ਟਿਊਬਵੈੱਲ ਦਾ ਪਾਣੀ ਪੀਣ ਤੋਂ ਬਾਅਦ ਸੰਗਰੂਰ 'ਚ 18 ਮੱਝਾਂ ਦੀ ਮੌਤ, 14 ਦੀ ਹਾਲਤ ਨਾਜ਼ੁਕ ਪੋਸਟਮਾਰਟਮ ਤੋਂ ਬਾਅਦ ਹੋਵੇਗਾ ਪੂਰਾ ਖੁਲਾਸਾ | 18 buffaloes death 14 serious after drunk tubewell water police investigating the case know full detail in punjabi Punjabi news - TV9 Punjabi

ਟਿਊਬਵੈੱਲ ਦਾ ਪਾਣੀ ਪੀਣ ਤੋਂ ਬਾਅਦ ਸੰਗਰੂਰ ‘ਚ 18 ਮੱਝਾਂ ਦੀ ਮੌਤ, 14 ਦੀ ਹਾਲਤ ਨਾਜ਼ੁਕ ਪੋਸਟਮਾਰਟਮ ਤੋਂ ਬਾਅਦ ਹੋਵੇਗਾ ਪੂਰਾ ਖੁਲਾਸਾ

Updated On: 

09 May 2024 13:14 PM

Buffaloes Death in Sangrur : ਅਚਾਨਕ 18 ਮੱਝਾਂ ਦੇ ਮਰਨ ਤੇ ਸਦਮੇ ਵਿੱਚ ਆਏ ਇਨ੍ਹਾਂ ਦੇ ਮਾਲਕਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਨੁਕਸਾਨ ਦਾ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ। ਦੱਸ ਦੇਈਏ ਕਿ 18 ਮੱਝਾਂ ਦੀ ਕੀਮਤ ਕਈ ਲੱਖਾਂ ਵਿੱਚ ਦੱਸੀ ਜਾ ਰਹੀ ਹੈ। 14 ਹੋਰ ਦੀ ਹਾਲਤ ਵੀ ਗੰਭੀਰ ਹੈ। ਜੇਕਰ ਇਨ੍ਹਾਂ ਚੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਮਾਲਕਾਂ ਲਈ ਬਹੁਤ ਵੱਡਾ ਘਾਟਾ ਹੋਵੇਗਾ।

ਟਿਊਬਵੈੱਲ ਦਾ ਪਾਣੀ ਪੀਣ ਤੋਂ ਬਾਅਦ ਸੰਗਰੂਰ ਚ 18 ਮੱਝਾਂ ਦੀ ਮੌਤ, 14 ਦੀ ਹਾਲਤ ਨਾਜ਼ੁਕ ਪੋਸਟਮਾਰਟਮ ਤੋਂ ਬਾਅਦ ਹੋਵੇਗਾ ਪੂਰਾ ਖੁਲਾਸਾ

18 ਮੱਝਾਂ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਮਾਲਕ

Follow Us On

ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਵਿੱਚ ਖੇਤ ਵਿੱਚ ਲਗਾਏ ਗਏ ਟਿਊਬਵੈੱਲ ਦਾ ਜ਼ਹਿਰੀਲਾ ਪਾਣੀ ਪੀਣ ਨਾਲ 18 ਮੱਝਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 14 ਮੱਝਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕ ਮੱਝਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ, ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੇ ਸੱਚ ਦਾ ਖੁਲਾਸਾ ਹੋ ਸਕੇਗਾ।

ਮੱਝਾਂ ਚਰਾਉਣ ਲਈ ਲਿਆਏ ਸਨ ਮਾਲਕ

ਗੁਰਜਰ ਬਰਾਦਰੀ ਦੇ ਦੋ ਵਿਅਕਤੀ ਆਪਣੀਆਂ ਮੱਝਾਂ ਚਾਰ ਰਹੇ ਸਨ ਜਦੋਂ ਮੱਝਾਂ ਨੇ ਖੇਤ ਵਿੱਚ ਲੱਗੇ ਟਿਊਬਵੈੱਲ ਦਾ ਪਾਣੀ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ। ਮੂਸਾ ਖਾਨ ਅਤੇ ਗਾਮਾ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਪਿਛਲੇ ਕਰੀਬ 25-30 ਸਾਲਾਂ ਤੋਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਧੂਰਾ ਵਿੱਚ ਆਪਣੇ ਡੇਰੇ ਵਿੱਚ ਰਹਿ ਰਹੇ ਹਨ।

ਉਨ੍ਹਾਂ ਦੱਸਿਆ ਕਿ ਉਹ ਹਰ ਰੋਜ਼ ਆਪਣੇ ਪਸ਼ੂਆਂ ਨੂੰ ਵੱਖ-ਵੱਖ ਪਿੰਡਾਂ ਵਿੱਚ ਚਰਾਉਣ ਲਈ ਲੈ ਕੇ ਜਾਂਦੇ ਹਨ ਅਤੇ ਖੁੱਲ੍ਹੇ ਵਿੱਚ ਆਪਣੇ ਪਸ਼ੂਆਂ ਨੂੰ ਚਾਰਦੇ ਹਨ। ਜਿਸ ਕਾਰਨ ਅੱਜ ਵੀ ਉਹ ਆਪਣੀਆਂ 32 ਮੱਝਾਂ ਸਮੇਤ ਪਿੰਡ ਕਪਿਆਲ/ਸੰਗਰੇੜੀ ਤੋਂ ਪਿੰਡ ਕਪਿਆਲ ਨੂੰ ਜਾਂਦੀ ਸੜਕ ‘ਤੇ ਚਰਾਉਣ ਲਈ ਲਿਆਏ ਸਨ, ਜਦੋਂ ਉਨ੍ਹਾਂ ਨੇ ਆਪਣੀਆਂ ਮੱਝਾਂ ਨੂੰ ਪਾਣੀ ਪਿਲਾਇਆ ਤਾਂ ਇਕ-ਇਕ ਕਰਕੇ ਉਹ ਜ਼ਮੀਨ ‘ਤੇ ਡਿੱਗ ਕੇ ਮਰ ਗਈਆਂ।

18 ਮੱਝਾਂ ਦੀ ਮੌਤ, ਬਾਕੀਆਂ ਦੀ ਹਾਲਤ ਵੀ ਨਾਜ਼ੁਕ

ਇਸ ਘਟਨਾ ਵਿੱਚ ਮੂਸਾ ਖਾਨ ਦੀਆਂ 12 ਮੱਝਾਂ ਅਤੇ ਗਾਮਾ ਖਾਨ ਦੀਆਂ 6 ਮੱਝਾਂ ਦੀ ਮੌਤ ਹੋ ਗਈ ਅਤੇ ਦੋਵਾਂ ਵਿਅਕਤੀਆਂ ਦੀਆਂ 14 ਦੇ ਕਰੀਬ ਮੱਝਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ – ਜਲੰਧਰ ਚ ਪਿਓ ਨੇ ਹੀ ਧੀ ਨਾਲ ਕੀਤਾ ਰੇਪ, ਬਿਮਾਰ ਹੋਣ ਤੇ ਹੋਇਆ ਖੁਲਾਸਾ

ਜਾਂਚ ਵਿੱਚ ਜੁਟੀ ਪੁਲਿਸ

ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਭਵਾਨੀਗੜ੍ਹ ਗੁਰਦੀਪ ਸਿੰਘ ਦਿਓਲ ਸਮੇਤ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਅਤੇ ਪੁਲਿਸ ਚੌਕੀ ਘਰਾਚੋ ਦੇ ਇੰਚਾਰਜ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਫਿਲਹਾਲ ਟਿਊਬਵੈਲ ਅਤੇ ਮੱਝਾਂ ਦੇ ਮਾਲਕਾਂ ਕੋਲੋਂ ਪੁੱਛਗਿੱਛ ਕਰਕੇ ਮਾਮਲੇ ਦੀ ਡੁੰਘਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਟਿਊਬਵੈੱਲ ਦੇ ਪਾਣੀ ਦਾ ਸੈਂਪਲ ਵੀ ਚੁੱਕਿਆ ਗਿਆ ਹੈ। ਮਾਮਲੇ ਦੀ ਸੱਚਾਈ ਦਾ ਪਤਾ ਪੋਸਟਮਾਰਟਮ ਅਤੇ ਪਾਣੀ ਦੀ ਰਿਪੋਰਟ ਆਉਣ ਤੋਂ ਬਾਅਦ ਸਾਹਮਣੇ ਆ ਸਕੇਗੀ।

Exit mobile version