ਜਲੰਧਰ ‘ਚ ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਨੌਜਵਾਨ ‘ਤੇ ਚਲਾਈਆਂ ਗੋਲੀਆਂ, ਜ਼ਖਮੀ

Updated On: 

17 Dec 2024 14:42 PM

ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਕ ਖੋਲ ਬਰਾਮਦ ਕੀਤਾ, ਪਰ ਕਿਸੇ ਪੁਲਸ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਸਿਵਲ ਹਸਪਤਾਲ ਵਿੱਚ ਦਾਖ਼ਲ ਵਿਵੇਕ ਮੱਟੂ ਨੇ ਦੱਸਿਆ ਕਿ ਉਹ ਫਾਈਨਾਂਸ ਦਾ ਕੰਮ ਕਰਦਾ ਹੈ।

ਜਲੰਧਰ ਚ ਬਦਮਾਸ਼ਾਂ ਨੇ ਘਰ ਚ ਦਾਖਲ ਹੋ ਕੇ ਨੌਜਵਾਨ ਤੇ ਚਲਾਈਆਂ ਗੋਲੀਆਂ, ਜ਼ਖਮੀ

ਜਲੰਧਰ 'ਚ ਬਦਮਾਸ਼ਾਂ ਨੇ ਘਰ 'ਚ ਦਾਖਲ ਹੋ ਕੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਜ਼ਖਮੀ

Follow Us On

ਜਲੰਧਰ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੈ ਪਰ ਇਸ ਦੇ ਬਾਵਜੂਦ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿੰਡ ਜੰਡਿਆਲਾ ਮਾਜਕੀ ਵਿੱਚ ਪਿਛਲੇ 48 ਘੰਟਿਆਂ ਵਿੱਚ ਦੂਜੀ ਵਾਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ।

ਜਿਸ ਕਾਰਨ ਨੌਜਵਾਨ ਦੇ ਲੱਤ ‘ਚ ਗੋਲੀ ਲੱਗੀ ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਹਨ। ਜ਼ਖਮੀ ਨੌਜਵਾਨ ਦੀ ਪਛਾਣ ਵਿਵੇਕ ਮੱਟੂ ਵਾਸੀ ਪਿੰਡ ਜੰਡਿਆਲਾ ਮਾਜਕੀ ਸਦਰ ਵਜੋਂ ਹੋਈ ਹੈ। ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਦੋਸ਼ੀ ਬਾਜ਼ਾਰ ‘ਚ ਡਰਾਈਵਰ ਤੋਂ ਆਲਟੋ ਕਾਰ ਖੋਹ ਕੇ ਫਰਾਰ ਹੋ ਗਏ।

ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਕ ਖੋਲ ਬਰਾਮਦ ਕੀਤਾ, ਪਰ ਕਿਸੇ ਪੁਲਸ ਅਧਿਕਾਰੀ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਸਿਵਲ ਹਸਪਤਾਲ ਵਿੱਚ ਦਾਖ਼ਲ ਵਿਵੇਕ ਮੱਟੂ ਨੇ ਦੱਸਿਆ ਕਿ ਉਹ ਫਾਈਨਾਂਸ ਦਾ ਕੰਮ ਕਰਦਾ ਹੈ। ਪਿੰਡ ਦੇ ਹੀ ਰਹਿਣ ਵਾਲੇ ਮਨੀ ਬਾਵਾ ਅਤੇ ਬਿੱਲਾ ਨਾਲ ਕੁਝ ਸਮਾਂ ਪਹਿਲਾਂ ਉਸ ਦੀ ਲੜਾਈ ਹੋਈ ਸੀ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ ਸੀ, ਜਿਸ ਕਾਰਨ ਦੋਵਾਂ ਵਿਚ ਰੰਜਿਸ਼ ਰਹਿੰਦੀ ਸੀ।

ਚਾਚੇ ਦੇ ਘਰ ਹੋਇਆ ਹਮਲਾ

ਪੀੜਤ ਨੇ ਦੱਸਿਆ ਕਿ ਉਸ ਦਾ ਚਾਚਾ ਕਸ਼ਮੀਰ ਸਿੰਘ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਆਇਆ ਸੀ। ਉਹ ਅਕਸਰ ਉਸ ਨੂੰ ਮਿਲਣ ਲਈ ਚਾਚੇ ਦੇ ਘਰ ਜਾਂਦਾ। ਉਹ ਕੱਲ੍ਹ ਸ਼ਾਮ 4 ਵਜੇ ਆਪਣੀ ਲੜਕੀ ਨਾਲ ਆਪਣੇ ਚਾਚੇ ਦੇ ਘਰ ਗਿਆ ਸੀ। ਚਾਚੇ ਦੇ ਘਰ ਜਾਂਦੇ ਹੋਏ ਮਨੀ ਬਾਵਾ ਤੇ ਬਿੱਲਾ ਨੇ ਉਸ ਨੂੰ ਦੇਖਿਆ। ਉਹ ਘਰ ਵਿਚ ਆਪਣੀ ਧੀ ਨਾਲ ਖੇਡ ਰਿਹਾ ਸੀ ਜਦੋਂ ਦੋਵਾਂ ਨੇ ਚਾਚੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਚਾਚਾ ਗਿਆ ਅਤੇ ਦੋਵਾਂ ਨੂੰ ਘਰ ਵਿਚ ਵੜਨ ਤੋਂ ਵਰਜਿਆ ਪਰ ਉਹ ਜ਼ਬਰਦਸਤੀ ਘਰ ਵਿਚ ਦਾਖਲ ਹੋ ਗਏ।

ਬਿੱਲਾ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਕਮਰੇ ਦੇ ਦਰਵਾਜ਼ੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ‘ਚ ਮਨੀ ਬਾਵਾ ਨੇ ਆਪਣੀ ਜੇਬ ‘ਚੋਂ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਘਟਨਾ ਦੌਰਾਨ ਪਹਿਲੀ ਗੋਲੀ ਉਸ ਦੀਆਂ ਲੱਤਾਂ ਵਿਚਕਾਰ ਲੱਗੀ ਅਤੇ ਦੂਜੀ ਗੋਲੀ ਚਲਾਉਂਦੇ ਸਮੇਂ ਮਨੀ ਬਾਵਾ ਨਿਸ਼ਾਨੇ ਤੋਂ ਖੁੰਝ ਗਿਆ। ਉਸ ਦੀ ਲੱਤ ‘ਤੇ ਗੋਲੀ ਲੱਗੀ ਦੇਖ ਕੇ ਦੋਵੇਂ ਮੁਲਜ਼ਮ ਘਰੋਂ ਬਾਹਰ ਆ ਗਏ।

ਪੁਲਿਸ ਕਰ ਰਹੀ ਜਾਂਚ

ਚੌਕੀ ਇੰਚਾਰਜ ਜਸਵੀਰ ਚੰਦ ਨੇ ਮੌਕੇ ‘ਤੇ ਪਹੁੰਚ ਕੇ ਇਕ ਖੋਲ ਬਰਾਮਦ ਕੀਤਾ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਮੁਲਜ਼ਮ ਬਾਜ਼ਾਰ ‘ਚ ਭੱਜਦੇ ਹੋਏ ਆਲਟੋ ਕਾਰ ਖੋਹ ਕੇ ਲੈ ਗਏ। ਏ.ਸੀ.ਪੀ ਕੈਂਟ ਬਵਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version