ਪੰਜਾਬ ‘ਚ 2 ਟਰੇਨਾਂ ‘ਚੋਂ ਸੋਨਾ ਬਰਾਮਦ, ਹਰਿਆਣਾ ਤੇ JK ਚੋਣ ਤੋਂ RPF ਨੂੰ ਸਫਲਤਾ – Punjabi News

ਪੰਜਾਬ ‘ਚ 2 ਟਰੇਨਾਂ ‘ਚੋਂ ਸੋਨਾ ਬਰਾਮਦ, ਹਰਿਆਣਾ ਤੇ JK ਚੋਣ ਤੋਂ RPF ਨੂੰ ਸਫਲਤਾ

Updated On: 

11 Sep 2024 14:55 PM

Gold recovered from 2 trains: ਰੇਲਵੇ ਵਿਭਾਗ ਵੱਲੋਂ ਗਠਿਤ ਆਰਪੀਐਫ ਟਾਸਕ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਅਸਲੀ ਅਤੇ ਨਕਲੀ ਸੋਨੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 28 ਹਜ਼ਾਰ 700 ਰੁਪਏ ਦਾ ਨਕਲੀ ਸੋਨਾ ਵੀ ਬਰਾਮਦ ਹੋਇਆ ਹੈ। ਦੋਵੇਂ ਤਸਕਰ ਵੱਖ-ਵੱਖ ਟਰੇਨਾਂ ਤੋਂ ਫੜੇ ਗਏ ਸਨ।

ਪੰਜਾਬ ਚ 2 ਟਰੇਨਾਂ ਚੋਂ ਸੋਨਾ ਬਰਾਮਦ, ਹਰਿਆਣਾ ਤੇ JK ਚੋਣ ਤੋਂ RPF ਨੂੰ ਸਫਲਤਾ
Follow Us On

Gold recovered from 2 trains: ਹਰਿਆਣਾ ਅਤੇ ਜੰਮੂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੇਲਵੇ ਅਹਾਤੇ ਅਤੇ ਰੇਲ ਗੱਡੀਆਂ ਵਿਚ ਸਮਾਜ ਵਿਰੋਧੀ ਅਨਸਰਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਗੈਰ-ਕਾਨੂੰਨੀ ਹਥਿਆਰ, ਵਿਸਫੋਟਕ, ਨਕਦੀ, ਜਾਅਲੀ ਨੋਟ, ਸੋਨਾ, ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਅਤੇ ਗ੍ਰਿਫਤਾਰੀ ਲਈ ਟੀਮ ਬਣਾਈ ਗਈ ਹੈ। ਫ਼ਿਰੋਜ਼ਪੁਰ ਡਵੀਜ਼ਨ ਵੱਲੋਂ ਗਠਿਤ ਕੀਤੀ ਟੀਮ ਨੇ ਰੇਲ ਗੱਡੀ ਨੰਬਰ 12380 ਵਿੱਚ ਇੱਕ ਸੋਨਾ ਤਸਕਰ ਕੋਲੋਂ ਕਰੀਬ 2.905 ਕਿਲੋ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ, ਜਿਸ ਦੀ ਅੰਦਾਜ਼ਨ ਕੀਮਤ 1 ਕਰੋੜ 30 ਲੱਖ ਰੁਪਏ ਦੱਸੀ ਜਾਂਦੀ ਹੈ। ਟੀਮ ਨੇ 12,500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਰੇਲਵੇ ਵਿਭਾਗ ਵੱਲੋਂ ਗਠਿਤ ਆਰਪੀਐਫ ਟਾਸਕ ਫੋਰਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਵਿਅਕਤੀਆਂ ਨੂੰ ਅਸਲੀ ਅਤੇ ਨਕਲੀ ਸੋਨੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 28 ਹਜ਼ਾਰ 700 ਰੁਪਏ ਦਾ ਨਕਲੀ ਸੋਨਾ ਵੀ ਬਰਾਮਦ ਹੋਇਆ ਹੈ। ਦੋਵੇਂ ਤਸਕਰ ਵੱਖ-ਵੱਖ ਟਰੇਨਾਂ ਤੋਂ ਫੜੇ ਗਏ ਸਨ।

ਚੋਣ ਤੋਂ ਪਹਿਲਾਂ ਬਣਾਈ ਸਪੈਸ਼ਲ ਟਾਸਕ

ਪੰਜਾਬ ਦੇ ਜਲੰਧਰ ਦੇ ਕੈਂਟ ਰੇਲਵੇ ਸਟੇਸ਼ਨ ਦੇ ਆਰਪੀਐਫ ਥਾਣੇ ਦੇ ਇੰਚਾਰਜ ਰਵਿੰਦਰ ਸਿੰਘ ਕਿੰਨ੍ਹਾ ਨੇ ਦੱਸਿਆ ਕਿ ਹਰਿਆਣਾ ਅਤੇ ਜੰਮੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਸ਼ੇਸ਼ ਟਾਸਕ ਫੋਰਸ ਤਿਆਰ ਕੀਤੀ ਗਈ ਹੈ। ਇਹ ਬਲ ਗੱਡੀਆਂ ‘ਤੇ ਨਜ਼ਰ ਰੱਖ ਰਹੇ ਹਨ। ਆਰਪੀਐਫ ਦੀ ਟਾਸਕ ਫੋਰਸ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ।

ਸਟੇਸ਼ਨ ਇੰਚਾਰਜ ਨੇ ਦੱਸਿਆ ਹੈ ਕਿ ਫੋਰਸ ਨੇ ਦੋ ਵੱਖ-ਵੱਖ ਟਰੇਨਾਂ ਤੋਂ ਇਕ ਨਕਲੀ ਅਤੇ ਇਕ ਅਸਲੀ ਸੋਨਾ ਬਰਾਮਦ ਕੀਤਾ ਹੈ। ਇਨ੍ਹਾਂ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਰੇਲਵੇ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਇਕ ਜੌਹਰੀ ਸੋਨਾ ਲੈ ਕੇ ਬਿਹਾਰ ਵੱਲ ਜਾ ਰਿਹਾ ਸੀ, ਜਿਸ ਨੂੰ ਬਿਆਸ ਅਤੇ ਜਲੰਧਰ ਵਿਚਕਾਰ ਫੋਰਸ ਨੇ ਕਾਬੂ ਕਰ ਲਿਆ। ਚੈਕਿੰਗ ਦੌਰਾਨ ਉਸ ਕੋਲੋਂ 2 ਕਿਲੋ 905 ਗ੍ਰਾਮ ਸੋਨਾ ਬਰਾਮਦ ਹੋਇਆ। ਜਿਸ ਦੀ ਕੀਮਤ 1 ਕਰੋੜ 30 ਲੱਖ 95 ਹਜ਼ਾਰ ਰੁਪਏ ਹੈ।

ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਟਰੇਨ ਨੰਬਰ 12357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈਸ ਲੁਧਿਆਣਾ-ਜਲੰਧਰ ਵਿਚਕਾਰ ਕੀਤੀ ਗਈ। ਇਸ ਵਿਅਕਤੀ ਕੋਲੋਂ ਨਕਲੀ ਸੋਨਾ ਫੜਿਆ ਗਿਆ ਹੈ ਅਤੇ ਇਸ ਸੋਨੇ ਦੀ ਕੀਮਤ 28,700 ਰੁਪਏ ਹੈ। ਨਕਲੀ ਸੋਨਾ ਲਿਆਉਣ ਵਾਲਾ ਵਿਅਕਤੀ ਖੁਦ ਅਸਲੀ ਸੋਨੇ ਦੇ ਗਹਿਣੇ ਬਣਾਉਣ ਦਾ ਕਾਰੀਗਰ ਹੈ ਅਤੇ ਪੱਛਮੀ ਬੰਗਾਲ ਦਾ ਵਸਨੀਕ ਹੈ। ਇਸ ਗ੍ਰਿਫਤਾਰ ਵਿਅਕਤੀ ਦੇ ਖਿਲਾਫ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਫਿਲਹਾਲ ਆਰਪੀਐਫ ਟਾਸਕ ਫੋਰਸ ਇਸ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਰੁੱਝੀ ਹੋਈ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਕਤ ਵਿਅਕਤੀ ਨਕਲੀ ਸੋਨਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਲੈ ਕੇ ਜਾਣਾ ਸੀ।

Exit mobile version