Fazilka Murder: ਦੋ ਭਰਾ ਦੇ ਸੰਪਰਕ ਚ ਇੱਕ ਲੜਕੀ, ਫੇਰ ਭਰਾ ਨੇ ਕਰ ਦਿੱਤਾ ਭਰਾ ਦਾ ਕਤਲ

Updated On: 

20 Aug 2024 12:19 PM

Fazilka Crime News: ਮ੍ਰਿਤਕ ਦੀ ਭੈਣ ਕੋਮਲ ਨੇ ਦੱਸਿਆ ਕਿ ਲੜਕੀ ਉਸਦੇ ਦੋ ਭਰਾਵਾਂ ਅਜੈ ਕੁਮਾਰ ਅਤੇ ਸ਼ਿਵ ਦੇ ਸੰਪਰਕ ਵਿੱਚ ਸੀ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿੱਚ ਸ਼ਰਾਬ ਪੀ ਕੇ ਲੜਾਈ ਹੋ ਗਈ। ਲੜਕੀ ਨੂੰ ਲੈ ਕੇ ਹੋਈ ਲੜਾਈ ਕਾਰਨ ਇਹ ਮਾਮਲਾ ਖੂਨੀ ਟਕਰਾਅ ਵਿੱਚ ਬਦਲ ਗਿਆ।

Fazilka Murder: ਦੋ ਭਰਾ ਦੇ ਸੰਪਰਕ ਚ ਇੱਕ ਲੜਕੀ, ਫੇਰ ਭਰਾ ਨੇ ਕਰ ਦਿੱਤਾ ਭਰਾ ਦਾ ਕਤਲ

ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਦੀ ਹੋਈ ਜਾਂਚ ਟੀਮ, ਅਤੇ ਮ੍ਰਿਤਕ ਨੌਜਵਾਨ ਦੀ ਤਸਵੀਰ

Follow Us On

Fazilka Brother Murder: ਅਕਸਰ ਕਿਹਾ ਜਾਂਦਾ ਹੈ ਕਿ ਭਰਾ ਤਾਂ ਭਰਾ ਹੀ ਹੁੰਦਾ ਹੈ। ਜਦੋਂ ਵੀ ਕੋਈ ਲੋੜ ਹੋਵੇ ਜਾਂ ਮੁਸ਼ਕਿਲ ਟਾਇਮ ਹੋਵੇ ਤਾਂ ਉਦੋਂ ਹੋਰ ਕੋਈ ਨਹੀਂ ਸਗੋਂ ਆਪਣਾ ਭਰਾ ਹੀ ਨਾਲ ਖੜਦਾ ਹੈ। ਪਰ ਸੋਚੋ ਉਦੋਂ ਕੀ ਹਾਲਾਤ ਹੋਣਗੇ ਜਦੋਂ ਭਰਾ ਹੀ ਭਰਾ ਦੀ ਜਾਨ ਦਾ ਦੁਸ਼ਮਣ ਬਣ ਜਾਵੇ। ਜੀ ਹਾਂ ਅਜਿਹਾ ਮਾਮਲਾ ਫਾਜਿਲਕਾ ਤੋਂ ਸਾਹਮਣੇ ਆਇਆ ਹੈ।

ਫਾਜ਼ਿਲਕਾ ਦੀ ਭੈਰੋਂ ਬਸਤੀ ‘ਚ ਲੜਕੀ ਦੇ ਪ੍ਰੇਮ ਸਬੰਧਾਂ ਨੂੰ ਲੈ ਕੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਲੜਾਈ ਹੋ ਗਈ ਇਸ ਝਗੜੇ ਦੌਰਾਨ ਛੋਟੇ ਭਰਾ ਨੇ ਇੱਟ ਮਾਰ ਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ।

ਮ੍ਰਿਤਕ ਦੀ ਭੈਣ ਕੋਮਲ ਨੇ ਦੱਸਿਆ ਕਿ ਲੜਕੀ ਆਪਣੇ ਦੋ ਭਰਾਵਾਂ ਅਜੈ ਕੁਮਾਰ ਅਤੇ ਸ਼ਿਵ ਦੇ ਸੰਪਰਕ ਵਿੱਚ ਸੀ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਵਿੱਚ ਸ਼ਰਾਬ ਪੀ ਕੇ ਲੜਾਈ ਹੋ ਗਈ। ਲੜਕੀ ਨੂੰ ਲੈ ਕੇ ਹੋਈ ਲੜਾਈ ਕਾਰਨ ਇਹ ਮਾਮਲਾ ਖੂਨੀ ਟਕਰਾਅ ਵਿੱਚ ਬਦਲ ਗਿਆ।

ਸ਼ਰਾਬ ਪੀਣ ਦੇ ਆਦੀ ਸਨ ਦੋਵੇਂ ਭਰਾ

ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਦਰਸ਼ਨ ਕਸ਼ਯਪ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਸ਼ਰਾਬ ਪੀਣ ਦੇ ਆਦੀ ਸਨ, ਜੋ ਅਕਸਰ ਸ਼ਰਾਬ ਪੀ ਕੇ ਆਪਸ ਵਿੱਚ ਲੜਦੇ ਰਹਿੰਦੇ ਸਨ। ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ, ਜਦੋਂ ਕਿ ਉਸ ਦੇ ਦੋ ਲੜਕੇ ਅਜੈ ਕੁਮਾਰ ਅਤੇ ਸ਼ਿਵ ਹੱਡਾ ਰੋਡ ਨੇੜੇ ਝੁੱਗੀ ਵਿੱਚ ਚਲੇ ਗਏ। ਰਾਤ ਨੂੰ ਦੋਵਾਂ ਵਿਚ ਲੜਾਈ ਹੋ ਗਈ। ਇਸ ਦੌਰਾਨ ਅਜੈ ਕੁਮਾਰ ਨੇ ਜ਼ਮੀਨ ‘ਤੇ ਡਿੱਗੇ ਵੱਡੇ ਭਰਾ ਸ਼ਿਵ ਦੇ ਸਿਰ ‘ਤੇ ਇੱਟ ਨਾਲ ਜ਼ੋਰਦਾਰ ਵਾਰ ਕੀਤਾ ਅਤੇ ਫਿਰ ਸਪਿਲਟਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।

ਭੈਣ ਨੂੰ ਤਸੱਲੀ ਦੇਣ ਲਈ ਫੋਟੋ ਭੇਜੀ

ਆਪਣੇ ਵੱਡੇ ਭਰਾ ਦਾ ਕਤਲ ਕਰਨ ਤੋਂ ਬਾਅਦ ਅਜੈ ਕੁਮਾਰ ਨੇ ਆਪਣੀ 19 ਸਾਲਾ ਭੈਣ, ਜੋ ਕਿ ਲੁਧਿਆਣਾ ਵਿੱਚ ਕੰਮ ਕਰਦੀ ਸੀ, ਨੂੰ ਫੋਨ ਮਿਲਾਇਆ ਅਤੇ ਦੱਸਿਆ ਕਿ ਉਸ ਨੇ ਆਪਣੇ ਭਰਾ ਸ਼ਿਵ ਨੂੰ ਮਾਰ ਦਿੱਤਾ ਹੈ, ਜਿਸ ਦਾ ਉਸ ਨਾਲ ਅਕਸਰ ਝਗੜਾ ਰਹਿੰਦਾ ਸੀ। ਜਦੋਂ ਉਸ ਦੀ ਭੈਣ ਨੇ ਉਸ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਤੋਂ ਸ਼ਿਵ ਦੀ ਲਾਸ਼ ਦੀ ਫੋਟੋ ਭੇਜ ਦਿੱਤੀ।

ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਐਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਥਿਤ ਦੋਸ਼ੀ ਸ਼ਿਵਾ ਦੇ ਖ਼ਿਲਾਫ਼ ਧਾਰਾ 304 ਆਈ.ਪੀ.ਸੀ 105 ਬੀ.ਐਨ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Exit mobile version