ਪਹਿਲਾਂ ਰੇਕੀ, ਫਿਰ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸਿੱਧੂ ਮੂਸੇਵਾਲਾ ਦੇ ਕਰੀਬੀ ਗੀਤਕਾਰ ਬੰਟੀ ਬੈਂਸ ਤੇ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ | bunty bains attack cctv footage pahle reki fir firing gangster lucky patial sidhu moosewala know full detail in punjabi Punjabi news - TV9 Punjabi

ਪਹਿਲਾਂ ਰੇਕੀ, ਫਿਰ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸਿੱਧੂ ਮੂਸੇਵਾਲਾ ਦੇ ਕਰੀਬੀ ਗੀਤਕਾਰ ਬੰਟੀ ਬੈਂਸ ਤੇ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ

Updated On: 

28 Feb 2024 12:53 PM

CCTV Footage of Bunty Bains Attack: ਪੁਲਿਸ ਮੁਤਾਬਕ ਸੋਮਵਾਰ ਸ਼ਾਮ ਨੂੰ ਮੋਹਾਲੀ ਦੇ ਸੈਕਟਰ-79 'ਚ ਗੋਲੀਬਾਰੀ ਹੋਈ। ਬੰਟੀ ਇੱਥੇ ਇੱਕ ਰੈਸਟੋਰੈਂਟ ਵਿੱਚ ਸਨ। ਗੋਲੀਬਾਰੀ ਤੋਂ ਪਹਿਲਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲਾਈਵ ਹੋਏ ਸਨ। ਅਤੇ, ਉਹ ਵੀ ਕੁਝ ਮਿੰਟ ਪਹਿਲਾਂ ਉਥੋਂ ਨਿਕਲ ਵੀ ਗਏ ਸਨ। ਇਸ ਤੋਂ ਬਾਅਦ ਕੁਝ ਲੋਕਾਂ ਨੇ ਰੈਸਟੋਰੈਂਟ 'ਚ ਗੋਲੀਆਂ ਚਲਾ ਦਿੱਤੀਆਂ।

ਪਹਿਲਾਂ ਰੇਕੀ, ਫਿਰ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸਿੱਧੂ ਮੂਸੇਵਾਲਾ ਦੇ ਕਰੀਬੀ ਗੀਤਕਾਰ ਬੰਟੀ ਬੈਂਸ ਤੇ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ

Photo Credit: ANI

Follow Us On


ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ‘ਤੇ ਫਾਇਰਿੰਗ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨਕਾਬਪੋਸ਼ ਸ਼ੂਟਰ ਉਸ ਰੈਸਟੋਰੈਂਟ ਵਿੱਚ ਆਉਂਦੇ ਹਨ। ਇਸ ਤੋਂ ਬਾਅਦ ਉਹ ਰੇਕੀ ਕਰਦੇ ਹਨ। ਫਿਰ ਉਹ ਨੇ ਉਸ ਰੈਸਟੋਰੈਂਟ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ, ਜਿੱਥੇ ਬੰਟੀ ਬੈਂਸ ਬੈਠੇ ਸਨ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੂਟਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਇਸ ਹਮਲੇ ‘ਚ ਬੰਟੀ ਬੈਂਸ ਦੀ ਜਾਨ ਬੱਚ ਗਈ। ਇਹ ਘਟਨਾ ਪੰਜਾਬ ਦੇ ਮੋਹਾਲੀ ਦੇ ਸੈਕਟਰ-79 ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਤੋਂ ਬਾਅਦ ਬੰਟੀ ਬੈਂਸ ਨੇ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੋਸਟ ਵਾਂਟੇਡ ਗੈਂਗਸਟਰ ਲੱਕੀ ਪਟਿਆਲ ਦੇ ਨਾਂ ‘ਤੇ ਧਮਕੀ ਭਰਿਆ ਫੋਨ ਆਇਆ ਸੀ।

ਗੈਂਗਸਟਰ ਲੱਕੀ ਪਟਿਆਲ ਦੇ ਨਾਂ ‘ਤੇ ਫੋਨ ‘ਤੇ ਮਿਲੀ ਧਮਕੀ

ਉਨ੍ਹਾਂ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਦੱਸ ਦੇਈਏ ਕਿ ਕੈਨੇਡਾ ਤੋਂ ਗੈਂਗ ਚਲਾਉਣ ਵਾਲਾ ਲੱਕੀ ਪਟਿਆਲ ਲਾਰੈਂਸ ਬਿਸ਼ਨੋਈ ਦਾ ਦੁਸ਼ਮਣ ਹੈ ਅਤੇ ਉਹ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰ ਰਹੀ ਹੈ।

ਸਿੱਧੂ ਨੇ ਮੂਸੇਵਾਲਾ ਸਮੇਤ ਕਈ ਗਾਇਕਾਂ ਨੂੰ ਬੁਲੰਦੀਆਂ ‘ਤੇ ਪਹੁੰਚਾਇਆ

ਤੁਹਾਨੂੰ ਦੱਸ ਦੇਈਏ ਕਿ ਬੰਟੀ ਬੈਂਸ ਸਿੱਧੂ ਮੂਸੇਵਾਲਾ ਸਮੇਤ ਕਈ ਗਾਇਕਾਂ ਨੂੰ ਪ੍ਰਸਿੱਧੀ ਦੀਆਂ ਬੁਲੰਦੀਆਂ ‘ਤੇ ਪਹੁੰਚਾ ਚੁੱਕੇ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਕੰਪੋਜ਼ ਅਤੇ ਪ੍ਰੋਡਿਊਸ ਕੀਤੇ ਸਨ। ਸਾਲ 2022 ਵਿੱਚ ਸਿੱਧੂ ਮੂਸੇਵਾਲਾ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਟੀ ਬੈਂਸ ਦੀ ਕੰਪਨੀ ਸਿੱਧੂ ਮੂਸੇਵਾਲੇ ਦਾ ਕੰਮ ਸੰਭਾਲਦੀ ਸੀ।

Exit mobile version