Good News: 10 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, ਇਸ ਫਾਰਮੁਲੇ ‘ਤੇ ਕੰਮ ਕਰ ਰਹੀ ਸਰਕਾਰ!

Updated On: 

29 Dec 2023 17:26 PM

ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆਸ ਲੋਕਾਂ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਖੁੱਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਵੇਂ ਸਾਲ ਤੋਂ ਠੀਕ ਪਹਿਲਾਂ ਦੇਸ਼ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਦਰਅਸਲ,ਪੈਟਰੋਲ-ਡੀਜਲ ਦੀ ਕੀਮਤਾਂ ਵਿੱਚ ਭਾਰੀ ਕਟੌਤੀ ਹੋਣ ਜਾ ਰਹੀ ਹੈ। ਇਹ ਕਟੌਤੀ 2024 ਦੀ ਪਹਿਲੇ ਅੱਧ ਵਿੱਚ ਹੋਣ ਵਾਲੀ ਲੋਕਸਭਾ ਚੌਣਾਂ ਤੋਂ ਪਹਿਲਾਂ ਹੋਣ ਵਾਲੀ ਹੈ।

Good News: 10 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, ਇਸ ਫਾਰਮੁਲੇ ਤੇ ਕੰਮ ਕਰ ਰਹੀ ਸਰਕਾਰ!
Follow Us On

ਮਹੀਨੇ ਦੀ ਸ਼ੁਰੂਆਤ ਵਿੱਚ ਟੀਵੀ9 ਡਿਜ਼ੀਟਲ ਨੇ ਦੇਸ਼ ਨੂੰ ਦੱਸਿਆ ਸੀ ਕਿ ਨਵੇਂ ਸਾਲ ਵਿੱਚ ਪੈਟਰੋਲ ਅਤੇ ਡੀਜ਼ਲ 10 ਰੁਪਏ ਸਸਤਾ ਹੋ ਸਕਦਾ ਹੈ। ਮਹੀਨੇ ਦੇ ਆਖਿਰ ਵਿੱਚ ਇਸ ‘ਤੇ ਚਰਚਾ ਵੀ ਤੇਜ਼ ਹੋ ਗਈ ਸੀ। ਪੈਟਰੋਲੀਅਮ ਮਿਨਿਸਟਰੀ ਅਤੇ ਫਾਈਨੈਂਸ ਮਿਨਿਸਟਰੀ ਵਿਚਾਲੇ ਕਾਫੀ ਦਿਨਾਂ ਤੱਕ ਇਸ ਗੱਲ ‘ਤੇ ਚਰਚਾ ਚੱਲੀ ਸੀ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਕੀਤਾ ਜਾਵੇ ਜਾਂ ਨਹੀਂ ? ਜੇਕਰ ਕੀਤਾ ਵੀ ਜਾਵੇਂ ਤਾਂ ਕਿੰਨ੍ਹਾਂ ਕੀਤਾ ਜਾਵੇ? ਨਾਲ ਹੀ ਇਸ ਗੱਲ ‘ਤੇ ਵੀ ਚਰਚਾ ਚੱਲ ਰਹੀ ਸੀ ਕਿ ਦੋਵੇਂ ਮੰਤਰਾਲਿਆਂ ਵਿੱਚੋ ਕੌਣ ਭਾਰ ਚੁੱਕੇਗਾ? ਜਾਂ ਫਿਰ ਆਇਲ ਕੰਪਨੀਆਂ ‘ਤੇ ਹੀ ਇਸ ਦਾ ਪੂਰੇ ਖ਼ਰਚ ਦਾ ਭਾਰ ਪਾਇਆ ਜਾਵੇਗਾ।

ਮਾਹਿਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ ‘ਤੇ ਦੋਵੇਂ ਮੰਤਰਾਲਿਆਂ ਵਿੱਚ ਸਹਿਮਤੀ ਬਣ ਚੁੱਕੀ ਹੈ। ਪੈਟਰੋਲ ਅਤੇ ਡੀਜ਼ਲ ਨੂੰ ਸਸਤਾ ਕਰਨ ਦੀ ਵੀ ਤਿਆਰੀ ਹੋ ਚੁੱਕੀ ਹੈ। ਜਿਸਦਾ ਐਲਾਨ ਦੇਸ਼ ਦੇ ਪ੍ਰਧਾਨ ਮਤਰੀ ਖੁੱਦ ਕਰਣਗੇ। ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਫਾਰਮੂਲਾ ਅਪਣਾਇਆ ਜਾਵੇਗਾ?

ਪੀਐੱਮ ਖੁੱਦ ਕਰਣਗੇ ਵੱਡਾ ਐਲਾਨ

ਨਵੇਂ ਸਾਲ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੋਹਫਾ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕਰ ਸਕਦੇ ਹਨ। ਇਸ ਫੈਸਲੇ ਨੂੰ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਮਹਿੰਗਾਈ ਨੂੰ ਘੱਟ ਕਰਨਾ ਸਰਕਾਰ ਦਾ ਪ੍ਰਾਇਮਰੀ ਟਾਰਗੇਟ ਬਣ ਗਿਆ ਹੈ। ਆਰਬੀਆਈ ਪਹਿਲਾਂ ਹੀ ਮਹਿੰਗਾਈ ਨੂੰ ਘੱਟ ਕਰਨ ਦੇ ਲਈ ਵਿਆਜ਼ ਦਰਾਂ ਵਿੱਚ 2.50 ਫੀਸਦੀ ਦਾ ਇਜ਼ਾਫਾ ਕਰ ਚੁੱਕੀ ਹੈ। ਨਾਲ ਹੀ, ਖਾਦ ਮਹਿੰਗਾਈ ਨੂੰ ਘੱਟ ਕਰਨ ਦੇ ਲਈ ਸਰਕਾਰ ਪਹਿਲਾਂ ਤੋਂ ਕਈ ਤਰ੍ਹਾਂ ਦੇ ਕਦਮ ਚੁੱਕ ਰਹੀ ਹੈ। ਹੁਣ ਸਿਰਫ਼ ਪੈਟਰੋਲ ਅਤੇ ਡੀਜ਼ਲ ਹੀ ਸੀ, ਜੋ ਕਿ ਸਰਕਾਰ ਦੇ ਲਈ ਗਲੇ ਦਾ ਫਾਹਾਂ ਬਣ ਰਿਹਾ ਸੀ। ਜਿਸ ‘ਤੇ ਬੀਤੇ ਕੁਝ ਸਮੇਂ ਤੋਂ ਵਿੱਤ ਅਤੇ ਤੇਲ ਮੰਤਰਾਲੇ ਵਿਚਾਲੇ ਚਰਚਾ ਚੱਲ ਰਹੀ ਸੀ।

ਟੀਵੀ 9 ਭਾਰਤਵਰਸ਼ ਨੇ ਪਹਿਲਾਂ ਵੀ ਦੱਸਿਆ ਸੀ ਕਿ ਦੋਵੇਂ ਹੀ ਮੰਤਰਾਲੇ ਦਸੰਬਰ ਦੇ ਮਹੀਨੇ ਵਿੱਚ ਆਬਜ਼ਰਵ ਕਰਨਾ ਚਾਹੁੰਦੇ ਸੀ ਕਿ ਇੰਟਰਨੈਸ਼ਨਲ ਮਾਰਕੀਟ ਵਿੱਚ ਕੱਚੇ ਤੇਲ ਦੇ ਭਾਅ ਕਿੰਨੇ ਰਹਿੰਦੇ ਹਨ। ਉਨ੍ਹਾਂ ਦਾ ਮੰਣਨਾ ਹੈ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਜਾਂ ਉਸ ਤੋਂ ਹੇਠਾਂ ਰਹਿੰਦੀਆਂ ਹਨ ਤਾਂ ਜਨਵਰੀ ਦੀ ਸ਼ੁਰੂਆਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਘੱਟ ਕੀਤਾ ਜਾ ਸਕੇਗਾ।

ਕੌਣ ਚੁੱਕੇਗਾ ਭਾਰ?

ਬਜ਼ਾਰ ਦੇ ਮਾਹਰ ਨੇ ਪਛਾਣ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਕਾਫੀ ਸਮੇਂ ਤੋਂ ਕੱਚੇ ਤੇਲ ਦੀ ਕੀਮਤ 80 ਡਾਲਰ ਅਤੇ ਉਸ ਤੋਂ ਥੱਲੇ ਹੈ। ਇਸ ਦੇ ਨਾਲ ਹੀ ਰੂਸ ਤੋਂ ਮਿਲ ਰਹੇ ਕੱਚੇ ਤੇਲ ਲੈ ਕੇ ਆਇਲ ਕੰਪਨੀਆਂ ਨੂੰ ਕਾਫੀ ਫਾਇਦਾ ਹੋ ਚੁੱਕਿਆ ਹੈ। ਨਾਲ ਹੀ ਇਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧੇ ਕਾਰਨ ਵੈਲੂਐਸ਼ਨ ਵਿੱਚ ਵੀ ਵਾਧਾ ਦੇਖਣ ਨੂੰ ਮਿਲੀ ਹੈ। ਅਜਿਹੇ ਵਿੱਚ ਸਰਕਾਰ ਤੇਲ ਕੰਪਨੀਆਂ ਤੋਂ ਪੈਟਰੋਲ ਅਤੇ ਡੀਜ਼ਲ ਸਸਤਾ ਕਰਨ ਦੇ ਲਈ ਕਵੇਗੀ। ਸਰਕਾਰ ਆਪਣੇ ਵੱਲੋਂ ਟੈਕਸ ਵਿੱਚ ਕਿਸੇ ਤਰ੍ਹਾਂ ਦੀ ਕਟੌਤੀ ਨਹੀਂ ਕਰੇਗੀ। ਇਸ ਦਾ ਮਤਲਬ ਹੈ ਕਿ ਆਇਲ ਕੰਪਨੀਆਂ ਡੇਲੀ ਕਟੌਤੀ ਕਰ ਪੈਟਰੋਲ ਅਤੇ ਡੀਜ਼ਲ ਸਸਤਾ ਕਰਨਗੀਆਂ।

ਪਿਛਲੇ ਸਾਲ ਤੇਲ ਕੰਪਨੀਆਂ ਘਾਟੇ ਵਿੱਚ ਸੀ। ਪਰ ਰੂਸ ਤੋਂ ਸਸਤਾ ਤੇਲ ਖਰੀਦ ਕੇ ਅਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਕਟੌਤੀ ਨੇ ਕੰਪਨੀਆਂ ਨੂੰ ਪਹਿਲੇ ਫਾਇਦੇ ਵਿੱਚ ਲਾਇਆ ਗਿਆ। ਪਿਛਲੀਆਂ ਤਿੰਨ ਤਿਮਾਹੀਆਂ ਦੇ ਨਤੀਜਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੇਲ ਕੰਪਨੀਆਂ ਨੇ ਭਾਰੀ ਮੁਨਾਫ਼ਾ ਕਮਾਇਆ ਹੈ। ਕੰਪਨੀਆਂ ਪੈਟਰੋਲ ਅਤੇ ਡੀਜ਼ਲ ਤੋਂ ਕਾਫੀ ਮੁਨਾਫਾ ਕਮਾ ਰਹੀਆਂ ਹਨ। ਜਿਸ ਕਾਰਨ ਕੰਪਨੀਆਂ ਦੇ ਸ਼ੇਅਰਾਂ ‘ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਕਿੰਨੀ ਹੈ ਕੱਚੇ ਤੇਲ ਦੀ ਕੀਮਤ?

ਮੌਜੂਦਾ ਸਮੇਂ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸਦਾ ਕਾਰਨ ਡਾਲਰ ਇੰਡੈਕਸ ਦਾ ਘੱਟ ਹੋਣਾ ਹੈ। ਫੇਡ ਅਗਲੇ ਸਾਲ ਬਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਇਸ ਖ਼ਬਰ ਦੇ ਕਾਰਨ ਡਾਲਰ ਇੰਡੈਕਸ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਂਕੜਿਆਂ ਦੇ ਮੁਤਾਬਕ ਖਾੜੀ ਦੇਸ਼ਾਂ ਦਾ ਕੱਚਾ ਤੇਲ 77.52 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਅਮਰੀਕੀ ਤੇਲ 72.04 ਡਾਲਰ ਪ੍ਰਤੀ ਬੈਰਲ ‘ਤੇ ਕਾਰੋਬਾਰ ਕਰ ਰਿਹਾ ਹੈ। ਪਿਛਲੇ ਸਾਲ ਮਾਰਚ ਅਪ੍ਰੈਲ ਦੇ ਮੁਕਾਬਲੇ ਕੱਚੇ ਤੇਲ ਦੀ ਕੀਮਤ ਵਿੱਚ 60 ਤੋਂ 70 ਡਾਲਰ ਪ੍ਰਤੀ ਬੈਰਲ ਦੀ ਗਿਰਾਵਟ ਆ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਓਪੈਕ ਆਪਣੇ ਪ੍ਰਡਕਸ਼ਨ ਵਿੱਚ ਲਗਾਤਾਰ ਗਿਰਾਵਟ ਕਰ ਰਿਹਾ ਹੈ, ਉਸ ਤੋਂ ਬਾਅਦ ਵੀ ਕੱਚੇ ਤੇਲ ਦੀ ਕੀਮਤਾਂ ਮੌਜੂਦਾ ਸਾਲ ਵਿੱਚ 100 ਡਾਲਰ ਦੇ ਪਾਰ ਨਹੀਂ ਗਈਆਂ ਹਨ।

ਕੀ ਕਹਿੰਦੇ ਹਨ ਮਾਹਰ?

HDFC ਸਕਿਓਰਿਟੀ ਦੇ ਕਰੰਸੀ ਕੋਮੋਡਿਟੀ ਹੈੱਡ ਅਨੁਜ ਗੁਪਤਾ ਨੇ ਟੀਵੀ9 ਡਿਜ਼ੀਟਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਕਰੀਬ ਇੱਕ ਮਹੀਨੇ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦਾ ਮੁੱਖ ਕਾਰਨ ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਹੈ। ਦਸੰਬਰ ਦੇ ਮਹਿਨੇ ਵਿੱਚ ਲਾਲ ਸਾਗਰ ਦੀ ਸਮੱਸਿਆ ਆਉਣ ਤੋਂ ਬਾਅਦ ਵੀ ਕੱਚੇ ਤੇਲ ਦੀ ਕੀਮਤਾਂ ਤੋਂ ਜ਼ਿਆਦਾ ਵਾਧਾ ਨਹੀਂ ਹੋਇਆ। ਕੱਚੇ ਤੇਲ ਦੀ ਔਸਤ ਦਾਮ 75 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਹੀ ਬਣੀ ਰਹੂ। ਜਿਸ ‘ਤੇ ਸਰਕਾਰ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹੁਣ ਸਰਕਾਰ ਇਸਦਾ ਲਾਭ ਆਮ ਲੋਕਾਂ ਨੂੰ ਦੇਣ ਜਾ ਰਹੀ ਹੈ।

ਆਖਿਰੀ ਵਾਰ ਕਦੋਂ ਹੋਇਆ ਸੀ ਬਦਲਾਅ?

ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਬਦਲਾਅ ਕਾਫੀ ਦਿਨਾਂ ਤੋਂ ਦੇਖਣ ਨੂੰ ਨਹੀਂ ਮਿਲਿਆ ਹੈ। ਦੇਸ਼ ਦੇ ਮਹਾਨਗਰਾਂ ਵਿੱਚ ਆਖਿਰੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ 21 ਮਈ ਦੇ ਦਿਨ ਬਦਲਾਅ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ ਟੈਕਸ ਘੱਟ ਕੀਤਾ ਸੀ। ਉਸ ਤੋਂ ਬਾਅਦ ਕੁਝ ਸੂਬਿਆਂ ਵਿੱਚ ਵੈਟ ਨੂੰ ਘੱਟ ਜਾਂ ਵਧਾ ਕੇ ਕੀਮਤਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਖ਼ਾਸ ਗੱਲ ਇਹ ਹੈ ਕਿ ਦੇਸ਼ ਵਿੱਚ ਜਦੋਂ ਤੋਂ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਰੋਜ਼ ਬਦਲਾਅ ਹੋਣ ਦੀ ਸ਼ੁਰੂਆਤ ਹੋਈ ਹੈ, ਉਸ ਸਮੇਂ ਤੋਂ ਇਹ ਪਹਿਲਾਂ ਮੌਕਾ ਹੈ ਜਦੋਂ ਪੈਟਰੋਲੀਅਮ ਕੰਪਨੀਆਂ ਨੇ ਰਿਕਾਰਡ ਟਾਈਮਲਾਇਨ ਦੇ ਦੌਰਾਨ ਕੋਈ ਬਦਲਾਅ ਨਹੀਂ ਕੀਤਾ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਨਵੀਂ ਦਿੱਲੀ: ਪੈਟਰੋਲ ਦੀ ਦਰ: 96.72 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 89.62 ਰੁਪਏ ਪ੍ਰਤੀ ਲੀਟਰ

ਕੋਲਕਾਤਾ: ਪੈਟਰੋਲ ਦੀ ਦਰ: 106.03 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 92.76 ਰੁਪਏ ਪ੍ਰਤੀ ਲੀਟਰ

ਮੁੰਬਈ: ਪੈਟਰੋਲ ਦੀ ਦਰ: 106.31 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 94.27 ਰੁਪਏ ਪ੍ਰਤੀ ਲੀਟਰ

ਚੇਨਈ: ਪੈਟਰੋਲ ਦੀ ਦਰ: 102.63 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 94.24 ਰੁਪਏ ਪ੍ਰਤੀ ਲੀਟਰ

ਬੈਂਗਲੁਰੂ: ਪੈਟਰੋਲ ਦੀ ਦਰ: 101.94 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 87.89 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ ਦਾ ਰੇਟ: 96.20 ਰੁਪਏ ਪ੍ਰਤੀ ਲੀਟਰ, ਡੀਜ਼ਲ ਦਾ ਰੇਟ: 84.26 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ ਦੀ ਦਰ: 97.18 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 90.05 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ ਦੀ ਦਰ: 96.57 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 89.76 ਰੁਪਏ ਪ੍ਰਤੀ ਲੀਟਰ

ਨੋਇਡਾ: ਪੈਟਰੋਲ ਦੀ ਦਰ: 96.79 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਦਰ: 89.96 ਰੁਪਏ ਪ੍ਰਤੀ ਲੀਟਰ

Exit mobile version