ਦਿਲਜੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਉੱਠ ਕੇ ਜਿੱਤਿਆ ਬਾਲੀਵੁੱਡ ਦਾ ਦਿਲ

Published: 

24 Jan 2023 17:43 PM

ਪੰਜਾਬੀ ਗਾਇਕ, ਰੈਪਰ, ਅਭਿਨੇਤਾ ਦਿਲਜੀਤ ਸਿੰਘ ਦੁਸਾਂਝ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਆਪਣੇ ਕੈਰੀਅਰ 'ਚ ਅਜਿਹਾ ਮੀਲ ਪੱਥਰ ਹਾਸਲ ਕਰ ਲੈਣਗੇ ਕਿ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ 'ਚ ਵੀ ਉਨ੍ਹਾਂ ਦੀ ਪਛਾਣ ਇਕ ਗੰਭੀਰ ਕਲਾਕਾਰ ਵਜੋਂ ਹੋਵੇਗੀ।

ਦਿਲਜੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਉੱਠ ਕੇ ਜਿੱਤਿਆ ਬਾਲੀਵੁੱਡ ਦਾ ਦਿਲ

ਇਸ ਸਾਲ ਦਿਲਜੀਤ ਨੇ ਦੁਨੀਆ 'ਚ ਵਜਾਇਆ ਡੰਕਾ,

Follow Us On

ਪੰਜਾਬੀ ਗਾਇਕ, ਰੈਪਰ, ਅਭਿਨੇਤਾ ਦਿਲਜੀਤ ਸਿੰਘ ਦੁਸਾਂਝ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਆਪਣੇ ਕੈਰੀਅਰ ‘ਚ ਅਜਿਹਾ ਮੀਲ ਪੱਥਰ ਹਾਸਲ ਕਰ ਲੈਣਗੇ ਕਿ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ‘ਚ ਵੀ ਉਨ੍ਹਾਂ ਦੀ ਪਛਾਣ ਇਕ ਗੰਭੀਰ ਕਲਾਕਾਰ ਵਜੋਂ ਹੋਵੇਗੀ। ਦਿਲਜੀਤ ਸਿੰਘ ਨੇ ‘ਇਸ਼ਕ ਦਾ ਉੜਾ-ਏੜਾ’ ਨਾਲ ਪੰਜਾਬੀ ਸੰਗੀਤ ਦੀ ਦੁਨੀਆ ‘ਚ ਕਦਮ ਰੱਖਿਆ। ਇਸ ਤੋਂ ਬਾਅਦ ਉਸ ਦੀਆਂ ਕਈ ਹਿੱਟ ਐਲਬਮਾਂ ਆਈਆਂ। ਇਸ ਦੇ ਨਾਲ ਹੀ ਦਿਲਜੀਤ ਨੇ ਦਰਜਨਾਂ ਹਿੱਟ ਪੰਜਾਬੀ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ। ਦਿਲਜੀਤ ਨੇ ਜ਼ਿਆਦਾਤਰ ਫਿਲਮਾਂ ਵਿੱਚ ਕਾਮੇਡੀ ਅਧਾਰਿਤ ਕਿਰਦਾਰ ਨਿਭਾਏ।

ਪਰ ਜਦੋਂ ਦਿਲਜੀਤ ਨੇ ਪੰਜਾਬ 1984 ਵਿੱਚ ਇੱਕ ਗੰਭੀਰ ਨੌਜਵਾਨ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਸਿਨੇਮਾ ਆਲੋਚਕਾਂ ਵੱਲੋਂ ਬਹੁਤ ਸਲਾਹਿਆ ਗਿਆ ਸੀ। ਇਸ ਤਰਾਂ ਦੀ ਬਾਲੀਵੁੱਡ ਫਿਲਮ 2016 ‘ਚ ਉੜਤਾ ਪੰਜਾਬ ਰਿਲੀਜ਼ ਹੋਈ ਤਾਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਫਿਲਮ ‘ਚ ਉਨ੍ਹਾਂ ਦਾ ਅਤੇ ਸ਼ਾਹਿਦ ਕਪੂਰ ਦਾ ਕਿਰਦਾਰ ਇਕ ਸਮਾਨ ਸੀ ਅਤੇ ਇਸ ਫਿਲਮ ‘ਚ ਲੀਡ ਐਕਟਰ ਵਜੋਂ ਦਿਲਜੀਤ ਦੀ ਵੀ ਕਾਫੀ ਤਾਰੀਫ ਹੋਈ ਸੀ। ਇਸ ਫਿਲਮ ਲਈ ਦਿਲਜੀਤ ਨੂੰ ‘ਬੈਸਟ ਡੈਬਿਊ’ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ ਸੀ।

ਇਸ ਤੋਂ ਬਾਅਦ ਦਿਲਜੀਤ ਦੀ ਦੂਜੀ ਬਾਲੀਵੁੱਡ ਫਿਲਮ ਫਿਲੌਰੀ ਰਿਲੀਜ਼ ਹੋਈ, ਹਾਲਾਂਕਿ ਇਸ ਫਿਲਮ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਪਰ ਇੱਕ ਵਾਰ ਫਿਰ ਦਿਲਜੀਤ ਦੇ ਕੰਮ ਦੀ ਤਾਰੀਫ ਹੋਈ। ਇਸ ਫਿਲਮ ‘ਚ ਅਨੁਸ਼ਕਾ ਸ਼ਰਮਾ ਨਾਲ ਲਵ ਸਟੋਰੀ ‘ਚ ਦਿਲਜੀਤ ਦੇ ਕੰਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਦਿਲਜੀਤ ਸਿੰਘ ਦੀ ਫਿਲਮ ਸੂਰਮਾ, ਗੁੱਡ ਨਿਊਜ਼ ਰਿਲੀਜ਼ ਹੋਈ। ਇਨ੍ਹਾਂ ਦੋਵਾਂ ਫ਼ਿਲਮਾਂ ਵਿੱਚ ਦਿਲਜੀਤ ਸਿੰਘ ਦੇ ਕੰਮ ਦੀ ਵੀ ਸ਼ਲਾਘਾ ਹੋਈ।

1984 ਦੇ ਦਿੱਲੀ ਸਿੱਖ ਦੰਗਿਆਂ ‘ਤੇ ਆਧਾਰਿਤ ਫਿਲਮ ਹੈ ਜੋਗੀ

ਹਾਲ ਹੀ ‘ਚ ਦਿਲਜੀਤ ਸਿੰਘ ਦੀ ਇਕ ਹੋਰ ਬਾਲੀਵੁੱਡ ਫਿਲਮ ਰਿਲੀਜ਼ ਹੋਈ ਹੈ। ਇਹ ਫਿਲਮ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਆਧਾਰਿਤ ਹੈ। ਇਸ ਨੂੰ ਹਾਲ ਹੀ ‘ਚ Netflix ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ‘ਚ ਦਿਲਜੀਤ ਇਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੇ ਹਨ। ਜਿਸ ਕਿਸੇ ਨੇ ਵੀ ਸਿੱਖ ਵਿਰੋਧੀ ਦੰਗਿਆਂ ‘ਤੇ ਆਧਾਰਿਤ ਫਿਲਮ ਜੋਗੀ ਦੇਖੀ ਹੈ, ਉਹ ਦਿਲਜੀਤ ਸਿੰਘ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਏ ਹਨ। 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਆਪਣੇ ਪਰਿਵਾਰ ਅਤੇ ਸਾਥੀਆਂ ਦੀਆਂ ਜਾਨਾਂ ਬਚਾਉਣ ਲਈ ਯਤਨਸ਼ੀਲ ਇੱਕ ਲੜਕੇ ਦਾ ਉਸਦਾ ਕਿਰਦਾਰ ਉਸਦੀ ਅਦਾਕਾਰੀ ਦੀ ਪ੍ਰਤਿਭਾ ਦਾ ਪ੍ਰਮਾਣ ਹੈ।

ਸੋਸ਼ਲ ਮੀਡੀਆ ‘ਤੇ ਸਰਗਰਮ

ਦਿਲਜੀਤ ਸੋਸ਼ਲ ਮੀਡੀਆ ‘ਤੇ ਲਗਾਤਾਰ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਆਪਣੇ ਫਨੀ ਵੀਡੀਓਜ਼ ਅਪਲੋਡ ਕਰਕੇ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਬੀਚ ‘ਤੇ ਯੋਗ ਕਰਦੇ ਦਾ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਉਹ ਕਿਹੜਾ ਯੋਗ ਆਸਣ ਕਰ ਰਹੇ ਹਨ, ਇਹ ਤਾਂ ਪਤਾ ਨਹੀਂ ਹੈ ਪਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਕਾਫੀ ਮਨੋਰੰਜਨ ਕੀਤਾ।

Exit mobile version