Rolls Royce ਕਾਰਾਂ ਹਵਾਈ ਜਹਾਜ਼ਾਂ ਦੇ ਨਾਲ ਹੀ ਹੁੰਦੀਆਂ ਨੇ ਸ਼ੋਅਕੇਸ, ਜਾਣੋ ਕੀ ਹੈ ਵਜ੍ਹਾ | rolls-royce-cars-why showcased-along-with-airplanes-what is the reason know full detail in punjabi Punjabi news - TV9 Punjabi

Rolls Royce ਕਾਰਾਂ ਹਵਾਈ ਜਹਾਜ਼ਾਂ ਦੇ ਨਾਲ ਹੀ ਹੁੰਦੀਆਂ ਨੇ ਸ਼ੋਅਕੇਸ, ਜਾਣੋ ਕੀ ਹੈ ਵਜ੍ਹਾ

Updated On: 

18 Oct 2024 13:22 PM

Rolls Royce Car: ਭਾਰਤ ਵਿੱਚ 4 ਰੋਲਸ ਰਾਇਸ ਕਾਰਾਂ ਉਪਲਬਧ ਹਨ, ਜਿਸ ਵਿੱਚ ਇੱਕ SUV, ਦੋ ਸੇਡਾਨ ਅਤੇ ਇੱਕ ਕੂਪ ਕਾਰ ਸ਼ਾਮਲ ਹੈ। ਰੋਲਸ ਰਾਇਸ ਦੀ ਸਭ ਤੋਂ ਸਸਤੀ ਕਾਰ ਕੁਲੀਨਨ ਹੈ, ਜਿਸ ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 7 ਕਰੋੜ ਰੁਪਏ ਹੈ।

Rolls Royce ਕਾਰਾਂ ਹਵਾਈ ਜਹਾਜ਼ਾਂ ਦੇ ਨਾਲ ਹੀ ਹੁੰਦੀਆਂ ਨੇ ਸ਼ੋਅਕੇਸ, ਜਾਣੋ ਕੀ ਹੈ ਵਜ੍ਹਾ

Rolls Royce ਕਾਰਾਂ ਪਲੇਨ ਦੇ ਨਾਲ ਹੀ ਹੁੰਦੀਆਂ ਹਨ ਸ਼ੋਅਕੇਸ?

Follow Us On

Rolls Royce ਇੱਕ ਬ੍ਰਿਟਿਸ਼ ਲਗਜ਼ਰੀ ਕਾਰ ਬਣਾਉਣ ਵਾਲੀ ਕੰਪਨੀ ਹੈ। ਜੋ ਆਪਣੀਆਂ ਕਾਰਾਂ ਦਾ ਸੀਮਤ ਪ੍ਰੋਡੇਕਸ਼ਨ ਕਰਦੀ ਹੈ। ਕਿਉਂਕਿ ਦੁਨੀਆ ਵਿੱਚ ਬਹੁਤ ਘੱਟ ਲੋਕ ਹਨ ਜੋ Rolls Royce ਕਾਰਾਂ ਖਰੀਦਦੇ ਹਨ। ਦਰਅਸਲ, ਰੋਲਸ ਰਾਇਸ ਕਾਰਾਂ ਬਹੁਤ ਮਹਿੰਗੀਆਂ ਹਨ ਅਤੇ ਇਹ ਤੁਹਾਡੇ ਸਟੇਟਸ ਨੂੰ ਵੀ ਦਰਸਾਉਂਦੀਆਂ ਹਨ।

ਰੋਲਸ ਰਾਇਸ ਬਾਰੇ ਕਿਹਾ ਜਾਂਦਾ ਹੈ ਕਿ ਕੰਪਨੀ ਕਦੇ ਵੀ ਆਪਣੀਆਂ ਕਾਰਾਂ ਨੂੰ ਦੂਜੀਆਂ ਕਾਰਾਂ ਨਾਲ ਸ਼ੋਕੇਸ ਨਹੀਂ ਕਰਦੀ। ਕੰਪਨੀ ਹਮੇਸ਼ਾ ਰੋਲਸ-ਰਾਇਸ ਕਾਰਾਂ ਨੂੰ ਪ੍ਰਾਈਵੇਟ ਜੈੱਟ ਜਾਂ ਹਵਾਈ ਜਹਾਜ਼ਾਂ ਨਾਲ ਸ਼ੋਕੇਸ ਕਰਦੀ ਹੈ। ਇਸ ਦੇ ਪਿੱਛੇ ਇੱਕ ਵੱਡਾ ਕਾਰਨ ਹੈ, ਜਿਸ ਬਾਰੇ ਅਸੀਂ ਇੱਥੇ ਦੱਸ ਰਹੇ ਹਾਂ।

ਕਿਉਂ ਹਵਾਈ ਜਹਾਜ਼ ਨਾਲ ਸ਼ੋਕੇਸ ਕਰਦੀ ਹੈ ਰੋਲਸ ਰਾਇਸ?

ਫੇਰਾਰੀ ਆਪਣੀ ਸਪੀਡ ਲਈ, BMW ਲੁੱਕ ਦੀ ਵਜ੍ਹਾ ਨਾਲ ਅਤੇ ਵੋਲਵੋ ਆਪਣੀ ਸੇਫਟੀ ਲਈ ਜਾਣੀ ਜਾਂਦੀ ਹੈ, ਪਰ ਰੋਲਸ ਰਾਇਸ ਇਕਮਾਤਰ ਕਾਰ ਨਿਰਮਾਤਾ ਕੰਪਨੀ ਹੈ ਜਿਸ ਦੀਆਂ ਕਾਰਾਂ ਆਪਣੇ ਲਗਜ਼ਰੀ ਅਹਿਸਾਸ ਲਈ ਜਾਣੀਆਂ ਜਾਂਦੀਆਂ ਹਨ। ਇਹ ਇੱਕ ਸਭ ਤੋਂ ਵੱਡਾ ਕਾਰਨ ਹੈ ਕਿ ਰੋਲਸ ਰਾਇਸ ਹੋਰ ਕਾਰ ਨਿਰਮਾਣ ਕੰਪਨੀਆਂ ਨੂੰ ਆਪਣੇ ਆਲੇ-ਦੁਆਲੇ ਵੀ ਨਹੀਂ ਮੰਨਦੀ ਅਤੇ ਕਦੇ ਵੀ ਰੋਲਸ ਰਾਇਸ ਦੀਆਂ ਕਾਰਾਂ ਨੂੰ ਦੂਜੀਆਂ ਕੰਪਨੀਆਂ ਦੀਆਂ ਕਾਰਾਂ ਦੇ ਨਾਲ ਸ਼ੋਕੇਸ ਨਹੀਂ ਕਰਦੀ।

ਹਵਾਈ ਜਹਾਜ਼ ਦੇ ਇੰਜਣ ਵੀ ਬਣਾਉਂਦੀ ਹੈ ਰੋਲਸ ਰਾਇਸ

ਕਾਰਾਂ ਤੋਂ ਇਲਾਵਾ ਰੋਲਸ ਰਾਇਸ ਹਵਾਈ ਜਹਾਜ਼ ਦੇ ਇੰਜਣ ਵੀ ਬਣਾਉਂਦੀ ਹੈ। ਕੰਪਨੀ ਹੁਣ ਤੱਕ ਪੂਰੀ ਦੁਨੀਆ ਵਿੱਚ 13000 ਏਅਰਕ੍ਰਾਫਟ ਇੰਜਣਾਂ ਦੀ ਸਪਲਾਈ ਕਰ ਚੁੱਕੀ ਹੈ। ਰੋਲਸ ਰਾਇਸ ਨੇ 12-ਸਿਲੰਡਰ ਏਅਰੋ ਇੰਜਣ ਈਗਲ ਬਣਾਇਆ ਸੀ। ਰੋਲਸ-ਰਾਇਸ ਇੰਜਣ ਅਮਰੀਕੀ ਜਲ ਸੈਨਾ ਅਤੇ ਮਰੀਨ ਕਾਰਪਸ ਦੇ ਕਈ ਜਹਾਜ਼ਾਂ ਵਿੱਚ ਵਰਤੇ ਜਾਂਦੇ ਹਨ। ਰੋਲਸ ਰਾਇਸ ਨੇ ਕਾਰ ਕਾਰੋਬਾਰ ਨਾਲ ਸ਼ੁਰੂਆਤ ਕੀਤੀ ਸੀ। ਚਾਰਲਸ ਸਟੂਅਰਟ ਰੋਲਸ ਨੇ ਆਪਣੇ ਅਮੀਰ ਦੋਸਤਾਂ ਨੂੰ ਫਰਾਂਸ ਤੋਂ ਇੰਪੋਰਟ ਕੀਤੀਆਂ ਕਾਰਾਂ ਵੇਚ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ।

ਭਾਰਤ ‘ਚ ਮਿਲਦੀ ਹੈ ਰੋਲਸ ਰਾਇਸ ਇਹ ਕਾਰ

ਭਾਰਤ ਵਿੱਚ 4 ਰੋਲਸ ਰਾਇਸ ਕਾਰਾਂ ਉਪਲਬਧ ਹਨ, ਜਿਸ ਵਿੱਚ ਇੱਕ SUV, ਦੋ ਸੇਡਾਨ ਅਤੇ ਇੱਕ ਕੂਪ ਕਾਰ ਸ਼ਾਮਲ ਹੈ। ਰੋਲਸ ਰਾਇਸ ਦੀ ਸਭ ਤੋਂ ਸਸਤੀ ਕਾਰ ਕਲਿਨਨ ਹੈ, ਜਿਸ ਦੀ ਭਾਰਤ ‘ਚ ਐਕਸ-ਸ਼ੋਰੂਮ ਕੀਮਤ 7 ਕਰੋੜ ਰੁਪਏ ਹੈ। ਭਾਰਤ ‘ਚ ਰੋਲਸ ਰਾਇਸ ਦੀ ਸਭ ਤੋਂ ਮਹਿੰਗੀ ਕਾਰ ਫੈਂਟਮ ਹੈ, ਜਿਸ ਦੀ ਐਕਸ-ਸ਼ੋਰੂਮ ਕੀਮਤ 10 ਕਰੋੜ 48 ਲੱਖ ਰੁਪਏ ਹੈ।

Exit mobile version