ਪੰਜਾਬ 'ਚ ਲਾਰੈਂਸ ਬਿਸ਼ਨੋਈ ਦੇ 7 ਗੁਰਗੇ ਕਾਬੂ: ਹਥਿਆਰਾਂ ਦੀ ਤਸਕਰੀ 'ਚ ਸ਼ਾਮਲ, ਵਿਦੇਸ਼ 'ਚ ਬੈਠਾ ਜੱਗਾ ਧੂਰਕੋਟ ਚਲਾ ਰਿਹਾ ਸੀ ਗੈਂਗ | Punjab Police arrested Seven accused linked with gangster Lawrence Bishnoi know in Punjabi Punjabi news - TV9 Punjabi

ਪੰਜਾਬ ‘ਚ ਲਾਰੈਂਸ ਬਿਸ਼ਨੋਈ ਦੇ 7 ਗੁਰਗੇ ਕਾਬੂ: ਹਥਿਆਰਾਂ ਦੀ ਤਸਕਰੀ ‘ਚ ਸ਼ਾਮਲ, ਵਿਦੇਸ਼ ‘ਚ ਬੈਠਾ ਜੱਗਾ ਧੂਰਕੋਟ ਚਲਾ ਰਿਹਾ ਸੀ ਗੈਂਗ

Published: 

07 Oct 2024 15:30 PM

ਪੰਜਾਬ ਪੁਲਿਸ ਮੁਤਾਬਕ ਇਹ ਗਿਰੋਹ ਸੂਬੇ ਵਿੱਚ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਕੇ ਲੋਕਾਂ ਤੋਂ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਪੁਲਿਸ ਹੁਣ ਇਸ ਗਿਰੋਹ ਵਿੱਚ ਸ਼ਾਮਲ ਹੋਰ ਮੈਂਬਰਾਂ ਦੀ ਵੀ ਜਾਂਚ ਵਿੱਚ ਜੁਟੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗਿਰੋਹ ਦੇ ਮੈਂਬਰਾਂ ਵੱਲੋਂ ਹੁਣ ਤੱਕ ਕਿੰਨੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਮੁਹਾਲੀ, ਖੰਨਾ, ਰੋਪੜ ਅਤੇ ਲੁਧਿਆਣਾ ਪੁਲਿਸ ਵੱਲੋਂ ਵੀ ਅਜਿਹੇ ਗਿਰੋਹ ਫੜੇ ਜਾ ਚੁੱਕੇ ਹਨ

ਪੰਜਾਬ ਚ ਲਾਰੈਂਸ ਬਿਸ਼ਨੋਈ ਦੇ 7 ਗੁਰਗੇ ਕਾਬੂ: ਹਥਿਆਰਾਂ ਦੀ ਤਸਕਰੀ ਚ ਸ਼ਾਮਲ, ਵਿਦੇਸ਼ ਚ ਬੈਠਾ ਜੱਗਾ ਧੂਰਕੋਟ ਚਲਾ ਰਿਹਾ ਸੀ ਗੈਂਗ

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ

Follow Us On

ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਜੱਗਾ ਧੂਰਕੋਟ ਗੈਂਗ ਦੇ ਸੱਤ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਇਸ ਨੂੰ ਵਿਦੇਸ਼ੀ ਮੂਲ ਦੇ ਹੈਂਡਲਰ ਜੱਗਾ ਧੂਰਕੋਟ ਵੱਲੋਂ ਚਲਾਇਆ ਜਾ ਰਿਹਾ ਸੀ। ਮੁਲਜ਼ਮਾਂ ਕੋਲੋਂ 32 ਬੋਰ ਦੇ ਪੰਜ ਪਿਸਤੌਲ, ਅੱਠ ਕਾਰਤੂਸ ਅਤੇ ਮੈਗਜ਼ੀਨ ਬਰਾਮਦ ਹੋਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਲੋਕਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦਾ ਸੀ ਇਹ ਗਿਰੋਹ

ਪੰਜਾਬ ਪੁਲਿਸ ਮੁਤਾਬਕ ਇਹ ਗਿਰੋਹ ਸੂਬੇ ਵਿੱਚ ਲੁੱਟਾਂ-ਖੋਹਾਂ ਦੀ ਯੋਜਨਾ ਬਣਾ ਕੇ ਲੋਕਾਂ ਤੋਂ ਪੈਸੇ ਵਸੂਲਣ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਪੁਲਿਸ ਹੁਣ ਇਸ ਗਿਰੋਹ ਵਿੱਚ ਸ਼ਾਮਲ ਹੋਰ ਮੈਂਬਰਾਂ ਦੀ ਵੀ ਜਾਂਚ ਵਿੱਚ ਜੁਟੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਗਿਰੋਹ ਦੇ ਮੈਂਬਰਾਂ ਵੱਲੋਂ ਹੁਣ ਤੱਕ ਕਿੰਨੇ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਪਹਿਲਾਂ ਮੁਹਾਲੀ, ਖੰਨਾ, ਰੋਪੜ ਅਤੇ ਲੁਧਿਆਣਾ ਪੁਲਿਸ ਵੱਲੋਂ ਵੀ ਅਜਿਹੇ ਗਿਰੋਹ ਫੜੇ ਜਾ ਚੁੱਕੇ ਹਨ।

ਪਹਿਲੇ ਦੋ ਸ਼ੂਟਰਾਂ ਨੂੰ ਮੋਗਾ ਪੁਲਿਸ ਨੇ ਕਾਬੂ ਕੀਤਾ ਸੀ

ਪਿਛਲੇ ਸਾਲ ਅਗਸਤ ਵਿੱਚ ਮੋਗਾ ਪੁਲਿਸ ਨੇ ਜੱਗਾ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜੱਗਾ ਨੇ ਦੋਵਾਂ ਨੂੰ ਮੋਗਾ ਦੇ ਇੱਕ ਵਪਾਰੀ ਅਤੇ ਜਗਰਾਉਂ ਦੇ ਇੱਕ ਵਿਅਕਤੀ ਨੂੰ ਮਾਰਨ ਦਾ ਟੀਚਾ ਦਿੱਤਾ ਸੀ। ਹਾਲਾਂਕਿ, ਪੁਲਿਸ ਨੇ ਉਨ੍ਹਾਂ ਨੂੰ ਅਪਰਾਧ ਕਰਨ ਤੋਂ ਪਹਿਲਾਂ ਹੀ ਫੜ ਲਿਆ ਸੀ। ਇਨ੍ਹਾਂ ਕੋਲੋਂ ਦੋ 9 ਐਮਐਮ ਪਿਸਤੌਲ, ਚਾਰ ਮੈਗਜ਼ੀਨ ਅਤੇ 40 ਕਾਰਤੂਸ ਬਰਾਮਦ ਹੋਏ ਹਨ।

Exit mobile version