ਫਰੀਦਕੋਟ: ਨਾਬਾਲਗ ਧੀ 'ਤੇ ਰੱਖਦਾ ਸੀ ਮਾੜੀ ਨਜ਼ਰ, ਪਰੇਸ਼ਾਨ ਪਤਨੀ ਨੇ ਪਤੀ ਮੌਤ ਦੇ ਘਾਟ ਉਤਾਰਿਆ | faridkaot father molested her minor daughter wife killed her husband Punjabi news - TV9 Punjabi

ਫਰੀਦਕੋਟ: ਨਾਬਾਲਗ ਧੀ ‘ਤੇ ਰੱਖਦਾ ਸੀ ਮਾੜੀ ਨਜ਼ਰ, ਪਰੇਸ਼ਾਨ ਪਤਨੀ ਨੇ ਪਤੀ ਮੌਤ ਦੇ ਘਾਟ ਉਤਾਰਿਆ

Updated On: 

12 Aug 2024 23:58 PM

ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਇੱਕ 60 ਸਾਲਾ ਵਿਅਕਤੀ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਨਾਬਾਲਗ ਬੇਟੀ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਪਤਨੀ ਨੇ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।

ਫਰੀਦਕੋਟ: ਨਾਬਾਲਗ ਧੀ ਤੇ ਰੱਖਦਾ ਸੀ ਮਾੜੀ ਨਜ਼ਰ, ਪਰੇਸ਼ਾਨ ਪਤਨੀ ਨੇ ਪਤੀ ਮੌਤ ਦੇ ਘਾਟ ਉਤਾਰਿਆ

ਨਾਬਾਲਗ ਧੀ 'ਤੇ ਰੱਖਦਾ ਸੀ ਮਾੜੀ ਨਜ਼ਰ, ਪਰੇਸ਼ਾਨ ਪਤਨੀ ਨੇ ਪਤੀ ਮੌਤ ਦੇ ਘਾਟ ਉਤਾਰਿਆ

Follow Us On

ਆਪਣੀ ਜ਼ਿੰਦਗੀ ‘ਚ ਇਕ ਪਿਤਾ ਸਭ ਤੋਂ ਵੱਧ ਪਿਆਰ ਆਪਣੀਆਂ ਧੀਆਂ ਨੂੰ ਕਰਦਾ ਹੈ, ਧੀਆਂ ਲਈ ਉਨ੍ਹਾਂ ਦਾ ਪਿਤਾ ਕਿਸੇ ਹੀਰੋ ਤੋਂ ਘੱਟ ਨਹੀਂ ਹੁੰਦਾ, ਪਰ ਕੀ ਹੋਵੇਗਾ ਜਦੋਂ ਉਹੀ ਪਿਤਾ ਆਪਣੀਆਂ ਧੀਆਂ ‘ਤੇ ਮਾੜੀ ਨਜ਼ਰ ਰੱਖੇ ਅਤੇ ਉਨ੍ਹਾਂ ਨਾਲ ਗਲਤ ਹਰਕਤਾਂ ਕਰੇ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਗਲਤ ਹਰਕਤਾਂ ਕੀਤੀਆਂ। ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ।

ਦਰਅਸਲ ਬੀਤੇ ਐਤਵਾਰ ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਵਿੱਚ ਇੱਕ 60 ਸਾਲਾ ਵਿਅਕਤੀ ਦਾ ਸਿਰ ਵਿੱਚ ਕਿਸੇ ਚੀਜ਼ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦਾ ਨਾਮ ਪਿਆਰਾ ਸਿੰਘ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸਿਰਫ 12 ਘੰਟਿਆਂ ‘ਚ ਹੀ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾ ਲਈ।

ਪਤਨੀ ਨੇ ਆਪਣੇ ਪਤੀ ਦਾ ਕਤਲ ਕੀਤਾ

ਫਰੀਦਕੋਟ ਦੀ ਐਸਐਸਪੀ ਪ੍ਰਗਿਆ ਜੈਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਤਲ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪੁੱਜੇ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਵਿਅਕਤੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਪਤਨੀ ਨੇ ਕੀਤਾ ਹੈ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮ੍ਰਿਤਕ ਆਪਣੀ ਹੀ ਨਾਬਾਲਗ ਧੀ ਨਾਲ ਗਲਤ ਹਰਕਤਾਂ ਕਰਦਾ ਸੀ।

ਪਿਓ ਕਰਦਾ ਸੀ ਧੀ ਨਾਲ ਗਲਤ ਕੰਮ

ਦੱਸਿਆ ਜਾ ਰਿਹਾ ਹੈ ਕਿ ਬੀਤੇ ਐਤਵਾਰ ਵੀ ਮ੍ਰਿਤਕ ਆਪਣੀ ਨਾਬਾਲਗ ਬੇਟੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਿਵੇਂ ਹੀ ਉਸ ਦੀ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਧੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਮ੍ਰਿਤਕ ਦੀ ਪਤਨੀ ਨੇ ਘਰ ‘ਚ ਪਏ ਡੰਡੇ ਨਾਲ ਆਪਣੇ ਪਤੀ ਦੇ ਸਿਰ ‘ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੇ ਪਤੀ ਪਿਆਰਾ ਸਿੰਘ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਗਿਆਨ ਕੌਰ ਨੂੰ ਹਿਰਾਸਤ ‘ਚ ਲੈ ਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version