ਨਸ਼ੇ ਦੀ ਆਦਤ ਤੋਂ ਤੰਗ ਆ ਕੇ ਪਿਓ ਨੇ ਕੀਤਾ ਪੁੱਤਰ ਦਾ ਕਤਲ, ਸ਼ਰੀਰ ਤੋਂ ਵੱਖ ਹੋਈ ਬਾਂਹ ਨੂੰ ਖਾ ਗਏ ਕੁੱਤੇ, ਕਿਵੇਂ ਵਾਪਰੀ ਪੂਰੀ ਵਾਰਦਾਤ? ਪੜ੍ਹੋ…

Updated On: 

10 Aug 2023 16:05 PM

ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਮੁਨਸ਼ਾ ਸਿੰਘ ਨੇ ਆਪਣੇ ਪੁੱਤਰ ਨਰਿੰਦਰ ਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

ਨਸ਼ੇ ਦੀ ਆਦਤ ਤੋਂ ਤੰਗ ਆ ਕੇ ਪਿਓ ਨੇ ਕੀਤਾ ਪੁੱਤਰ ਦਾ ਕਤਲ, ਸ਼ਰੀਰ ਤੋਂ ਵੱਖ ਹੋਈ ਬਾਂਹ ਨੂੰ ਖਾ ਗਏ ਕੁੱਤੇ, ਕਿਵੇਂ ਵਾਪਰੀ ਪੂਰੀ ਵਾਰਦਾਤ? ਪੜ੍ਹੋ...
Follow Us On

ਫਾਜ਼ਿਲਕਾ ਨਿਊਜ਼। ਜਲਾਲਾਬਾਦ ਹਲਕੇ ਦੇ ਪਿੰਡ ਕੋਟੂ ਫੰਗੀਆਂ ਦੀ ਢਾਣੀ ਤੋਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਮੁਨਸ਼ਾ ਸਿੰਘ ਵੱਲੋਂ ਆਪਣੇ ਪੁੱਤ ਨਰਿੰਦਰ ਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਵਿੱਚ ਕਤਲ ਕੀਤੇ ਗਏ ਸ਼ਖਸ ਦੀ ਬਾਂਹ ਨਹੀਂ ਮਿਲੀ ਕਤਲ ਕਰਨ ਵਾਲੇ ਮੁਲਜ਼ਮ ਮੁਨਸ਼ਾ ਸਿੰਘ ਨੇ ਕਿਹਾ ਕਿ ਬਾਂਹ ਕੁੱਤੇ ਖਾ ਗਏ।

ਨਸ਼ੇ ਨੇ ਲਈ ਪੁੱਤਰ ਦੀ ਜਾਣ

ਜਾਣਕਾਰੀ ਮੁਤਾਬਕ ਨਸ਼ੇੜੀ ਪੁੱਤ ਨਰਿੰਦਰ ਪਾਲ ਸਿੰਘ ਵੱਲੋਂ ਨਸ਼ੇ ਦੀ ਤੋੜ ਵਿੱਚ ਹੰਗਾਮਾ ਕੀਤਾ ਗਿਆ। ਇਸ ਦੌਰਾਨ ਉਸ ਨੇ ਆਪਣੀ ਭਾਣਜੀ ਅਤੇ ਮਾਂ ਨੂੰ ਜਾਨ ਤੋਂ ਮਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ। ਜਿਸ ਦਾ ਪਤਾ ਲੱਗਣ ‘ਤੇ ਪਿਉ ਦੇ ਵੱਲੋਂ ਉਹਨਾਂ ਨੂੰ ਛੁਡਵਾਇਆ ਗਿਆ। ਇਸ ਦੌਰਾਨ ਪਿਓ ਪੁੱਤ ਦੀ ਆਪਸ ਵਿੱਚ ਬਹਿਸ ਹੋ ਗਈ ਦੇਖਦੇ ਹੀ ਦੇਖਦਿਆਂ ਇਹ ਬਹਿਸ ਲੜਾਈ ਵਿੱਚ ਤਬਦੀਲ ਹੋ ਗਈ।

ਮੁਲਜ਼ਮ ਮੁਨਸਾ ਸਿੰਘ ਮੁਤਾਬਕ ਜਿਸ ਕਹੀ (ਹਥਿਆਰ) ਦੇ ਨਾਲ ਉਹ ਆਪਣੀ ਭਾਂਜੀ ਅਤੇ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕਈ ਉਸ ਨੇ ਖੋਲ ਲਈ ਅਤੇ ਆਪਣੇ ਪੁੱਤ ‘ਤੇ ਹਮਲਾ ਕਰ ਦਿੱਤਾ। ਜਿਸ ਦੇ ਨਾਲ ਨਰਿੰਦਰ ਪਾਲ ਦੀ ਬਾਂਹ ਵੱਢੀ ਗਈ ਜੋ ਕਿ ਉੱਥੇ ਮੌਜੂਦ ਕੁੱਤਿਆਂ ਨੇ ਖਾ ਲਈ।

ਪਿੰਡ ਵਾਸੀਆਂ ਨੇ ਦੱਸਿਆ ਕਿ ਅਕਸਰ ਹੀ ਇਨ੍ਹਾਂ ਦੇ ਘਰ ਵਿੱਚ ਨਸ਼ੇ ਨੂੰ ਲੈ ਕੇ ਲੜਾਈ ਝਗੜਾ ਰਹਿੰਦਾ ਸੀ। ਮੁਨਸ਼ਾ ਸਿੰਘ ਦੇ ਦੋ ਪੁੱਤਰ ਹਨ। ਜਿਨ੍ਹਾਂ ਵਿੱਚੋਂ ਇੱਕ ਪਹਿਲਾਂ ਤੋਂ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਹੈ। ਜਦ ਕਿ ਦੂਜਾ ਘਰ ਵਿੱਚ ਸੀ ਅਤੇ ਨਸ਼ੇ ਦੀ ਖਾਤਰ ਰੋਜ਼ਾਨਾ ਲੜਾਈ ਝਗੜਾ ਕਰਦਾ ਸੀ।

ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਕਾਰਵਾਈ

ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਪੁਲਿਸ ਵੱਲੋਂ ਪਰਿਵਾਰਾਂ ਦੇ ਬਿਆਨ ਕਲਮ ਬੰਦ ਕੀਤੇ ਗਏ। ਥਾਣਾ ਸਿਟੀ ਦੇ ਇੰਚਾਰਜ ਅੰਗਰੇਜ ਕੁਮਾਰ ਨੇ ਦੱਸਿਆ ਕਿ ਨਰਿੰਦਰ ਪਾਲ ਸਿੰਘ ਆਪਣੇ ਪਿਓ ਮੁਨਸ਼ਾ ਸਿੰਘ ਤੋਂ ਸ਼ਰਾਬ ਮੰਗਦਾ ਸੀ ਅਤੇ ਉਸ ਦੇ ਪਿਓ ਦੀ ਸ਼ਰਾਬ ਦੇ ਠੇਕੇ ਨੇੜੇ ਮੀਟ ਦੀ ਦੁਕਾਨ ਸੀ। ਉਸ ਦਾ ਪਿਓ ਪੁੱਤ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਜਿਸ ਕਾਰਨ ਇਹ ਪੂਰੀ ਘਟਨਾ ਵਾਪਰੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ