Share Market At Record High: ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ ਹੋਇਆ 84 ਹਜ਼ਾਰੀ | share-market-today-sensex-makes-record-high-crosses-84000-mark-nifty more detail in punjabi Punjabi news - TV9 Punjabi

Share Market At Record High: ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ ਹੋਇਆ 84 ਹਜ਼ਾਰੀ

Updated On: 

20 Sep 2024 12:08 PM

Share Market Record High: ਘਰੇਲੂ ਸ਼ੇਅਰ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚੇ ਪੱਧਰ ਦਾ ਰਿਕਾਰਡ ਬਣਾਇਆ ਹੈ। ਕਾਰੋਬਾਰ ਦੀ ਧੀਮੀ ਸ਼ੁਰੂਆਤ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਬਾਜ਼ਾਰ ਵਿੱਚ ਜ਼ਬਰਦਸਤ ਰੈਲੀ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ ਨੇ ਇਤਿਹਾਸ ਵਿੱਚ ਪਹਿਲੀ ਵਾਰ 84 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ।

Share Market At Record High: ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ, ਪਹਿਲੀ ਵਾਰ ਸੈਂਸੈਕਸ ਹੋਇਆ 84 ਹਜ਼ਾਰੀ

ਸ਼ੇਅਰ ਬਾਜ਼ਾਰ

Follow Us On

Share Market Record High: ਕਾਰੋਬਾਰੀ ਹਫਤੇ ਦੇ ਆਖਰੀ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ ‘ਚ ਹਰਿਆਲੀ ਹੈ। ਘਰੇਲੂ ਸ਼ੇਅਰ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚੇ ਪੱਧਰ ਦਾ ਰਿਕਾਰਡ ਬਣਾਇਆ ਹੈ। ਕਾਰੋਬਾਰ ਦੀ ਧੀਮੀ ਸ਼ੁਰੂਆਤ ਤੋਂ ਬਾਅਦ ਥੋੜ੍ਹੇ ਸਮੇਂ ਵਿੱਚ ਹੀ ਬਾਜ਼ਾਰ ਵਿੱਚ ਜ਼ਬਰਦਸਤ ਰੈਲੀ ਦਰਜ ਕੀਤੀ ਗਈ ਅਤੇ ਬੀਐਸਈ ਸੈਂਸੈਕਸ ਨੇ ਇਤਿਹਾਸ ਵਿੱਚ ਪਹਿਲੀ ਵਾਰ 84 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ।

ਸੈਂਸੈਕਸ ਨੇ ਪਹਿਲੀ ਵਾਰ 84,100 ਨੂੰ ਪਾਰ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਸੈਂਸੈਕਸ ਨੇ ਰਿਕਾਰਡ ਉਚਾਈ ਬਣਾਈ ਸੀ। ਸੈਂਸੈਕਸ ਤੋਂ ਇਲਾਵਾ ਨਿਫਟੀ ਵੀ ਰਿਕਾਰਡ ਉਚਾਈ ‘ਤੇ ਪਹੁੰਚ ਗਿਆ ਹੈ। ਨਿਫਟੀ ਨਵੀਂ ਸਿਖਰ ‘ਤੇ ਹੈ ਅਤੇ ਪਹਿਲੀ ਵਾਰ 25,650 ਨੂੰ ਪਾਰ ਕਰ ਗਿਆ ਹੈ।

ਅਚਾਨਕ ਚੜ੍ਹਿਆ ਬਾਜ਼ਾਰ

ਘਰੇਲੂ ਬਾਜ਼ਾਰ ਨੇ ਅੱਜ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਵਾਧੇ ਨਾਲ ਕੀਤੀ ਅਤੇ ਸ਼ੁਰੂਆਤੀ ਸੈਸ਼ਨ ‘ਚ ਬਾਜ਼ਾਰ ‘ਤੇ ਦਬਾਅ ਦੇਖਣ ਨੂੰ ਮਿਲਿਆ। ਸਵੇਰੇ 9:15 ਵਜੇ ਸੈਂਸੈਕਸ 350 ਅੰਕ ਅਤੇ ਨਿਫਟੀ ਲਗਭਗ 100 ਅੰਕ ਚੜ੍ਹਿਆ ਸੀ। ਕੁਝ ਮਿੰਟਾਂ ਬਾਅਦ, ਸਵੇਰੇ 9:20 ਵਜੇ, ਸੈਂਸੈਕਸ 175 ਅੰਕ ਹੇਠਾਂ ਆ ਗਿਆ ਸੀ ਅਤੇ 83,370 ਅੰਕ ਦੇ ਨੇੜੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਬਾਅਦ ‘ਚ ਟ੍ਰੇਡਿੰਗ ਦੌਰਾਨ ਬਾਜ਼ਾਰ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 900 ਅੰਕਾਂ ਦੀ ਛਾਲ ਮਾਰ ਕੇ ਨਵਾਂ ਰਿਕਾਰਡ ਉੱਚਾ ਬਣਾਇਆ।

ਸਵੇਰੇ 11 ਵਜੇ, ਸੈਂਸੈਕਸ ਨੇ 900 ਤੋਂ ਵੱਧ ਅੰਕਾਂ ਦੇ ਸ਼ਾਨਦਾਰ ਵਾਧੇ ਦੇ ਨਾਲ 84159 ਦਾ ਅੰਕੜਾ ਪਾਰ ਕੀਤਾ। ਸੈਂਸੈਕਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਇਹ 84 ਹਜ਼ਾਰ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ 25,663.45 ਅੰਕਾਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਨਿਫਟੀ 11 ਵਜੇ ਦੇ ਕਰੀਬ 225 ਅੰਕਾਂ ਦੇ ਵਾਧੇ ਨਾਲ 25,645 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਸੀ।

ਨਿਵੇਸ਼ਕਾਂ ਨੇ ਕਮਾਏ 4 ਲੱਖ ਕਰੋੜ

ਬਾਜ਼ਾਰ ‘ਚ ਉਛਾਲ ਕਾਰਨ ਨਿਵੇਸ਼ਕਾਂ ਨੂੰ ਵੀ ਭਾਰੀ ਮੁਨਾਫਾ ਹੋਇਆ ਹੈ। ਕੱਲ੍ਹ ਬੀਐਸਈ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 4,65,47,277 ਕਰੋੜ ਰੁਪਏ ਸੀ, ਜੋ ਅੱਜ 4 ਲੱਖ ਕਰੋੜ ਰੁਪਏ ਵਧ ਕੇ 4,69,33,988 ਕਰੋੜ ਰੁਪਏ ਹੋ ਚੁੱਕਾ ਹੈ।

ਕੱਲ੍ਹ ਵੀ ਬਣਾਇਆ ਸੀ ਰਿਕਾਰਡ ਹਾਈ

ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਘਰੇਲੂ ਬਾਜ਼ਾਰ ਨੇ ਨਵੇਂ ਉੱਚ ਪੱਧਰ ਦਾ ਰਿਕਾਰਡ ਬਣਾਇਆ ਸੀ। ਕੱਲ੍ਹ ਦੇ ਕਾਰੋਬਾਰ ਵਿੱਚ, ਸੈਂਸੈਕਸ ਨੇ 83,773.61 ਅੰਕਾਂ ਦੇ ਨਵੇਂ ਸਰਵਕਾਲੀ ਉੱਚ ਪੱਧਰ ਨੂੰ ਛੂਹਿਆ ਸੀ ਅਤੇ ਨਿਫਟੀ 25,611.95 ਅੰਕਾਂ ਦੇ ਨਵੇਂ ਆਲ ਟਾਈਮ ਹਾਈ ਲੈਵਲ ਟਚ ਕੀਤਾ ਸੀ। ਬਾਅਦ ‘ਚ ਮੁਨਾਫਾ ਬੁਕਿੰਗ ਕਾਰਨ ਬਾਜ਼ਾਰ ਥੋੜ੍ਹਾ ਹੇਠਾਂ ਆ ਗਿਆ। ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਸੈਂਸੈਕਸ 236.57 ਅੰਕਾਂ ਦੇ ਵਾਧੇ ਨਾਲ 83,184.80 ‘ਤੇ ਅਤੇ ਨਿਫਟੀ 38.25 ਅੰਕਾਂ ਦੇ ਵਾਧੇ ਨਾਲ 25,415.95 ‘ਤੇ ਬੰਦ ਹੋਇਆ ਸੀ।

ਇਹਨਾਂ ਸ਼ੇਅਰਾਂ ਵਿੱਚ ਵਾਧਾ

ਬਾਜ਼ਾਰ ਦੇ ਤੂਫਾਨ ‘ਚ ਜਿਨ੍ਹਾਂ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ, ਉਨ੍ਹਾਂ ‘ਚ ਕੋਚੀਨ ਸ਼ਿਪਯਾਰਡ ਦਾ ਸ਼ੇਅਰ 10 ਫੀਸਦੀ ਵਧ ਕੇ 1841 ਰੁਪਏ ‘ਤੇ ਪਹੁੰਚ ਗਿਆ ਹੈ। IIFL ਫਾਈਨਾਂਸ 10 ਫੀਸਦੀ ਵਧ ਕੇ 541 ਰੁਪਏ ‘ਤੇ ਪਹੁੰਚ ਗਿਆ ਸੀ । RITES ਦੇ ਸ਼ੇਅਰਾਂ ਵਿੱਚ 8 ਫੀਸਦੀ, BSE ਦੇ ਸ਼ੇਅਰਾਂ ਵਿੱਚ 9 ਫੀਸਦੀ, Mazagon Dock ਦੇ ਸ਼ੇਅਰਾਂ ਵਿੱਚ 7 ​​ਫੀਸਦੀ, Cacrotech Dev ਦੇ ਸ਼ੇਅਰਾਂ ਵਿੱਚ 5 ਫੀਸਦੀ, ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ 4 ਫੀਸਦੀ, Zomato ਦੇ ਸ਼ੇਅਰਾਂ ਵਿੱਚ 4 ਫੀਸਦੀ ਅਤੇ JSW ਸਟੀਲ ਦੇ ਸ਼ੇਅਰਾਂ ਵਿੱਚ 3.75 ਫੀਸਦੀ ਦਾ ਵਾਧਾ ਹੋਇਆ ਹੈ।

Exit mobile version