Ludhiana Fight: ਲੁਧਿਆਣਾ ਦੇ ਸਿਵਲ ਹਸਪਤਾਲ 'ਚ ਹੰਗਾਮਾ, ਕੁਝ ਲੋਕਾਂ ਨੇ ਕੀਤੀ ਭੰਨਤੋੜ | ludhiana civil hospital dispute Ex army man attack on ASI know full in punjabi Punjabi news - TV9 Punjabi

Ludhiana Fight: ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਹੰਗਾਮਾ, ਕੁਝ ਲੋਕਾਂ ਨੇ ਕੀਤੀ ਭੰਨਤੋੜ

Published: 

03 Nov 2024 08:06 AM

10 ਦਿਨਾਂ ਵਿੱਚ ਸਿਵਲ ਹਸਪਤਾਲ ਵਿੱਚ ਲੜਾਈ-ਝਗੜੇ ਦੀ ਇਹ ਚੌਥੀ ਘਟਨਾ ਹੈ। ਇੱਕ ਹਫ਼ਤਾ ਪਹਿਲਾਂ ਰਾਤ ਕਰੀਬ 1 ਵਜੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਦੌਰਾਨ ਇਲਾਜ ਲਈ ਆਈਆਂ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਜਿਸ ਦੀ ਵੀਡੀਓ ਸਾਹਮਣੇ ਆਈ ਸੀ।

Ludhiana Fight: ਲੁਧਿਆਣਾ ਦੇ ਸਿਵਲ ਹਸਪਤਾਲ ਚ ਹੰਗਾਮਾ, ਕੁਝ ਲੋਕਾਂ ਨੇ ਕੀਤੀ ਭੰਨਤੋੜ

ਸੰਕੇਤਕ ਤਸਵੀਰ

Follow Us On

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਰੀਬ ਪੌਣੇ 11 ਵਜੇ ਝਗੜੇ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ। ਪਹਿਲੇ ਮਾਮਲੇ ਵਿੱਚ, ਜਦੋਂ ASI ਨੇ ਇੱਕ ਸਾਬਕਾ ਫੌਜੀ ਦੇ ਪਰਿਵਾਰਕ ਮੈਂਬਰਾਂ ਨੂੰ ਐਮਰਜੈਂਸੀ ਵਿੱਚ ਭੀੜ ਕਾਰਨ ਬਾਹਰ ਉਡੀਕ ਕਰਨ ਲਈ ਕਿਹਾ, ਤਾਂ ਗੁੱਸੇ ਵਿੱਚ ਆਏ ਸਾਬਕਾ ਫੌਜੀ ਨੇ ਏਐਸਆਈ ਦੇ ਜਬਾੜੇ ‘ਤੇ ਮੁੱਕਾ ਮਾਰ ਦਿੱਤਾ।

ਜਿਸ ਕਾਰਨ ASI ਦੇ ਮੂੰਹ ‘ਚੋਂ ਖੂਨ ਨਿਕਲਣ ਲੱਗਾ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ। ਸਿਵਲ ਹਸਪਤਾਲ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ।

ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿੱਚ ਟਿੱਬਾ ਰੋਡ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਆਪ ਨੂੰ ਸਾਬਕਾ ਫੌਜੀ ਦੱਸ ਰਿਹਾ ਸੀ। ਉਹ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਿਆ। ਉਸ ਦੇ ਨਾਲ ਕਈ ਲੋਕ ਐਮਰਜੈਂਸੀ ਵਿੱਚ ਦਾਖ਼ਲ ਹੋ ਰਹੇ ਸਨ। ਐਮਰਜੈਂਸੀ ਵਿੱਚ ਤਾਇਨਾਤ ਏਐਸਆਈ ਮੁਨੀਰ ਮਸੀਹ ਨੇ ਉਨ੍ਹਾਂ ਲੋਕਾਂ ਨੂੰ ਐਮਰਜੈਂਸੀ ਵਿੱਚੋਂ ਬਾਹਰ ਜਾਣ ਲਈ ਕਿਹਾ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਵਿਅਕਤੀ ਨੇ ਉਸ ਦੇ ਮੂੰਹ ‘ਤੇ ਮੁੱਕਾ ਮਾਰ ਦਿੱਤਾ। ਹੰਗਾਮੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ।

ਸ਼ਰਾਬ ਦੇ ਨਸ਼ੇ ਵਿੱਚ ਭਿੜੇ ਲੋਕ

ਇਸੇ ਤਰ੍ਹਾਂ ਹੈਬੋਵਾਲ ਜੱਸੀਆਂ ਰੋਡ ‘ਤੇ ਸ਼ਰਾਬ ਪੀਂਦਿਆਂ ਦੋ ਦੋਸਤਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਦੋਵੇਂ ਦੋਸਤ ਮੈਡੀਕਲ ਕਰਵਾਉਣ ਲਈ ਹਸਪਤਾਲ ਆਏ। ਜਿੱਥੇ ਦੋਬਾਰਾ ਧਿਰਾਂ ਵਿਚਾਲੇ ਝੜਪ ਹੋ ਗਈ। ਹਸਪਤਾਲ ਦੀ ਐਮਰਜੈਂਸੀ ਵਿੱਚ ਦੋਵੇਂ ਧਿਰਾਂ ਨੇ ਇੱਕ ਦੂਜੇ ਦੀ ਜ਼ਬਰਦਸਤ ਕੁੱਟਮਾਰ ਕੀਤੀ। ਹਮਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਧਿਰਾਂ ਦੇ ਲੋਕਾਂ ਨੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਅਤੇ ਮਾਮਲੇ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

10 ਦਿਨਾਂ ‘ਚ ਚੌਥੀ ਘਟਨਾ

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਹ ਪਿਛਲੇ 10 ਦਿਨਾਂ ਵਿੱਚ ਲੜਾਈ-ਝਗੜੇ ਦੀ ਇਹ ਚੌਥੀ ਘਟਨਾ ਹੈ। ਇੱਕ ਹਫ਼ਤਾ ਪਹਿਲਾਂ ਰਾਤ ਕਰੀਬ 1 ਵਜੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਦੌਰਾਨ ਇਲਾਜ ਲਈ ਆਈਆਂ ਦੋ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਹਸਪਤਾਲ ਦੀ ਐਮਰਜੈਂਸੀ ਵਿੱਚ ਦੋਵਾਂ ਧਿਰਾਂ ਆਪਸ ਚ ਭਿੜ ਗਏ ਸਨ।

ਇਸੇ ਤਰ੍ਹਾਂ 23 ਅਕਤੂਬਰ ਦੀ ਰਾਤ ਨੂੰ ਸ਼ੇਰਪੁਰ ਚੌਕ ਨੇੜੇ ਟੈਕਸੀ ਚਾਲਕਾਂ ਵਿਚਾਲੇ ਝੜਪ ਹੋ ਗਈ ਸੀ। ਮਾਮਲਾ ਇੰਨਾ ਵੱਧ ਗਿਆ ਕਿ ਸਿਵਲ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਕਾਫੀ ਹੰਗਾਮਾ ਹੋ ਗਿਆ। ਨੌਜਵਾਨਾਂ ਨੇ ਸ਼ਰੇਆਮ ਇੱਟਾਂ ਅਤੇ ਪੱਥਰ ਸੁੱਟੇ ਸਨ।

Exit mobile version