Good News: PSEB ਨੇ ਪੰਜਾਬੀ ਪ੍ਰੀਖਿਆ ਦਾ ਐਲਾਨਿਆ ਰਿਜ਼ਲਟ, ਇੰਝ ਕਰੋ ਚੈੱਕ

tv9-punjabi
Published: 

24 May 2024 17:43 PM

Good News: PSEB ਵੱਲੋਂ 29 ਅਤੇ 30 ਅਪ੍ਰੈਲ ਨੂੰ ਪੰਜਾਬੀ ਦੀ ਵਧੀਕ ਪ੍ਰੀਖਿਆ ਲਈ ਗਈ ਸੀ। ਇਸ ਤੋਂ ਬਾਅਦ ਬੋਰਡ ਵੱਲੋਂ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਨਤੀਜਾ ਤੁਰੰਤ ਜਾਣਕਾਰੀ ਲਈ ਹੈ। ਇਸ ਵਿੱਚ ਕਿਸੇ ਕਿਸਮ ਦੀ ਗਲਤੀ ਲਈ ਕੋਈ ਵੀ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।

Good News: PSEB ਨੇ ਪੰਜਾਬੀ ਪ੍ਰੀਖਿਆ ਦਾ ਐਲਾਨਿਆ ਰਿਜ਼ਲਟ, ਇੰਝ ਕਰੋ ਚੈੱਕ

PSEB ਨੇ ਜਾਰੀ ਕੀਤੀ ਡੇਟਸ਼ੀਟ, ਜਾਣੋਂ ਕਦੋਂ ਹੋਣਗੇ ਪੇਪਰ, 7 ਲੱਖ ਵਿਦਿਆਰਥੀ ਦੇਣਗੇ ਪ੍ਰੀਖਿਆ

Follow Us On

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਜ ਵਧੀਕ ਪੰਜਾਬੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਦਿੱਤਾ ਹੈ। ਹੁਣ ਵਿਦਿਆਰਥੀ ਇਸ ਪ੍ਰੀਖਿਆ ਦਾ ਨਤੀਜ਼ਾ ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ ਨਤੀਜ਼ਾ ਦੇਖਣ ਲਈ ਬੋਰਡ ਦੀ ਵੈੱਬਸਾਈਟ ਤੇ ਜਾਣਾ ਪਵੇਗਾ। ਬੋਰਡ ਵੱਲੋਂ ਨਤੀਜਾ ਗਜ਼ਟ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in ਤੋਂ ਨਤੀਜਾ ਦੇਖਣਾ ਹੋਵੇਗਾ।

ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਤੇ ਜਾਣਾ ਹੋਵੇਗਾ ਜਿੱਥੇ ਉਹਨਾਂ ਨੂੰ ਨਤੀਜਾ (ਰਿਜਲਟ) ਦਾ ਕਾਲਮ ਹੋਵੇਗਾ। ਇਸ ਵਿੱਚ ਉਨ੍ਹਾਂ ਨੂੰ ਆਪਣਾ ਰੋਲ ਨੰਬਰ ਅਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਨਤੀਜਾ ਉਨ੍ਹਾਂ ਦੇ ਸਾਹਮਣੇ ਆਵੇਗਾ।

ਪ੍ਰੀਖਿਆ ਦੋ ਦਿਨ ਚੱਲੀ

PSEB ਵੱਲੋਂ 29 ਅਤੇ 30 ਅਪ੍ਰੈਲ ਨੂੰ ਪੰਜਾਬੀ ਦੀ ਵਧੀਕ ਪ੍ਰੀਖਿਆ ਲਈ ਗਈ ਸੀ। ਇਸ ਤੋਂ ਬਾਅਦ ਬੋਰਡ ਵੱਲੋਂ ਨਤੀਜਾ ਐਲਾਨ ਦਿੱਤਾ ਗਿਆ ਹੈ। ਬੋਰਡ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਹ ਨਤੀਜਾ ਤੁਰੰਤ ਜਾਣਕਾਰੀ ਲਈ ਹੈ। ਇਸ ਵਿੱਚ ਕਿਸੇ ਕਿਸਮ ਦੀ ਗਲਤੀ ਲਈ ਕੋਈ ਵੀ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।

ਸਾਲ ਵਿੱਚ ਚਾਰ ਵਾਰ ਹੁੰਦੀ ਹੈ ਪ੍ਰੀਖਿਆ

ਪੰਜਾਬ ਵਿੱਚ ਰਾਜ ਭਾਸ਼ਾ ਐਕਟ ਲਾਗੂ ਹੈ। ਅਜਿਹੇ ‘ਚ ਸੂਬੇ ‘ਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਹਾਸਲ ਕਰਨ ਲਈ ਪੰਜਾਬੀ ਦੀ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਬੋਰਡ ਵੱਲੋਂ ਹਰ ਤਿੰਨ ਮਹੀਨੇ ਬਾਅਦ ਪੰਜਾਬੀ ਦੀ ਵਾਧੂ ਪ੍ਰੀਖਿਆ ਲਈ ਜਾਂਦੀ ਹੈ। ਇਹ ਪ੍ਰੀਖਿਆ 10ਵੀਂ ਜਮਾਤ ਦੀ ਹੈ।