ਕਾਰਤਿਕ ਆਰੀਅਨ ਦੀ ਇੱਕ ਝਲਕ ਪਾਉਣ ਲਈ ਬੇਕਾਬੂ ਹੋਏ ਪ੍ਰਸ਼ੰਸਕ

Published: 

13 Feb 2023 10:42 AM

ਕਾਰਤਿਕ ਆਰੀਅਨ ਦੀ ਨਵੀਂ ਫਿਲਮ ਸ਼ਹਿਜ਼ਾਦਾ ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ 'ਚ ਹਨ ।

ਕਾਰਤਿਕ ਆਰੀਅਨ ਦੀ ਇੱਕ ਝਲਕ ਪਾਉਣ ਲਈ ਬੇਕਾਬੂ ਹੋਏ ਪ੍ਰਸ਼ੰਸਕ
Follow Us On

ਕਾਰਤਿਕ ਆਰੀਅਨ ਦੀ ਨਵੀਂ ਫਿਲਮ ਸ਼ਹਿਜ਼ਾਦਾ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਹਨ । ਬੀਤੇ ਦਿਨ ਉਹ ਫਿਲਮ ਸ਼ਹਿਜ਼ਾਦਾ ਦੀ ਪ੍ਰਮੋਸ਼ਨ ਦੇ ਸਿਲਸਿਲੇ ‘ਚ ਇਕ ਕਲੱਬ ਗਏ ਸਨ, ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਕਾਰਤਿਕ ਸਟਾਈਲਿਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ‘ਚ ਕਾਰਤਿਕ ਦੇ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਸ ਦੇ ਆਲੇ-ਦੁਆਲੇ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਉਸ ਨਾਲ ਸੈਲਫੀ ਲੈਂਦੇ ਵੀ ਨਜ਼ਰ ਆ ਰਹੇ ਹਨ। ਕਲੱਬ ‘ਚ ਕਾਰਤਿਕ ਨੂੰ ਆਪਣੀ ਫਿਲਮ ਦੇ ਗੀਤ ‘ਕਰੈਕਟਰ ਢਿਲਾ 2.0’ ‘ਤੇ ਡਾਂਸ ਕਰਦੇ ਦੇਖਿਆ ਗਿਆ, ਇਸ ਦੌਰਾਨ ਪ੍ਰਸ਼ੰਸਕ ਵੀ ਖੂਬ ਡਾਂਸ ਕਰਦੇ ਨਜ਼ਰ ਆਏ।

ਕਾਰਤਿਕ ਅਤੇ ਕ੍ਰਿਤੀ ਵਿਚਕਾਰ ਚੰਗੀ ਕੈਮਿਸਟਰੀ

ਫਿਲਮ ਦੇ ਜਿਹੜੇ ਵੀ ਸੀਨ ਅੱਜੇ ਤੱਕ ਲੋਕਾਂ ਦੇ ਸਾਮਣੇ ਆਏ ਹਨ ਉਨ੍ਹਾਂ ਵਿੱਚ ਕਾਰਤਿਕ ਅਤੇ ਕ੍ਰਿਤੀ ਦੀ ਰੋਮਾਂਟਿਕ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਦੋਵਾਂ ਨੇ ਫਿਲਮ ਦੇ ਰਿਲੀਜ ਹੋਏ ਗੀਤਾਂ ਵਿੱਚ ਜ਼ਬਰਦਸਤ ਡਾਂਸ ਮੂਵਜ਼ ਕੀਤੇ ਹਨ।

ਫਿਲਮ ਸ਼ਹਿਜ਼ਾਦਾ 17 ਫਰਵਰੀ ਨੂੰ ਰਿਲੀਜ਼ ਹੋਵੇਗੀ

ਰੋਮਾਂਟਿਕ ਫਿਲਮ ਸ਼ਹਿਜ਼ਾਦਾ ਨੂੰ ਐਕਸ਼ਨ ਦਾ ਚੰਗਾ ਮੋੜ ਦਿੱਤਾ ਗਿਆ ਹੈ। ਇਹ ਫਿਲਮ ਦੇ ਟ੍ਰੇਲਰ ‘ਚ ਸਾਫ ਨਜ਼ਰ ਆ ਰਿਹਾ ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਧਵਨ ਨੇ ਕੀਤਾ ਹੈ। ਫਿਲਮ ‘ਚ ਪਰੇਸ਼ ਰਾਵਲ, ਮਨੀਸ਼ਾ ਕੋਇਰਾਲਾ ਅਤੇ ਰੋਨਿਤ ਰਾਏ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। ਇਹ ਫਿਲਮ 17 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਕਾਰਤਿਕ ਅਤੇ ਕ੍ਰਿਤੀ ਦੇ ਨਾਲ-ਨਾਲ ਲੋਕ ਮਨੀਸ਼ਾ ਕੋਇਰਾਲਾ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਬੇਤਾਬ ਹੋ ਰਹੇ ਹਨ। ਇਸ ਫਿਲਮ ਰਾਹੀਂ ਇਹ ਦੇਖਣਾ ਹੋਵੇਗਾ ਕਿ ਕਾਰਤਿਕ ਹਿੰਦੀ ਸਿਨੇਮਾ ‘ਚ ਆਪਣੇ ਆਪ ਨੂੰ ਐਕਸ਼ਨ ਹੀਰੋ ਦੇ ਰੂਪ ‘ਚ ਕਿਵੇਂ ਸਥਾਪਿਤ ਕਰਦੇ ਹਨ ਕਿਉਂਕਿ ਹੁਣ ਤੱਕ ਕਾਰਤਿਕ ਨੇ ਹੀਰੋ ਦੇ ਰੂਪ ‘ਚ ਸਿਰਫ ਰੋਮਾਂਟਿਕ ਰੋਲ ਹੀ ਕੀਤੇ ਹਨ। ਇਹ ਫਿਲਮ ਕਾਰਤਿਕ ਦੇ ਕਰੀਅਰ ਨੂੰ ਹੋਰ ਵੀ ਉੱਚਾ ਲੈ ਜਾ ਸਕਦੀ ਹੈ। ਦੂਜੇ ਪਾਸੇ ਕ੍ਰਿਤੀ ਇਸ ਫਿਲਮ ‘ਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਜ਼ਰ ਆ ਰਹੀ ਹੈ।

ਪਹਿਲਾਂ 10 ਫਰਵਰੀ ਨੂੰ ਰਿਲੀਜ ਹੋਣੀ ਸੀ ਫਿਲਮ

ਫਿਲਮ ਸ਼ਹਿਜ਼ਾਦੇ ਦੀ ਰਿਲੀਜ ਡੇਟ ਪਹਿਲਾਂ 10 ਫਰਵਰੀ ਸੀ ਪਰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਦੀ ਜਬਰਦਸਤ ਸਫਲਤਾ ਨੂੰ ਦੇਖਦੇ ਹੋਏ ਇਸ ਦੀ ਰਿਲੀਜ ਇਕ ਹਫਤਾ ਪਿੱਛੇ ਕਰ ਦਿੱਤੀ ਗਈ ।