ਦੁਕਾਨਦਾਰ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮ ਕਾਬੂ, ਹਥਿਆਰ ਅਤੇ ਗੱਡੀ ਵੀ ਬਰਾਮਦ | tarn taran murder case 2 accused arrested know full in punjabi Punjabi news - TV9 Punjabi

ਦੁਕਾਨਦਾਰ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮ ਕਾਬੂ, ਹਥਿਆਰ ਅਤੇ ਗੱਡੀ ਵੀ ਬਰਾਮਦ

Updated On: 

02 Aug 2024 21:43 PM

ਤਰਨਤਾਰਨ ਦੇ SSP ਐਸ ਐਸ ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਚਾਰ ਲੋਕ ਫਿਲਹਾਲ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਬੀਤੀ ਦਿਨ ਤਰਨਤਾਰਨ ਦੇ ਕਸਬਾ ਪੱਟੀ ਵਿੱਚ ਨਹਿੰਗਾਂ ਦੇ ਬਾਣੇ ਵਿੱਚ ਆਏ ਕੁੱਝ ਲੋਕਾਂ ਨੇ ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।

ਦੁਕਾਨਦਾਰ ਦੇ ਕਤਲ ਮਾਮਲੇ ਵਿੱਚ 2 ਮੁਲਜ਼ਮ ਕਾਬੂ, ਹਥਿਆਰ ਅਤੇ ਗੱਡੀ ਵੀ ਬਰਾਮਦ

ਫੜ੍ਹੇ ਗਏ ਮੁਲਜ਼ਮਾਂ ਨਾਲ ਤਰਨਤਾਰਨ ਦੇ SSP ਅਸ਼ਵਨੀ ਕਪੂਰ

Follow Us On

ਬੀਤੀ ਦਿਨ ਤਰਨਤਾਰਨ ਦੇ ਕਸਬਾ ਪੱਟੀ ਵਿੱਚ ਨਹਿੰਗਾਂ ਦੇ ਬਾਣੇ ਵਿੱਚ ਆਏ ਕੁੱਝ ਲੋਕਾਂ ਨੇ ਇੱਕ ਦੁਕਾਨਦਾਰ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਕਤਲ ਦੀ ਵਾਰਦਾਤ ਵਿੱਚ ਸ਼ਾਮਿਲ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਪੁਲਿਸ ਵੱਲੋਂ ਕਰਤਾਰਪੁਰ ਨੇੜਿਉਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਅਤੇ ਰਾਜਨ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਗੱਡੀ ਵੀ ਬਰਾਮਦ ਕਰ ਲਈ ਗਈ ਹੈ।

ਤਰਨਤਾਰਨ ਦੇ SSP ਅਸ਼ਵਨੀ ਕਪੂਰ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਚਾਰ ਲੋਕ ਫਿਲਹਾਲ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

ਕੀ ਸੀ ਮਾਮਲਾ

ਇਹ ਘਟਨਾ ਪੱਟੀ ਇਲਾਕੇ ਦੇ ਵਾਰਡ ਨੰਬਰ 6 ਦੀ ਹੈ। ਮ੍ਰਿਤਕ ਦੀ ਪਛਾਣ ਸ਼ੰਮੀ ਪੁਰੀ ਵਜੋਂ ਹੋਈ ਹੈ। ਉਹ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਜਦਕਿ ਜ਼ਖਮੀਆਂ ਦੀ ਪਛਾਣ ਸ਼ੰਮੀ ਪੁਰੀ ਪੁੱਤਰ ਕਰਨ ਪੁਰੀ ਅਤੇ ਭਰਾ ਰਾਜਨ ਪੁਰੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਨਿਹੰਗਾਂ ਦੇ ਭੇਸ ‘ਚ ਸੱਤ ਲੋਕ ਘਰ ‘ਚ ਦਾਖਲ ਹੋਏ ਅਤੇ ਸ਼ੰਮੀ ਪੁਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੜਾਈ ਦੌਰਾਨ ਹਮਲਾਵਰਾਂ ਨੇ ਤਲਵਾਰਾਂ ਕੱਢੀਆਂ ਅਤੇ ਫਿਰ ਸ਼ੰਮੀ, ਉਸ ਦੇ ਪੁੱਤਰ ਕਰਨ ਅਤੇ ਭਰਾ ਰਾਜਨ ‘ਤੇ ਹਮਲਾ ਕਰ ਦਿੱਤਾ।

ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਹਮਲਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਵੇਂ ਹੀ ਹਮਲਾਵਰ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਪਹਿਲਾਂ ਸ਼ੰਮੀ ਪੁਰੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖ ਕੇ ਉਨ੍ਹਾਂ ਦੇ ਬੇਟੇ ਕਰਨ ਪੁਰੀ ਨੇ ਦਖਲ ਦਿੱਤਾ। ਬਾਅਦ ਵਿੱਚ ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਕਰਨ ਨੂੰ ਬਚਾਉਣ ਆਏ ਚਾਚਾ ਰਾਜਨ ਪੁਰੀ ‘ਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਉਹ ਵੀ ਜ਼ਖਮੀ ਹੋ ਗਿਆ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਹਮਲਾ ਪੈਸਿਆਂ ਨੂੰ ਲੈ ਕੇ ਕੀਤਾ ਗਿਆ ਹੈ। ਮੁਲਜ਼ਮ ਸ਼ੰਮੀ ਤੋਂ ਵਾਰ-ਵਾਰ ਪੈਸੇ ਮੰਗ ਰਿਹਾ ਸੀ। ਕਈ ਵਾਰ ਉਸ ਨੇ ਫੋਨ ‘ਤੇ ਧਮਕੀਆਂ ਵੀ ਦਿੱਤੀਆਂ ਸਨ ਪਰ ਅਸੀਂ ਨਹੀਂ ਸੋਚਿਆ ਸੀ ਕਿ ਉਹ ਆ ਕੇ ਇਸ ਤਰ੍ਹਾਂ ਹਮਲਾ ਕਰੇਗਾ।

Exit mobile version