Chandigarh Grenade Attack: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਵਿਦੇਸ਼ੀ ਕੁਨੇਕਸ਼ਨ, ਸ਼ੋਸਲ ਮੀਡੀਆ 'ਤੇ ਪੋਸਟ ਵਾਇਰਲ | Chandigarh Grenade Attack happy pashia social media post know full in punjabi Punjabi news - TV9 Punjabi

Chandigarh Grenade Attack: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਵਿਦੇਸ਼ੀ ਕੁਨੇਕਸ਼ਨ, ਸ਼ੋਸਲ ਮੀਡੀਆ ‘ਤੇ ਪੋਸਟ ਵਾਇਰਲ

Updated On: 

12 Sep 2024 14:58 PM

Chandigarh Grenade Attack: ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਸ਼ੋਸਲ ਮੀਡੀਆ ਪੋਸਟ ਹੈਪੀ ਪਸ਼ੀਆ ਨਾਮ ਦੇ ਅਕਾਉਂਟ ਤੋਂ ਸਾਂਝੀ ਕੀਤੀ ਗਈ ਹੈ। ਜਿਸ ਵਿੱਚ 1986 ਵਿੱਚ ਨਕੋਦਰ ਵਿੱਚ ਮਾਰੇ ਗਏ ਕੁੱਝ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਗ੍ਰਨੇਡ ਹਮਲਾ ਕਰਕੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਹੈ। ਹਾਲਾਂਕਿ ਇਹ ਗ੍ਰਨੇਡ ਧਮਾਕੇ ਵਿੱਚ ਕੋਈ ਵੀ ਵਿਅਕਤੀ ਜਖ਼ਮੀ ਨਹੀਂ ਹੋਇਆ।

Chandigarh Grenade Attack: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਵਿਦੇਸ਼ੀ ਕੁਨੇਕਸ਼ਨ, ਸ਼ੋਸਲ ਮੀਡੀਆ ਤੇ ਪੋਸਟ ਵਾਇਰਲ

Chandigarh Grenade Attack: ਚੰਡੀਗੜ੍ਹ ਗ੍ਰਨੇਡ ਧਮਾਕੇ ਦਾ ਵਿਦੇਸ਼ੀ ਕੁਨੇਕਸ਼ਨ, ਸ਼ੋਸਲ ਮੀਡੀਆ 'ਤੇ ਪੋਸਟ ਵਾਇਰਲ

Follow Us On

Chandigarh Grenade Attack: ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਇੱਕ ਕੋਠੀ ਵਿੱਚ ਹੈਂਡ ਗ੍ਰਨੇਡ ਨਾਲ ਹਮਲਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ ਵਿੱਚ ਇੱਕ ਸ਼ੋਸਲ ਮੀਡੀਆ ਪੋਸਟ ਸਾਹਮਣੇ ਆਇਆ ਹੈ। ਜਿਸ ਵਿੱਚ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਤੋਂ ਇਲਾਵਾ ਹਮਲਾ ਕਰਨ ਦਾ ਕਾਰਨ ਵੀ ਦੱਸਿਆ ਗਿਆ ਹੈ।

ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਸ਼ੋਸਲ ਮੀਡੀਆ ਪੋਸਟ ਹੈਪੀ ਪਸ਼ੀਆ ਨਾਮ ਦੇ ਅਕਾਉਂਟ ਤੋਂ ਸਾਂਝੀ ਕੀਤੀ ਗਈ ਹੈ। ਜਿਸ ਵਿੱਚ 1986 ਵਿੱਚ ਨਕੋਦਰ ਵਿੱਚ ਮਾਰੇ ਗਏ ਕੁੱਝ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਗ੍ਰਨੇਡ ਹਮਲਾ ਕਰਕੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਹੈ। ਹਾਲਾਂਕਿ ਇਹ ਗ੍ਰਨੇਡ ਧਮਾਕੇ ਵਿੱਚ ਕੋਈ ਵੀ ਵਿਅਕਤੀ ਜਖ਼ਮੀ ਨਹੀਂ ਹੋਇਆ।

ਟੀਵੀ 9 ਪੋਸਟ ਦੀ ਪੁਸ਼ਟੀ ਨਹੀਂ ਕਰਦਾ

ਸਾਬਕਾ ਪੁਲਿਸ ਅਧਿਕਾਰੀ ਸੀ ਨਿਸ਼ਾਨਾ

ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਕਿਹਾ ਗਿਆ ਹੈ ਕਿ SP ਗੁਰਕੀਰਤ ਚਹਿਲ ਅਤੇ ਉਸਦੇ ਗੰਨਮੈਨ ਤੇ ਹਮਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਿਸ ਘਰ ਤੇ ਹਮਲਾ ਹੋਇਆ ਹੈ ਉੱਥੇ SP ਗੁਰਕੀਰਤ ਚਹਿਲ ਨਹੀਂ ਰਹਿੰਦੇ। ਸਗੋਂ ਉਸ ਘਰ ਵਿੱਚ ਕੋਈ ਹੋਰ ਪਰਿਵਾਰ ਰਹਿ ਰਿਹਾ ਹੈ। ਗੁਰਕੀਰਤ ਚਹਿਲ ਨੇ ਸਾਲ 2023 ਵਿੱਚ ਹੀ ਇਹ ਘਰ ਛੱਡ ਦਿੱਤਾ ਸੀ।

2023 ਵਿੱਚ ਵੀ ਬਣਾਈ ਸੀ ਯੋਜਨਾ

ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਸਾਲ 2023 ਵਿੱਚ ਵੀ ਹਮਲੇ ਦੀ ਯੋਜਨਾ ਬਣਾਈ ਸੀ। ਜਿਸ ਦੇ ਲਈ ਉਹਨਾਂ ਨੇ SP ਗੁਰਕੀਰਤ ਚਹਿਲ ਦੇ ਘਰ ਦੀ ਰੇਕੀ ਵੀ ਕੀਤੀ ਸੀ। ਪਰ ਇਸ ਸਮੇਂ ਹਮਲੇ ਦੀ ਯੋਜਨਾ ਅਸਫ਼ਲ ਰਹੀ ਸੀ। ਸੂਤਰਾਂ ਅਨੁਸਾਰ ਸ਼ੂਟਰਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਬਕਾ ਐਸਪੀ ਸਾਲ 2023 ਵਿੱਚ ਆਪਣੇ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਹੋਣ ਤੋਂ ਬਾਅਦ ਕੋਠੀ ਛੱਡ ਕੇ ਚਲੇ ਗਏ ਸਨ, ਉਹ ਇਹ ਮੰਨ ਰਹੇ ਸਨ ਕਿ ਸਾਬਕਾ ਐਸਪੀ ਅਜੇ ਵੀ ਕੋਠੀ ਵਿੱਚ ਹੀ ਰਹੇ ਸਨ, ਜਿਸ ਕਾਰਨ ਇਹ ਹਮਲਾ ਕੀਤਾ ਗਿਆ ਸੀ।

ਵਿਦੇਸ਼ੀ ਕੁਨੇਕਸ਼ਨ ਦੀ ਵੀ ਹੋ ਰਹੀ ਹੈ ਜਾਂਚ

ਸੂਤਰਾਂ ਅਨੁਸਾਰ ਸ਼ੱਕ ਹੈ ਕਿ ਪਾਕਿਸਤਾਨ ਸਥਿਤ ਰਿੰਦਾ ਅਤੇ ਅਮਰੀਕਾ ਸਥਿਤ ਹੈਪੀ ਪਸ਼ੀਆ ਨੇ ਆਪਣੇ ਸਥਾਨਕ ਸਲੀਪਰ ਸੈੱਲ ਰਾਹੀਂ ਚੰਡੀਗੜ੍ਹ ਦੀ ਕੋਠੀ ਵਿੱਚ ਹੈਂਡ ਗਰਨੇਡ ਹਮਲੇ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਹਮਲੇ ਨਾਲ ਸਬੰਧਿਤ ਵਿਦੇਸ਼ੀ ਕੁਨੇਕਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਪੁਲਿਸ ਵੀ ਕਰ ਰਹੀ ਜਾਂਚ

ਘਟਨਾ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਖਾਲਿਸਤਾਨੀ ਕੁਨੇਕਸ਼ਨ ਦੀ ਜਾਂਚ ਲਈ ਸਬੂਤ ਇਕੱਠੇ ਕੀਤੇ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਗ੍ਰਨੇਡ ਧਮਾਕੇ ਪਿੱਛੇ ਖਾਲਿਸਤਾਨੀ ਅਤੇ ਕਿਸੇ ਗੈਂਗਸਟਰ ਦਾ ਵੀ ਹੱਥ ਹੋ ਸਕਦਾ ਹੈ।

Exit mobile version