ਚਰਨਜੀਤ ਸਿੰਘ ਚੰਨੀ ਨੇ ਬਾਗੀ ਆਗੂਆਂ ਨੂੰ ਘੇਰਿਆ, ਕਿਹਾ- 13 ਸੀਟਾਂ 'ਤੇ ਕਾਂਗਰਸ ਦੀ ਹੋਵੇਗੀ ਜਿੱਤ | Charanjit Singh Channi statement on rebel leaders congress will win 13 Seats know in Punjab Punjabi news - TV9 Punjabi

ਚਰਨਜੀਤ ਸਿੰਘ ਚੰਨੀ ਨੇ ਬਾਗੀ ਆਗੂਆਂ ਨੂੰ ਘੇਰਿਆ, ਕਿਹਾ- 13 ਸੀਟਾਂ ‘ਤੇ ਕਾਂਗਰਸ ਦੀ ਹੋਵੇਗੀ ਜਿੱਤ

Updated On: 

24 Apr 2024 17:14 PM

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਉਹ ਮੌਸਮ ਵਾਂਗ ਬਦਲ ਪਰ ਉਹ ਉਥੇ ਹੀ ਖੜ੍ਹੇ ਹਨ। ਚੰਨੀ ਬੋਲੇ ਕਿ ਉਨ੍ਹਾਂ ਨੇ ਦੁਆਬੇ ਦੀ ਧਰਤੀ 'ਤੇ ਆ ਕੇ ਇੱਥੋਂ ਦਾ ਵਿਕਾਸ ਦੇਖਿਆ ਹੈ। ਇਸ ਦੌਰਾਨ ਉਨ੍ਹਾਂ ਪ੍ਰਵਾਸੀ ਭਾਰਤੀ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਸੇਵਾ ਕਰਨ ਆਏ ਹਨ। ਜੇਕਰ ਉਹ ਜਿੱਤ ਜਾਂਦੇ ਹਨ ਤਾਂ ਕਿਸੇ ਨੂੰ ਵੀ ਪ੍ਰਵਾਸੀ ਭਾਰਤੀ ਦੀ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।

ਚਰਨਜੀਤ ਸਿੰਘ ਚੰਨੀ ਨੇ ਬਾਗੀ ਆਗੂਆਂ ਨੂੰ ਘੇਰਿਆ, ਕਿਹਾ- 13 ਸੀਟਾਂ ਤੇ ਕਾਂਗਰਸ ਦੀ ਹੋਵੇਗੀ ਜਿੱਤ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

Follow Us On

ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਹੌਟ ਸੀਟ ਲਈ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਆਗੂਆਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਇਸੇ ਕਾਰਨ ਅੱਜ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਦੇ ਆਗੂ ਪਵਨ ਟੀਨੂੰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਟੀਨੂੰ ਨੇ ਪਹਿਲਾਂ ਜੱਟ ਕਰ ਲਿਆ ਫਿਰ ਕਰ ਲਿਆ ਦਰਜ਼ੀ, ਅੱਜ ਕੱਲ੍ਹ ਟੀਨੂੰ ਅਮੀਰਜਾਦਾ ਨਾਲ ਕੱਲ੍ਹ ਨੂੰ ਕੀ ਕਰੇ ਟੀਨੂੰ ਦੀ ਮਰਜ਼ੀ।

ਚੰਨੀ ਨੇ ਕਿਹਾ ਕਿ ਬਾਪੂ ਰੋਸ਼ਨੀ ਹੁੰਦਾ ਹੈ ਅਤੇ ਬਾਪੂ ਨੂੰ ਦੇਖ ਕੇ ਬੱਚਾ ਪੜਦਾ ਅਤੇ ਸਿੱਖਦਾ ਹੈ ਜੇਕਰ ਬਾਪੂ ਗਲਤ ਰਸਤੇ ਤੇ ਚਲਾ ਜਾਵੇ ਤਾਂ ਔਲਾਦ ਵੀ ਗਲਤ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਆਗੂ ਗਲਤ ਹੋ ਜਾਵੇ ਤਾਂ ਸਮਾਜ ਦਾ ਵਿਕਾਸ ਰੁਕ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਆਗੂਆਂ ਦਾ ਕੋਈ ਸਟੈਂਡ ਨਹੀਂ ਹੁੰਦਾ ਹੈ। ਲੋਕ ਉਸ ਨਾਲ ਨਹੀਂ ਖੜੇ ਹੁੰਦੇ ਜਿਸ ਦਾ ਕੋਈ ਸਟੈਂਡ ਨਹੀਂ ਹੁੰਦਾ।

ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਅਜਿਹੇ ਆਗੂ ਸਾਡੇ ਸਮਾਜ ਨੂੰ ਕੀ ਦਿਸ਼ਾ ਦੇਣਗੇ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਕਿਰਦਾਰ ਚੰਗੇ ਨਹੀਂ ਹਨ, ਉਹ ਨੌਜਵਾਨਾਂ ਨੂੰ ਕੀ ਦਿਸ਼ਾ ਦੇਣਗੇ? ਚੰਨੀ ਨੇ ਕਿਹਾ ਕਿ ਆਗੂ ਲਾਲਚ ਕਾਰਨ ਪਾਰਟੀਆਂ ਬਦਲ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਨੇਤਾ ਪਾਰਟੀਆਂ ਬਦਲਣ ‘ਚ ਲੱਗੇ ਹੋਏ ਹਨ, ਪਰ ਇਸ ‘ਚ ਵਰਕਰਾਂ ਦਾ ਕੀ ਕਸੂਰ ਹੈ? ਉਨ੍ਹਾਂ ਕਿਹਾ ਕਿ ਵਰਕਰ ਉਥੇ ਹੀ ਖੜ੍ਹਾ ਹੈ।

ਪ੍ਰਵਾਸੀ ਭਾਰਤੀਆਂ ਨਾਲ ਕੀ ਵਾਅਦਾ ਕੀਤਾ

ਚੰਨੀ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਉਹ ਮੌਸਮ ਵਾਂਗ ਬਦਲ ਪਰ ਉਹ ਉਥੇ ਹੀ ਖੜ੍ਹੇ ਹਨ। ਚੰਨੀ ਬੋਲੇ ਕਿ ਉਨ੍ਹਾਂ ਨੇ ਦੁਆਬੇ ਦੀ ਧਰਤੀ ‘ਤੇ ਆ ਕੇ ਇੱਥੋਂ ਦਾ ਵਿਕਾਸ ਦੇਖਿਆ ਹੈ। ਇਸ ਦੌਰਾਨ ਉਨ੍ਹਾਂ ਪ੍ਰਵਾਸੀ ਭਾਰਤੀ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਸੇਵਾ ਕਰਨ ਆਏ ਹਨ। ਜੇਕਰ ਉਹ ਜਿੱਤ ਜਾਂਦੇ ਹਨ ਤਾਂ ਕਿਸੇ ਨੂੰ ਵੀ ਪ੍ਰਵਾਸੀ ਭਾਰਤੀ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।

ਸਿੱਖਿਆ, ਰੋਜ਼ਗਾਰ ਤੇ ਨਸ਼ੇ ਦੀ ਸਮੱਸਿਆ ‘ਤੇ ਕੀ ਬੋਲੇ ਚੰਨੀ

ਉਨ੍ਹਾਂ ਕਿਹਾ ਕਿ ਜੋ ਵੀ ਵਿਦੇਸ਼ ਜਾਣਾ ਚਾਹੁੰਦਾ ਹੈ, ਉਹ ਉੱਥੇ ਜਾ ਕੇ ਕਿਸੇ ਚੰਗੀ ਯੂਨੀਵਰਸਿਟੀ ਵਿੱਚ ਪੜ੍ਹ ਸਕਦਾ ਹੈ। ਅਜਿਹੇ ‘ਚ ਫਰਜ਼ੀ ਟਰੈਵਲ ਏਜੰਟਾਂ ਦੀ ਵਿਦੇਸ਼ ਯਾਤਰਾ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ। ਚੰਨੀ ਨੇ ਕਿਹਾ ਕਿ ਆਟਾ-ਦਾਲ ਸਕੀਮ ਅਫੀਮ ਜਿੰਨਾ ਨਸ਼ਾ ਹੈ। ਲੋਕਾਂ ਨੂੰ ਆਟਾ-ਦਾਲ ਲੈ ਕੇ ਵੋਟਾਂ ਬਟੋਰੀਆਂ ਜਾ ਰਹੀਆਂ ਹਨ। ਸਾਡੇ ਨੌਜਵਾਨ ਆਟਾ-ਦਾਲ ਖੁਦ ਖਰੀਦ ਸਕਦੇ ਹਨ ਪਰ ਉਨ੍ਹਾਂ ਨੂੰ ਨੌਕਰੀਆਂ ਦੇਣ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗੀ ਸਿੱਖਿਆ ਅਤੇ ਚੰਗੇ ਹਸਪਤਾਲ ਮੁਹੱਈਆ ਕਰਵਾਉਣ ਵੱਲ ਧਿਆਨ ਦਿੱਤਾ ਜਾਵੇ। ਨਸ਼ਿਆਂ ਦੇ ਕਾਰੋਬਾਰ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਆਪਣੇ ਸਿਖਰ ਤੇ ਹੈ। ਉਨ੍ਹਾਂ ਕਿਹਾ ਕਿ ਆਪ ਆਗੂਆਂ ਦੇ ਕਰੀਬੀ ਲੋਕ ਲਾਟਰੀ, ਸੱਟੇਬਾਜ਼ੀ ਅਤੇ ਨਸ਼ਾਖੋਰੀ ਚਲਾ ਰਹੇ ਹਨ।

ਇਹ ਵੀ ਪੜ੍ਹੋ: ਜੰਲਧਰ ਤੋਂ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ, ਅੱਜ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ

ਕਾਂਗਰਸ 13-0 ‘ਤੇ ਜਿੱਤੇਗੇ- ਚੰਨੀ

ਲੋਕਾਂ ਨੂੰ ਭਰੋਸ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਇਸ ਨੂੰ ਖਤਮ ਕਰਨ ‘ਤੇ ਹੋਵੇਗਾ। ਆਮ ਆਦਮੀ ਪਾਰਟੀ ਦੇ 13-0 ਦੇ ਬਿਆਨ ‘ਤੇ ਕਿਹਾ ਕਿ 13-0 ਹੀ ਹੋਵੇਗੀ ਪਰ ਕਾਂਗਰਸ 13 ‘ਤੇ ਜਿੱਤੇਗੀ। ਤੇਜਿੰਦਰ ਬਿੱਟੂ, ਕਰਮਜੀਤ ਚੌਧਰੀ ਤੇ ਹੋਰ ਆਗੂਆਂ ਨੇ ਪਾਰਟੀ ਛੱਡੀ ਤਾਂ ਚੰਨੀ ਨੇ ਕਿਹਾ ਕਿ ਸੱਤਾ ਦੇ ਲਾਲਚ ਕਾਰਨ ਆਗੂ ਤਾਂ ਛੱਡ ਗਏ ਪਰ ਕੋਈ ਵੀ ਵਰਕਰ ਪਾਰਟੀ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਫਾਇਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਰਕਰਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ।

Exit mobile version