ਜ਼ਿਮਨੀ ਚੋਣਾਂ: AAP ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ, ਮਾਮਲੀ ਗੱਲ ਨੂੰ ਲੈਕੇ ਹੋਇਆ ਝਗੜਾ

tv9-punjabi
Updated On: 

10 Apr 2025 08:58 AM

BRS ਨਗਰ ਵਿੱਚ ਦੇਰ ਰਾਤ ਕਰੀਬ 10 ਵਜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਉੱਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਕਾਂਗਰਸੀ ਵਰਕਰਾਂ ਨੇ 'AAP' ਵਰਕਰ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।

ਜ਼ਿਮਨੀ ਚੋਣਾਂ: AAP ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ, ਮਾਮਲੀ ਗੱਲ ਨੂੰ ਲੈਕੇ ਹੋਇਆ ਝਗੜਾ
Follow Us On

ਲੁਧਿਆਣਾ ਵਿੱਚ ਜ਼ਿਮਨੀਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪਾਰਟੀ ਵਰਕਰਾਂ ਵਿਚਕਾਰ ਝੜਪਾਂ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। BRS ਨਗਰ ਵਿੱਚ ਦੇਰ ਰਾਤ ਕਰੀਬ 10 ਵਜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਉੱਧਰ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਲਜ਼ਾਮ ਹੈ ਕਿ ਕਾਂਗਰਸੀ ਵਰਕਰਾਂ ਨੇ ‘AAP’ ਵਰਕਰ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।

ਇਸ ਝੜਪ ਵਿੱਚ AAP ਵਰਕਰ ਦਾ ਸਿਰ ਫਟ ਗਿਆ। ਜ਼ਖਮੀ ‘ਆਪ’ ਵਰਕਰ ਨੇ ਤੁਰੰਤ ਸਰਾਭਾ ਨਗਰ ਪੁਲਿਸ ਸਟੇਸ਼ਨ ਅਤੇ ਉਮੀਦਵਾਰ ਸੰਜੀਵ ਅਰੋੜਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ।

ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਘੱਟ ਗਿਣਤੀ ਵਿੰਗ ਦੇ ਉਪ-ਪ੍ਰਧਾਨ ਅਨੀਸ਼ ਖਾਨ ਨੇ ਦੱਸਿਆ ਕਿ ਉਹ ਬੀਆਰਐਸ ਨਗਰ ਦੇ ਵਸਨੀਕ ਹਨ। ਉਹ ਵੋਟਾਂ ਦੀ ਤਸਦੀਕ ਕਰ ਰਹੇ ਸਨ ਕਿ ਕਿਸਦੀ ਵੋਟ ਬਣੀ ਹੈ ਜਾਂ ਕਿਸਦੀ ਵੋਟ ਰੱਦ ਹੋ ਗਈ ਹੈ ਕਿਉਂਕਿ ਨਗਰ ਨਿਗਮ ਚੋਣਾਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਰੱਦ ਹੋ ਗਈਆਂ ਸਨ। ਉਹ ਸਿਰਫ਼ ਲੋਕਾਂ ਦੀਆਂ ਵੋਟਾਂ ਦਾ ਡਾਟਾ ਇਕੱਠਾ ਕਰ ਰਹੇ ਸਨ। ਫਿਰ ਉੱਥੇ ਮੌਜੂਦ ਕੁਝ ਲੋਕਾਂ ਨੇ ਕਾਰ ਦੀ ਦੂਜੀ ਕਾਰ ਨਾਲ ਟੱਕਰ ਹੋਣ ਦੇ ਬਹਾਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ।

ਅਨੀਸ਼ ਨੇ ਕਿਹਾ ਕਿ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਜੇਕਰ ਤੁਹਾਡੀ ਗੱਡੀ ਕਿਤੇ ਵੀ ਖਰਾਬ ਹੋ ਗਈ ਹੈ ਤਾਂ ਮੈਂ ਉਸਨੂੰ ਠੀਕ ਕਰਵਾਵਾਂਗਾ ਪਰ ਫਿਰ ਕੁਝ ਲੋਕਾਂ ਨੇ ਮੇਰੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਉਸ ਨੇ ਇਲਜ਼ਾਮ ਲਗਾਇਆ ਕਿ ਹਮਲਾਵਰ ਕਾਂਗਰਸੀ ਵਰਕਰ ਸਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਲੀਡਰ ਸੰਜੀਵ ਅਰੋੜਾ ਨੇ ਸਾਨੂੰ ਸਮਝਾਇਆ ਹੈ ਕਿ ਕਿਸੇ ਦਾ ਨਾਮ ਲੈ ਕੇ ਕੋਈ ਟਿੱਪਣੀ ਨਾ ਕੀਤੀ ਜਾਵੇ।

ਉਹਨਾਂ ਨੇ ਕਿਹਾ ਕਿ ਪਾਰਟੀ ਲੀਡਰਾਂ ਦਾ ਆਦੇਸ਼ ਹੈ ਕਿ ਚੋਣਾਂ ਸ਼ਾਂਤੀਪੂਰਵਕ ਲੜੀਆਂ ਜਾਣੀਆਂ ਚਾਹੀਦੀਆਂ ਹਨ। ਪਰ ਵਿਰੋਧੀ ਧਿਰ ਨਿਰਾਸ਼ ਹੈ ਅਤੇ AAP ਵਰਕਰਾਂ ‘ਤੇ ਇਸ ਤਰੀਕੇ ਨਾਲ ਹਮਲਾ ਕਰਵਾ ਰਹੀ ਹੈ। ਅੱਜ ਸਿਵਲ ਹਸਪਤਾਲ ਵਿੱਚ ਡਾਕਟਰੀ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ। ਹਮਲਾਵਰਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।