ਕਾਂਗਰਸ ਵੱਲੋਂ ਜਲੰਧਰ 'ਚ ਮੀਟਿੰਗਾਂ ਦਾ ਦੌਰ ਜਾਰੀ, ਡੇਰਾ ਬੱਲਾਂ ਨਤਮਸਤਕ ਹੋਏ ਸਾਬਕਾ CM ਚੰਨੀ, ਚੌਧਰੀ ਪਰਿਵਾਰ ਨੇ ਚੁੱਕੇ ਸਵਾਲ | Charnjit Singh Channi pays obeisance at Dera Sachkhand Ballan in Jalandhar know in Punjabi Punjabi news - TV9 Punjabi

ਕਾਂਗਰਸ ਵੱਲੋਂ ਜਲੰਧਰ ‘ਚ ਮੀਟਿੰਗਾਂ ਦਾ ਦੌਰ ਜਾਰੀ, ਡੇਰਾ ਬੱਲਾਂ ਨਤਮਸਤਕ ਹੋਏ ਸਾਬਕਾ CM ਚੰਨੀ, ਚੌਧਰੀ ਪਰਿਵਾਰ ਨੇ ਚੁੱਕੇ ਸਵਾਲ

Updated On: 

14 Apr 2024 00:01 AM

ਸੂਤਰਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਜਲੰਧਰ ਵਿੱਚ ਕਈ ਥਾਵਾਂ ਤੇ ਗੁਪਤ ਮੀਟਿੰਗਾਂ ਵੀ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਰਵਿਦਾਸ ਭਾਈਚਾਰੇ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਤੋਂ ਆਪਣੀ ਪਹਿਲੀ ਪਸੰਦ ਮੰਨ ਰਹੇ ਹਨ। ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਅਤੇ ਡੇਰਾ ਬੱਲਾਂ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ।

ਕਾਂਗਰਸ ਵੱਲੋਂ ਜਲੰਧਰ ਚ ਮੀਟਿੰਗਾਂ ਦਾ ਦੌਰ ਜਾਰੀ, ਡੇਰਾ ਬੱਲਾਂ ਨਤਮਸਤਕ ਹੋਏ ਸਾਬਕਾ CM ਚੰਨੀ, ਚੌਧਰੀ ਪਰਿਵਾਰ ਨੇ ਚੁੱਕੇ ਸਵਾਲ

ਡੇਰਾ ਬੱਲਾਂ ਨਤਮਸਤਕ ਹੋਏ ਸਾਬਕਾ CM ਚਰਨਜੀਤ ਸਿੰਘ ਚੰਨੀ

Follow Us On

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਜਲੰਧਰ ਦੇ ਹਲਕਿਆਂ ਦਾ ਦੌਰਾ ਕਰ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਚਰਨਜੀਤ ਸਿੰਘ ਚੰਨੀ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਹੋਣਗੇ। ਚਰਨਜੀਤ ਚੰਨੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸਨਮਾਨ ਵਿੱਚ ਕੱਢੇ ਜਾ ਰਹੇ ਚੇਤਨਾ ਮਾਰਚ ਵਿੱਚ ਵੀ ਸ਼ਿਰਕਤ ਕੀਤੀ ਅਤੇ ਇਸ ਦੌਰਾਨ ਉਹ ਡੇਰਾ ਬੱਲਾਂ, ਜਲੰਧਰ ਦੇ ਸੰਤ ਨਿਰੰਜਨ ਦਾਸ ਨੂੰ ਵੀ ਮਿਲੇ।

ਸੂਤਰਾਂ ਮੁਤਾਬਕ ਚਰਨਜੀਤ ਸਿੰਘ ਚੰਨੀ ਜਲੰਧਰ ਵਿੱਚ ਕਈ ਥਾਵਾਂ ਤੇ ਗੁਪਤ ਮੀਟਿੰਗਾਂ ਵੀ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ ਰਵਿਦਾਸ ਭਾਈਚਾਰੇ ਦੇ ਲੋਕ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਲੋਕ ਸਭਾ ਤੋਂ ਆਪਣੀ ਪਹਿਲੀ ਪਸੰਦ ਮੰਨ ਰਹੇ ਹਨ। ਚੰਨੀ ਨੂੰ ਜਲੰਧਰ ਲੋਕ ਸਭਾ ਸੀਟ ਅਤੇ ਡੇਰਾ ਬੱਲਾਂ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ।

ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਮਰੂਹਮ ਸਾਂਸਦ ਸਤੋਖ ਚੌਧਰੀ ਦੇ ਪੁੱਤਰ ਵਿਕਰਮ ਚੌਧਰੀ ਹਮੇਸ਼ਾ ਚੰਨੀ ਖਿਲਾਫ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਅਤੇ ਕਈ ਬਾਰ ਉਨ੍ਹਾਂ ਦਾ ਵਿਰੋਧ ਕਰਦੇ ਵੀ ਨਜ਼ਰ ਆਏ ਹਨ। ਵਿਕਰਮ ਚੌਧਰੀ ਨੇ ਚੰਨੀ ਖਿਲਾਫ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਧਾਰਮਿਕ ਸਥਾਨ ‘ਤੇ ਜਾ ਕੇ ਪਸ਼ਚਾਤਾਪ ਕਰਨ ਜਾ ਰਹੇ ਹਨ।

ਵਿਕਰਮ ਚੌਧਰੀ ਦੇ ਵਿਰੋਧ ‘ਤੇ ਚੰਨੀ ਦੀ ਪ੍ਰਤੀਕਿਰਿਆ

ਵਿਕਰਮ ਚੌਧਰੀ ਦੇ ਬਿਆਨ ‘ਤੇ ਚੰਨੀ ਨੇ ਕਿਹਾ ਕਿ ਕਦੇ ਵੀ ਲਕਸ਼ਮਣ ਰੇਖਾ ਤੋਂ ਪਾਰ ਨਹੀਂ ਜਾਣਾ ਚਾਹੁੰਦਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪਾਰਟੀ ਚ ਸ਼ਾਮਲ ਹਨ, ਉਦੋਂ ਤੱਕ ਉਹ ਪਾਰਟੀ ਦੇ ਕਿਸੇ ਆਗੂ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜਦੋਂ ਵਿਕਰਮ ਚੌਧਰੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਇਹ ਉਨ੍ਹਾਂ ਦਾ ਕਿਰਦਾਰ ਹੈ ਪਰ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਮੈਂ ਕਿਸੇ ਨੇਤਾ ਦਾ ਵਿਰੋਧ ਨਹੀਂ ਕਰ ਰਿਹਾ, ਇਹ ਮੇਰਾ ਕਿਰਦਾਰ ਹੈ।

ਕਾਂਗਰਸ ਉਮੀਦਵਾਰਾਂ ਦੀ ਸੂਚੀ ਬਾਰੇ ਚੰਨੀ ਦਾ ਬਿਆਨ

ਕਾਂਗਰਸ ਨੇ ਅਜੇ ਤੱਕ ਪੰਜਾਬ ਦੀ ਲੋਕ ਸਭਾ ਸੀਟ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ। ਇਸ ਮਾਮਲੇ ਸਬੰਧੀ ਮੀਟਿੰਗ ਵੀ ਹੋਈ। ਇਸ ਮਾਮਲੇ ਸਬੰਧੀ ਜਦੋਂ ਜਲੰਧਰ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਲੋਕ ਸਭਾ ਸੀਟਾਂ ਲਈ ਅਜੇ ਕੁਝ ਸਮਾਂ ਲੱਗੇਗਾ। ਚੰਨੀ ਨੇ ਕਿਹਾ ਕਿ ਕੁਝ ਸੀਟਾਂ ‘ਤੇ ਉਮੀਦਵਾਰਾਂ ਦੇ ਜ਼ਿਆਦਾ ਦਾਅਵੇ ਹਨ ਅਤੇ ਪਾਰਟੀ ‘ਚ ਮੰਥਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ-ਚਾਰ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਪਾਰਟੀ ਹਾਈਕਮਾਂਡ ਦਾ ਹਰ ਫੈਸਲਾ ਮਨਜ਼ੂਰ- ਚੰਨੀ

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਜਲੰਧਰ ਸੀਟ ਜਿਸ ਨੂੰ ਵੀ ਦੇਵੇਗੀ ਮੈਂ ਉਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗਾ। ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਜਦੋਂ ਕੋਈ ਨੇਤਾ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੁੰਦਾ ਹੈ ਤਾਂ ਉਹ ਉਸ ਨੂੰ ਕ੍ਰਾਂਤੀਕਾਰੀ ਸਮਝਦੇ ਹਨ ਅਤੇ ਜਦੋਂ ਉਹ ਪਾਰਟੀ ਛੱਡਦਾ ਹੈ ਤਾਂ ਉਸ ਨੂੰ ਗੱਦਾਰ ਆਖਿਆ ਜਾਂਦਾ ਹੈ।

ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀਆਂ ਕਈ ਸੀਟਾਂ ‘ਤੇ ਸਹਿਮਤੀ ਬਣੀ ਹੈ ਅਤੇ ਕਾਂਗਰਸ ਦੇ ਵੱਡੇ ਆਗੂਆਂ ਦੇ ਨਾਵਾਂ ‘ਤੇ ਚਰਚਾ ਹੋਈ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਤੋਂ ਮਨੀਸ ਤਿਵਾੜੀ ਕਾਂਗਰਸ ਉਮੀਦਵਾਰ, ਕਾਂਗਰਸ ਨੇ ਜਾਰੀ ਲਿਸਟ ਚੋਂ ਕੱਟੀ ਪਵਨ ਬਾਂਸਲ ਦੀ ਟਿਕਟ

Exit mobile version