ਸਲਮਾਨ ਖਾਨ ਗੋਲੀਬਾਰੀ ਮਾਮਲੇ ‘ਚ HC ਦਾ ਵੱਡਾ ਹੁਕਮ, ਮੁਲਜ਼ਮ ਅਨੁਜ ਦਾ ਹੋਵੇਗਾ ਦੁਬਾਰਾ ਪੋਸਟਮਾਰਟਮ – Punjabi News

ਸਲਮਾਨ ਖਾਨ ਗੋਲੀਬਾਰੀ ਮਾਮਲੇ ‘ਚ HC ਦਾ ਵੱਡਾ ਹੁਕਮ, ਮੁਲਜ਼ਮ ਅਨੁਜ ਦਾ ਹੋਵੇਗਾ ਦੁਬਾਰਾ ਪੋਸਟਮਾਰਟਮ

Updated On: 

09 May 2024 10:33 AM

Salman Khan House Firing Case: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੇ ਮਾਮਲੇ 'ਚ ਹੁਣ ਹਾਈਕੋਰਟ ਨੇ ਨਵਾਂ ਆਦੇਸ਼ ਦਿੱਤਾ ਹੈ। ਪੁਲਿਸ ਹਿਰਾਸਤ 'ਚ ਖੁਦਕੁਸ਼ੀ ਕਰਨ ਵਾਲੇ ਮੁਲਜ਼ਮ ਅਨੁਜ ਦਾ ਦੁਬਾਰਾ ਪੋਸਟਮਾਰਟਮ ਕਰਵਾਇਆ ਜਾਵੇਗਾ। ਅਦਾਲਤ ਨੇ ਇਹ ਫੈਸਲਾ ਮੁਲਜ਼ਮ ਅਨੁਜ ਦੀ ਮਾਂ ਵੱਲੋਂ ਦਾਇਰ ਪਟੀਸ਼ਨ 'ਤੇ ਦਿੱਤਾ ਹੈ।

ਸਲਮਾਨ ਖਾਨ ਗੋਲੀਬਾਰੀ ਮਾਮਲੇ ਚ HC ਦਾ ਵੱਡਾ ਹੁਕਮ, ਮੁਲਜ਼ਮ ਅਨੁਜ ਦਾ ਹੋਵੇਗਾ ਦੁਬਾਰਾ ਪੋਸਟਮਾਰਟਮ

ਸਲਮਾਨ ਖਾਨ ਫਾਈਰਿੰਗ ਮਾਮਲਾ

Follow Us On

Salman Khan House Firing Case: ਹਾਲ ਹੀ ‘ਚ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਇੱਕ ਦੋਸ਼ੀ ਨੇ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮੁਲਜ਼ਮ ਅਨੁਜ ਥਾਪਨ ਦੇ ਪਰਿਵਾਰ ਵਾਲਿਆਂ ਨੇ ਪੁਲਿਸ ‘ਤੇ ਕਤਲ ਨੂੰ ਖੁਦਕੁਸ਼ੀ ‘ਚ ਬਦਲਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਅਨੁਜ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ‘ਚ ਹਾਈਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੇ ਮੁਲਜ਼ਮ ਅਨੁਜ ਥਾਪਨ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਮੈਡੀਕਲ ਸੁਪਰਡੈਂਟ ਨੂੰ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ 2 ਦਿਨ ਦਾ ਸਮਾਂ ਦਿੱਤਾ ਹੈ। ਜਸਟਿਸ ਵਿਨੋਦ ਐਸ. ਭਾਰਦਵਾਜ ਦੀ ਅਦਾਲਤ ਨੇ ਪਟੀਸ਼ਨਰ ਨੂੰ 10 ਮਈ ਜਾਂ ਇਸ ਤੋਂ ਪਹਿਲਾਂ ਲਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਸੌਂਪਣ ਲਈ ਕਿਹਾ ਹੈ।

ਦੋਬਾਰਾ ਪੋਸਟਮਾਰਟਮ ਦੇ ਹੁਕਮ ਜਾਰੀ

ਅਦਾਲਤ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕੀਤੇ ਬਿਨਾਂ ਪੰਜਾਬ ਸਰਕਾਰ ਨੂੰ ਅਨੁਜ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹਦਾਇਤਾਂ ਅਨੁਜ ਦੀ ਮਾਂ ਰੀਟਾ ਦੇਵੀ ਵੱਲੋਂ ਦਾਇਰ ਪਟੀਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀਆਂ ਗਈਆਂ ਹਨ। ਰੀਟਾ ਦੇਵੀ ਨੇ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਸੀ। ਦਾਇਰ ਪਟੀਸ਼ਨ ‘ਚ ਅਨੁਜ ਦੀ ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੇ ਬੇਟੇ ਦੀ ਮੌਤ ਸ਼ੱਕੀ ਹਾਲਾਤ ‘ਚ ਹੋਈ ਹੈ, ਇਸ ਲਈ ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ।

ਦੱਸ ਦੇਈਏ ਕਿ 14 ਅਪ੍ਰੈਲ ਦੀ ਸਵੇਰ ਨੂੰ 2 ਬਾਈਕ ਸਵਾਰ ਲੋਕਾਂ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਸਨ। ਇਸੇ ਮਾਮਲੇ ਵਿੱਚ 32 ਸਾਲਾ ਅਨੁਜ ਨੂੰ 26 ਅਪ੍ਰੈਲ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਨੁਜ ‘ਤੇ ਮੁਲਜ਼ਮ ਹੈ ਕਿ ਉਸ ਦਿਨ ਗੋਲੀਬਾਰੀ ਕਰਨ ਵਾਲੇ 2 ਦੋਸ਼ੀਆਂ ਨੂੰ ਉਸ ਨੇ ਹਥਿਆਰ ਸਪਲਾਈ ਕੀਤੇ ਸਨ।

Exit mobile version