ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਤਾੜ-ਤਾੜ ਗੋਲੀਆਂ, ਇੱਕ ਨੌਜਵਾਨ ਜ਼ਖ਼ਮੀ | Abohar navi abaadi Firing between two groups man injured know full detail in punjabi Punjabi news - TV9 Punjabi

ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਤਾੜ-ਤਾੜ ਗੋਲੀਆਂ, ਇੱਕ ਨੌਜਵਾਨ ਜ਼ਖ਼ਮੀ

Updated On: 

07 Jul 2024 16:03 PM

Abohar Firing: ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਕਰੀਬ 22 ਸਾਲਾ ਪੰਕਜ ਪੁੱਤਰ ਵਿਜੇ ਕੁਮਾਰ ਵਾਸੀ ਰਾਜੀਵ ਨਗਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤ ਮਨੀਸ਼ ਨਾਲ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਜਦੋਂ ਉਹ ਰਾਜੀਵ ਨਗਰ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਲੜਾਈ ਹੋ ਗਈ।

ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਤਾੜ-ਤਾੜ ਗੋਲੀਆਂ, ਇੱਕ ਨੌਜਵਾਨ ਜ਼ਖ਼ਮੀ
Follow Us On

Abohar Firing: ਬੀਤੀ ਰਾਤ ਪੁਰਾਣੀ ਰੰਜਿਸ਼ ਕਾਰਨ ਨਈ ਅਬਾਦੀ ਲਾਈਨ ਪਾਰ ਇਲਾਕੇ ‘ਚ ਦੋ ਗੁੱਟਾਂ ਵਿਚਕਾਰ ਭਿਆਨਕ ਲੜਾਈ ਹੋ ਗਈ। ਇਸ ਦੌਰਾਨ ਕਈ ਹਵਾਈ ਫਾਇਰ ਵੀ ਹੋਏ ਦੱਸੇ ਜਾਂਦੇ ਹਨ। ਇਸ ਮਾਮਲੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਇੱਕ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਥਾਣਾ 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਕਰੀਬ 22 ਸਾਲਾ ਪੰਕਜ ਪੁੱਤਰ ਵਿਜੇ ਕੁਮਾਰ ਵਾਸੀ ਰਾਜੀਵ ਨਗਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤ ਮਨੀਸ਼ ਨਾਲ ਕੰਮ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਜਦੋਂ ਉਹ ਰਾਜੀਵ ਨਗਰ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਲੜਾਈ ਹੋ ਗਈ। ਇਹ ਦੋ ਗਰੁੱਪ ਵਿਚਕਾਰ ਹੋ ਰਿਹਾ ਸੀ. ਪਰ ਜਿਵੇਂ ਹੀ ਉਹ ਮੋਰਚੇ ‘ਤੇ ਪਹੁੰਚਿਆ ਤਾਂ ਆਪਸ ‘ਚ ਲੜ ਰਹੇ ਦੋ ਧੜਿਆਂ ‘ਚੋਂ ਇਕ ਨੇ ਦੂਰੋਂ ਹੀ ਗੋਲੀਆਂ ਚਲਾ ਕੇ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ।

ਪੰਕਜ ਨੇ ਦੱਸਿਆ ਕਿ ਉਨ੍ਹਾਂ ਨੇ ਮੌਕੇ ‘ਤੇ ਕਰੀਬ 5 ਹਵਾਈ ਫਾਇਰ ਕੀਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਿਸ ਨੂੰ ਬਾਅਦ ਵਿੱਚ ਪਰਿਵਾਰ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨੰ. 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕਰਦੇ ਹੋਏ ਮੌਕੇ ਤੋਂ ਖਾਲੀ ਕਾਰਤੂਸ ਬਰਾਮਦ ਕੀਤੇ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਨੇ ਚੰਨੀ ਨੂੰ ਭੇਜਿਆ ਨੋਟਿਸ, ਬੋਲੇ- ਮੇਰੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ

ਇਸ ਘਟਨਾ ‘ਤੇ ਗੁੱਸਾ ਜ਼ਾਹਰ ਕਰਦਿਆਂ ਸਥਾਨਕ ਕੌਂਸਲਰ ਦੇ ਪਤੀ ਡਾ. ਮੁਕੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ‘ਚ ਨਸ਼ਿਆਂ ਕਾਰਨ ਅਜਿਹੀਆਂ ਘਟਨਾਵਾਂ ਨਿੱਤ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ‘ਚ ਨਸ਼ੇ ਦਾ ਕਾਰੋਬਾਰ ਜ਼ੋਰਾਂ ‘ਤੇ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੋਕ ਚੋਰੀਆਂ, ਖੋਹਾਂ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨੂੰ ਰੋਕਣ ਲਈ ਇਸ ਇਲਾਕੇ ਵਿੱਚ ਗਸ਼ਤ ਵਧਾਈ ਜਾਵੇ।

ਪੁਲਿਸ ਨੇ ਵਜ੍ਹਾ ਕੀਤੀ ਸਾਫ਼

ਇਸ ਦੌਰਾਨ ਡੀਐਸਪੀ ਅਰੁਣ ਮੁੰਡਨ ਨੇ ਸਪੱਸ਼ਟ ਕਿਹਾ ਕਿ ਬੀਤੀ ਰਾਤ ਪੁਰਾਣੀ ਦੁਸ਼ਮਣੀ ਕਾਰਨ ਕਾਕੂ ਅਤੇ ਜੁਗਰਾਜ ਗਰੁੱਪਾਂ ਵਿੱਚ ਝੜਪ ਹੋਈ ਸੀ। ਜਿਸ ਵਿੱਚ ਕਈ ਹਵਾਈ ਗੋਲੀਆਂ ਵੀ ਚਲਾਈਆਂ ਗਈਆਂ। ਪਰ ਇਸ ਘਟਨਾ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਥਾਣਾ ਨੰ. 2 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਹਮਲਾਵਰਾਂ ਨੂੰ ਫੜ ਲਿਆ ਜਾਵੇਗਾ।

Exit mobile version