ਗੈਂਗਸਟਰ ਗੋਲਡੀ ਸਮੇਤ 10 ਖਿਲਾਫ ਚਾਰਜਸ਼ੀਟ ਦਾਇਰ, NIA ਨੇ ਦੱਸਿਆ ਮੁੱਖ ਮੁਲਜ਼ਮ | goldy brar NIA chandigarh chargesheet file know full in punjabi Punjabi news - TV9 Punjabi

ਗੈਂਗਸਟਰ ਗੋਲਡੀ ਸਮੇਤ 10 ਖਿਲਾਫ ਚਾਰਜਸ਼ੀਟ ਦਾਇਰ, NIA ਨੇ ਦੱਸਿਆ ਮੁੱਖ ਮੁਲਜ਼ਮ

Updated On: 

21 Jul 2024 08:46 AM

NIA ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਗੋਲਡੀ ਬਰਾੜ 'ਤੇ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਿਰੋਹ ਬਣਾਉਣ ਦਾ ਇਲਜ਼ਾਮ ਹੈ।

ਗੈਂਗਸਟਰ ਗੋਲਡੀ ਸਮੇਤ 10 ਖਿਲਾਫ ਚਾਰਜਸ਼ੀਟ ਦਾਇਰ, NIA ਨੇ ਦੱਸਿਆ ਮੁੱਖ ਮੁਲਜ਼ਮ

ਗੈਂਗਸਟਰ ਗੋਲਡੀ ਸਮੇਤ 10 ਖਿਲਾਫ ਚਾਰਜਸ਼ੀਟ ਦਾਇਰ, NIA ਨੇ ਦੱਸਿਆ ਮੁੱਖ ਮੁਲਜ਼ਮ

Follow Us On

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛੇ ਮਹੀਨੇ ਪਹਿਲਾਂ ਚੰਡੀਗੜ੍ਹ ਸਥਿਤ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ‘ਚ ਅਮਰੀਕਾ ‘ਚ ਲੁਕੇ ਅੱਤਵਾਦੀ ਗੋਲਡੀ ਬਰਾੜ ਸਮੇਤ 10 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮਾਂ ‘ਤੇ UAPA ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਇਲਜ਼ਾਮ ਲਗਾਏ ਗਏ ਹਨ।

ਹੋਰ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਉਰਫ਼ ਗੋਲਡੀ ਰਾਜਪੁਰਾ, ਗੁਰਵਿੰਦਰ ਸਿੰਘ ਉਰਫ਼ ਲੋਡੀ, ਕਾਸ਼ੀ ਸਿੰਘ ਉਰਫ਼ ਹੈਰੀ, ਸ਼ੁਭਮ ਕੁਮਾਰ ਗਿਰੀ ਉਰਫ਼ ਪੰਡਿਤ, ਅੰਮ੍ਰਿਤਪਾਲ ਸਿੰਘ ਉਰਫ਼ ਗੁੱਜਰ, ਕਮਲਪ੍ਰੀਤ ਸਿੰਘ, ਪ੍ਰੇਮ ਸਿੰਘ, ਸਬਰਜੀਤ ਸਿੰਘ ਉਰਫ਼ ਸਰਬੂ ਅਤੇ ਗਗਨਦੀਪ ਸਿੰਘ ਗੋਲਡੀ ਸ਼ਾਮਲ ਹਨ। ਜੂਨ ‘ਚ NIA ਨੇ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ‘ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਗੋਲਡੀ ਬਰਾੜ ਨੂੰ ਦੱਸਿਆ ਮੁੱਖ ਸਾਜ਼ਿਸ਼ਕਾਰ

NIA ਵੱਲੋਂ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਗੋਲਡੀ ਬਰਾੜ ਨੂੰ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਗੋਲਡੀ ਬਰਾੜ ‘ਤੇ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਗਿਰੋਹ ਬਣਾਉਣ ਦਾ ਇਲਜ਼ਾਮ ਹੈ। ਜਦਕਿ ਉਸ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਨੂੰ ਇਸ ਮਾਮਲੇ ‘ਚ ਸਹਿ-ਸਾਜ਼ਿਸ਼ਕਰਤਾ ਦੱਸਿਆ ਗਿਆ ਹੈ।

ਪਹਿਲਾਂ ਫੋਨ ਕਰਕੇ ਫਿਰੌਤੀ ਮੰਗੀ, ਫਿਰ ਗੋਲੀ ਚਲਵਾ ਦਿੱਤੀ

ਇਹ ਘਟਨਾ ਇਸ ਸਾਲ 19 ਜਨਵਰੀ ਨੂੰ ਵਾਪਰੀ ਸੀ। ਜਦੋਂ ਚੰਡੀਗੜ੍ਹ ਦੇ ਇੱਕ ਮਸ਼ਹੂਰ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ। ਉਸ ਸਮੇਂ ਪਤਾ ਲੱਗਾ ਕਿ ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਉਹਨਾਂ ਨੇ 5 ਗੋਲੀਆਂ ਵੀ ਚਲਾਈਆਂ। ਇਹ ਗੋਲੀਆਂ ਕਾਰ ਤੇ ਲੱਗੀਆਂ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਾਲਾਂਕਿ ਗੋਲੀਬਾਰੀ ਦੀ ਘਟਨਾ ਤੋਂ 15 ਦਿਨ ਪਹਿਲਾਂ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਗਿਆ ਸੀ। ਇਸ ਤੋਂ ਬਾਅਦ ਵਪਾਰੀ ਦੇ ਘਰ ਫਿਰੌਤੀ ਦੀ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਅੱਤਵਾਦੀ ਗੋਲਡੀ ਬਰਾੜ ਦੱਸਿਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਗੋਲੀ ਚਲਾਉਣ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ- ਜਲੰਧਰ ਚ ਫੌਜ ਦੇ ਟਰੱਕ ਅਤੇ ਕੈਂਟਰ ਵਿਚਾਲੇ ਹੋਈ ਟੱਕਰ, 5 ਜਵਾਨ ਜ਼ਖਮੀ

NIA ਨੇ 8 ਮਾਰਚ ਨੂੰ ਜਾਂਚ ਕੀਤੀ ਸੀ ਸ਼ੁਰੂ

ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ NIA ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 8 ਮਾਰਚ ਨੂੰ ਐਨਆਈਏ ਨੇ ਨਵੇਂ ਕੇਸ ਨੂੰ ਆਪਣੇ ਹੱਥ ਵਿੱਚ ਲਿਆ। ਇਸ ਤੋਂ ਬਾਅਦ ਨਵੀਂ ਐਫਆਈਆਰ ਦਰਜ ਕੀਤੀ ਗਈ। ਫਿਰ ਗੋਲਡੀ ਬਰਾੜ ਦੇ ਕੁਝ ਗੁਰਗੇ ਫੜੇ ਗਏ। ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਨੇ ਦੱਸਿਆ ਕਿ ਗੋਲਡੀ ਬਰਾੜ ਅਤੇ ਗੋਲਡੀ ਢਿੱਲੋਂ ਨੇ ਉਨ੍ਹਾਂ ਨੂੰ ਗੈਂਗ ‘ਚ ਸ਼ਾਮਲ ਕੀਤਾ ਸੀ।

Exit mobile version