ ਜਿਸ ਨੇ ਵਿਵਾਦ ਛੇੜ ਦਿੱਤਾ। ਫਿਲਮ ਦਾ ਪਹਿਲਾ ਟੀਜ਼ਰ ਕੱਲ੍ਹ ਰਿਲੀਜ਼ ਹੋਣਾ ਹੈ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦਾ ਪਹਿਲਾ ਭਾਗ ਕਾਫੀ ਹਿੱਟ ਰਿਹਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ