ਰਿਕਵਰੀ ਲਈ ਗਈ ਪੁਲਿਸ ਨੂੰ ਚੋਰਾਂ ਦਾ ਚਕਮਾ, ਮੁਲਾਜ਼ਮ ਨੂੰ ਜ਼ਖਮੀ ਕਰ ਹੋਏ ਫਰਾਰ | Amritsar Police man beaten by thieves visit to recovery bike know full detail in punjabi Punjabi news - TV9 Punjabi

ਬਾਈਕ ਰਿਕਵਰੀ ਲਈ ਗਈ ਪੁਲਿਸ ਨੂੰ ਚੋਰਾਂ ਨੇ ਦਿੱਤਾ ਚਕਮਾ, ਮੁਲਾਜ਼ਮ ਨੂੰ ਜ਼ਖਮੀ ਕਰ ਹੋਏ ਫਰਾਰ

Updated On: 

29 Jun 2024 13:34 PM

Amritsar Police: ਥਾਣਾ ਬਾਬਾ ਬਕਾਲਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੇ ਦੱਸਿਆ ਕਿ ਉਹ ਇੱਕ ਮੋਟਰਸਾਈਕਲ ਥਾਣਾ ਬਿਆਸ ਇਲਾਕੇ ਵਿੱਚ ਲੁਕਾਇਆਆ ਹੋਇਆ ਹੈ।

ਬਾਈਕ ਰਿਕਵਰੀ ਲਈ ਗਈ ਪੁਲਿਸ ਨੂੰ ਚੋਰਾਂ ਨੇ ਦਿੱਤਾ ਚਕਮਾ, ਮੁਲਾਜ਼ਮ ਨੂੰ ਜ਼ਖਮੀ ਕਰ ਹੋਏ ਫਰਾਰ
Follow Us On

Amritsar Police: ਅੰਮ੍ਰਿਤਸਰ ਦੇ ਥਾਣਾ ਸੀ ਡਵੀਜ਼ਨ ਦੀ ਪੁਲਿਸ ਥਾਣਾ ਬਿਆਸ ਦੇ ਇਲਾਕ਼ੇ ‘ਚ 2 ਚੋਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਇੱਕ ਸਾਥੀ ਦੀ ਭਾਲ ਲਈ ਗਈ ਸੀ। ਮੁਲਜ਼ਮ ਗੱਡੀ ਵਿੱਚ ਬੈਠੇ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਆਪ ਮੌਕੇ ਤੋਂ ਫਰਾਰ ਹੋ ਗਏ। ਜਦੋਂ ਇਸ ਦੀ ਸੂਚਨਾ ਥਾਣਾ ਬਾਬਾ ਬਕਾਲਾ ਤਾਂ ਪੁਲਿਸ ਮੌਕੇ ‘ਤੇ ਪੁੱਜੀ ਤੇ ਜਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਬਾਬਾ ਬਕਾਲਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਥਾਣਾ ਬਾਬਾ ਬਕਾਲਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ 2 ਦੋਸ਼ੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਨੇ ਦੱਸਿਆ ਕਿ ਉਹ ਇੱਕ ਮੋਟਰਸਾਈਕਲ ਥਾਣਾ ਬਿਆਸ ਇਲਾਕੇ ਵਿੱਚ ਲੁਕਾਇਆਆ ਹੋਇਆ ਹੈ। ਇੱਕ ਹੋਰ ਮੁਲਜ਼ਮ ਜੋ ਉਨ੍ਹਾਂ ਦਾ ਸਾਥੀ ਹੈ, ਉਥੇ ਹੀ ਰਹਿੰਦਾ ਹੈ। ਜਦੋਂ ਪੁਲਿਸ ਅਧਿਕਾਰੀ ਉਹਨੂੰ ਫੜਨ ਤੇ ਮੋਟਰਸਾਈਕਲ ਦੀ ਰਿਕਵਰੀ ਕਰਨ ਦੇ ਲਈ ਦੋਸ਼ੀਆਂ ਨੂੰ ਆਪਣੀ ਗੱਡੀ ਵਿੱਚ ਨਾਲ ਲੈ ਕੇ ਥਾਣਾ ਬਿਆਸ ਇਲਾਕੇ ਵਿੱਚ ਪੁੱਜੇ।

ਇਹ ਵੀ ਪੜ੍ਹੋ: ਗੁਰਦਾਸਪੁਰ ਚ ਭੇਦਭਰ ਹਲਾਤਾਂ ਚ ਨਾਲੇ ਵਿੱਚੋਂ ਮਿਲੀ ਫੌਜੀ ਜਵਾਨ ਦੀ ਲਾਸ਼, ਛੁੱਟੀ ਲੈ ਕੇ ਆਇਆ ਘਰ

ਪੁਲਿਸ ਮੁੜ ਕਰ ਰਹੀ ਮੁਲਜ਼ਮਾਂ ਦੀ ਭਾਲ

ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਵੱਲੋਂ ਰਿਕਵਰੀ ਕਰਨ ਦੇ ਲਈ ਉਹ ਜਗ੍ਹਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਤੇ ਪਿੱਛੋਂ ਦੀ ਦੋਵੇਂ ਮੁਲਜ਼ਮਾਂ ਨੇ ਉਸ ਪੁਲਿਸ ਅਧਿਕਾਰੀ ‘ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।

Exit mobile version