ਫਿਲਮ ‘ਆਰਆਰਆਰ’ ਨੂੰ ਮਿਲਿਆ ਇੱਕ ਹੋਰ ਅੰਤਰਰਾਸ਼ਟਰੀ ਅਵਾਰਡ

Published: 

16 Jan 2023 12:19 PM

ਦੱਖਣ ਭਾਰਤ ਦੇ ਉੱਘੇ ਫਿਲਮਸਾਜ਼ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ ਆਰਆਰਆਰ ਦਾ ਜਲਵਾ ਜਾਰੀ ਹੈ।

ਫਿਲਮ ਆਰਆਰਆਰ ਨੂੰ ਮਿਲਿਆ ਇੱਕ ਹੋਰ ਅੰਤਰਰਾਸ਼ਟਰੀ ਅਵਾਰਡ
Follow Us On

ਦੱਖਣ ਭਾਰਤ ਦੇ ਉੱਘੇ ਫਿਲਮਸਾਜ਼ ਐਸਐਸ ਰਾਜਾਮੌਲੀ ਦੀ ਬਲਾਕਬਸਟਰ ਫਿਲਮ ਆਰਆਰਆਰ ਦਾ ਜਲਵਾ ਜਾਰੀ ਹੈ। ਗੋਲਡਨ ਗਲੋਬ ਅਵਾਰਡ ਜਿੱਤਣ ਤੋਂ ਬਾਅਦ, ਫਿਲਮ ਨੇ ਇੱਕ ਵਾਰ ਫਿਰ ਬੈਸਟ ਵਿਦੇਸ਼ੀ ਭਾਸ਼ਾ ਕ੍ਰਿਟਿਕਸ ਚੁਆਇਸ ਅਵਾਰਡ ਜਿੱਤ ਲਿਆ ਹੈ। ਇਹ ਜਾਣਕਾਰੀ ਕ੍ਰਿਟਿਕਸ ਚੁਆਇਸ ਐਵਾਰਡਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਦਿੱਤੀ ਗਈ। ਟਵੀਟ ‘ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਫਿਲਮ RRR ਦੇ ਕਲਾਕਾਰਾਂ ਅਤੇ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ, ਫਿਲਮ ਨੇ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਲਈ ਕ੍ਰਿਟਿਕਸ ਚੁਆਇਸ ਅਵਾਰਡ ਜਿੱਤਿਆ ਹੈ।

ਇਨ੍ਹਾਂ ਫਿਲਮਾਂ ਨੂੰ ਮਾਤ ਦੇ ਕੇ ਜਿੱਤਿਆ ਐਵਾਰਡ

ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ‘ਆਰਆਰਆਰ’ ਨੇ ਆਲ ਕੁਇਟ ਆਨ ਦਿ ਵੈਸਟਰਨ ਫਰੰਟ’, ‘ਅਰਜਨਟੀਨਾ 1985’, ‘ਬਾਰਡੋ’, ‘ਫਾਲਸ ਕ੍ਰੋਨਿਕਲ ਆਫ ਏ ਹੈਂਡਫੁੱਲ ਆਫ ਟਰੂਥਸ’, ‘ਕਲੋਜ਼’ ਆਦਿ ਫਿਲਮਾਂ ਨੂੰ ਪਿੱਛੇ ਛੱਡਦੇ ਹੋਏ ਕ੍ਰਿਟਿਕਸ ਚੁਆਇਸ ਐਵਾਰਡ ਆਪਣੇ ਨਾਂ ਕੀਤਾ ਹੈ।

ਰਾਜਾਮੌਲੀ ਦਾ ਵੀਡੀਓ ਵਾਇਰਲ ਹੋਇਆ

ਕ੍ਰਿਟਿਕਸ ਚੁਆਇਸ ਅਵਾਰਡ ਦੀ ਘੋਸ਼ਣਾ ਦੇ ਨਾਲ, ਐਸਐਸ ਰਾਜਾਮੌਲੀ ਦਾ ਇੱਕ ਵੀਡੀਓ ਉਸਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ ਗਿਆ ਹੈ। ਵਾਇਰਲ ਹੋ ਰਹੀ ਇਸ ਵੀਡੀਓ ‘ਚ ਰਾਜਾਮੌਲੀ ਹੱਥ ‘ਚ ਟਰਾਫੀ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ

ਗੀਤ ਨਟੂ-ਨਟੂ ਲਈ ਪੁਰਸਕਾਰ ਪ੍ਰਾਪਤ ਕੀਤਾ

ਇਸ ਤੋਂ ਪਹਿਲਾਂ ਵੀ ਲਾਸ ਏਂਜਲਸ ਵਿੱਚ ਹੋਏ 80ਵੇਂ ਗੋਲਡਨ ਗਲੋਬ ਐਵਾਰਡਜ਼ ਵਿੱਚ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੇ ਫਿਲਮ ਦੇ ਗੀਤ ਨਾਟੂ ਨਾਟੂ ਲਈ ਸਰਵੋਤਮ ਮੂਲ ਗੀਤ ਦਾ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਇਸ ਐਵਾਰਡ ਫੰਕਸ਼ਨ ਵਿੱਚ ਫਿਲਮ ਆਰਆਰਆਰ ਦੀ ਪੂਰੀ ਟੀਮ ਅਤੇ ਨਿਰਮਾਤਾ ਐਸਐਸ ਰਾਜਾਮੌਲੀ ਖੁਦ ਮੌਜੂਦ ਸਨ। ਐਵਾਰਡ ਫੰਕਸ਼ਨ ਤੋਂ ਬਾਅਦ ਐਸਐਸ ਰਾਜਾਮੌਲੀ ਨੇ ਫਿਲਮ ਦੇ ਗੀਤ ਨੂੰ ਐਵਾਰਡ ਮਿਲਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਪੂਰੀ ਦੁਨੀਆ ਵਿੱਚ ਭਾਰਤੀ ਫਿਲਮਾਂ ਦਾ ਗੀਤ ਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਐਵਾਰਡ ਫਿਲਮ ਆਰਆਰਆਰ ਦੀ ਸ਼ਾਨਦਾਰ ਟੀਮ ਵਰਕ ਨੂੰ ਸਮਰਪਿਤ ਕੀਤਾ।

ਫਿਲਮ ਦੀ ਕਹਾਣੀ ਇਸ ਤਰ੍ਹਾਂ ਹੈ

ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਆਜ਼ਾਦੀ ਲਈ ਲੜ ਰਹੇ ਭਾਰਤ ਦੇ ਦੋ ਕ੍ਰਾਂਤੀਕਾਰੀ ਨੌਜਵਾਨਾਂ ਦੀ ਕਹਾਣੀ ਹੈ। ਇਹ ਕ੍ਰਾਂਤੀਕਾਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਸਨ। ਜਿਨ੍ਹਾਂ ਨੇ 1920ਵਿਆਂ ਵਿੱਚ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਕਈ ਕ੍ਰਾਂਤੀਕਾਰੀ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸ ਫ਼ਿਲਮ ਵਿੱਚ ਵੀ ਇਨ੍ਹਾਂ ਦੋ ਨੌਜਵਾਨ ਕ੍ਰਾਂਤੀਕਾਰੀਆਂ ਦੀ ਆਜ਼ਾਦੀ ਲਈ ਤਾਂਘ ਅਤੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਗਈ ਹੈ। ਫਿਲਮ ਵਿੱਚ ਇਨ੍ਹਾਂ ਦੋ ਕ੍ਰਾਂਤੀਕਾਰੀਆਂ ਦੀਆਂ ਭੂਮਿਕਾਵਾਂ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਨੇ ਨਿਭਾਈਆਂ ਹਨ।