ਸਬਜ਼ੀ ਨੂੰ ਤੜਕਾ ਲਾਉਣਾ ਵੀ ਹੁਣ ਲੋਕਾਂ ਲਈ ਹੋਇਆ ਔਖਾ, ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਕਢਾਏ ਲੋਕਾਂ ਦੇ ਹੰਜੂ | Prices of Onions and vegetables are increased know details in Punjabi Punjabi news - TV9 Punjabi

ਸਬਜ਼ੀ ਨੂੰ ਤੜਕਾ ਲਾਉਣਾ ਵੀ ਹੁਣ ਲੋਕਾਂ ਲਈ ਹੋਇਆ ਔਖਾ, ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਕਢਾਏ ਲੋਕਾਂ ਦੇ ਹੰਜੂ

Updated On: 

18 Sep 2024 12:10 PM

ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੁਕਾਨਾਂ ਤੇ ਪਿਆਜ਼ 70 ਰੁਪਏ ਪ੍ਰਤੀ ਕਿਲੋ ਜਦੋਂ ਤੇ ਥੋਕ ਦੀਆਂ ਦੁਕਾਨਾਂ 'ਤੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜਾ ਰਿਹਾ ਹੈ।

ਸਬਜ਼ੀ ਨੂੰ ਤੜਕਾ ਲਾਉਣਾ ਵੀ ਹੁਣ ਲੋਕਾਂ ਲਈ ਹੋਇਆ ਔਖਾ, ਪਿਆਜ਼ ਦੀਆਂ ਵਧੀਆਂ ਕੀਮਤਾਂ ਨੇ ਕਢਾਏ ਲੋਕਾਂ ਦੇ ਹੰਜੂ
Follow Us On

ਬਰਸਾਤਾ ਦੇ ਦੌਰਾਨ ਸਬਜ਼ੀਆਂ ਦੀਆਂ ਕੀਮਤਾਂ ਕਾਫੀ ਵੱਧ ਜਾਂਦੀਆਂ ਹਨ ਹਾਲਾਂਕਿ ਮੌਨਸੂਨ ਸੀਜ਼ਨ ਖਤਮ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਸਬਜ਼ੀ ਦੀਆਂ ਕੀਮਤਾਂ ਅਸਮਾਨੀ ਚੜੀਆਂ ਹੋਈਆਂ ਹਨ। ਇਸ ਕਰਕੇ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲ ਚੁੱਕਾ ਹੈ। ਸਬਜ਼ੀ ਦੀਆਂ ਕੀਮਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਮਹਿੰਗੀ ਮਟਰ ਅਤੇ ਗੋਭੀ ਹੈ। ਜੋ ਕਿ ਸੀਜ਼ਨ ਦੀ ਨਵੀਂ ਸਬਜੀ ਹੈ ਅਤੇ ਇਸ ਕਰਕੇ ਗੋਭੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਜਦੋਂ ਕਿ ਮਟਰ ਲਗਭਗ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵਿਕ ਰਹੇ ਹਨ।

ਸਬਜ਼ੀ ਨੂੰ ਤੜਕਾ ਲਾਉਣਾ ਵੀ ਹੁਣ ਲੋਕਾਂ ਲਈ ਔਖਾ ਹੋ ਗਿਆ ਹੈ। ਪਿਆਜ਼ ਦੇ ਨਾਲ-ਨਾਲ ਅਦਰਕ ਦੇ ਰੇਟ ਵੀ ਵਧੇ ਹੋਏ ਹਨ।

ਹਰ ਸਬਜੀ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਪਿਆਜ਼ ਦੀ ਗੱਲ੍ਹ ਕਰੀਏ ਤਾਂ ਇਸ ਵੇਲੇ ਬਜ਼ਾਰ ਵਿੱਚ ਵਧੀਆਂ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਬੀਤੇ ਇੱਕ ਹਫਤੇ ਤੋਂ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੁਕਾਨਾਂ ਤੇ ਪਿਆਜ਼ 70 ਰੁਪਏ ਪ੍ਰਤੀ ਕਿਲੋ ਜਦੋਂ ਤੇ ਥੋਕ ਦੀਆਂ ਦੁਕਾਨਾਂ ‘ਤੇ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜਾ ਰਿਹਾ ਹੈ। ਲੁਧਿਆਣਾ ਸਬਜ਼ੀ ਮੰਡੀ ਵਿੱਚ ਪਿਆਜ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਦੇ ਲਗਭਗ ਰੇਟ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕੀਮਤਾਂ ਦੇ ਅੰਦਰ ਹੋਰ ਇਜਾਫਾ ਹੋ ਜਾਵੇਗਾ।

ਲੁਧਿਆਣਾ ਸਬਜ਼ੀ ਮੰਡੀ ਦੇ ਰੇਟ

Variety Quantity Price
Bangalore Tomato 1 Kg ₹ 80.00
Beans 1 Kg ₹ 180.00
Brinjal 1 Kg ₹ 40.00
Cabbage 1 Kg ₹ 25.00
Capsicum 1 Kg ₹ 55.00
Carrot 1 Kg ₹ 95.00
Cauliflower 1 Piece ₹ 45.00
Chayote 1 Kg ₹ 35.00
Coriander Leaves 1 Bunch ₹ 30.00
Cucumber 1 Kg ₹ 45.00
Drumstick 1 Kg ₹ 60.00
Ginger 1 Kg ₹ 240.00
Ladies Finger 1 Kg ₹ 100.00
Mint 1 Bunch ₹ 10.00
Onion (Big) 1 Kg ₹ 58.00
Onion (Small) 1 Kg ₹ 45.00
Tomato 1 Kg ₹ 75.00

ਇਹ ਵੀ ਪੜ੍ਹੋ: ਸਬਜੀਆਂ ਤੇ ਵੀ ਟੁੱਟਿਆ ਮੀਂਹ ਦਾ ਕਹਿਰ, 200 ਰੁਪਏ ਤੱਕ ਪਹੁੰਚ ਸਕਦੇ ਹਨ ਟਮਾਟਰ ਦੇ ਭਾਅ, ਹੋਰਨਾਂ ਸਬਜੀਆਂ ਵੀ ਪਹੁੰਚ ਤੋਂ ਬਾਹਰ

Exit mobile version