ਮੁੱਲਾਂਪੁਰ: ਪੁਲਿਸ ਦਾ ਐਨਕਾਉਂਟਰ, 2 ਗ੍ਰਿਫਤਾਰ, ਮਨੀਸ਼ ਕੁਮਾਰ ਕਤਲ ਕੇਸ 'ਚ ਸਨ ਲੋੜ | Mohali encounter two arrested after firing between special cell and gangster mani rana murder case full detail in punjabi Punjabi news - TV9 Punjabi

ਮੁੱਲਾਂਪੁਰ ‘ਚ ਪੁਲਿਸ ਦਾ ਐਨਕਾਉਂਟਰ, 2 ਗ੍ਰਿਫਤਾਰ, ਖਰੜ ਦੇ ਮਨੀਸ਼ ਕੁਮਾਰ ਕਤਲ ਕੇਸ ‘ਚ ਸਨ ਲੋੜੀਂਦੇ

Updated On: 

09 May 2024 17:03 PM

Mohali Police Encounter: ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਧੜਿਆਂ ਵਿੱਚ ਪੁਰਾਣਾ ਵਿਵਾਦ ਚੱਲ ਰਿਹਾ ਹੈ। 5 ਜੁਲਾਈ 2016 ਨੂੰ ਸੈਕਟਰ 26 ਦੇ ਇੱਕ ਜਿੰਮ ਵਿੱਚ ਟਰੇਨਰ ਅਖਿਲ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਮਾਰੀ ਗਈ ਸੀ। ਉਸ ਸਮੇਂ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਨਵਾਂਗਾਓਂ, ਮਨੀਸ਼ ਕੁਮਾਰ ਉਰਫ਼ ਮਨੀ ਵਾਸੀ ਤਿਉੜ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਗੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਗੋਲੀਬਾਰੀ ਦਾ ਬਦਲਾ ਲੈਣ ਲਈ ਬੰਬੀਹਾ ਗੈਂਗ ਨੇ ਸੈਕਟਰ 26 ਸਥਿਤ ਕਲੱਬ ਦੇ ਅੰਦਰ ਗੋਲੀਬਾਰੀ ਕੀਤੀ ਸੀ। ਇਸ ਤੋਂ ਬਾਅਦ ਬਾਊਂਸਰ ਮੀਤ ਦਾ ਕਤਲ ਕਰ ਦਿੱਤਾ ਗਿਆ ਸੀ।

ਮੁੱਲਾਂਪੁਰ ਚ ਪੁਲਿਸ ਦਾ ਐਨਕਾਉਂਟਰ, 2 ਗ੍ਰਿਫਤਾਰ, ਖਰੜ ਦੇ ਮਨੀਸ਼ ਕੁਮਾਰ ਕਤਲ ਕੇਸ ਚ ਸਨ ਲੋੜੀਂਦੇ

ਮੁੱਲਾਪੁਰ ਪੁਲਿਸ ਐਨਕਾਉਂਟਰ 'ਚ 2 ਗ੍ਰਿਫਤਾਰ

Follow Us On

ਮੁਹਾਲੀ ਪੁਲਿਸ ਵੱਲੋਂ ਮੁੱਲਾਂਪੁਰ ਵਿੱਚ ਦੋ ਬਦਮਾਸ਼ਾਂ ਦੇ ਐਨਕਾਉਂਟਰ ਦੀ ਖਬਰ ਹੈ। ਪੁਲਿਸ ਨੇ ਮੁਠਭੇੜ ਦੌਰਾਨ ਦੋਵਾਂ ਗੈਂਗਸਟਰਾਂ ਦੀਆਂ ਲੱਤਾਂ ਤੇ ਗੋਲੀਆਂ ਮਾਰੀਆਂ, ਜਿਸਤੋਂ ਬਾਅਦ ਬਾਈਕ ਸਵਾਰ ਦੋਵੇਂ ਮੁਲਜ਼ਮ ਜ਼ਮੀਨ ਤੇ ਡਿੱਗ ਪਏ। ਦੋਵੇਂ ਬਾਈਕ ਤੋਂ ਹੇਠਾਂ ਡਿੱਗ ਪਏ ਜਿਸਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਸਪਤਾਲ ਇਲਾਜ ਲਈ ਭੇਜ ਦਿੱਤਾ ਹੈ।ਮੁਲਜ਼ਮਾਂ ਦੀ ਪਛਾਣ ਵਿਕਰਮ ਰਾਣਾ ਉਰਫ ਹੈਪੀ ਵਾਸੀ ਪਿੰਡ ਤਿਉੜ ਅਤੇ ਕਿਰਨ ਸਿੰਘ ਵਾਸੀ ਖਰੜ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ, ਦੋਵੇਂ ਗੈਂਗਸਟਰ ਬਾਈਕ ਤੇ ਜਾ ਰਹੇ ਸਨ। ਸ਼ੱਕ ਹੋਣ ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਬਾਈਕ ਭਜਾ ਦਿੱਤੀ ਤੇ ਨਾਲ ਹੀ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ਵਿੱਚ ਪੁਲਿਸ ਨੇ ਉਨ੍ਹਾਂ ਦੀਆਂ ਲੱਤਾਂ ਤੇ ਗੋਲੀਆਂ ਚਲਾ ਕੇ ਜਖ਼ਮੀ ਕਰ ਦਿੱਤਾ।

ਜਿੰਦਾ ਹੈ ਜਾਂ ਮਰ ਗਿਆ, ਵੇਖਣ ਲਈ ਵਾਪਸ ਆਏ ਸਨ ਹਮਲਾਵਰ

ਦੱਸ ਦੇਈਏ ਕਿ ਮਨੀਸ਼ ਕੁਮਾਰ ਖਰੜ ਦੇ ਸੰਨੀ ਐਨਕਲੇਵ ਵਿੱਚ ਜਿੰਮ ਟਰੇਨਰ ਸੀ। ਉਹ ਸਵੇਰੇ ਮੋਟਰਸਾਈਕਲ ‘ਤੇ ਜਿੰਮ ਗਿਆ ਸੀ। ਉਹ ਖੁਦ ਵੀ ਉੱਥੇ ਜਿੰਮ ਕਰਦਾ ਸੀ। ਮੰਗਲਵਾਰ ਦੁਪਹਿਰ ਕਰੀਬ 12.15 ਵਜੇ ਉਹ ਖਰੜ ਸਥਿਤ ਜਿੰਮ ਤੋਂ ਆਪਣੇ ਪਿੰਡ ਤਿਊੜ ਨੂੰ ਪਰਤ ਰਿਹਾ ਸੀ। ਜਦੋਂ ਉਹ ਪਿੰਡ ਚੰਦੋ ਦੇ ਕੱਚੇ ਪੁਲ ਕੋਲ ਪਹੁੰਚਿਆ ਤਾਂ ਕਾਲੇ ਰੰਗ ਦੀ ਬਾਈਕ ਤੇ ਸਵਾਰ ਦੋ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਸਿਰ ‘ਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਮੌਕੇ ‘ਤੇ ਤਿੰਨ ਤੋਂ ਚਾਰ ਰਾਉਂਡ ਫਾਇਰ ਕੀਤੇ। ਕਤਲ ਕਰਨ ਤੋਂ ਬਾਅਦ ਬਦਮਾਸ਼ ਪਹਿਲਾਂ ਤਾਂ ਫ਼ਰਾਰ ਹੋ ਗਏ ਪਰ ਮਨੀਸ਼ ਜ਼ਿੰਦਾ ਹੈ ਜਾਂ ਮਰਿਆ ਇਹ ਦੇਖਣ ਲਈ ਦੋ ਵਾਰ ਵਾਪਸ ਆਏ ਅਤੇ ਜ਼ਮੀਨ ‘ਤੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਫਰਾਰ ਹੋ ਗਏ। ਇਕ ਚਸ਼ਮਦੀਦ ਔਰਤ ਨੇ ਇਸ ਦੀ ਜਾਣਕਾਰੀ ਪੁਲੁਸ ਨੂੰ ਦਿੱਤੀ । ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਸਨ।

ਬਾਊਂਸਰ ਮੀਤ ਦੇ ਕਤਲ ਦਾ ਲਿਆ ਬਦਲਾ

ਮਨੀਸ਼ ਬਾਊਂਸਰ ਦਾ ਕਤਲ ਲੱਕੀ ਪਟਿਆਲ ਨੇ ਕਰਵਾਇਆ ਸੀ। 5 ਸਾਲ ਪਹਿਲਾਂ ਹੋਏ ਬਾਊਂਸਰ ਮੀਤ ਦੇ ਕਤਲ ਦਾ ਬਦਲਾ ਲਿਆ ਸੀ। ਪੰਚਕੂਲਾ ਦੇ ਸੇਕੇਤਰੀ ਪਿੰਡ ਵਿੱਚ ਸਥਿਤ ਸ਼ਿਵ ਮੰਦਰ ਦੇ ਸਾਹਮਣੇ ਦਿਨ ਦਿਹਾੜੇ ਮੀਤ ਦੀ ਹੱਤਿਆ ਕਰ ਦਿੱਤੀ ਗਈ ਸੀ। ਚੰਡੀਗੜ੍ਹ ਦੇ ਇੱਕ ਕਲੱਬ ਵਿੱਚ ਹੋਏ ਝਗੜੇ ਨੂੰ ਲੈ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਝਗੜਾ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇੱਕ ਕਲੱਬ ਵਿੱਚ ਹੋਇਆ। ਕੁਰੂਕਸ਼ੇਤਰ ਤੋਂ ਆਏ ਕੁਝ ਲੜਕਿਆਂ ਨਾਲ ਝਗੜਾ ਹੋਇਆ ਸੀ। ਉਥੇ ਹੰਗਾਮਾ ਕਰਨ ਤੋਂ ਬਾਅਦ ਉਸ ਦਾ ਉਥੇ ਮੌਜੂਦ ਬਾਊਂਸਰ ਗਗਨਦੀਪ ਸਿੰਘ ਨਾਲ ਵਿਵਾਦ ਹੋ ਗਿਆ। ਗਗਨ ਦੀ ਮਦਦ ਲਈ ਮੀਤ ਉੱਥੇ ਪਹੁੰਚਿਆ ਸੀ। ਇਸ ਵਿਵਾਦ ਨੂੰ ਲੈ ਕੇ ਬਾਊਂਸਰ ਮੀਤ ਦੀ ਹੱਤਿਆ ਕੀਤੀ ਗਈ ਸੀ।

Exit mobile version