ਹੁਣ ਐਪ ਦੱਸੇਗੀ ਤੁਹਾਡਾ ਸੋਨਾ ਕਿੰਨਾ ਹੈ ਸ਼ੁੱਧ, ਬੱਸ ਇਸ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਜਾਣਕਾਰੀ
ਦੀਵਾਲੀ-ਧਨਤੇਰਸ 'ਤੇ ਲੋਕ ਵੱਡੇ ਪੱਧਰ 'ਤੇ ਸੋਨਾ ਖ਼ਰੀਦਦੇ ਹਨ, ਅਜਿਹੇ 'ਚ ਧੋਖਾਧੜੀ ਅਤੇ ਮਿਲਾਵਟੀ ਸੋਨੇ ਦਾ ਖ਼ਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ 'ਚ ਸੋਨਾ ਖ਼ਰੀਦਣ ਜਾ ਰਹੇ ਹੋ ਤਾਂ ਇਸ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ। ਦਰਅਸਲ, ਇੱਕ ਸਰਕਾਰੀ ਐਪ ਰਾਹੀਂ ਤੁਹਾਨੂੰ ਆਪਣੇ ਗਹਿਣਿਆਂ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ। ਜਾਣਦੇ ਹਾਂ ਇਸ ਐਪ ਨੂੰ ਕਿਵੇਂ ਇਸਤੇਮਾਲ ਕਰਕੇ ਤੁਸੀਂ ਸੋਨੇ ਦੀ ਸ਼ੁੱਧਤਾ ਪਤਾ ਲਗਾ ਸਰਦੇ ਹੋ।
ਜੇਕਰ ਤੁਸੀਂ ਤਿਉਹਾਰੀ ਸੀਜ਼ਨ ‘ਚ ਸੋਨਾ (Gold) ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਦਰਅਸਲ, ਦੀਵਾਲੀ ਅਤੇ ਧਨਤੇਰਸ ਦੌਰਾਨ ਲੋਕ ਵੱਡੇ ਪੱਧਰ ‘ਤੇ ਸੋਨਾ ਖ਼ਰੀਦਦੇ ਹਨ। ਅਜਿਹੇ ‘ਚ ਧੋਖੇਬਾਜ਼ ਮੁਲਾਵਟੀ ਸੋਨੇ ਰਾਹੀਂ ਤੁਹਾਡਾ ਨੁਕਸਾਨ ਕਰ ਸਕਦੇ ਹਨ। ਧੋਖਾਧੜੀ ਤੋਂ ਬਚਣ ਲਈ ਤੁਸੀਂ ਆਪਣੇ ਸੋਨੇ ਦੀ ਸ਼ੁੱਧਤਾ ਦੀ ਜਾਂਚ ਖੁਦ ਹੀ ਕਰ ਸਕਦੇ ਹੋ। ਬਿਊਰੋ ਆਫ ਇੰਡੀਅਨ ਸਟੈਂਡਰਡਸ-ਬੀਆਈਐਸ ਨੇ ਸੋਨੇ ਦੀ ਜਾਂਚ ਕਰਨ ਲਈ ਬੀਆਈਐਸ ਕੇਅਰ ਐਪ ਲਾਂਚ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਐਪ ਰਾਹੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਿਵੇਂ ਕਰ ਸਕਦੇ ਹੋ।
ਖ਼ੁਦ ਕਰੋ ਸ਼ੁੱਧਤਾ ਦੀ ਜਾਂਚ
- ਸਭ ਤੋਂ ਪਹਿਲਾਂ ਤੁਹਾਨੂੰ ਪਲੇ ਸਟੋਰ ਤੋਂ ਬੀਆਈਐਸ ਕੇਅਰ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਦੀ ਮਦਦ ਨਾਲ ਕਿਸੇ ਵੀ ਹਾਲਮਾਰਕਿੰਗ ਗਹਿਣਿਆਂ ਨੂੰ ਮਿੰਟਾਂ ਵਿੱਚ ਘਰ ਬੈਠੇ ਚੈੱਕ ਕੀਤਾ ਜਾ ਸਕਦਾ ਹੈ।
- ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ ਇਸ ਨੂੰ ਓਪਨ ਕਰਨਾ ਹੋਵੇਗਾ। ਫਿਰ ਤੁਹਾਨੂੰ ਇਸ ਵਿੱਚ ਆਪਣਾ ਨਾਂਅ, ਫੋਨ ਨੰਬਰ ਅਤੇ ਈਮੇਲ ਆਈਡੀ ਦਰਜ ਕਰਨੀ ਪਵੇਗੀ।
- ਫਿਰ, ਤੁਹਾਡੇ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ OTT ਦੁਆਰਾ ਪ੍ਰਮਾਣਿਤ ਕਰਨਾ ਹੋਵੇਗਾ।
- ਤਸਦੀਕ ਤੋਂ ਬਾਅਦ, ਤੁਸੀਂ ਜਿਹੜੇ ਗਹਿਣਿਆਂ ਦੀ ਜਾਂਚ ਕਰਨਾ ਚਾਹੁੰਦੇ ਹੋ ਉਸ ਦਾ HUID ਨੰਬਰ ਦਰਜ ਕਰੋ ਅਤੇ ਤੁਹਾਨੂੰ ਇਸ ਦੇ ਸਾਰੇ ਵੇਰਵੇ ਮਿਲ ਜਾਣਗੇ।
ਹਾਲਮਾਰਕਿੰਗ ‘ਚ ਬਦਲਾਅ
ਸਰਕਾਰ ਨੇ ਪਿਛਲੇ ਸਾਲ 1 ਜੁਲਾਈ ਤੋਂ ਸੋਨੇ ਦੇ ਗਹਿਣਿਆਂ ਦੇ ਹਾਲਮਾਰਕਿੰਗ ਸੰਕੇਤਾਂ ਨੂੰ ਬਦਲ ਦਿੱਤਾ ਹੈ। ਚਿੰਨ੍ਹਾਂ ਦੀ ਗਿਣਤੀ ਘਟਾ ਕੇ ਤਿੰਨ ਕਰ ਦਿੱਤੀ ਹੈ। ਪਹਿਲਾ ਚਿੰਨ੍ਹ BIS ਹਾਲਮਾਰਕ ਦਾ ਹੈ। ਦੂਸਰਾ ਸ਼ੁੱਧਤਾ ਬਾਰੇ ਦੱਸਦਾ ਹੈ ਅਤੇ ਤੀਜਾ ਚਿੰਨ੍ਹ ਛੇ-ਅੰਕ ਵਾਲਾ ਅਲਫਾਨਿਊਮੇਰਿਕ ਕੋਡ ਹੈ ਜਿਸ ਨੂੰ HUID ਨੰਬਰ ਕਿਹਾ ਜਾਂਦਾ ਹੈ। HUID ਦਾ ਅਰਥ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਹੈ। ਇਸ ਛੇ ਅੰਕਾਂ ਦੇ ਕੋਡ ਵਿੱਚ ਅੱਖਰ ਅਤੇ ਅੰਕ ਸ਼ਾਮਲ ਹਨ। ਹਾਲਮਾਰਕਿੰਗ ਦੇ ਸਮੇਂ, ਹਰੇਕ ਗਹਿਣਿਆਂ ਨੂੰ ਇੱਕ HUID ਨੰਬਰ ਅਲਾਟ ਕੀਤਾ ਜਾਂਦਾ ਹੈ।
ਇਸ ਐਪ ਦੀ ਮਦਦ ਨਾਲ ਗਾਹਕ ਆਸਾਨੀ ਨਾਲ ਕਿਸੇ ਵੀ ਚੀਜ਼ ਦੀ ਹਾਲਮਾਰਕਿੰਗ ਜਾਂ ISI ਮਾਰਕ ਚੈੱਕ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਖਪਤਕਾਰ ਨੂੰ ਸਾਮਾਨ ਦੀ ਗੁਣਵੱਤਾ ਜਾਂ ਭਰੋਸੇਯੋਗਤਾ ਨੂੰ ਲੈ ਕੇ ਕੋਈ ਸ਼ੱਕ ਹੈ ਤਾਂ ਉਹ ਐਪ ਰਾਹੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ 24 ਕੈਰੇਟ ਸ਼ੁੱਧਤਾ ਵਾਲਾ ਸੋਨਾ ਪਿਛਲੇ ਕਾਰੋਬਾਰੀ ਦਿਨ ‘ਤੇ 59700 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ‘ਤੇ ਬੰਦ ਹੋਇਆ ਅਤੇ ਬੀਤੇ ਦਿਨ ਦੇ ਮੁਕਾਬਲੇ ਇਸ ‘ਚ 100 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ।