Delhi Drug Case: 5 ਹਜ਼ਾਰ ਕਰੋੜ ਦੇ ਡਰੱਗ ਮਾਮਲੇ 'ਚ ਸਪੈਸ਼ਲ ਸੈੱਲ ਨੂੰ ਕਾਮਯਾਬੀ, ਅੰਮ੍ਰਿਤਸਰ ਏਅਰਪੋਰਟ ਤੋਂ ਮੁਲਜ਼ਮ ਗ੍ਰਿਫਤਾਰ | Amritsar delhi special cell arrest in drug case know full in punjabi Punjabi news - TV9 Punjabi

Delhi Drug Case: 5 ਹਜ਼ਾਰ ਕਰੋੜ ਦੇ ਡਰੱਗ ਮਾਮਲੇ ‘ਚ ਸਪੈਸ਼ਲ ਸੈੱਲ ਨੂੰ ਕਾਮਯਾਬੀ, ਅੰਮ੍ਰਿਤਸਰ ਏਅਰਪੋਰਟ ਤੋਂ ਮੁਲਜ਼ਮ ਗ੍ਰਿਫਤਾਰ

Updated On: 

04 Oct 2024 10:41 AM

Amritsar News: ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ 5 ਹਜ਼ਾਰ ਕਰੋੜ ਰੁਪਏ ਦੇ ਡਰੱਗ ਮਾਮਲੇ 'ਚ ਜਤਿੰਦਰ ਪਾਲ ਸਿੰਘ ਉਰਫ ਜੱਸੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਜੱਸੀ ਬਰਤਾਨੀਆ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਉਸ ਨੂੰ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ ਹੈ।

Delhi Drug Case: 5 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਚ ਸਪੈਸ਼ਲ ਸੈੱਲ ਨੂੰ ਕਾਮਯਾਬੀ, ਅੰਮ੍ਰਿਤਸਰ ਏਅਰਪੋਰਟ ਤੋਂ ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ ਹਵਾਈ ਅੱਡੇ ਦੀ ਤਸਵੀਰ

Follow Us On

Drug Case: ਦਿੱਲੀ ਪੁਲਿਸ ਨੂੰ 5 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼ ਮਾਮਲੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜਵੀਂ ਗ੍ਰਿਫ਼ਤਾਰੀ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਜਤਿੰਦਰ ਪਾਲ ਸਿੰਘ ਉਰਫ ਜੱਸੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ।

ਜੱਸੀ ਬਰਤਾਨੀਆ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਪੈਸ਼ਲ ਸੈੱਲ ਨੇ ਉਸ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕਰ ਦਿੱਤਾ ਸੀ। ਨਾਲ ਹੀ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ।

ਜੱਸੀ ਕੋਲ ਹੈ ਬ੍ਰਿਟਿਸ਼ ਗ੍ਰੀਨ ਕਾਰਡ

ਪੁਲਿਸ ਨੇ ਦੱਸਿਆ ਕਿ ਅੱਜ ਜਿਵੇਂ ਹੀ ਜੱਸੀ ਦਿੱਲੀ ਤੋਂ ਪੰਜਾਬ ਪਹੁੰਚਿਆ ਤਾਂ ਸਪੈਸ਼ਲ ਸੈੱਲ ਨੇ ਪਹਿਲਾਂ ਹੀ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ਅਤੇ ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੱਸੀ ਪਿਛਲੇ 17 ਸਾਲਾਂ ਤੋਂ ਬਰਤਾਨੀਆ ਵਿਚ ਰਹਿ ਰਿਹਾ ਹੈ ਅਤੇ ਉਸ ਕੋਲ ਬ੍ਰਿਟਿਸ਼ ਗ੍ਰੀਨ ਕਾਰਡ ਹੈ।

ਦਿੱਲੀ ਪੁਲਸ ਨੇ 2 ਅਕਤੂਬਰ ਨੂੰ 5 ਹਜ਼ਾਰ ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਸੀ ਅਤੇ ਇਸ ਮਾਮਲੇ ‘ਚ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਜੱਸੀ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿੱਚ ਇਹ 5ਵੀਂ ਗ੍ਰਿਫ਼ਤਾਰੀ ਹੈ। ਸਪੈਸ਼ਲ ਸੈੱਲ ਮਾਮਲੇ ਨੂੰ ਲੈਕੇ ਕਾਫ਼ੀ ਐਕਟਿਵ ਨਜ਼ਰ ਆ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਦਬਿਸ਼ ਵੀ ਕੀਤੀ ਜਾ ਰਹੀ ਹੈ।

ਦੇਸ਼ ਭਰ ਵਿੱਚ ਕੀਤੀ ਜਾਣੀ ਸੀ ਕੋਕੀਨ ਦੀ ਸਪਲਾਈ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਸ ਡਰੱਗ ਸਿੰਡੀਕੇਟ ਦੇ ਪਿੱਛੇ ਪੈਨ ਇੰਡੀਆ ਮਾਡਿਊਲ ਹੈ। 5 ਹਜ਼ਾਰ ਕਰੋੜ ਰੁਪਏ ਦੀ ਇਹ ਕੋਕੀਨ ਦੇਸ਼ ਭਰ ‘ਚ ਸਪਲਾਈ ਕੀਤੀ ਜਾਣੀ ਸੀ। ਇਸ ਸਿੰਡੀਕੇਟ ਦੀਆਂ ਕੜੀਆਂ ਬਰਤਾਨੀਆ, ਦੁਬਈ, ਮੁੰਬਈ ਅਤੇ ਦਿੱਲੀ ਨਾਲ ਜੁੜੀਆਂ ਹੋਈਆਂ ਹਨ।

ਸਪੈਸ਼ਲ ਸੈੱਲ ਦੀ ਪੁੱਛਗਿੱਛ ਦੌਰਾਨ ਦੁਬਈ ਵਿੱਚ ਮੌਜੂਦ ਇੱਕ ਭਾਰਤੀ ਨਾਗਰਿਕ ਦਾ ਨਾਮ ਸਾਹਮਣੇ ਆਇਆ ਹੈ। ਸਪੈਸ਼ਲ ਸੈੱਲ ਸਾਰੇ ਮਾਮਲਿਆਂ ਨੂੰ ਜੋੜ ਕੇ ਮਾਮਲੇ ਦੀ ਛਾਣ- ਬੀਣ ਕਰ ਰਿਹਾ ਹੈ। ਜਿਸ ਵਿਅਕਤੀ ਨੂੰ ਕੋਕੀਨ ਮੁੰਬਈ ‘ਚ ਸਪਲਾਈ ਕੀਤੀ ਜਾਣੀ ਸੀ, ਉਸ ਦੀ ਵੀ ਸਪੈਸ਼ਲ ਸੈੱਲ ਨੇ ਪਛਾਣ ਕਰ ਲਈ ਹੈ ਅਤੇ ਮੁੰਬਈ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version