ਲੁਧਿਆਣਾ ‘ਚ ਬੰਬ ਸੁੱਟਣ ਵਾਲਿਆਂ ਦੀ ਹੋਵੇਗੀ ਜਾਂਚ, ਲਏ ਜਾਣਗੇ ਵੌਇਸ ਮੈਸੇਜ ਦੇ ਸੈਂਪਲ

Updated On: 

06 Nov 2024 12:59 PM

16 ਅਕਤੂਬਰ ਨੂੰ ਹੈਬੋਵਾਲ 'ਚ ਯੋਗੇਸ਼ ਬਖਸ਼ੀ ਦੇ ਘਰ 'ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਇਸ ਵਾਰਦਾਤ ਨੂੰ ਮੁਲਜ਼ਮ ਅਨਿਲ ਉਰਫ ਹਨੀ, ਰਵਿੰਦਰ ਸਿੰਘ ਉਰਫ ਰਵੀ ਅਤੇ ਜਸਵਿੰਦਰ ਸਿੰਘ ਉਰਫ ਬਿੰਦਰ ਨੇ ਅੰਜਾਮ ਦਿੱਤਾ। ਅਜਿਹੀ ਸਥਿਤੀ ਵਿੱਚ ਰਵੀ ਅਤੇ ਜਸਵਿੰਦਰ ਨੇ 2 ਨਵੰਬਰ ਦੀ ਘਟਨਾ ਨੂੰ ਅੰਜਾਮ ਦੇਣ ਲਈ ਜਸਵਿੰਦਰ ਸਿੰਘ ਬਿੰਦਰ ਦੀ ਥਾਂ ਲਵਪ੍ਰੀਤ ਸਿੰਘ ਉਰਫ਼ ਬਿੰਦਰ ਨੂੰ ਚੁਣਿਆ।

ਲੁਧਿਆਣਾ ਚ ਬੰਬ ਸੁੱਟਣ ਵਾਲਿਆਂ ਦੀ ਹੋਵੇਗੀ ਜਾਂਚ, ਲਏ ਜਾਣਗੇ ਵੌਇਸ ਮੈਸੇਜ ਦੇ ਸੈਂਪਲ

Photo Credit: @Ludhiana_Police

Follow Us On

ਲੁਧਿਆਣਾ ‘ਚ 16 ਅਕਤੂਬਰ ਤੇ 2 ਨਵੰਬਰ ਨੂੰ ਸ਼ਿਵ ਸੈਨਾ ਆਗੂਆਂ ਦੇ ਘਰਾਂ ‘ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ 4 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਵਿੱਚ ਸ਼ਾਮਲ ਇੱਕ ਮੁਲਜ਼ਮ ਅਜੇ ਫਰਾਰ ਹੈ, ਜੋ ਕਿ ਸ਼ਾਧੂ ਦੀ ਪਹਿਰਾਵੇ ਵਿੱਚ ਫਰਾਰ ਹੋ ਗਿਆ। ਪੁਲਿਸ ਫੜੇ ਗਏ ਹਮਲਾਵਰਾਂ ਦੀਆਂ ਆਵਾਜ਼ਾਂ ਦੀ ਜਾਂਚ ਕਰੇਗੀ। ਪੁਲਿਸ ਹੁਣ ਇਸ ਕੋਣ ਤੋਂ ਜਾਂਚ ਕਰ ਰਹੀ ਹੈ ਕਿ ਯੋਗੇਸ਼ ਬਖਸ਼ੀ ਅਤੇ ਹਰਕੀਰਤ ਸਿੰਘ ਖੁਰਾਣਾ ਨੂੰ ਵਟਸਐਪ ‘ਤੇ ਮਿਲੇ ਧਮਕੀ ਭਰੇ ਵੌਇਸ ਮੈਸੇਜ ਇਨ੍ਹਾਂ ਗ੍ਰਿਫਤਾਰ ਅਪਰਾਧੀਆਂ ਦੇ ਹਨ ਜਾਂ ਨਹੀਂ।

ਹਿੰਦੂ ਨੇਤਾਵਾਂ ਦੀ ਧਮਕੀ ਭਰੀ ਆਵਾਜ਼ ਦੇ ਨਮੂਨੇ ਪੁਲਿਸ ਨੇ ਮੰਗਵਾਏ ਹਨ। ਅਦਾਲਤ ਤੋਂ ਇਨ੍ਹਾਂ ਚਾਰ ਬਦਮਾਸ਼ਾਂ ਦਾ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਨਵਾਂਸ਼ਹਿਰ ਵਿੱਚ ਛਾਪੇਮਾਰੀ ਕਰਨ ਤੋਂ ਪਹਿਲਾਂ ਹੀ ਅਪਰਾਧੀ ਲਵਪ੍ਰੀਤ ਸੰਨਿਆਸੀ ਦਾ ਪਹਿਰਾਵਾ ਪਾ ਕੇ ਫਰਾਰ ਹੋ ਗਿਆ ਸੀ। ਪੁਲਿਸ ਵੱਲੋਂ ਬਦਮਾਸ਼ਾਂ ਕੋਲੋਂ ਬਰਾਮਦ ਕੀਤੇ ਗਏ ਦੋ ਮੋਬਾਈਲ ਫ਼ੋਨ ਵੀ ਜਾਂਚ ਲਈ ਲੈਬ ਵਿੱਚ ਭੇਜੇ ਜਾ ਰਹੇ ਹਨ। ਪੁਲਿਸ ਹਿੰਦੂ ਨੇਤਾਵਾਂ ਅਤੇ ਗ੍ਰਿਫਤਾਰ ਅਪਰਾਧੀਆਂ ਦੇ ਸੋਸ਼ਲ ਖਾਤਿਆਂ ਦੀ ਵੀ ਜਾਂਚ ਕਰੇਗੀ।

ਇਹ ਵੀ ਪਤਾ ਲਗਾਇਆ ਜਾਵੇਗਾ ਕਿ ਪਾਕਿਸਤਾਨ ਤੋਂ ਸ਼ਰਾਰਤੀ ਅਨਸਰਾਂ ਦੇ ਮੋਬਾਈਲ ਫੋਨਾਂ ‘ਤੇ ਕਿੰਨੀ ਵਾਰ ਕਾਲਾਂ ਆਈਆਂ ਹਨ ਅਤੇ ਸ਼ਿਵ ਸੈਨਾ ਆਗੂਆਂ ਦੀ ਰੇਕੀ ਕਿਸ ਦਿਨ ਹੋਈ ਹੈ। ਪੁਲਿਸ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵਿੱਚ ਲੱਗੀ ਹੋਈ ਹੈ ਕਿ ਹੋਰ ਕਿਹੜੇ-ਕਿਹੜੇ ਆਗੂਆਂ ਨੂੰ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ।

ਹੈਬੋਵਾਲ ਤੇ ਬੂਥਗੜ੍ਹ ਦੇ ਨੌਜਵਾਨਾਂ ‘ਤੇ ਰੇਕੀ ਦਾ ਸ਼ੱਕ

16 ਅਕਤੂਬਰ ਨੂੰ ਹੈਬੋਵਾਲ ‘ਚ ਯੋਗੇਸ਼ ਬਖਸ਼ੀ ਦੇ ਘਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਇਸ ਵਾਰਦਾਤ ਨੂੰ ਮੁਲਜ਼ਮ ਅਨਿਲ ਉਰਫ ਹਨੀ, ਰਵਿੰਦਰ ਸਿੰਘ ਉਰਫ ਰਵੀ ਅਤੇ ਜਸਵਿੰਦਰ ਸਿੰਘ ਉਰਫ ਬਿੰਦਰ ਨੇ ਅੰਜਾਮ ਦਿੱਤਾ। ਅਜਿਹੀ ਸਥਿਤੀ ਵਿੱਚ ਰਵੀ ਅਤੇ ਜਸਵਿੰਦਰ ਨੇ 2 ਨਵੰਬਰ ਦੀ ਘਟਨਾ ਨੂੰ ਅੰਜਾਮ ਦੇਣ ਲਈ ਜਸਵਿੰਦਰ ਸਿੰਘ ਬਿੰਦਰ ਦੀ ਥਾਂ ਲਵਪ੍ਰੀਤ ਸਿੰਘ ਉਰਫ਼ ਬਿੰਦਰ ਨੂੰ ਚੁਣਿਆ।

ਪੁਲਿਸ ਨੂੰ ਸ਼ੱਕ ਹੈ ਕਿ ਅਨਿਲ ਅਤੇ ਰਵਿੰਦਰ ਸਥਾਨਕ ਹਨ, ਉਨ੍ਹਾਂ ਨੇ ਹਿੰਦੂ ਨੇਤਾਵਾਂ ਦੇ ਘਰਾਂ ਦੀ ਰੇਕੀ ਕੀਤੀ ਹੋ ਸਕਦੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਦਮਾਸ਼ਾਂ ਨੇ ਪੈਟਰੋਲ ਬੰਬ ਸੁੱਟਣ ਦੀ ਟ੍ਰੇਨਿੰਗ ਕਿੱਥੋਂ ਲਈ ਸੀ। ਪਤਾ ਲੱਗਾ ਹੈ ਕਿ ਮੁਲਜ਼ਮ ਰਵਿੰਦਰ ਅਤੇ ਅਨਿਲ ਦੀ ਮੁਲਾਕਾਤ ਜੇਲ੍ਹ ਵਿੱਚ ਹੋਈ ਸੀ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਨਵਾਂਸ਼ਹਿਰ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Exit mobile version