VIP ਗਨਮੈਨ ਤੋਂ ਪਿਸਤੌਲ ਖੋਹ ਖੁਦ ਨੂੰ ਮਾਰੀ ਗੋਲੀ, ਹੈਰੀਟੇਜ ਸਟ੍ਰੀਟ ਨੇੜੇ ਵਾਪਰੀ ਘਟਨਾ – Punjabi News

VIP ਗਨਮੈਨ ਤੋਂ ਪਿਸਤੌਲ ਖੋਹ ਖੁਦ ਨੂੰ ਮਾਰੀ ਗੋਲੀ, ਹੈਰੀਟੇਜ ਸਟ੍ਰੀਟ ਨੇੜੇ ਵਾਪਰੀ ਘਟਨਾ

Updated On: 

22 Sep 2024 10:55 AM

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਤੇ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਇਹ ਘਟਨਾ ਸ਼ਨੀ ਮੰਦਰ ਦੇ ਸਾਹਮਣੇ ਵਾਪਰੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੇ ਪੁਲਿਸ ਨੌਜਵਾਨ ਦੀ ਪਿਸਤੌਰ ਨਾਲ ਖੁਦ ਗੋਲੀ ਮਾਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

VIP ਗਨਮੈਨ ਤੋਂ ਪਿਸਤੌਲ ਖੋਹ ਖੁਦ ਨੂੰ ਮਾਰੀ ਗੋਲੀ, ਹੈਰੀਟੇਜ ਸਟ੍ਰੀਟ ਨੇੜੇ ਵਾਪਰੀ ਘਟਨਾ

ਸੰਕੇਤਕ ਤਸਵੀਰ

Follow Us On

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਤੇ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਇਹ ਘਟਨਾ ਸ਼ਨੀ ਮੰਦਰ ਦੇ ਸਾਹਮਣੇ ਵਾਪਰੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੇ ਪੁਲਿਸ ਨੌਜਵਾਨ ਦੀ ਪਿਸਤੌਰ ਨਾਲ ਖੁਦ ਗੋਲੀ ਮਾਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਵੇਰੇ 8 ਵਜੇ ਦੇ ਕਰੀਬ ਸ਼ਨੀ ਮੰਦਰ ਹਰਿਮੰਦਰ ਸਾਹਿਬ ਦੇ ਨੇੜੇ ਵੀਆਈਪੀ ਗਨਮੈਨ ਤੋਂ ਪਿਸਤੌਲ ਖੋਹ ਕੇ ਅਣਪਛਾਤੇ ਸ਼ਰਧਾਲੂ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਗਨਮੈਨ ਐਨਐਸ ਸ਼ੇਖਾਵਤ ਜੱਜ ਹਾਈ ਕੋਰਟ ਦੀ ਪਾਇਲਟ ਕਾਰ ਵਿੱਚ ਤਾਇਨਾਤ ਸੀ, ਜੋ ਹਰਿਮੰਦਰ ਸਾਹਿਬ ਮੱਥਾ ਟੇਕਣ ਗਿਆ ਸੀ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਉਥੇ ਹੀ ਮੋਕੇ ‘ਤੇ ਪੁੱਜੇ ਏਸੀਪੀ ਗਗਨ ਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਫਿਲਹਾਲ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਨਹੀਂ ਚੱਲ ਸਕਿਆ ਕਿ ਉਹ ਸ਼ਰਧਾਲੂ ਕੌਣ ਸੀ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜੇਰੇ ਇਲਾਜ ਲਈ ਭੇਜਿਆ ਗਿਆ ਸੀ। ਪੁਲਿਸ ਹੁਣ ਜਾਂਚ ਕਰ ਰਹੀ ਜਾ ਰਹੀ ਹੈ ਕਿਸ ਦੀ ਪਿਸਤੋਲ ਦੇ ਨਾਲ ਗੋਲੀ ਚੱਲੀ ਹੈ। ਫਿਲਹਾਲ ਪਤਾ ਨਹੀਂ ਚੱਲ ਸਕਿਆ ਸਾਡੀਆਂ ਟੀਮਾਂ ਲੱਗੀਆਂ ਹਨ ਜਾਂਚ ਕਰ ਰਹੀਆ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਉਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ।

Exit mobile version