ਇਸ ਵੈੱਬ ਸੀਰੀਜ਼ ‘ਚ ਅਦਾਕਾਰੀ ਦੇ ਜੌਹਰ ਦਿਖਾਉਣਗੇ ਬਾਲੀਵੁੱਡ ਦੇ ‘ਹੀ ਮੈਨ’

Updated On: 

16 Feb 2023 16:19 PM

ਕਰੋੜਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਤੇ ਆਪਣੇ ਸਮੇਂ 'ਚ ਬਾਲੀਵੁੱਡ 'ਚ 'ਹੀ ਮੈਨ' ਦੇ ਨਾਂ ਨਾਲ ਜਾਣੇ ਜਾਣ ਵਾਲੇ ਮਸ਼ਹੂਰ ਸਿਨੇਮਾ ਕਲਾਕਾਰ ਧਰਮਿੰਦਰ ਜਲਦ ਹੀ ਇਕ ਵਾਰ ਫਿਰ ਲੋਕਾਂ ਨੂੰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।

ਇਸ ਵੈੱਬ ਸੀਰੀਜ਼ ਚ ਅਦਾਕਾਰੀ ਦੇ ਜੌਹਰ ਦਿਖਾਉਣਗੇ ਬਾਲੀਵੁੱਡ ਦੇ ਹੀ ਮੈਨ

ਇਸ ਵੈੱਬ ਸੀਰੀਜ਼ 'ਚ ਅਦਾਕਾਰੀ ਦੇ ਜੌਹਰ ਦਿਖਾਉਣਗੇ ਬਾਲੀਵੁੱਡ ਦੇ 'ਹੀ ਮੈਨ'। Dharmender will show in web series in sufi role

Follow Us On

ਕਰੋੜਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਤੇ ਆਪਣੇ ਸਮੇਂ ‘ਚ ਬਾਲੀਵੁੱਡ ‘ਚ ‘ਹੀ ਮੈਨ’ ਦੇ ਨਾਂ ਨਾਲ ਜਾਣੇ ਜਾਣ ਵਾਲੇ ਮਸ਼ਹੂਰ ਸਿਨੇਮਾ ਕਲਾਕਾਰ ਧਰਮਿੰਦਰ ਜਲਦ ਹੀ ਇਕ ਵਾਰ ਫਿਰ ਲੋਕਾਂ ਨੂੰ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਇਸ ਵਾਰ ਉਹ ਰੰਗੀਨ ਪਰਦੇ ‘ਤੇ ਕਿਸੇ ਫਿਲਮ ਰਾਹੀਂ ਨਹੀਂ ਸਗੋਂ ਵੈੱਬ ਸੀਰੀਜ਼ ਰਾਹੀਂ ਵਾਪਸੀ ਕਰ ਰਹੇ ਹਨ। ਇਹ ਸਭ ਉਦੋਂ ਪਤਾ ਲੱਗਾ ਜਦੋਂ ਧਰਮਿੰਦਰ ਨੇ ਆਪਣਾ ਨਵਾਂ ਲੁੱਕ ਜਾਰੀ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਉਹ OTT ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੇ ਹਨ।

ਇਨ੍ਹਾਂ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ ਧਰਮਿੰਦਰ

87 ਸਾਲ ਦੀ ਉਮਰ ‘ਚ ਧਰਮਿੰਦਰ ਇਕ ਵਾਰ ਫਿਰ ‘ਤਾਜ-ਡਿਵਾਈਡ ਬਾਈ ਬਲੱਡ’ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਇਹ ਲੜੀਵਾਰ ਇੱਕ ਪੀਰੀਅਡ ਡਰਾਮਾ ਹੈ, ਜਿਸ ਵਿੱਚ ਮੁਗਲ ਸਾਮਰਾਜ ਨਾਲ ਜੁੜੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦਿਖਾਇਆ ਜਾਵੇਗਾ।

ਇਸ ਸੂਫੀ ਸੰਤ ਦਾ ਕਿਰਦਾਰ ਨਿਭਾਉਣਗੇ ਧਰਮਿੰਦਰ

ਧਰਮਿੰਦਰ ਇਸ ਸੀਰੀਜ਼ ਵਿੱਚ ਸੂਫੀ ਸੰਤ ਸ਼ੇਖ ਸਲੀਮ ਚਿਸ਼ਤੀ ਦੀ ਭੂਮਿਕਾ ਨਿਭਾਉਣਗੇ। ਇਸ ਸੀਰੀਜ਼ ‘ਚ ਧਰਮਿੰਦਰ ਤੋਂ ਇਲਾਵਾ ਰਾਹੁਲ ਬੋਸ ਅਦਿਤੀ ਰਾਓ ਹੈਦਰੀ ਅਨਾਰਕਲੀ, ਆਸ਼ਿਮ ਗੁਲਾਟੀ ਪ੍ਰਿੰਸ ਸਲੀਮ, ਤਾਹਾ ਸ਼ਾਹ ਪ੍ਰਿੰਸ ਮੁਰਾਦ, ਜ਼ਰੀਨਾ ਵਹਾਬ ਰਾਣੀ ਸਲੀਮਾ, ਸੰਧਿਆ ਮ੍ਰਿਦੁਲ ਰਾਣੀ ਜੋਧਾਬਾਈ ਅਤੇ ਮਿਰਜ਼ਾ ਹਕੀਮ ਦੇ ਰੂਪ ‘ਚ ਨਜ਼ਰ ਆਉਣਗੇ।

ਸੂਫੀ ਦੇ ਰੂਪ ਵਿੱਚ ਪਸੰਦ ਆ ਰਹੇ ਧਰਮਿੰਦਰ

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਨੇ ‘ਤਾਜ-ਡਿਵਾਈਡਡ ਬਾਈ ਬਲੱਡ’ ਤੋਂ ਆਪਣੇ ਦੋ ਵੱਖ-ਵੱਖ ਲੁੱਕ ਸ਼ੇਅਰ ਕੀਤੇ ਹਨ। ਪਹਿਲੀ ਲੁੱਕ ‘ਚ ਉਹ ਲਾਲ ਰੰਗ ਦੇ ਸੂਫੀ ਸੰਤ ਪਹਿਰਾਵੇ ‘ਚ ਨਜ਼ਰ ਆ ਰਹੇ ਹਨ ਅਤੇ ਵਧੀ ਹੋਈ ਚਿੱਟੀ ਦਾੜ੍ਹੀ ਨਾਲ ਅਭਿਨੇਤਾ ਦੀ ਦਿੱਖ ਬਿਲਕੁਲ ਵਿਲੱਖਣ ਹੈ।

ਤਸਵੀਰ ਦੇ ਕੈਪਸ਼ਨ ‘ਚ ਇਹ ਲਿਖਿਆ

ਆਪਣੀ ਨਵੀਂ ਪਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਬਾਲੀਵੁੱਡ ਦੀ ਇਸ ਹਰਮਨਪਿਆਰੇ ਅਦਾਕਾਰ ਅਤੇ ਆਪਣੇ ਸਮੇਂ ਦੇ ਸੁਪਰਸਟਾਰ ਨੇ ਪਹਿਲੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ‘ਚ ਲਿਖਿਆ, ‘ਦੋਸਤੋ, ਮੈਂ ਆਉਣ ਵਾਲੀ ਵੈਬ ਸੀਰੀਜ਼ ਵਿੱਚ ਸ਼ੇਖ ਸਲੀਮ ਚਿਸ਼ਤੀ ਦਾ ਕਿਰਦਾਰ ਨਿਭਾ ਰਿਹਾ ਹਾਂ, ਜੋ ਇਕ ਸੂਫੀ ਸੰਤ ਸਨ। ਇਹ ਇੱਕ ਛੋਟਾ ਪਰ ਬਹੁਤ ਮਹੱਤਵਪੂਰਨ ਪਾਤਰ ਹੈ। ਮੈਨੂੰ ਤੁਹਾਡੀਆਂ ਸ਼ੁਭਕਾਮਨਾਵਾਂ ਦੀ ਲੋੜ ਹੈ । ਇਸ ਦੇ ਨਾਲ ਹੀ ਧਰਮਿੰਦਰ ਨੇ ਸੀਰੀਜ਼ ਦਾ ਇੱਕ ਹੋਰ ਲੁੱਕ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕੁਰਸੀ ‘ਤੇ ਬੈਠੇ ਹਨ। ਧਰਮਿੰਦਰ ਦੀਆਂ ਇਹ ਦੋਵੇਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਚਹੇਤੇ ਅਭਿਨੇਤਾ ਨੂੰ ਮੁੜ ਤੋਂ ਅਦਾਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰਦੇ ਦੇਖ ਕੇ ਬਹੁਤ ਖੁਸ਼ ਹਨ। ਸਾਰੇ ਪ੍ਰਸ਼ੰਸਕ ਹੁਣ ਇਸ ਵੈੱਬ ਸੀਰੀਜ਼ ਦੀ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ।