ਨਵਜੋਤ ਸਿੱਧੂ ਨੇ ਕਿਉਂ ਬਣਾਈ ਲੋਕ ਸਭਾ ਚੋਣਾਂ ਤੋਂ ਦੂਰੀ, ਜਾਣੋ ਕੀ ਹੈ ਕਾਰਨ ?
ਨਵਜੋਤ ਸਿੰਘ ਸਿੱਧੂ ਲਗਭਗ ਡੇਢ ਦਹਾਕੇ ਬਾਅਦ ਮੁੜ ਕ੍ਰਿਕਟ ਵਿੱਚ ਸਰਗਰਮ ਹੋ ਗਏ ਹਨ। ਇਸ ਵਾਰ ਉਹ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਸਾਫ ਕਹੀ ਚੁੱਕੇ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜਣਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੀ ਸੇਵਾ ਕਰਨਾ ਹੈ। ਇਸ ਲਈ ਉਹ ਪਾਰਲੀਮੈਂਟ ਵਿੱਚ ਨਹੀਂ ਜਾਣਾ ਚਾਹੁੰਦੇ।
ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਦੀ ਕੈਂਸਰ ਨਾਲ ਜੰਗ ਜਾਰੀ ਹੈ। ਅੱਜ ਨਵਜੋਤ ਕੌਰ ਸਿੱਧੂ ਦਾ ਦੂਜਾ ਆਪਰੇਸ਼ਨ ਯਮੁਨਾਨਗਰ ਦੇ ਡਾ: ਵਰਿਆਮ ਸਿੰਘ ਹਸਪਤਾਲ ‘ਚ ਹੋਵੇਗਾ। ਇਹ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਇੱਕ ਪੋਸਟ ਪਾਈ ਹੈ।
ਉਨ੍ਹਾਂ ਨੇ ਲਿਖਿਆ ਹੈ ਕਿ ਅੱਜ ਉਨ੍ਹਾਂ ਦੀ ਪਤਨੀ ਦਾ ਛਾਤੀ ਦੇ ਕੈਂਸਰ ਨਾਲ ਸਬੰਧਤ ਦੂਜਾ ਅਪਰੇਸ਼ਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਹੈ।
Wife will be operated at the Dr Waryam Singh Hospital , Yamunanagar today she will undergo her second operation for breast cancer !
— Navjot Singh Sidhu (@sherryontopp) April 4, 2024
ਇਹ ਵੀ ਪੜ੍ਹੋ
ਬੀਮਾਰੀ ਕਾਰਨ ਚੋਣਾਂ ਤੋਂ ਪਿੱਛੇ ਹਟੇ
ਇਸ ਤੋਂ ਪਹਿਲਾਂ ਚਰਚਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਟਿਆਲਾ ਤੋਂ ਚੋਣ ਲੜਣਗੇ। ਕਰੀਬ ਦੋ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਹ ਚੋਣ ਨਹੀਂ ਲੜਨਗੇ। ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਿਖਿਆ ਕਿ ਅਜਿਹੀਆਂ ਅਟਕਲਾਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਪਤਨੀ (ਡਾ. ਨਵਜੋਤ ਕੌਰ) ਦਾ ਅਜੇ ਕੈਂਸਰ ਦਾ ਇਲਾਜ ਚੱਲ ਰਿਹਾ ਹੈ, ਜੋ ਕੁਝ ਮਹੀਨੇ ਚੱਲੇਗਾ। ਇਨ੍ਹਾਂ ਹਾਲਾਤਾਂ ਵਿੱਚ ਸਿਰਫ ਉਨ੍ਹਾਂ ਦੀ ਸਿਹਤ ਅਤੇ ਰਿਕਵਰੀ ‘ਤੇ ਧਿਆਨ ਦਿੱਤਾ ਜਾਵੇਗਾ। ਉਸ ਬਾਰੇ ਕੋਈ ਵੀ ਅਟਕਲਾਂ ਬੰਦ ਹੋਣੀਆਂ ਚਾਹੀਦੀਆਂ ਹਨ।”
ਨਵਜੋਤ ਸਿੱਧੂ ਹਮੇਸ਼ਾ ਡਾ: ਸਿੱਧੂ ਦੇ ਨਾਲ ਰਹੇ
ਨਵਜੋਤ ਸਿੰਘ ਸਿੱਧੂ ਨੇ ਵੀ ਕੈਂਸਰ ਵਿਰੁੱਧ ਲੜਾਈ ਵਿੱਚ ਡਾ.ਨਵਜੋਤ ਕੌਰ ਦਾ ਪੂਰਾ ਸਾਥ ਦਿੱਤਾ। ਨਵਜੋਤ ਸਿੰਘ ਸਿੱਧੂ ਨੇ ਡਾਕਟਰ ਸਿੱਧੂ ਦਾ ਹੱਥ ਫੜ ਕੇ ਹਰ ਕੀਮੋਥੈਰੇਪੀ ਪੂਰੀ ਕੀਤੀ। ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ ਅਤੇ ਕੀਮੋਥੈਰੇਪੀ ਟੀਮ ਦਾ ਧੰਨਵਾਦ ਕੀਤਾ। ਇਸ ਔਖੇ ਸਮੇਂ ਵਿੱਚ ਨਵਜੋਤ ਸਿੰਘ ਸਿੱਧੂ ਵੀ ਸਿਆਸਤ ਤੋਂ ਦੂਰ ਰਹੇ। ਉਨ੍ਹਾਂ ਨੇ ਆਪਣਾ ਸਾਰਾ ਸਮਾਂ ਆਪਣੇ ਪਰਿਵਾਰ ਨੂੰ ਹੀ ਦਿੱਤਾ।
ਹਰ ਕੀਮੋਥੈਰੇਪੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਨ੍ਹਾਂ ਨੂੰ ਕਦੇ ਕੁਦਰਤੀ ਅਤੇ ਕਦੇ ਰੂਹਾਨੀ ਯਾਤਰਾ ‘ਤੇ ਲੈ ਕੇ ਜਾਂਦੇ ਸਨ। ਇਹਨਾਂ ਵਿੱਚੋਂ ਜ਼ਿਆਦਾਤਰ ਯਾਤਰਾਵਾਂ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨਾਲ ਵੀ ਕੀਤੀਆਂ।
ਦਹਾਕੇ ਬਾਅਦ ਕ੍ਰਿਕਟ ‘ਚ ਸਰਗਰਮ
ਨਵਜੋਤ ਸਿੰਘ ਸਿੱਧੂ ਲਗਭਗ ਡੇਢ ਦਹਾਕੇ ਬਾਅਦ ਮੁੜ ਕ੍ਰਿਕਟ ਵਿੱਚ ਸਰਗਰਮ ਹੋ ਗਏ ਹਨ। ਇਸ ਵਾਰ ਉਹ ਆਈਪੀਐਲ ਵਿੱਚ ਕੁਮੈਂਟਰੀ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਸਾਫ ਕਹੀ ਚੁੱਕੇ ਹਨ ਕਿ ਉਹ ਇਸ ਵਾਰ ਚੋਣ ਨਹੀਂ ਲੜਣਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਦੀ ਸੇਵਾ ਕਰਨਾ ਹੈ। ਇਸ ਲਈ ਉਹ ਪਾਰਲੀਮੈਂਟ ਵਿੱਚ ਨਹੀਂ ਜਾਣਾ ਚਾਹੁੰਦੇ।
ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਸੀਟ ਲਈ ਕੌਣ ਹਨ ਕਾਂਗਰਸ ਦੇ 4 ਮੁੱਖ ਦਾਅਵੇਦਾਰ ?