'ਚੰਦਨ ਵਰਮਾ ਕਾਤਲ ਹੈ...', ਅਮੇਠੀ ਕਤਲ ਕੇਸ 'ਚ ਦਰਜ FIR 'ਚ ਕੀ ਹੈ? ਰਾਏਬਰੇਲੀ ਵਿਵਾਦ ਦਾ ਵੀ ਕੀਤਾ ਜ਼ਿਕਰ | amethi sunil bharti murder case rae-bareli controversy know full in punjabi Punjabi news - TV9 Punjabi

‘ਚੰਦਨ ਵਰਮਾ ਕਾਤਲ ਹੈ…’, ਅਮੇਠੀ ਕਤਲ ਕੇਸ ‘ਚ ਦਰਜ FIR ‘ਚ ਕੀ ਹੈ? ਰਾਏਬਰੇਲੀ ਵਿਵਾਦ ਦਾ ਵੀ ਕੀਤਾ ਜ਼ਿਕਰ

Updated On: 

04 Oct 2024 11:52 AM

ਯੂਪੀ ਦੇ ਅਮੇਠੀ ਵਿੱਚ ਦਲਿਤ ਸਕੂਲ ਅਧਿਆਪਕ ਸੁਨੀਲ ਭਾਰਤੀ ਅਤੇ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਆਪਕ ਦੇ ਪਿਤਾ ਨੇ ਇਸ ਮਾਮਲੇ ਵਿੱਚ ਚੰਦਨ ਵਰਮਾ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ।

ਚੰਦਨ ਵਰਮਾ ਕਾਤਲ ਹੈ..., ਅਮੇਠੀ ਕਤਲ ਕੇਸ ਚ ਦਰਜ FIR ਚ ਕੀ ਹੈ? ਰਾਏਬਰੇਲੀ ਵਿਵਾਦ ਦਾ ਵੀ ਕੀਤਾ ਜ਼ਿਕਰ

ਅਮੇਠੀ ਕਤਲ ਕੇਸ 'ਚ ਦਰਜ FIR 'ਚ ਕੀ ਹੈ?

Follow Us On

ਯੂਪੀ ਦੇ ਅਮੇਠੀ ‘ਚ ਅਧਿਆਪਕ ਪਰਿਵਾਰ ਦੇ ਕਤਲ ਮਾਮਲੇ ‘ਚ ਪੁਲਿਸ ਨੇ ਚੰਦਨ ਵਰਮਾ ਨਾਮ ਦੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਮ੍ਰਿਤਕ ਅਧਿਆਪਕ ਦੇ ਪਿਤਾ ਰਾਮ ਗੋਪਾਲ ਨੇ ਸ਼ਿਵ ਰਤਨ ਗੰਜ ਥਾਣੇ ਵਿੱਚ ਇਹ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਹੁਣ ਮਾਮਲੇ ਦੀ ਅਗਲੀ ਕਾਰਵਾਈ ਕਰੇਗੀ। CM ਯੋਗੀ ਆਦਿਤਿਆਨਾਥ ਨੇ ਕਿਹਾ- ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਕਈ ਆਗੂਆਂ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਯੂਪੀ ਦੇ ਅਮੇਠੀ ਵਿੱਚ ਦਲਿਤ ਸਕੂਲ ਅਧਿਆਪਕ ਸੁਨੀਲ ਭਾਰਤੀ ਅਤੇ ਉਸਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਧਿਆਪਕ ਦੇ ਪਿਤਾ ਨੇ ਇਸ ਮਾਮਲੇ ਵਿੱਚ ਚੰਦਨ ਵਰਮਾ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ਿਵ ਰਤਨ ਗੰਜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਵੀਰਵਾਰ ਰਾਤ ਨੂੰ ਇਹ ਘਿਨੌਣਾ ਕਤਲ ਕੀਤਾ ਗਿਆ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਵਿੱਚ ਸੁਨੀਲ ਭਾਰਤੀ ਤੋਂ ਇਲਾਵਾ ਉਸ ਦੀ ਪਤਨੀ ਪੂਨਮ ਅਤੇ ਦੋ ਧੀਆਂ ਸ਼ਰੂਤੀ ਅਤੇ ਲਾਡੋ ਸ਼ਾਮਲ ਹਨ।

ਰਾਮ ਗੋਪਾਲ ਨੇ ਦਰਜ ਕਰਵਾਈ FIR ‘ਚ ਕਿਹਾ- ਮੇਰਾ ਬੇਟਾ ਸੁਨੀਲ ਪਨੌਨਾ ਦੇ ਪ੍ਰਾਇਮਰੀ ਸਕੂਲ ‘ਚ ਪੜ੍ਹਾਉਂਦਾ ਸੀ। ਉਹ ਅਹੋਰਵ ਭਵਾਨੀ ਵਿੱਚ ਸ਼੍ਰੀ ਸਤਿਆਬ੍ਰਤਾ ਅਵਸਥੀ ਦੇ ਘਰ ਕਿਰਾਏ ਉੱਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਕੁਝ ਦਿਨ ਪਹਿਲਾਂ ਰਾਏਬਰੇਲੀ ‘ਚ ਮੇਰੇ ਬੇਟੇ ਸੁਨੀਲ ਅਤੇ ਚੰਦਨ ਵਰਮਾ ਵਿਚਕਾਰ ਝਗੜਾ ਹੋਇਆ ਸੀ। ਇਸ ਦੌਰਾਨ ਮੇਰੀ ਨੂੰਹ ਪੂਨਮ ਵੀ ਉਥੇ ਮੌਜੂਦ ਸੀ। ਇਸੇ ਰੰਜਿਸ਼ ਕਾਰਨ ਚੰਦਨ ਵਰਮਾ ਨੇ ਮੇਰੇ ਲੜਕੇ ਅਤੇ ਉਸਦੇ ਪਰਿਵਾਰ ਦਾ ਕਤਲ ਕਰ ਦਿੱਤਾ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਪੀ ਅਨੂਪ ਸਿੰਘ ਨੇ ਦੱਸਿਆ ਕਿ 18 ਅਗਸਤ ਦੇ ਆਸ-ਪਾਸ ਸੁਨੀਲ ਭਾਰਤੀ ਦੀ ਪਤਨੀ ਪੂਨਮ ਨੇ ਰਾਏਬਰੇਲੀ ਕੋਤਵਾਲੀ ਵਿੱਚ ਚੰਦਨ ਵਰਮਾ ਨਾਮ ਦੇ ਵਿਅਕਤੀ ਖ਼ਿਲਾਫ਼ ਛੇੜਛਾੜ ਅਤੇ ਐਸਸੀ/ਐਸਟੀ ਐਕਟ ਦਾ ਕੇਸ ਦਰਜ ਕਰਵਾਇਆ ਸੀ। ਹੁਣ ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਇਸ ਕੇਸ ਦਾ ਇਨ੍ਹਾਂ ਕਤਲਾਂ ਨਾਲ ਕੋਈ ਸਬੰਧ ਹੈ?

ਮ੍ਰਿਤਕ ਸੁਨੀਲ ਭਾਰਤੀ ਰਾਏਬਰੇਲੀ ਜ਼ਿਲ੍ਹੇ ਦੇ ਜਗਤਪੁਰ ਥਾਣਾ ਖੇਤਰ ਦੇ ਸੁਦਾਮਾਪੁਰ ਪਿੰਡ ਦਾ ਰਹਿਣ ਵਾਲਾ ਸੀ। ਸਰਕਾਰੀ ਅਧਿਆਪਕ ਬਣਨ ਤੋਂ ਪਹਿਲਾਂ ਸੁਨੀਲ ਯੂਪੀ ਪੁਲਿਸ ਵਿੱਚ ਕਾਂਸਟੇਬਲ ਸੀ। ਸਾਲ 2020 ਵਿੱਚ, ਉਹ ਸਰਕਾਰੀ ਅਧਿਆਪਕ ਦੇ ਅਹੁਦੇ ਲਈ ਚੁਣਿਆ ਗਿਆ ਸੀ। ਫਿਰ ਸੁਨੀਲ ਨੇ ਯੂਪੀ ਪੁਲਿਸ ਤੋਂ ਅਸਤੀਫਾ ਦੇ ਦਿੱਤਾ ਅਤੇ ਅਧਿਆਪਕ ਦੇ ਅਹੁਦੇ ‘ਤੇ ਭਰਤੀ ਹੋ ਗਏ। ਸੁਨੀਲ ਰਾਏਬਰੇਲੀ ਦੇ ਨਾਲ ਲੱਗਦੇ ਅਮੇਠੀ ਜ਼ਿਲੇ ਦੇ ਸਿੰਘਪੁਰ ਬਲਾਕ ਦੇ ਪਨੋਹਨਾ ਕੰਪੋਜ਼ਿਟ ਸਕੂਲ ‘ਚ ਤਾਇਨਾਤ ਸੀ। ਸੁਨੀਲ ਨੇ ਇੱਥੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ।

ਸੁਨੀਲ ਦੀ ਪਤਨੀ ਨੇ ਛੇੜਛਾੜ ਦੀ ਦਰਜ ਕਰਵਾਈ ਸੀ FIR

ਸੁਨੀਲ ਨੇ ਸ਼ਿਵਰਤਨਗੰਜ ਥਾਣਾ ਖੇਤਰ ਦੇ ਅਹੋਰਵਾ ਭਵਾਨੀ ਚੌਰਾਹੇ ‘ਤੇ ਕਿਰਾਏ ‘ਤੇ ਕਮਰਾ ਲਿਆ ਅਤੇ ਆਪਣੇ ਪਰਿਵਾਰ ਨਾਲ ਇੱਥੇ ਰਹਿਣ ਲੱਗਾ। ਸੁਨੀਲ ਦੇ ਪਰਿਵਾਰ ਵਿਚ ਉਸ ਦੀ ਪਤਨੀ ਪੂਨਮ ਭਾਰਤੀ ਅਤੇ ਦੋ ਬੇਟੀਆਂ ਸ਼ਰੂਤੀ (6) ਅਤੇ ਇਕ ਦੋ ਸਾਲ ਦੀ ਬੇਟੀ ਲਾਡੋ ਸ਼ਾਮਲ ਸੀ। ਇਸ ਸਾਲ 18 ਅਗਸਤ ਨੂੰ ਸੁਨੀਲ ਦੀ ਪਤਨੀ ਪੂਨਮ ਆਪਣੀ ਬੇਟੀ ਨੂੰ ਦਿਖਵਾਉਣ ਲਈ ਰਾਏਬਰੇਲੀ ਦੇ ਸੁਮਿਤਰਾ ਹਸਪਤਾਲ ਗਈ ਸੀ। ਉਥੋਂ ਵਾਪਸ ਆਉਂਦੇ ਸਮੇਂ ਪੂਨਮ ਨੇ ਰਾਏਬਰੇਲੀ ਸਿਟੀ ਥਾਣੇ ‘ਚ ਚੰਦਨ ਵਰਮਾ ਦੇ ਖਿਲਾਫ ਛੇੜਛਾੜ, ਕੁੱਟਮਾਰ ਅਤੇ ਐੱਸਸੀ/ਐੱਸਟੀ ਦਾ ਮਾਮਲਾ ਦਰਜ ਕਰਵਾਇਆ ਸੀ।

ਚੰਦਨ ਤੋਂ ਪੁੱਛਗਿੱਛ ਕੀਤੀ ਜਾਵੇਗੀ

ਕੁਝ ਦਿਨ ਬਾਅਦ ਵੀਰਵਾਰ ਰਾਤ ਨੂੰ ਸੁਨੀਲ, ਉਸ ਦੀ ਪਤਨੀ ਪੂਨਮ ਅਤੇ ਦੋਵੇਂ ਧੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਘਟਨਾ ਨੂੰ ਸੁਨੀਲ ਦੇ ਕਿਰਾਏ ਦੇ ਕਮਰੇ ਵਿੱਚ ਅੰਜਾਮ ਦਿੱਤਾ ਗਿਆ। ਐਸਪੀ ਅਨੂਪ ਸਿੰਘ ਅਨੁਸਾਰ ਸ਼ਿਵਰਤਨਗੰਜ ਥਾਣੇ ਨੂੰ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਚਾਰ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਘਰ ‘ਚ ਖਿੱਲਰਿਆ ਸਾਮਾਨ ਜਾਂ ਲੁੱਟ ਦਾ ਕੋਈ ਸਬੂਤ ਨਹੀਂ ਮਿਲਿਆ। ਮੁਲਜ਼ਮ ਕਤਲ ਦੇ ਇਰਾਦੇ ਨਾਲ ਹੀ ਸੁਨੀਲ ਦੇ ਕਮਰੇ ਵਿੱਚ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ।

ਫਿਲਹਾਲ ਪੁਲਸ ਕਤਲ ਦੀ ਜਾਂਚ ‘ਚ ਜੁਟੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਪਰਾਧ ਕਿਸੇ ਇੱਕ ਵਿਅਕਤੀ ਨੇ ਕੀਤਾ ਹੈ ਜਾਂ ਹੋਰ ਲੋਕ ਵੀ ਸਨ। ਪਰ ਹੁਣ ਸੁਨੀਲ ਦੇ ਪਿਤਾ ਨੇ ਚੰਦਨ ਵਰਮਾ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ, ਇਸ ਲਈ ਪੁਲਸ ਉਸ ਖਿਲਾਫ ਕਾਰਵਾਈ ਕਰੇਗੀ। ਮਾਮਲੇ ‘ਚ ਚੰਦਨ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਸੀਐਮ ਆਦਿਤਿਆਨਾਥ ਨੇ ਇਹ ਗੱਲ ਕਹੀ

ਇਸ ਕਤਲੇਆਮ ਬਾਰੇ ਸੀਐਮ ਯੋਗੀ ਆਦਿਤਿਆਨਾਥ ਨੇ ਕਿਹਾ- ਅਮੇਠੀ ਵਿੱਚ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਅਤੇ ਮੁਆਫ਼ ਕਰਨ ਯੋਗ ਨਹੀਂ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰ ਨਾਲ ਹੈ। ਇਸ ਦੁੱਖ ਦੀ ਘੜੀ ਵਿੱਚ ਯੂਪੀ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜੀ ਹੈ। ਇਸ ਘਟਨਾ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਾਂਗਰਸ ਨੇਤਾ ਰਾਹੁਲ ਗਾਂਧੀ, ਬਸਪਾ ਸੁਪਰੀਮੋ ਮਾਇਆਵਤੀ ਅਤੇ ਅਮੇਠੀ ਦੇ ਸੰਸਦ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

Exit mobile version