ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Punjab Board 10th Result 2024 Live Updates : 10ਵੀਂ ਦੇ ਨਤੀਜੇ ਦਾ ਐਲਾਨ, 97.24 ਰਿਹਾ ਪਾਸ ਫੀਸਦ, ਕੁੜੀਆਂ ਨੇ ਫੇਰ ਮਾਰੀ ਬਾਜ਼ੀ

ਪੰਜਾਬ ਬੋਰਡ 10ਵੀਂ ਦਾ ਨਤੀਜਾ 2024 ਲਾਈਵ ਅੱਪਡੇਟ: ਪੰਜਾਬ ਬੋਰਡ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ। 10ਵੀਂ ਦੀ ਪ੍ਰੀਖਿਆ ਇਸ ਸਾਲ 13 ਫਰਵਰੀ ਤੋਂ 6 ਮਾਰਚ ਤੱਕ ਲਈ ਗਈ ਸੀ। ਅਧਿਕਾਰਤ ਵੈੱਬਸਾਈਟ 'ਤੇ ਲਿੰਕ ਐਕਟੀਵੇਟ ਹੋਣ ਤੋਂ ਬਾਅਦ, ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਚੈੱਕ ਕਰ ਸਕਦੇ ਹਨ।

amanpreet-kaur
| Updated On: 18 Apr 2024 14:54 PM
Punjab Board 10th Result 2024 Live Updates : 10ਵੀਂ ਦੇ ਨਤੀਜੇ ਦਾ ਐਲਾਨ, 97.24 ਰਿਹਾ ਪਾਸ ਫੀਸਦ, ਕੁੜੀਆਂ ਨੇ ਫੇਰ ਮਾਰੀ ਬਾਜ਼ੀ
PSEB ਦੇ 10ਵੀਂ ਦੇ ਨਤੀਜਿਆਂ ਦਾ ਐਲਾਨ

ਪੰਜਾਬ ਬੋਰਡ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ। ਦਸਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਅੱਜ ਯਾਨੀ ਵੀਰਵਾਰ ਨੂੰ ਐਲਾਨੇ ਜਾ ਰਹੇ ਹਨ। ਪੰਜਾਬ ਬੋਰਡ ਆਪਣੇ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਹਾਈ ਸਕੂਲ ਦੇ ਨਤੀਜਿਆਂ ਦਾ ਐਲਾਨ ਕਰੇਗਾ। ਇਸ ਤੋਂ ਬਾਅਦ ਨਤੀਜਾ ਦੇਖਣ ਲਈ ਲਿੰਕ ਅਧਿਕਾਰਤ ਵੈੱਬਸਾਈਟ ‘ਤੇ ਐਕਟੀਵੇਟ ਹੋ ਜਾਵੇਗਾ। 10ਵੀਂ ਬੋਰਡ ਦੀ ਪ੍ਰੀਖਿਆ ਵਿਚ ਬੈਠਣ ਵਾਲੇ ਵਿਦਿਆਰਥੀਆਂ ਨੂੰ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਜਾਵੇਗਾ, ਜਿਸ ਨੂੰ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਚੈੱਕ ਕਰ ਸਕਦੇ ਹਨ।

LIVE NEWS & UPDATES

The liveblog has ended.
  • 18 Apr 2024 02:53 PM (IST)

    ਸ਼ਾਨਦਾਰ ਰਿਹਾ ਪੰਜਾਬ ਬੋਰਡ 10ਵੀਂ ਦਾ ਰਿਜ਼ਲਟ

    ਕੁੱਲ ਮਿਲਾ ਕੇ ਇਸ ਵਾਰ ਪੰਜਾਬ ਬੋਰਡ ਦਸਵੀਂ ਦਾ ਨਤੀਜ਼ਾ ਕਾਫ਼ੀ ਚੰਗਾ ਰਿਹਾ ਹੈ। ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ, ਇਸ ਦੇ ਨਾਲ ਮੁੰਡਿਆ ਦਾ ਪ੍ਰਦਰਸ਼ਨ ਵੀ ਕਾਫੀ ਸ਼ਾਨਦਾਰ ਰਿਹਾ ਰਿਹਾ ਹੈ। ਇਸ ਵਾਰ ਦਾ ਕੁੱਲ ਪਾਸ ਫੀਸਦ 97.24 ਰਿਹਾ ਹੈ। ਕੁੜੀਆਂ ਦੇ ਪਾਸ ਫੀਸਦ ਦੀ ਗੱਲ ਕਰੀਏ ਦਾ ਇਹ 98.11 ਰਿਹਾ ਹੈ, ਜਦਿਕ ਮੁੰਡਿਆਂ ਦਾ ਪਾਸ ਫੀਸਦ 96.47 ਰਿਹਾ ਹੈ। ਇਸ ਦੇ ਨਾਲ ਹੀ ਕੁੱਲ 11 ਟ੍ਰਾਂਸਜੈਂਡਰ ਬੱਚਿਆਂ ਨੇ ਵੀ ਪ੍ਰੀਖਿਆਵਾਂ ਦਿੱਤੀਆ, ਜਿਨ੍ਹਾਂ ਚੋਂ 10 ਬੱਚਿਆ ਨੇ ਸਫਲਤਾ ਹਾਸਲ ਕੀਤੀ।

  • 18 Apr 2024 02:11 PM (IST)

    10ਵੀਂ ਜਮਾਤ ਚੋਂ ਲੁਧਿਆਣਾ ਦੀ ਅਲੀਸ਼ਾ ਸ਼ਰਮਾ ਨੇ ਹਾਸਿਲ ਕੀਤਾ ਦੂਜਾ ਸਥਾਨ,ਕਿਹਾ- Competition ਬਹੁਤ ਸੀ, ਪਰ ਮਹਿਨਤ ਰੰਗ ਲਾਈ।

  • 18 Apr 2024 02:10 PM (IST)

    ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰਤਾ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚਿਆਂ ਨੇ ਕੀਤਾ ਪੰਜਾਬ ਵਿੱਚੋ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ।

  • 18 Apr 2024 01:55 PM (IST)

    ਜ਼ਿਲ੍ਹੇ ਅਨੁਸਾਰ ਪਾਸ ਫੀਸਦ, ਅੰਮ੍ਰਿਤਸਰ ਨੇ ਮਾਰੀ ਬਾਜ਼ੀ

    ਜੇਕਰ ਜ਼ਿਲ੍ਹੇ ਦੇ ਅਨੁਸਾਰ ਪਾਸ ਫੀਸਦ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਬੱਚਿਆਂ ਨੇ ਬਾਜ਼ੀ ਮਾਰੀ ਹੈ, ਅੰਮ੍ਰਿਤਸਰ ਸਮੇਤ ਇਹ ਪੰਜ ਜ਼ਿਲ੍ਹੇ ਪਾਸ ਫੀਸਦ ਦੇ ਅਨੁਸਾਰ ਟਾਪ-5 ‘ਚ ਰਹੇ ਹਨ।

    1. ਅੰਮ੍ਰਿਤਸਰ ਜ਼ਿਲ੍ਹੇ ਦਾ ਪਾਸ ਫੀਸਦ 99.24 ਰਿਹਾ ਹੈ।
    2. ਦੂਜੇ ਨੰਬਰ ‘ਤੇ ਜ਼ਿਲ੍ਹਾ ਪਠਾਨਕੋਟ ਰਿਹਾ ਹੈ, ਜਿਸਦਾ ਪਾਸ ਫੀਸਦ 99.22 ਰਿਹਾ ਹੈ।
    3. ਜ਼ਿਲ੍ਹਾ ਤਰਨਤਾਰਨ ਤੀਜ਼ੇ ਨੰਬਰ ਤੇ ਰਿਹਾ ਹੈ, ਜਿਸਦਾ ਪਾਸ ਫੀਸਦ 99.13 ਰਿਹਾ ਹੈ।
    4. ਗੁਰਦਾਸਪਰ ਜ਼ਿਲ੍ਹਾ ਵੀ ਪਿੱਛੇ ਨਹੀਂ ਰਿਹਾ। ਇੱਥੇ ਦੇ ਬੱਚਿਆ ਦਾ ਪਾਸ ਫੀਸਦ 98.97 ਰਿਹਾ ਹੈ। ਇਹ ਜ਼ਿਲ੍ਹਾ ਪਾਸ ਫੀਸਦ ਦੇ ਹਿਸਾਬ ਨਾਲ ਚੌਥੇ ਨੰਬਰ ਤੇ ਰਿਹਾ।
    5. ਪੰਜਵੇ ਨੰਬਰ ਤੇ ਫਿਰੋਜ਼ਪੁਰ ਜ਼ਿਲ੍ਹਾ ਰਿਹਾ, ਜਿੱਥੋਂ ਦੇ ਬੱਚਿਆ ਦਾ ਪਾਸ ਫੀਸਦ 98.48 ਹੈ।
  • 18 Apr 2024 01:40 PM (IST)

    ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਦੇ ਨਾਲ ਹਾਸਿਲ ਕੀਤਾ ਪਹਿਲਾ ਸਥਾਨ

    ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੇਮੋਰੀਅਲ ਸੇਕੇਂਡਰੀ ਸਕੂਲ ਦੀ ਵਿਦਿਆਰਥਣ ਅਦਿਤੀ ਨੇ 100 ਫੀਸਦ ਨੰਬਰਾਂ ਨਾਲ ਸੂਬੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੂਜੇ ਨੰਬਰ ਤੇ ਵੀ ਲੁੁਧਿਆਣਾ ਦੀ ਹੀ ਵਿਦਿਆਰਥਣ ਅਲੀਸ਼ਾ ਸ਼ਰਮਾ ਨੇ ਬਾਜ਼ੀ ਮਾਰੀ ਹੈ। ਇਨ੍ਹਾਂ ਦੀ ਪਾਸ ਫੀਸਦੀ 99.23 ਰਹੀ ਹੈ। ਤੀਜੇ ਨੰਬਰ ਤੇ ਕਰਮਨਪ੍ਰੀਤ ਕੌਰ ਨੇ 99.23 ਫੀਸਦ ਅੰਕ ਹਾਸਿਲ ਕੀਤੇ ਹਨ।

  • 18 Apr 2024 01:32 PM (IST)

    ਇਸ ਵਾਰ ਕੁੱਲ੍ਹ 2,81,098 ਵਿਦਿਆਰਥੀ ਬੈਠੇ ਸਨ ਪ੍ਰੀਖਿਆ ਵਿੱਚ, 2,73 348 ਹੋਏ ਪਾਸ

    ਇਸ ਵਾਰ ਕੁੱਲ੍ਹ 2,81,098 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਚੋਂ 2,73 348 ਵਿਦਿਆਰਥੀ ਪਾਸ ਹੋਏ ਹਨ। ਕੁੱਲ੍ਹ ਪਾਸ ਫੀਸਦ 97.24 ਰਿਹਾ ਹੈ

  • 18 Apr 2024 01:23 PM (IST)

    ਕੁੱਲ੍ਹ 273348 ਵਿਦਿਆਰਥੀ ਪਾਸ, 97.24 ਰਿਹਾ ਪਾਸ ਫੀਸਦ

    ਕੁੜੀਆਂ ਦਾ ਪਾਸ ਫੀਸਦ 98.11 ਰਿਹਾ ਜਦਕਿ ਮੁੰਡਿਆਂ ਦਾ 96.47 ਫੀਸਦ ਰਿਹਾ। ਕੁੜੀਆਂ ਦੇ ਮੁੰਡਿਆ ਦਾ ਕੁੱਲ੍ਹ ਪਾਸ ਫੀਸਦ 97.24 ਰਿਹਾ ਹੈ।

  • 18 Apr 2024 01:16 PM (IST)

    ਪੰਜਾਬ ਬੋਰਡ ਨੇ ਐਲਾਨਿਆ 10ਵੀਂ ਦਾ ਨਤੀਜਾ

    ਪੰਜਾਬ ਸਕੂਲ ਬੋਰਡ ਵੱਲੋਂ 10ਵੀਂ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਰਾਜ ਭਰ ਵਿੱਚ 13 ਫਰਵਰੀ ਤੋਂ 6 ਮਾਰਚ ਤੱਕ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈਆਂ ਗਈਆਂ ਸਨ। ਕੁੱਲ 2 ਲੱਖ 97 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।

  • 18 Apr 2024 01:13 PM (IST)

    ਪਿਛਲੇ ਸਾਲ ਕਿੰਨੇ ਹੋਏ ਸਨ ਪਾਸ?

    2023 ‘ਚ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ‘ਚ ਲਗਭਗ 653 ਵਿਦਿਆਰਥੀ ਫੇਲ ਹੋ ਗਏ ਸਨ। ਜਦੋਂ ਕਿ 6171 ਵਿਦਿਆਰਥੀਆਂ ਨੇ ਦੁਬਾਰਾ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ। ਪਿਛਲੀ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ ਵੱਧ ਸੀ।

  • 18 Apr 2024 01:07 PM (IST)

    ਆਉਣ ਵਾਲਾ ਹੈ ਨਤੀਜਾ

    ਪੰਜਾਬ ਬੋਰਡ 10ਵੀਂ ਦਾ ਨਤੀਜਾ ਬੱਸ ਕਿਸੇ ਵੀ ਵੇਲ੍ਹੇ ਆਉਣ ਵਾਲਾ ਹੈ। ਦਸਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਆਪਣੇ ਐਡਮਿਟ ਕਾਰਡ ਤਿਆਰ ਰੱਖਣ। ਬੋਰਡ ਨਤੀਜਿਆਂ ਦੇ ਨਾਲ ਜ਼ਿਲ੍ਹਾ ਵਾਰ ਪਾਸ ਪ੍ਰਤੀਸ਼ਤਤਾ ਸੂਚੀ ਵੀ ਜਾਰੀ ਕਰੇਗਾ। ਇਸ ਦੇ ਨਾਲ ਹੀ ਟਾਪਰਾਂ ਦੀ ਸੂਚੀ ਵੀ ਜਾਰੀ ਕੀਤੀ ਜਾਵੇਗੀ।

  • 18 Apr 2024 12:48 PM (IST)

    ਇਸ ਤਰ੍ਹਾਂ ਚੈੱਕ ਕਰੋ ਨਤੀਜਾ

    ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ result ਦਾ link ਐਕਟੀਵੇਟ ਹੋਣ ਤੋਂ ਬਾਅਦ, ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਦੇਖ ਸਕਦੇ ਹਨ। ਨਤੀਜਾ ਦੇਖਣ ਲਈ, ਵਿਦਿਆਰਥੀ ਇੱਥੇ ਦੱਸੇ ਗਏ ਸਟੈਪਸ ਨੂੰ follow ਕਰ ਸਕਦੇ ਹਨ।

    1. ਅਧਿਕਾਰਤ ਵੈੱਬਸਾਈਟhttps://www.pseb.net.in/ਤੇ ਜਾਓ।
      ਹੋਮ ਪੇਜ ਤੇ 10ਵੀਂ ਦੇ ਨਤੀਜੇ 2024 ਦੇ ਲਿੰਕ ਤੇ ਕਲਿੱਕ ਕਰੋ।
      ਰੋਲ ਨੰਬਰ ਆਦਿ ਦਰਜ ਕਰਕੇ ਸਬਮਿਟ ਕਰੋ।
      ਸਕੋਰਕਾਰਡ ਤੁਹਾਡੀ ਸਕਰੀਨ ਤੇ ਦਿਖਾਈ ਦੇਵੇਗਾ।
  • 18 Apr 2024 12:41 PM (IST)

    ਪਿਛਲੀ ਵਾਰ ਕਿੰਨੇ ਵਿਦਿਆਰਥੀ ਨੇ ਦਿੱਤੀ ਸੀ ਪ੍ਰੀਖਿਆ?

    ਪਿਛਲੀ ਵਾਰ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਕੁੱਲ 2,81,327 ਵਿਦਿਆਰਥੀ ਬੈਠੇ ਸਨ। ਇਸ ਸਾਲ ਕੁੱਲ 2,97,048 ਲੜਕੇ ਅਤੇ ਲੜਕੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ। ਨਤੀਜੇ ਅੱਜ ਦੁਪਹਿਰ 1 ਵਜੇ ਐਲਾਨੇ ਜਾਣਗੇ।

  • 18 Apr 2024 12:34 PM (IST)

    SMS ਰਾਹੀਂ ਵੀ ਚੈੱਕ ਕਰ ਸਕਦੇ ਹੋ ਰਿਜ਼ਲਟ

    ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ SMS ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ PB10 <ਰੋਲ ਨੰਬਰ> ਟਾਈਪ ਕਰਕੇ 56767650 ‘ਤੇ ਭੇਜਣਾ ਹੋਵੇਗਾ। ਹਾਲਾਂਕਿ, ਬੋਰਡ ਦੁਆਰਾ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਕਿ ਨਤੀਜਾ SMS ‘ਤੇ ਉਪਲਬਧ ਹੋਵੇਗਾ ਜਾਂ ਨਹੀਂ।

  • 18 Apr 2024 12:30 PM (IST)

    ਪਿਛਲੀ ਵਾਰ ਕਿਸ ਵਿਸ਼ੇ ਦਾ ਕਿੰਨਾ ਰਿਹਾ ਸੀ ਰਿਜ਼ਲਟ?

    10ਵੀਂ ਦਾ ਨਤੀਜਾ ਐਲਾਨਣ ਦੇ ਨਾਲ-ਨਾਲ ਪੰਜਾਬ ਬੋਰਡ ਵਿਸ਼ੇ ਅਨੁਸਾਰ ਪਾਸ ਪ੍ਰਤੀਸ਼ਤਤਾ ਸੂਚੀ ਵੀ ਜਾਰੀ ਕਰੇਗਾ। ਪਿਛਲੀ ਵਾਰ ਪੰਜਾਬੀ ਵਿੱਚ 99.19%, ਅੰਗਰੇਜ਼ੀ ਵਿੱਚ 99.22%, ਹਿੰਦੀ ਵਿੱਚ 99.62%, ਗਣਿਤ ਵਿੱਚ 99.74%, ਸਾਇੰਸ ਵਿੱਚ 99.24% ਅਤੇ ਸਮਾਜਿਕ ਵਿਗਿਆਨ ਵਿੱਚ ਕੁੱਲ 99.37% ਵਿਦਿਆਰਥੀ ਪਾਸ ਹੋਏ ਸਨ।

  • 18 Apr 2024 12:20 PM (IST)

    ਬਦਲਿਆ ਸਮਾਂ, ਹੁਣ ਕਿੰਨੇ ਵਜੇ ਐਲਾਨਿਆ ਜਾਵੇਗਾ ਨਤੀਜਾ ?

    ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਬੋਰਡ 10ਵੀਂ ਦਾ ਨਤੀਜਾ ਹੁਣ ਦੁਪਹਿਰ 2.30 ਦੀ ਬਜਾਏ 1 ਵਜੇ ਐਲਾਨਿਆ ਜਾਵੇਗਾ। ਵਿਦਿਆਰਥੀ ਆਪਣੇ ਐਡਮਿਟ ਕਾਰਡ ਆਪਣੇ ਕੋਲ ਤਿਆਰ ਰੱਖਣ। ਅਧਿਕਾਰਤ ਵੈੱਬਸਾਈਟ ‘ਤੇ ਲਿੰਕ ਐਕਟੀਵੇਟ ਹੋਣ ਤੋਂ ਬਾਅਦ ਵਿਦਿਆਰਥੀ ਆਪਣੇ ਨਤੀਜੇ ਦੇਖ ਸਕਦੇ ਹਨ।

  • 18 Apr 2024 12:12 PM (IST)

    ਇਸ ਤਰ੍ਹਾਂ ਚੈੱਕ ਕਰੋ ਨਤੀਜਾ

    ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ result ਦਾ link ਐਕਟੀਵੇਟ ਹੋਣ ਤੋਂ ਬਾਅਦ, ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਦੇਖ ਸਕਦੇ ਹਨ। ਨਤੀਜਾ ਦੇਖਣ ਲਈ, ਵਿਦਿਆਰਥੀ ਇੱਥੇ ਦੱਸੇ ਗਏ ਸਟੈਪਸ ਨੂੰ follow ਕਰ ਸਕਦੇ ਹਨ।

    1. ਅਧਿਕਾਰਤ ਵੈੱਬਸਾਈਟ https://www.pseb.net.in/‘ਤੇ ਜਾਓ।
      ਹੋਮ ਪੇਜ ‘ਤੇ 10ਵੀਂ ਦੇ ਨਤੀਜੇ 2024 ਦੇ ਲਿੰਕ ‘ਤੇ ਕਲਿੱਕ ਕਰੋ।
      ਰੋਲ ਨੰਬਰ ਆਦਿ ਦਰਜ ਕਰਕੇ ਸਬਮਿਟ ਕਰੋ।
      ਸਕੋਰਕਾਰਡ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • 18 Apr 2024 12:06 PM (IST)

    ਪਿਛਲੇ ਸਾਲ ਕਿੰਨੇ ਹੋਏ ਸਨ ਪਾਸ ?

    ਪਿਛਲੀ ਵਾਰ ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ ਕੁੱਲ 97.54 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਸੀ। 10ਵੀਂ ਜਮਾਤ ਵਿੱਚ ਕੁੱਲ 98.46 ਲੜਕੀਆਂ ਪਾਸ ਹੋਈਆਂ ਸਨ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ ਲੜਕੀਆਂ ਦੇ ਮੁਕਾਬਲੇ ਘੱਟ 96.73 ਪ੍ਰਤੀਸ਼ਤ ਰਹੀ ਸੀ।

  • 18 Apr 2024 12:04 PM (IST)

    ਬਿਨਾਂ ਇਸ ਤੋਂ ਚੈੱਕ ਨਹੀਂ ਕਰ ਸਕਦੇ ਰਿਜ਼ਲਟ

    ਪੰਜਾਬ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਤੋਂ ਬਿਨਾਂ ਨਤੀਜਾ ਨਹੀਂ ਦੇਖ ਸਕਨਗੇ। ਅਜਿਹੇ ‘ਚ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਆਪਣਾ ਐਡਮਿਟ ਕਾਰਡ ਸੁਰੱਖਿਅਤ ਰੱਖਣਾ ਚਾਹੀਦਾ ਹੈ। ਸਾਰੀਆਂ ਜ਼ਰੂਰੀ ਗੱਲਾਂ ਜਿਵੇਂ ਰੋਲ ਨੰਬਰ ਆਦਿ ਪ੍ਰੀਖਿਆ ਦੇ ਐਡਮਿਟ ਕਾਰਡ ਵਿੱਚ ਦਰਜ ਹਨ।

  • 18 Apr 2024 12:02 PM (IST)

    ਕਿੰਨੇ ਕੇਂਦਰਾਂ ‘ਤੇ ਹੋਈਆਂ ਸਨ ਪ੍ਰੀਖਿਆਵਾਂ?

    ਪੰਜਾਬ ਬੋਰਡ ਵੱਲੋਂ 10ਵੀਂ ਦੀਆਂ ਪ੍ਰੀਖਿਆਵਾਂ ਸੂਬੇ ਭਰ ਦੇ 3808 ਕੇਂਦਰਾਂ ‘ਤੇ ਕਰਵਾਈਆਂ ਗਈਆਂ। ਹਾਈ ਸਕੂਲ ਦੀ ਪ੍ਰੀਖਿਆ ਵਿੱਚ ਕੁੱਲ 2,97,048 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਹ ਪ੍ਰੀਖਿਆ PSEB ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈ ਗਈ ਸੀ।

Follow Us
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼
ਪੰਜਾਬ 'ਚ 8ਵੀਂ ਅਤੇ 12ਵੀਂ ਦੇ ਨਤੀਜੇ ਜਾਰੀ, ਟੌਪਰਾਂ ਦੀ ਕਹਾਣੀ ਤੁਹਾਡੇ 'ਚ ਭਰ ਦੇਵੇਗੀ ਜੋਸ਼...
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ
ਵਿਵਾਦਿਤ ਬਿਆਨ 'ਤੇ ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫੀ, ਕਿਹਾ- ਮੇਰੇ ਤੋਂ ਗਲਤੀ ਹੋ ਗਈ, ਭਾਈਚਾਰਾ ਮੈਨੂੰ ਮੁਆਫ ਕਰੇ...
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ
ਪੰਜਾਬ ਪੁਲਿਸ ਨੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼, 48 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਕਾਬੂ...
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ Vs ਰਾਜਾ ਵੜਿੰਗ
ਕਾਂਗਰਸ ਨੇ ਚਾਰ ਸੀਟਾਂ ਲਈ ਐਲਾਨੇ ਉਮੀਦਵਾਰ, ਲੁਧਿਆਣਾ 'ਚ ਬਿੱਟੂ  Vs ਰਾਜਾ ਵੜਿੰਗ...
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ
ਜੇਲ੍ਹ ਵਿੱਚ ਰਹਿ ਕੇ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ, ਜਾਣੋਂ ਕੀ ਕਹਿੰਦਾ ਹੈ ਕਾਨੂੰਨ...
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ
ਤਾਰਕ ਮਹਿਤਾ ਦੇ ਸੋਢੀ ਵਿੱਤੀ ਸੰਕਟ ਨਾਲ ਜੂਝ ਰਹੇ ਸਨ, ਲਾਪਤਾ ਹੋਣ ਦੌਰਾਨ ਇਕ ਹੋਰ ਵੱਡੀ ਗੱਲ ਆਈ ਸਾਹਮਣੇ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ CM ਭਗਵੰਤ ਮਾਨ, ਲੋਕ ਸਭਾ ਚੋਣ ਤੇ ਰਾਜਾ ਵੜਿੰਗ 'ਤੇ ਕੀ ਬੋਲੇ? ਜਾਣੋ...
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?
ਪੰਜਾਬ ਦੇ ਸਾਬਕਾ ਸੀਐੱਮ ਦਾ ਇਤਰਾਜਯੋਗ ਪੋਸਟਰ ਵਾਇਰਲ, ਜਾਣੋ ਕੀ ਹੈ ਸੱਚ?...
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?
Punjab Lok Sabha: ਅੰਮ੍ਰਿਤਪਾਲ ਸਿੰਘ ਚੋਣ ਲੜਨਗੇ, ਜਾਣੋ ਕਿਸ ਸੀਟ 'ਤੇ ਕਿਸ ਵੱਡੇ ਚਿਹਰੇ ਖਿਲਾਫ ਲੜਨਗੇ ਚੋਣ?...
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?
ਪੰਜਾਬ 'ਚ ਭਾਜਪਾ ਨੇ ਨਾਰਾਜ਼ ਵਿਜੇ ਸਾਂਪਲਾ ਨੂੰ ਮਨਾਇਆ, ਜਾਣੋ ਸਾਂਪਲਾ ਪਾਰਟੀ ਲਈ ਕਿਉਂ ਹਨ ਅਹਿਮ?...
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?
ਪੰਜਾਬ ਦੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ, ਸਿਆਸਤ 'ਚ ਹੱਥ ਅਜ਼ਮਾਉਣਗੇ?...
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ
ਪੰਜਾਬ 'ਚ ਮਜ਼ਦੂਰਾਂ ਦਾ ਪੈ ਗਿਆ ਅਕਾਲ, ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰ ਚੋਣਾਂ ਕਾਰਨ ਮੁੜੇ ਵਾਪਸ...
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?
Jalandhar Lok Sabha Seat: ਪੰਜਾਬ ਦੀ ਜਲੰਧਰ ਸੀਟ 'ਤੇ ਇਸ ਵਾਰ ਕੀ ਸਮੀਕਰਨ ਬਣ ਰਹੇ ਹਨ?...
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ
Haryana News: ਜੀਂਦ 'ਚ ਕਿਸਾਨਾਂ ਨੇ ਕੀਤਾ ਹਾਈਵੇਅ ਜਾਮ, 27 ਅਪ੍ਰੈਲ ਨੂੰ ਕੁਝ ਵੱਡਾ ਕਰਨ ਦੀ ਦਿੱਤੀ ਚੇਤਾਵਨੀ...
Stories