ਕੋਟਕਪੂਰਾ 'ਚ ਆਟਾ-ਚੱਕੀ ਕਾਰੋਬਾਰੀ ਦੇ ਘਰ NIA ਦੀ ਛਾਪੇਮਾਰੀ, ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ 'ਚ ਕਈ ਥਾਵਾਂ 'ਤੇ ਪਹੁੰਚੀ ਐਨਆਈਏ | NIA raids in Kotakpura case of terrorist gangster nexus in punjab haryana rajasthan madhya pradesh and chandigarh Punjabi news - TV9 Punjabi

ਕੋਟਕਪੂਰਾ ‘ਚ ਆਟਾ-ਚੱਕੀ ਕਾਰੋਬਾਰੀ ਦੇ ਘਰ NIA ਦੀ ਛਾਪੇਮਾਰੀ, ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ ‘ਚ ਕਈ ਥਾਵਾਂ ‘ਤੇ ਪਹੁੰਚੀ ਐਨਆਈਏ

Updated On: 

12 Mar 2024 10:44 AM

ਮੰਗਲਵਾਰ ਦੀ ਸਵੇਰ ਲਗਭਗ 6 ਵਜੇ ਐਨਆਈਏ ਦੀ ਟੀਮ ਵੱਲੋਂ ਕੋਟਕਪੁਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ਼ ਗੋਲਡੀ ਦੇ ਘਰ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਆਟਾ ਚੱਕੀ ਚਲਾਉਂਦਾ ਹੈ। ਅਧਿਕਾਰੀਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਕਿਸੇ ਰਿਸ਼ਤੇਦਾਰ ਨਾਲ ਲਿੰਕ ਦੇ ਚੱਲਦੇ ਇਸ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ।

ਕੋਟਕਪੂਰਾ ਚ ਆਟਾ-ਚੱਕੀ ਕਾਰੋਬਾਰੀ ਦੇ ਘਰ NIA ਦੀ ਛਾਪੇਮਾਰੀ, ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ ਚ ਕਈ ਥਾਵਾਂ ਤੇ ਪਹੁੰਚੀ ਐਨਆਈਏ

ਕੋਟਪੂਰਾ 'ਚ ਐਨਆਈਏ ਦੀ ਛਾਪੇਮਾਰੀ

Follow Us On

ਐਨਆਈਏ ਨੇ ਅੱਤਵਾਦੀ-ਗੈਂਗਸਟਰ ਗਠਜੋੜ ਮਾਮਲੇ ‘ਚ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਚੰਡੀਗੜ੍ਹ ਸਮੇਤ 30 ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਪੰਜਾਬ ‘ਚ ਫਰੀਦਕੋਟ ਦੇ ਕੋਟਕਪੂਰਾ ‘ਚ ਮੰਗਲਵਾਰ ਸਵੇਰ ਨੂੰ ਐਨਆਈਏ ਦੀ ਟੀਮ ਨੇ ਇੱਕ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਹੈ ਅਤੇ ਜਾਂਚ ਜਾਰੀ ਹੈ। ਅਜੇ ਤੱਕ ਅਧਿਕਾਰੀਆਂ ਦੁਆਰਾ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।

ਮੰਗਲਵਾਰ ਦੀ ਸਵੇਰ ਲਗਭਗ 6 ਵਜੇ ਐਨਆਈਏ ਦੀ ਟੀਮ ਵੱਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ਼ ਗੋਲਡੀ ਦੇ ਘਰ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਆਟਾ ਚੱਕੀ ਚਲਾਉਂਦਾ ਹੈ। ਅਧਿਕਾਰੀਆਂ ਨੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ, ਪਰ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਕਿਸੇ ਰਿਸ਼ਤੇਦਾਰ ਨਾਲ ਲਿੰਕ ਦੇ ਚੱਲਦੇ ਇਸ ਕਾਰੋਬਾਰੀ ਦੇ ਘਰ ਛਾਪੇਮਾਰੀ ਕੀਤੀ ਗਈ ਹੈ।

ਫ਼ਿਰੋਜ਼ਪੁਰ ਮਹਿਲਾ ਦੇ ਘਰ ਪਹੁੰਚੀ ਟੀਮ

NIA ਨੇ ਅੱਜ ਸਵੇਰੇ ਫ਼ਿਰੋਜ਼ਪੁਰ ਛਾਉਣੀ ਦੀ ਕੁੰਮਹਾਰ ਮੰਡੀ ‘ਚ ਇੱਕ ਘਰ ‘ਤੇ ਛਾਪਾ ਮਾਰਿਆ। ਫ਼ਿਰੋਜ਼ਪੁਰ ਛਾਉਣੀ ਦੀ ਕੁੰਮਹਾਰ ਮੰਡੀ ਵਿੱਚ ਘਰ ਦੀ ਔਰਤ ਨੇ ਦੱਸਿਆ ਕਿ ਉਸ ਦੀ ਸਿਮ ਕਿਤੇ ਡਿੱਗ ਗਈ ਸੀ। ਦੋ ਸਾਲ ਹੋ ਗਏ ਹਨ ਕਿ ਉਸ ਸਿਮ ਤੋਂ ਕਿਸੇ ਨੇ ਪਾਕਿਸਤਾਨ ਜਾਂ ਹੋਰ ਮੁਲਕਾਂ ਵਿੱਚ ਫ਼ੋਨ ਕਰਕੇ ਉਸ ਦੀ ਦੁਰਵਰਤੋਂ ਕੀਤੀ ਸੀ, ਜਿਸ ਕਾਰਨ ਐਨ.ਆਈ.ਏ. ਉਸ ਦੇ ਘਰ ਆਈ ਸੀ।

ਮੋਗਾ ‘ਚ ਵੀ ਛਾਪੇਮਾਰੀ

ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ‘ਚ ਰਵਿੰਦਰ ਸਿਂਘ ਨਾਂ ਦੇ ਵਿਅਕਤੀ ਦੇ ਘਰ ‘ਚ ਵੀ ਐਨਆਈਏ ਨੇ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਐਨਆਈਏ ਦੀ ਟੀਮ ਨੇ ਰਵਿੰਦਰ ਦੇ ਨਾਂ ਤੇ ਚੱਲ ਰਹੇ ਮੋਬਾਇਲ ਨੰਬਰ ਸਬੰਧੀ ਜਾਣਕਾਰੀ ਲੈਣ ਲਈ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਮੋਗਾ ਦੇ ਚੁਗਾਵਾ ਵਿੱਚ ਵੀ ਐਨਆਈ ਦੇ ਟੀਮ ਨੇ ਛਾਪਾ ਮਾਰਿਆ ਹੈ।

ਹਰਿਆਣਾ ਵੀ ਪਹੁੰਚੀ ਐਨਆਈਏ ਟੀਮ

ਹਰਿਆਣਾ ਦੇ ਹਿਸਾਰ ‘ਚ ਵੀ ਐਨਆਈਏ ਟੀਮ ਪਹੁੰਚੀ ਹੈ। ਸੂਤਰਾਂ ਮੁਤਾਬਕ ਟੀਮ ਸਿਵਾਨੀ ਦੇ ਦਰਿਆਪੁਰ ਢਾਣੀ ਦੇ ਟਰਾਂਸਪੋਰਟਰ ਦੇ ਘਰ ਛਾਪਾ ਮਾਰਿਆ ਹੈ। ਅਧਿਕਾਰੀਆਂ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

Exit mobile version