ਖੰਨਾ ‘ਚ ਵਿਅਕਤੀ ਨੇ ਨਿਗਲਿਆ ਜ਼ਹਿਰ, ਹੋਈ ਮੌਤ, ਨੋਇਡਾ ਦੀ IT ਕੰਪਨੀ ਵਿੱਚ ਕਰਦਾ ਸੀ ਨੌਕਰੀ | young man from Ghaziabad committed suicide in Khanna know full in punjabi Punjabi news - TV9 Punjabi

ਖੰਨਾ ਚ ਵਿਅਕਤੀ ਨੇ ਨਿਗਲਿਆ ਜ਼ਹਿਰ, ਹੋਈ ਮੌਤ, ਨੋਇਡਾ ਦੀ IT ਕੰਪਨੀ ਵਿੱਚ ਕਰਦਾ ਸੀ ਨੌਕਰੀ

Updated On: 

05 Jul 2024 15:23 PM

ਗੌਰਵ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਉਹ ਆਪਣੇ ਪਰਿਵਾਰ ਨਾਲ ਵੀ ਘੱਟ ਹੀ ਗੱਲ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਗੌਰਵ ਨਾਲ ਕਾਨਪੁਰ ਸਥਿਤ ਆਪਣੇ ਨਾਨਕੇ ਘਰ ਗਈ ਸੀ। ਵਾਪਸੀ 'ਤੇ 2 ਜੁਲਾਈ ਨੂੰ ਗੌਰਵ ਸ਼ਰਮਾ ਪਰਿਵਾਰ ਨੂੰ ਦੱਸੇ ਬਿਨਾਂ ਹੌਂਡਾ ਸਿਟੀ ਕਾਰ ਲੈ ਕੇ ਚਲਾ ਗਿਆ।

ਖੰਨਾ ਚ ਵਿਅਕਤੀ ਨੇ ਨਿਗਲਿਆ ਜ਼ਹਿਰ, ਹੋਈ ਮੌਤ, ਨੋਇਡਾ ਦੀ IT ਕੰਪਨੀ ਵਿੱਚ ਕਰਦਾ ਸੀ ਨੌਕਰੀ

ਮ੍ਰਿਤਕ ਨੌਜਵਾਨ ਦੀ ਤਸਵੀਰ

Follow Us On

ਉੱਤਰ ਪ੍ਰਦੇਸ਼ ਦੇ ਵਸੁੰਧਰਾ ਗਾਜ਼ੀਆਬਾਦ ਇਲਾਕੇ ‘ਚ ਰਹਿਣ ਵਾਲੇ ਇਕ ਵਿਅਕਤੀ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੌਰਵ ਸ਼ਰਮਾ ਵਜੋਂ ਹੋਈ ਹੈ। ਗੌਰਵ ਨੂੰ ਖੰਨਾ ਨੈਸ਼ਨਲ ਹਾਈਵੇ ਦੇ ਸਾਈਡ ‘ਤੇ ਕਾਰ ‘ਚ ਦਰਦ ਨਾਲ ਕੁਰਲਾਉਂਦਾ ਦੇਖਿਆ ਗਿਆ। ਜਦੋਂ ਰਾਹਗੀਰਾਂ ਨੇ ਉਸ ਨੂੰ ਅਜਿਹੀ ਹਾਲਤ ਵਿੱਚ ਦੇਖਿਆ ਤਾਂ ਇਲਾਜ਼ ਲਈ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਉਹ ਨੋਇਡਾ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ।

ਗੌਰਵ ਦੀ ਪਤਨੀ ਸੋਨਿਕਾ ਸ਼ਰਮਾ ਨੇ ਦੱਸਿਆ ਕਿ ਉਸ ਦਾ ਵਿਆਹ 2019 ‘ਚ ਗੌਰਵ ਨਾਲ ਹੋਇਆ ਸੀ। ਉਨ੍ਹਾਂ ਦੀਆਂ ਦੋ ਬੇਟੀਆਂ (4 ਸਾਲ ਅਤੇ 8 ਮਹੀਨੇ) ਹਨ। ਗੌਰਵ ਸ਼ਰਮਾ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ। ਫਿਲਹਾਲ ਕੰਪਨੀ ਨੇ ਉਸ ਨੂੰ ਘਰੋਂ ਕੰਮ ਦਿੱਤਾ ਸੀ।

ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਮ੍ਰਿਤਕ

ਗੌਰਵ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਉਹ ਆਪਣੇ ਪਰਿਵਾਰ ਨਾਲ ਵੀ ਘੱਟ ਹੀ ਗੱਲ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਗੌਰਵ ਨਾਲ ਕਾਨਪੁਰ ਸਥਿਤ ਆਪਣੇ ਨਾਨਕੇ ਘਰ ਗਈ ਸੀ। ਵਾਪਸੀ ‘ਤੇ 2 ਜੁਲਾਈ ਨੂੰ ਗੌਰਵ ਸ਼ਰਮਾ ਪਰਿਵਾਰ ਨੂੰ ਦੱਸੇ ਬਿਨਾਂ ਹੌਂਡਾ ਸਿਟੀ ਕਾਰ ਲੈ ਕੇ ਚਲਾ ਗਿਆ।

ਪਿਤਾ ਨੂੰ ਭੇਜੀ ਲੋਕੇਸ਼ਨ

ਜਦੋਂ ਕਾਫੀ ਦੇਰ ਤੱਕ ਗੌਰਵ ਸ਼ਰਮਾ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਫੋਨ ਕਰਨ ਲੱਗੇ। ਇਸ ਦੌਰਾਨ ਗੌਰਵ ਸ਼ਰਮਾ ਨੇ ਆਪਣੇ ਪਿਤਾ ਨੂੰ ਆਖਰੀ ਲੋਕੇਸ਼ਨ ਭੇਜ ਦਿੱਤੀ। ਉਹ ਖੁਦ ਵੀ ਹੈਰਾਨ ਸੀ ਕਿ ਗੌਰਵ ਪੰਜਾਬ ਕਿਵੇਂ ਪਹੁੰਚ ਗਿਆ। ਕਿਉਂਕਿ ਪੰਜਾਬ ਵਿਚ ਉਸ ਦਾ ਕੋਈ ਰਿਸ਼ਤੇਦਾਰ ਜਾਂ ਜਾਣ-ਪਛਾਣ ਵਾਲਾ ਨਹੀਂ ਹੈ।

ਲੋਕੇਸ਼ਨ ਮਿਲਣ ਤੋਂ ਬਾਅਦ ਗੌਰਵ ਦਾ ਮੋਬਾਈਲ ਸਵਿੱਚ ਆਫ਼ ਹੁੰਦਾ ਰਿਹਾ। ਆਖ਼ਰਕਾਰ ਪਰਿਵਾਰ ਨੂੰ ਸੂਚਨਾ ਮਿਲੀ ਕਿ ਗੌਰਵ ਕਾਰ ਵਿਚ ਪਿਆ ਹੈ ਅਤੇ ਉਸ ਦੀ ਜ਼ਹਿਰੀਲੀ ਚੀਜ਼ ਨਿਗਲਣ ਨਾਲ ਮੌਤ ਹੋ ਗਈ ਹੈ। ਦੂਜੇ ਪਾਸੇ ਥਾਣਾ ਸਿਟੀ 2 ਦੀ ਪੁਲਸ ਨੇ ਗੌਰਵ ਦੀ ਪਤਨੀ ਸੋਨਿਕਾ ਸ਼ਰਮਾ ਦੇ ਬਿਆਨਾਂ ‘ਤੇ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਵੀਰਵਾਰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।

Exit mobile version