ਯੂਕਰੇਨ ਅਤੇ ਚੀਨ ਤੋਂ ਇਲਾਵਾ 11 ਮੁਲਕਾਂ ਵਿੱਚ ਸਸਤੀ ਹੈ ਮੈਡੀਕਲ ਦੀ ਪੜ੍ਹਾਈ, ਐਮਬੀਬੀਐਸ ਵਾਸਤੇ ਪਹਿਲੀ ਪਸੰਦ
ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਸੀਟ ਲੈਣ ਵਾਸਤੇ ਨੀਟ ਐਗਜਾਮ ਵਿੱਚ ਚੰਗੇ ਨੰਬਰ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਰਤ ਵਿੱਚ ਜਨਰਲ ਕੈਟਾਗਰੀ ਵਾਸਤੇ ਕਟ ਆਫ 715 ਤੋਂ 720 ਰਹਿੰਦਾ ਹੈ ਜਦਕਿ ਵਿਦੇਸ਼ਾਂ ਵਿਚ ਤਾਂ 110 ਦੀ ਕਟ ਆਫ ਨਾਲ ਵੀ ਗਲ ਬਣ ਜਾਂਦੀ ਹੈ . . .
ਯੂਕਰੇਨ ਅਤੇ ਚੀਨ ਤੋਂ ਇਲਾਵਾ 11 ਮੁਲਕਾਂ ਵਿੱਚ ਸਸਤੀ ਹੈ ਮੈਡੀਕਲ ਦੀ ਪੜ੍ਹਾਈ, ਐਮਬੀਬੀਐਸ ਵਾਸਤੇ ਪਹਿਲੀ ਪਸੰਦ
ਐਮਬੀਬੀਐਸ ਵਾਸਤੇ ਤਿੰਨ ਦੇਸ਼ਾਂ ਦਾ ਰੁੱਖ ਕਰਦੇ ਹਨ ਭਾਰਤੀ ਵਿਦਿਆਰਥੀ
ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਮੈਡੀਕਲ ਦੀ ਸੀਟ ਲਈ ਤੱਕੜੇ ਮੁਕਾਬਲੇ ਲਈ ਭਾਰਤੀ ਵਿਦਿਆਰਥੀ ਮੱਧ ਏਸ਼ੀਆ, ਮੱਧ ਪੂਰਬ, ਪੂਰਵੀ ਯੂਰੋਪ ਵਰਗੇ ਮੁਲਕਾਂ ਦਾ ਰੁਖ਼ ਕਰ ਰਹੇ ਹਨ। ਇਨ੍ਹਾਂ ਮੁਲਕਾਂ ਵਿਚ ਤਜਾਕਿਸਤਾਨ, ਕਜ਼ਾਖ਼ਿਸਤਾਨ, ਕਿਰ੍ਗਿਸ੍ਤਾਨ, ਜਾਰਜਿਆ ਅਤੇ ਆਰਮੀਨੀਆ ਸ਼ਾਮਲ ਹਨ। ਦੁੱਜੇ ਪਾਸੇ ਭਾਰਤੀ ਵਿਦਿਆਰਥੀ ਦੱਖਣ ਅਫ਼੍ਰੀਕਾ ਅਤੇ ਨਾਈਜੀਰੀਆ ਵਰਗੇ ਮੁਲਕਾਂ ਵਿੱਚ ਵੀ ਪੜ੍ਹਾਈ ਕਰਨ ਜਾਂਦੇ ਹਨ। ਰੂਸ ਵਿਚ ਵੀ ਵੱਡੀ ਤਦਾਦ ਵਿੱਚ ਭਾਰਤੀ ਵਿਦਿਆਰਥੀ ਐਮਬੀਬੀਐਸ ਕਰ ਰਹੇ ਹਨ। ਉੱਥੇ ਦੇ ਪੜੋਸੀ ਮੁਲਕਾਂ ਜਿਵੇਂ ਲਤਾਵਿਆ, ਬੇਲਾਰੂਸ, ਰੋਮਾਨੀਆ ਅਤੇ ਮੋਲਦੋਵਾ ਐਮਬੀਬੀਐਸ ਵਿਦਿਆਰਥੀਆਂ ਦੀ ਪਸੰਦ ਬਣ ਰਹੇ ਹਨ। ਇਨ੍ਹਾਂ ਤੋਂ ਇਲਾਵਾ ਆਰਮੀਨੀਆ, ਕੈਰੀਬੀਆਈ ਮੁਲਕ ਕੁਰਾਕਾਓ ਅਤੇ ਗੁਆਨਾ ਵੀ ਭਾਰਤੀ ਵਿਦਿਆਰਥੀਆਂ ਨੂੰ ਲੁਭਾਉਂਦੀ ਹਨ। ਇੱਥੇ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਰਤੀ ਵਿਦਿਆਰਥੀ ਨੇਪਾਲ ਅਤੇ ਬੰਗਲਾਦੇਸ਼ ਵਿਚ ਵੀ ਪੜ੍ਹਾਈ ਕਰਦੇ ਹਨ।ਵਿਦੇਸ਼ਾਂ ਵਿੱਚ ਮੈਡੀਕਲ ਦੀ ਪੜ੍ਹਾਈ ਦੀ ਮੁੱਖ ਵਜ੍ਹਾ
ਅਸਲ ਵਿੱਚ ਹਾਲ ਦੇ ਸਾਲਾਂ ਵਿੱਚ ਦੁਨੀਆਂ ਭਰ ਦੇ ਹਾਲਾਤ ਬਦਲਣ ਕਰਕੇ ਵਿਦਿਆਰਥੀ ਉਨ੍ਹਾਂ ਮੁਲਕਾਂ ਵਿਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਿੱਥੇ ਖਰਚਾ ਘੱਟ ਹੋਵੇ। ਨਾਲ ਨਾਲ ਉੱਥੇ ਦੇ ਹਾਲਾਤ ਵੀ ਚੰਗੇ ਹੋਣੇ ਚਾਹੀਦੇ ਹਨ। ਇਨ੍ਹਾਂ ਮੁਲਕਾਂ ਵਿੱਚ ਸਸਤੀ ਪੜ੍ਹਾਈ ਇਕ ਸਭ ਤੋਂ ਵੱਡੀ ਵਜ੍ਹਾ ਹੈ। ਭਾਰਤ ਵਿਚ ਕਿਸੇ ਪ੍ਰਾਈਵੇਟ ਕਾਲਜ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਘੱਟੋ-ਘੱਟ 80 ਲੱਖ ਤੋਂ ਲੈ ਕੇ 1 ਕਰੋੜ ਰੁਪਈਆ ਚਾਹੀਦਾ ਹੈ, ਜੋ ਹਰ ਕਿਸੇ ਦੇ ਵੱਸ ਦੀ ਗਲ ਨਹੀਂ। ਦੂਜੇ ਪਾਸੇ ਇਨ੍ਹਾਂ ਵਿਦੇਸ਼ੀ ਮੁਲਕਾਂ ਵਿਚ ਐਮਬੀਬੀਐਸ ਦੀ ਡਿਗਰੀ 25 ਲੱਖ ਤੋਂ 35 ਲੱਖ ਰੁਪਏ ਖਰਚ ਕਰਕੇ ਲਿੱਤੀ ਜਾ ਸਕਦੀ ਹੈ। ਜੇਕਰ ਵਿਦੇਸ਼ਾਂ ਤੋਂ ਐਮਬੀਬੀਐਸ ਦੀ ਡਿਗਰੀ ਕਰਨ ਦੇ ਹੋਰ ਕਾਰਣ ਤਲਾਸ਼ੇ ਜਾਣ ਤਾਂ ਉਨ੍ਹਾਂ ਵਿੱਚ ‘ਨੀਟ ਐਗਜਾਮ’ ਇਕ ਵੱਡਾ ਕਾਰਨ ਹੈ। ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਸੀਟ ਲੈਣ ਵਾਸਤੇ ‘ਨੀਟ ਐਗਜਾਮ’ ਵਿੱਚ ਚੰਗੇ ਨੰਬਰ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਰਤ ਵਿੱਚ ਜਨਰਲ ਕੈਟਾਗਰੀ ਵਾਸਤੇ ‘ਕਟ ਆਫ’ 715 ਤੋਂ 720 ਰਹਿੰਦਾ ਹੈ ਜਦਕਿ ਵਿਦੇਸ਼ਾਂ ਵਿਚ ਤਾਂ 110 ਦੀ ‘ਕਟ ਆਫ’ ਨਾਲ ਵੀ ਗਲ ਬਣ ਜਾਂਦੀ ਹੈ।
Follow Us
