ਲੁਧਿਆਣਾ ਦੇ ਘਰ ‘ਚ ਦਾਖਲ ਹੋਏ ਦਰਜਨ ਦੇ ਕਰੀਬ ਬਦਮਾਸ਼, ਤੇਜਧਾਰ ਹੱਥਿਆਰਾਂ ਨਾਲ ਤਿੰਨ ਨੂੰ ਕੀਤਾ ਜ਼ਖ਼ਮੀ – Punjabi News

ਲੁਧਿਆਣਾ ਦੇ ਘਰ ‘ਚ ਦਾਖਲ ਹੋਏ ਦਰਜਨ ਦੇ ਕਰੀਬ ਬਦਮਾਸ਼, ਤੇਜਧਾਰ ਹੱਥਿਆਰਾਂ ਨਾਲ ਤਿੰਨ ਨੂੰ ਕੀਤਾ ਜ਼ਖ਼ਮੀ

Updated On: 

06 Sep 2024 12:20 PM

ਮੌਕੇ ਤੇ ਪਹੁੰਚੇ ਸਰਾਭਾ ਨਗਰ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਕਾਲਾ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਸ਼ੰਮੀ, ਜੱਗਾ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 109 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਵੇਗੀ।

ਲੁਧਿਆਣਾ ਦੇ ਘਰ ਚ ਦਾਖਲ ਹੋਏ ਦਰਜਨ ਦੇ ਕਰੀਬ ਬਦਮਾਸ਼, ਤੇਜਧਾਰ ਹੱਥਿਆਰਾਂ ਨਾਲ ਤਿੰਨ ਨੂੰ ਕੀਤਾ ਜ਼ਖ਼ਮੀ
Follow Us On

ਲੁਧਿਆਣਾ ਦੇ ਪਿੰਡ ਸੁਨੇਤ ਵਿੱਚ ਇੱਕ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਇੱਕ ਪਰਿਵਾਰ ਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਲਹੂ-ਲੁਹਾਨ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਾਂਕਿ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੈ ਤਾਂ ਉਧਰ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ।

ਹਮਲੇ ‘ਚ ਕਾਲਾ ਸਿੰਘ ਦੇ ਸਿਰ ਅਤੇ ਮੂੰਹ ‘ਤੇ 8 ਟਾਂਕੇ ਲੱਗੇ ਹਨ, ਜਦਕਿ ਉਸ ਦੇ ਵੱਡੇ ਲੜਕੇ ਗੁਰਵਿੰਦਰ ਸਿੰਘ ਦੇ ਸਿਰ ‘ਤੇ ਡੂੰਘੇ ਜ਼ਖਮ ਹੋਏ ਹਨ। ਜਿਸ ਨੂੰ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਮਲੇ ਵਿੱਚ ਉਸ ਦੇ ਛੋਟੇ ਲੜਕੇ ਬੀਰਪਾਲ ਦੇ ਸਿਰ ਅਤੇ ਦੋਵੇਂ ਬਾਹਾਂ ਤੇ ਵੀ ਤਲਵਾਰਾਂ ਨਾਲ ਵਾਰ ਕੀਤਾ ਗਿਆ। ਬੀਰਪਾਲ ਦੇ ਸਿਰ ‘ਤੇ ਚਾਰ ਟਾਂਕੇ ਲੱਗੇ ਹਨ।

ਉਧਰ ਮੌਕੇ ਤੇ ਪਹੁੰਚੇ ਸਰਾਭਾ ਨਗਰ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਕਾਲਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮੁਲਜ਼ਮ ਕਾਲਾ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਸ਼ੰਮੀ, ਜੱਗਾ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਧਾਰਾ 109 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਵੇਗੀ। ਹਾਲਾਂਕਿ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ।

Exit mobile version