2014 ਤੋਂ ਲੈ ਕੇ ਹੁਣ ਤੱਕ 11 CM ਸਮੇਤ 399 ਕਾਂਗਰਸੀ ਨੇਤਾਵਾਂ ਨੇ ਬਦਲੀ ਪਾਰਟੀ, ਖ਼ਾਲੀ ਹੋ ਗਿਆ ਕੁਨਬਾ | 399 congress leaders left party joined bjp from 2014 including 11 sitting cm know full detail in punjabi Punjabi news - TV9 Punjabi

2014 ਤੋਂ ਲੈ ਕੇ ਹੁਣ ਤੱਕ 11 CM ਸਮੇਤ 399 ਕਾਂਗਰਸੀ ਨੇਤਾਵਾਂ ਨੇ ਬਦਲੀ ਪਾਰਟੀ, ਖ਼ਾਲੀ ਹੋ ਗਿਆ ਕੁਨਬਾ

Updated On: 

27 Mar 2024 18:20 PM

2014 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਦੇ 399 ਨੇਤਾ ਦਲ ਛੱਡ ਚੁੱਕੇ ਹਨ। ਇਨ੍ਹਾਂ ਵਿੱਚ 11 ਮੁੱਖ ਮੰਤਰੀ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਭਾਜਪਾ 'ਚ ਸ਼ਾਮਲ ਹੋ ਗਏ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਣੇ ਕੁਝ ਹਫ਼ਤੇ ਬਾਕੀ ਹਨ ਅਤੇ ਭਾਜਪਾ ਨੂੰ ਜਿੱਤ ਦਾ ਪੂਰਾ ਭਰੋਸਾ ਹੈ, ਇਸ ਲਈ ਹੋਰ ਦਲ-ਬਦਲਣ ਦੀ ਸੰਭਾਵਨਾ ਹੈ।

2014 ਤੋਂ ਲੈ ਕੇ ਹੁਣ ਤੱਕ 11 CM ਸਮੇਤ 399 ਕਾਂਗਰਸੀ ਨੇਤਾਵਾਂ ਨੇ ਬਦਲੀ ਪਾਰਟੀ, ਖ਼ਾਲੀ ਹੋ ਗਿਆ ਕੁਨਬਾ

2014 ਤੋਂ ਲੈ ਕੇ ਹੁਣ ਤੱਕ 11 CM ਸਮੇਤ 399 ਕਾਂਗਰਸੀ ਨੇਤਾਵਾਂ ਨੇ ਬਦਲੀ ਪਾਰਟੀ

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਜਕਾਲ ਕਾਂਗਰਸ ਲਈ ਘਾਤਕ ਰਿਹਾ ਹੈ। 2014 ਤੋਂ ਹੁਣ ਤੱਕ 399 ਕਾਂਗਰਸੀ ਆਗੂ ਦਲ ਛੱਡ ਚੁੱਕੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿੱਚ 11 ਮੁੱਖ ਮੰਤਰੀ ਸ਼ਾਮਲ ਹਨ। 24 ਮਾਰਚ ਨੂੰ ਹਰਿਆਣਾ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਨਵੀਨ ਜਿੰਦਲ ਨੇ ਕਾਂਗਰਸ ਛੱਡ ਦਿੱਤੀ ਸੀ।

ਇਸ ਤੋਂ ਤੁਰੰਤ ਬਾਅਦ ਭਾਜਪਾ ਨੇ ਨਵੀਨ ਜਿੰਦਲ ਨੂੰ ਲੋਕ ਸਭਾ ਚੋਣਾਂ ਲਈ ਕੁਰੂਕਸ਼ੇਤਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ। ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿੱਚ 6 ਕਾਂਗਰਸੀ ਬਾਗੀਆਂ ਨੂੰ ਵੀ ਗਲੇ ਲਗਾ ਲਿਆ ਹੈ। ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਅਤੇ ਨਾ ਹੀ ਇਹ ਕੁਝ ਰਾਜਾਂ ਤੱਕ ਸੀਮਤ ਹੈ।

ਪੰਜਾਬ ਤੋਂ ਬਿੱਟੂ, ਰਿੰਕੂ ਅਤੇ ਅੰਗੁਰਾਲ ਬੀਜੇਪੀ ‘ਚ ਸ਼ਾਮਲ

ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤਾਂ ਬੀਤੇ ਮੰਗਲਵਾਰ ਨੂੰ ਤਿੰਨ ਵਾਰ ਦੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਜੁਆਇਨ ਕਰ ਲਈ ਤਾਂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ। ਖਾਸ ਗੱਲ ਇਹ ਹੈ ਕਿ ਜਦੋਂ ਬੀਤੇ ਸਾਲ ਜਲੰਧਰ ਲੋਕਸਭਾ ਦੀ ਜਿਮਨੀ ਚੋਣ ਹੋਈ ਸੀ ਤਾਂ ਰਿੰਕੂ ਨੂੰ ਉਸ ਵੇਲ੍ਹੇ ਕਾਂਗਰਸ ਛੁੜਵਾ ਕੇ ਆਪ ਉਮੀਦਵਾਰ ਐਲਾਨਿਆ ਗਿਆ ਸੀ। ਜਦਕਿ ਸ਼ੀਤਲ ਅੰਗੁਰਾਲ ਨੇ ਦੋ ਸਾਲ ਪਹਿਲਾ ਬੀਜੇਪੀ ਛੱਡ ਆਪ ਦੀ ਝਾੜੂ ਫੜੀ ਸੀ ਤੇ ਹੁਣ ਮੁੜ ਇੱਕ ਵਾਰ ਉਹ ਭਾਜਪਾ ਵਿੱਚ ਵਾਪਸ ਆ ਗਏ ਹਨ।

ਇਹ ਵੀ ਪੜ੍ਹੋ – ਤਿੰਨ ਵਾਰ ਦੇ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਛੱਡਿਆ ਕਾਂਗਰਸ ਦਾ ਹੱਥ, BJP ਚ ਹੋਏ ਸ਼ਾਮਲ

ਜਾਖੜ, ਕੈਪਟਨ ਸਮੇਤ ਪੰਜਾਬ ਕਾਂਗਰਸ ਦੇ ਕਈ ਆਗੂਆਂ ਨੇ ਵੀ ਬਦਲੇ ਦਲ

ਇਸਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉੱਘੇ ਲੀਡਰ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਹੇ ਸੁਨੀਲ ਜਾਖੜ ਦੇ ਨਾਲ-ਨਾਲ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਵੀ ਬੀਜੇਪੀ ਵਿੱਚ ਜਾ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਫਤਿਹਜੰਗ ਬਾਜਵਾ, ਕੇਵਲ ਢਿੱਲੋ, ਗੁਰਪ੍ਰੀਤ ਕਾਂਗੜ ਅਤੇ ਰਾਜਕੁਮਾਰ ਵੇਰਕਾਹੋਰ ਕਈ ਵੱਡੇ ਚੇਹਰਿਆਂ ਨੇ ਵੀ ਬੀਤੇ ਸਾਲ ਭਾਜਪਾ ਜੁਆਇਨ ਕੀਤੀ ਸੀ, ਪਰ ਇਨ੍ਹਾਂ ਚੋਂ ਵੇਰਕਾ ਕੁਝ ਹੀ ਸਮੇਂ ਬਾਅਦ ਵਾਪਸ ਕਾਂਗਰਸ ਵਿੱਚ ਆ ਗਏ ਸਨ।

ਸਾਬਕਾ ਸੀਐਮ ਰਾਣੇ ਅਤੇ ਚਵਾਨ ਨੇ ਬਦਲੀ ਪਾਰਟੀ

ਮਹਾਰਾਸ਼ਟਰ ਵਿੱਚ, 2019 ਦੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਹਰਸ਼ਵਰਧਨ ਪਾਟਿਲ ਨੂੰ ਭਾਜਪਾ ਦੇ ਹੱਥੋਂ ਹਾਰ ਮਿਲੀ ਸੀ। ਹਾਲ ਹੀ ਵਿੱਚ ਸਾਬਕਾ ਸੀਐਮ ਅਸ਼ੋਕ ਚਵਾਨ, ਮਿਲਿੰਦ ਦੇਵੜਾ ਅਤੇ ਬਾਬਾ ਸਿੱਦੀਕੀ ਨੇ ਕਾਂਗਰਸ ਛੱਡ ਦਿੱਤੀ ਹੈ।

ਉੱਤਰ ਪ੍ਰਦੇਸ਼ ਵਿੱਚ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਜਗਦੰਬਿਕਾ ਪਾਲ ਅਤੇ ਰੀਟਾ ਬਹੁਗੁਣਾ ਜੋਸ਼ੀ, ਰਵੀ ਕਿਸ਼ਨ, ਅਮਰਪਾਲ ਤਿਆਗੀ ਅਤੇ ਧੀਰੇਂਦਰ ਸਿੰਘ ਨੇ 2014, 16 ਅਤੇ 17 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਦਿੱਤੀ ਸੀ। 2021 ਵਿੱਚ, ਜਿਤਿਨ ਪ੍ਰਸਾਦਾ ਅਤੇ 22 ਹੋਰ ਨੇਤਾਵਾਂ ਨੇ ਪਾਰਟੀ ਛੱਡ ਦਿੱਤੀ। 2022 ਵਿੱਚ, ਆਰਪੀਐਨ ਸਿੰਘ ਨੇ ਕਾਂਗਰਸ ਨਾਲ ਆਪਣਾ ਤਿੰਨ ਦਹਾਕੇ ਪੁਰਾਣਾ ਰਿਸ਼ਤਾ ਖਤਮ ਕਰ ਦਿੱਤਾ।

ਦਿੱਲੀ ਵਿੱਚ ਦਲ ਬਦਲੀ ਕਰਨ ਵਾਲਿਆਂ ਵਿੱਚ ਕਪਿਲ ਸਿੱਬਲ, ਕ੍ਰਿਸ਼ਨਾ ਤੀਰਥ, ਰਾਜ ਕੁਮਾਰ ਚੌਹਾਨ ਅਤੇ ਬਰਖਾ ਸਿੰਘ ਸ਼ਾਮਲ ਹਨ। ਗੁਜਰਾਤ ਦੇ ਅਰਜੁਨ ਮੋਢਵਾਡੀਆ ਨੇ 40 ਸਾਲ ਬਾਅਦ ਕਾਂਗਰਸ ਛੱਡ ਦਿੱਤੀ ਹੈ। ਅਲਪੇਸ਼ ਠਾਕੋਰ, ਹਾਰਦਿਕ ਪਟੇਲ ਅਤੇ ਰੋਹਨ ਗੁਪਤਾ ਰਾਜ ਦੇ ਹੋਰ ਪ੍ਰਮੁੱਖ ਦਲ-ਬਦਲੂਆਂ ਵਿੱਚੋਂ ਹਨ।

ਐਸਐਸ ਕ੍ਰਿਸ਼ਨਾ ਨੇ ਕਾਂਗਰਸ ਨਾਲੋਂ ਤੋੜਿਆ 50 ਸਾਲ ਪੁਰਾਣਾ ਰਿਸ਼ਤਾ

ਇੱਥੋਂ ਤੱਕ ਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਸ ਐਮ ਕ੍ਰਿਸ਼ਨਾ ਨੇ ਵੀ ਕਾਂਗਰਸ ਨਾਲ ਆਪਣਾ 50 ਸਾਲ ਪੁਰਾਣਾ ਰਿਸ਼ਤਾ ਖਤਮ ਕਰ ਲਿਆ ਹੈ। ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ, ਸੁਨੀਲ ਜਾਖੜ, ਅਸ਼ਵਨੀ ਕੁਮਾਰ ਅਤੇ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।

2024 ਦੀਆਂ ਲੋਕ ਸਭਾ ਚੋਣਾਂ ਵਿੱਚ ਹੁਣੇ ਕੁਝ ਹਫ਼ਤੇ ਬਾਕੀ ਹਨ ਅਤੇ ਭਾਜਪਾ ਨੂੰ ਜਿੱਤ ਦਾ ਪੂਰਾ ਭਰੋਸਾ ਹੈ, ਇਸ ਲਈ ਹੋਰ ਦਲ-ਬਦਲੀ ਦੀ ਸੰਭਾਵਨਾ ਵੀ ਜੋਰ ਫੜ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ‘ਚ ਵੱਖ-ਵੱਖ ਪਾਰਟੀਆਂ ਦੇ ਨੇਤਾ ਲਗਾਤਾਰ ਦਲ ਬਦਲ ਰਹੇ ਹਨ ਅਤੇ ਉਨ੍ਹਾਂ ‘ਚੋਂ ਜ਼ਿਆਦਾਤਰ ਭਾਜਪਾ ‘ਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ – ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ

ਇਨ੍ਹਾਂ ਆਗੂਆਂ ਨੇ ਵੀ ਪਾਰਟੀਆਂ ਬਦਲੀਆਂ

ਜੰਮੂ ਅਤੇ ਕਸ਼ਮੀਰ: ਗੁਲਾਮ ਨਬੀ ਆਜ਼ਾਦ

ਉੜੀਸਾ: ਭੁਵਨੇਸ਼ਵਰ ਕਲਿਤਾ, ਹਿਰਨਿਆ ਭੁਈਆ

ਆਂਧਰਾ ਪ੍ਰਦੇਸ਼: ਕਿਰਨ ਕੁਮਾਰ ਰੈਡੀ

ਤਾਮਿਲਨਾਡੂ: ਸੀਆਰ ਕੇਸਾਵਨ

ਕੇਰਲ: ਅਨਿਲ ਐਂਟਨੀ, ਟੌਮ ਵਡਾਕਨ

ਛੱਤੀਸਗੜ੍ਹ: ਰਾਮਦਿਆਲ ਉਈਕੇ

ਉੱਤਰਾਖੰਡ: ਵਿਜੇ ਬਹੁਗੁਣਾ, ਸਤਪਾਲ ਮਹਾਰਾਜ

ਗੋਆ: ਦਿਗੰਬਰ ਕਾਮਤ, ਰਵੀ ਨਾਇਕ

ਅਸਮ: ਹਿਮੰਤ ਬਿਸਵਾ ਸਰਮਾ, ਸੁਸ਼ਮਿਤਾ ਦੇਵ

ਮਨੀਪੁਰ – ਐਨ ਬੀਰੇਨ ਸਿੰਘ

ਅਰੁਣਾਚਲ ਪ੍ਰਦੇਸ਼ – ਪੇਮਾ ਖਾਂਡੂ

Exit mobile version