ਨਹੀਂ ਰੁਕ ਰਿਹਾ ਪੇਟੀਐਮ ਦਾ ਘਾਟਾ , ਕਿਵੇਂ ਪਾਰ ਹੋਵੇਗਾ ਸ਼ੇਅਰਧਾਰਕਾਂ ਦਾ ਬੇੜਾ?

Published: 

04 Feb 2023 13:57 PM

ਫਿਨਟੇਕ ਕੰਪਨੀ ਪੇਟੀਐਮ ਦਾ ਘਾਟਾ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹਾਲ ਹੀ 'ਚ ਜਾਰੀ ਅਕਤੂਬਰ-ਦਸੰਬਰ ਤਿਮਾਹੀ ਦੇ ਅੰਕੜੇ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਅਜਿਹੇ 'ਚ ਕੰਪਨੀ ਦੇ ਸ਼ੇਅਰਧਾਰਕਾਂ ਦਾ ਬੇੜਾ ਕਿਸ ਤਰ੍ਹਾਂ ਨਾਲ ਪਾਰ ਲੱਗੇਗਾ, ਇਹ ਦੇਖਣਾ ਹੋਵੇਗਾ।

ਨਹੀਂ ਰੁਕ ਰਿਹਾ ਪੇਟੀਐਮ ਦਾ ਘਾਟਾ , ਕਿਵੇਂ ਪਾਰ ਹੋਵੇਗਾ ਸ਼ੇਅਰਧਾਰਕਾਂ ਦਾ ਬੇੜਾ?

15 ਮਾਰਚ ਤੋਂ ਸਿਰਫ Paytm ਹੀ ਨਹੀਂ... ਬਦਲਣ ਵਾਲਾ ਹੈ ਬਹੁਤ ਕੁਝ

Follow Us On

ਡਿਜ਼ੀਟਲ ਭੁਗਤਾਨ ਦੀ ਸੁਵਿਧਾ ਪ੍ਰਦਾਨ ਕਰਨ ਵਾਲੀ ਫਿਨਟੇਕ ਕੰਪਨੀ ਪੇਟੀਐਮ ਨੇ ਜਦੋਂ ਆਪਣੇ ਆਈਪੀਓ ਦੇ ਨਾਲ ਮਾਰਕੀਟ ਵਿੱਚ ਐਂਟਰੀ ਕੀਤੀ ਤਾਂ ਸਾਰਿਆਂ ਨੇ ਇਸ ਨੂੰ ਹੱਥੋ-ਹੱਥੀ ਲੈ ਲਿਆ। ਕੰਪਨੀ ਦਾ ਆਈਪੀਓ ਦੇਸ਼ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਆਈਪੀਓ ਵਿੱਚੋਂ ਇੱਕ ਸੀ। ਪਰ ਕੰਪਨੀ ਦਾ ਵਹੀ ਖਾਤਾ ਵੱਖਰੀ ਕਹਾਣੀ ਦੱਸਦਾ ਹੈ। ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ‘ਚ ਕੰਪਨੀ ਨੇ ਇਕ ਵਾਰ ਫਿਰ ਘਾਟਾ ਦਿਖਾਇਆ ਹੈ।

ਪੇਟੀਐਮ ਦੀ ਮਲਕੀਅਤ ਵਾਲੀ ਕੰਪਨੀ One97 ਕਮਿਊਨੀਕੇਸ਼ਨਸ ਨੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਕਿ ਅਕਤੂਬਰ-ਦਸੰਬਰ ਤਿਮਾਹੀ ‘ਚ ਉਸ ਦਾ ਏਕੀਕ੍ਰਿਤ ਘਾਟਾ 392 ਕਰੋੜ ਰੁਪਏ ਰਿਹਾ। ਹਾਲਾਂਕਿ ਇਹ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਹੋਏ 779 ਕਰੋੜ ਰੁਪਏ ਦੇ ਨੁਕਸਾਨ ਤੋਂ ਕਾਫੀ ਘੱਟ ਹੈ।

ਕੰਪਨੀ ਨੇ ਕਮਾਇਆ ਓਪਰੇਟਿੰਗ ਪ੍ਰਾਫਿਟ

ਪੇਟੀਐਮ ਦਾ ਕਹਿਣਾ ਹੈ ਕਿ ਇਸ ਮਿਆਦ ਦੇ ਦੌਰਾਨ ਉਸਦੇਓਪਰੇਟਿੰਗ ਪ੍ਰਾਫਿਟ ਵਿੱਚ ਸੁਧਾਰ ਹੋਇਆ ਹੈ। ਇਹ 424 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਦੇ ਮਾਰਜਿਨ ‘ਚ ਵੀ ਸੁਧਾਰ ਹੋਇਆ ਹੈ ਜੋ ਕਿ ਮਾਲੀਏ ਦਾ 2 ਫੀਸਦੀ ਹੈ। ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ‘ਚ ਇਹ ਮਾਇਨਸ 27 ਫੀਸਦੀ ਸੀ, ਮਤਲਬ ਕਿ ਇਸ ਨੂੰ ਹਾਸ਼ੀਏ ‘ਤੇ 27 ਫੀਸਦੀ ਦਾ ਨੁਕਸਾਨ ਹੋਇਆ ਸੀ।

ਕੰਪਨੀ ਦੇ ਸੀਈਓ ਵਿਜੇ ਸ਼ੰਕਰ ਸ਼ਰਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਕੰਪਨੀ ਦਾ ਓਪਰੇਟਿੰਗ ਪ੍ਰਾਫਿਟ ਪ੍ਰਾਪਤ ਕਰਕੇ ਖੁਸ਼ ਹਨ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਦੇ ਵਿੱਤੀ ਅੰਕੜਿਆਂ ‘ਚ ਇਸ ਸੁਧਾਰ ਕਾਰਨ ਸੋਮਵਾਰ ਨੂੰ ਕੰਪਨੀ ਦੇ ਸ਼ੇਅਰ ਤੇਜ਼ੀ ਨਾਲ ਖੁੱਲ੍ਹ ਸਕਦੇ ਹਨ।

ਆਈਪੀਓ ਪ੍ਰਾਈਸ ਤੋਂ ਬਹੁਤ ਹੇਠਾਂ ਹੈ ਪੇਟੀਐਮ ਦਾ ਸ਼ੇਅਰ

ਪੇਟੀਐਮ ਦਾ ਆਈਪੀਓ 8 ਨਵੰਬਰ 2021 ਨੂੰ ਆਇਆ ਸੀ। ਕੰਪਨੀ ਨੇ ਇਸ ਲਈ 2150 ਰੁਪਏ ਪ੍ਰਤੀ ਸ਼ੇਅਰ ਕੀਮਤ ਤੈਅ ਕੀਤੀ ਸੀ। ਉਸ ਸਮੇਂ ਤੱਕ ਇਹ ਦੇਸ਼ ਦਾ ਸਭ ਤੋਂ ਵੱਡਾ ਆਈਪੀਓ ਸੀ। ਹਾਲਾਂਕਿ ਜਦੋਂ ਕੰਪਨੀ ਦਾ ਸਟਾਕ ਸ਼ੇਅਰ ਬਾਜ਼ਾਰ ‘ਚ ਲਿਸਟ ਹੋਇਆ ਸੀ ਤਾਂ ਇਸ ਦੀ ਕੀਮਤ 1,564 ਰੁਪਏ ਪ੍ਰਤੀ ਸ਼ੇਅਰ ਸੀ। ਯਾਨੀ ਕਿ ਇਹ 27 ਫੀਸਦੀ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ‘ਚ ਲਿਸਟ ਹੋਇਆ ਸੀ।