Pahalgam Terrorist attack : ਅਟਾਰੀ ਚੈੱਕ ਪੋਸਟ ਬੰਦ ਹੋਣ ਤੋਂ ਬਾਅਦ ਰੁੱਕਿਆ ਕਾਰੋਬਾਰ, ਸਦਮੇ ‘ਚ ਪਾਕਿਸਤਾਨੀ ਵਪਾਰੀ
Pahalgam Terrorist attack : ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। BSF ਨੇ ਸੂਬੇ ਵਿੱਚ ਭਾਰਤ-ਪਾਕਿ ਬਾਰਡਰ 'ਤੇ ਚੌਕਸੀ ਵਧਾ ਦਿੱਤੀ ਹੈ। ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਪੁਲਿਸ ਚੌਕਸੀ ਵਧਾ ਦਿੱਤੀ ਗਈ ਹੈ। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ICP) ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜ਼ਮੀਨੀ ਰਸਤਾ, ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ICP) ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿੱਚ 28 ਸੈਲਾਨੀ ਮਾਰੇ ਗਏ ਸਨ। ਭਾਰਤ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਆਰਥਿਕ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ।
ਅੱਜ ਵੀਰਵਾਰ ਅਟਾਰੀ ਚੈੱਕ ਪੋਸਟ ‘ਤੇ ਸੰਨਾਟਾ ਛਾਇਆ ਹੋਇਆ ਹੈ। ਕੈਬਨਿਟ ਸੁਰੱਖਿਆ ਕਮੇਟੀ ਨੇ ਇਹ ਫੈਸਲਾ ਬੁੱਧਵਾਰ ਨੂੰ ਲਿਆ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਇਸਦੀ ਜਾਣਕਾਰੀ ਨੇ ਜਨਤਕ ਕੀਤੀ। ਵਿਦੇਸ਼ ਸਕੱਤਰ ਮਿਸਰੀ ਨੇ ਕਿਹਾ ਸੀ ਕਿ ਜੋ ਯਾਤਰੀ ਪਹਿਲਾਂ ਹੀ ਇਸ ਰਸਤੇ ਰਾਹੀਂ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ 1 ਮਈ, 2025 ਤੱਕ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਇਸ ਤੋਂ ਬਾਅਦ ਇਹ ਰਸਤਾ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਅੱਜ ਤੋਂ ਪਹਿਲਾਂ ਸਵੇਰ ਤੋਂ ਹੀ ਇਸ ਚੈੱਕ ਪੋਸਟ ‘ਤੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਸਨ। ਜਿਸ ਕਾਰਨ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਲੋਕ ਅਤੇ ਪਾਕਿਸਤਾਨੀ ਨਾਗਰਿਕ ਆਪਣੇ ਦੇਸ਼ ਵਾਪਸ ਜਾਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਦੇਖੇ ਜਾਂਦੇ ਸਨ।
ਅਟਾਰੀ ਭਾਰਤ-ਪਾਕਿ ਵਪਾਰ ਦਾ ਇੱਕ ਪ੍ਰਮੁੱਖ ਕੇਂਦਰ
ਅਟਾਰੀ ਅੰਮ੍ਰਿਤਸਰ ਤੋਂ ਸਿਰਫ਼ 28 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ਅਤੇ ਭਾਰਤ ਦਾ ਪਹਿਲਾ ਜ਼ਮੀਨੀ ਬੰਦਰਗਾਹ ਹੈ। ਇਹ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਕਾਨੂੰਨੀ ਜ਼ਮੀਨੀ ਰਸਤਾ ਵੀ ਹੈ। ਇਹ ਚੈੱਕ ਪੋਸਟ 120 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਿੱਧੇ ਤੌਰ ‘ਤੇ ਰਾਸ਼ਟਰੀ ਰਾਜਮਾਰਗ-1 ਨਾਲ ਜੁੜੀ ਹੋਈ ਹੈ। ਇਹ ਅਫਗਾਨਿਸਤਾਨ ਤੋਂ ਆਉਣ ਵਾਲੇ ਸਮਾਨ ਲਈ ਵੀ ਇੱਕ ਮਹੱਤਵਪੂਰਨ ਰਸਤਾ ਹੈ।
ਇਹ ਵੀ ਪੜ੍ਹੋ
2023-24 ਵਿੱਚ 71 ਹਜ਼ਾਰ ਯਾਤਰੀਆਂ ਹੋਏ ਕ੍ਰਾਸ
2023-24 ਦੌਰਾਨ ਅਟਾਰੀ ਲੈਂਡ ਪੋਰਟ ਤੋਂ ₹3,886.53 ਕਰੋੜ ਦਾ ਵਪਾਰ ਰਜਿਸਟਰਡ ਹੋਇਆ। ਜਿਸ ਵਿੱਚ 6,871 ਕਾਰਗੋ ਆਵਾਜਾਈ ਅਤੇ 71,563 ਯਾਤਰੀ ਕ੍ਰਾਸ ਹੋਏ। ਇਸ ਰਸਤੇ ਰਾਹੀਂ ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਮੁੱਖ ਸਮਾਨ ਵਿੱਚ ਸੋਇਆਬੀਨ, ਚਿਕਨ ਫੀਡ, ਸਬਜ਼ੀਆਂ, ਲਾਲ ਮਿਰਚਾਂ, ਪਲਾਸਟਿਕ ਦੇ ਦਾਣੇ ਅਤੇ ਪਲਾਸਟਿਕ ਦਾ ਧਾਗਾ ਸ਼ਾਮਲ ਹਨ। ਇਸ ਦੇ ਨਾਲ ਹੀ, ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲੇ ਮੁੱਖ ਸਮਾਨ ਵਿੱਚ ਸੁੱਕੇ ਮੇਵੇ, ਖਜੂਰ, ਜਿਪਸਮ, ਸੀਮਿੰਟ, ਨਮਕ ਅਤੇ ਕਈ ਕਿਸਮਾਂ ਦੀਆਂ ਜੜ੍ਹੀਆਂ ਬੂਟੀਆਂ ਸ਼ਾਮਲ ਹਨ।
#WATCH | Punjab | On probability of business at Attari border getting affected due to the government of India closing the integrated checkpost at Attari in the wake of the horrific #PahalgamTerroristAttack, a businessman from Attari, Manjeet Singh, says, “Our business will https://t.co/3GB9hWr8gA pic.twitter.com/7v7m2ltL1N
— ANI (@ANI) April 24, 2025
ਛੋਟੇ ਵਪਾਰੀਆਂ ‘ਤੇ ਸੰਕਟ
ਇਹ ਚੈੱਕ ਪੋਸਟ ਛੋਟੇ ਵਪਾਰੀਆਂ, ਕਾਰੀਗਰਾਂ ਅਤੇ ਛੋਟੇ ਉਦਯੋਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗੀ ਜੋ ਇਸ ਰਸਤੇ ‘ਤੇ ਨਿਰਭਰ ਕਰਦੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰਕ ਸਬੰਧ ਪਹਿਲਾਂ ਹੀ ਘਟ ਰਹੇ ਹਨ ਅਤੇ ਇਸ ਫੈਸਲੇ ਨੂੰ ਇਸ ਸਬੰਧ ਵਿੱਚ ਇੱਕ ਹੋਰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਅਫਗਾਨ ਵਪਾਰ ‘ਤੇ ਵੀ ਅਸਰ
ਅਟਾਰੀ-ਵਾਹਗਾ ਰੂਟ ਰਾਹੀਂ ਅਫਗਾਨਿਸਤਾਨ ਤੋਂ ਭਾਰਤ ਆਉਣ ਵਾਲਾ ਸਾਮਾਨ ਪਾਕਿਸਤਾਨ ਰਾਹੀਂ ਆਉਂਦਾ ਹੈ। ਹੁਣ ਜਦੋਂ ਇਹ ਰਸਤਾ ਬੰਦ ਕੀਤਾ ਜਾ ਰਿਹਾ ਹੈ, ਤਾਂ ਮਾਲ ਸਮੇਂ ਸਿਰ ਨਹੀਂ ਪਹੁੰਚ ਸਕੇਗਾ। ਇਸ ਨਾਲ ਮਾਲ ਦੀ ਢੋਆ-ਢੁਆਈ ਵਿੱਚ ਮੁਸ਼ਕਲਾਂ ਆਉਣਗੀਆਂ ਅਤੇ ਵਪਾਰ ਦੀ ਆਮ ਪ੍ਰਕਿਰਿਆ ਵੀ ਪ੍ਰਭਾਵਿਤ ਹੋ ਸਕਦੀ ਹੈ।



