Petrol vs Electric Scooter: ਇਲੈਕਟ੍ਰਿਕ ਜਾਂ ਪੈਟਰੋਲ ਸਕੂਟਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ | petrol-vs-electric-scooter-keep-some-things-in-mind-during-buying-new-two-wheeler-auto-news full detail in news Punjabi news - TV9 Punjabi

Petrol vs Electric Scooter: ਇਲੈਕਟ੍ਰਿਕ ਜਾਂ ਪੈਟਰੋਲ ਸਕੂਟਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Updated On: 

18 Jul 2024 17:30 PM

Petrol ਹੋਵੇ ਜਾਂ ਫੇਰ Electric Scooter, ਨਵਾਂ ਸਕੂਟਰ ਖਰੀਦਣ ਤੋਂ ਪਹਿਲਾਂ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਜਾਣ ਲੈਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਬਾਅਦ 'ਚ ਪਛਤਾਉਣਾ ਪੈ ਸਕਦਾ ਹੈ। ਜੇਕਰ ਤੁਸੀਂ ਨਵਾਂ ਇਲੈਕਟ੍ਰਿਕ ਸਕੂਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਓ ਅਸੀਂ ਤੁਹਾਨੂੰ ਅਜਿਹੇ ਪੰਜ ਸਵਾਲ ਦੱਸਦੇ ਹਾਂ, ਜਿਨ੍ਹਾਂ ਦੇ ਜਵਾਬ ਤੁਹਾਨੂੰ ਪਤਾ ਹੋਣੇ ਚਾਹੀਦੇ ਹਨ।

Petrol vs Electric Scooter: ਇਲੈਕਟ੍ਰਿਕ ਜਾਂ ਪੈਟਰੋਲ ਸਕੂਟਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Petrol vs Electric Scooter

Follow Us On

ਪੈਟਰੋਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਕਾਰਨ ਲੋਕ ਇਲੈਕਟ੍ਰਿਕ ਸਕੂਟਰਾਂ ਨੂੰ ਤਰਜੀਹ ਦੇਣ ਲੱਗੇ ਹਨ। ਪਰ ਕਈ ਵਾਰ ਇਹ ਫੈਸਲਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਲੈਕਟ੍ਰਿਕ ਅਤੇ ਪੈਟਰੋਲ ਸਕੂਟਰ ਵਿੱਚੋਂ ਕਿਹੜਾ ਖਰੀਦਣਾ ਸਹੀ ਹੋਵੇਗਾ? ਜੇਕਰ ਤੁਸੀਂ ਵੀ ਇਸ ਗੱਲ ਨੂੰ ਲੈ ਕੇ ਉਲਝਣ ‘ਚ ਹੋ ਕਿ ਕਿਹੜਾ ਸਕੂਟਰ ਖਰੀਦਣਾ ਹੈ ਤਾਂ ਅੱਜ ਅਸੀਂ ਤੁਹਾਡੀ ਇਸ ਉਲਝਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ।

ਪੈਟਰੋਲ ਜਾਂ ਇਲੈਕਟ੍ਰਿਕ ਸਕੂਟਰ ਖਰੀਦਣ ਤੋਂ ਪਹਿਲਾਂ ਡਰਾਈਵਿੰਗ ਰੇਂਜ, ਚਾਰਜਿੰਗ, ਚੱਲਣ ਦੀ ਲਾਗਤ, ਬਜਟ ਅਤੇ ਬੈਟਰੀ ਵਾਰੰਟੀ ਵਰਗੀਆਂ ਜ਼ਰੂਰੀ ਗੱਲਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਪੰਜ ਸਵਾਲਾਂ ਦੇ ਜਵਾਬ ਜੋ ਤੁਹਾਨੂੰ ਨਵਾਂ ਪੈਟਰੋਲ ਜਾਂ ਇਲੈਕਟ੍ਰਿਕ ਸਕੂਟਰ ਖਰੀਦਣ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ।

Petrol vs Electric Scooter: ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪਹਿਲਾ ਸਵਾਲ: ਤੁਸੀਂ ਇੱਕ ਦਿਨ ਵਿੱਚ ਕਿੰਨੀ ਰਾਈਡਿੰਗ ਕਰਦੇ ਹੋ? ਜੇਕਰ ਤੁਸੀਂ ਹਰ ਰੋਜ਼ ਲੰਬੀ ਦੂਰੀ ਦੀ ਯਾਤਰਾ ਕਰਦੇ ਹੋ, ਯਾਨੀ ਘਰ ਤੋਂ ਦਫਤਰ ਅਤੇ ਦਫਤਰ ਤੋਂ ਘਰ ਦੀ ਦੂਰੀ ਲੰਬੀ ਹੈ, ਤਾਂ ਇਲੈਕਟ੍ਰਿਕ ਸਕੂਟਰ ਖਰੀਦਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ‘ਤੇ ਧਿਆਨ ਜਰੂਰ ਦਿਓ। ਇਲੈਕਟ੍ਰਿਕ ਸਕੂਟਰ ਅਜਿਹਾ ਹੋਣਾ ਚਾਹੀਦਾ ਹੈ ਕਿ ਇਸਦੀ ਡਰਾਈਵਿੰਗ ਰੇਂਜ ਘੱਟ ਤੋਂ ਘੱਟ ਇੰਨੀ ਹੋਵੇ ਕਿ ਤੁਸੀਂ ਦਫਤਰ ਪਹੁੰਚ ਕੇ ਘਰ ਵਾਪਸ ਜਾ ਸਕੋ ਅਤੇ ਸਕੂਟਰ ਵਿੱਚ ਅਜੇ ਵੀ ਕੁਝ ਬੈਟਰੀ ਬਚੀ ਹੋਵੇ। ਪਰ ਇਸ ਤਰ੍ਹਾਂ ਦੀ ਸਮੱਸਿਆ ਪੈਟਰੋਲ ਸਕੂਟਰਾਂ ਨਾਲ ਨਹੀਂ ਆਉਂਦੀ।

ਦੂਜਾ ਸਵਾਲ: ਇਲੈਕਟ੍ਰਿਕ ਸਕੂਟਰ ਖਰੀਦਣ ਤੋਂ ਪਹਿਲਾਂ ਇਹ ਸਵਾਲ ਜ਼ਰੂਰ ਪੁੱਛੋ ਕਿ ਤੁਸੀਂ ਸਕੂਟਰ ਨੂੰ ਕਿੱਥੇ ਚਾਰਜ ਕਰੋਗੇ। ਕਲਪਨਾ ਕਰੋ, ਜੇਕਰ ਤੁਹਾਡੇ ਸਕੂਟਰ ਦੀ ਬੈਟਰੀ ਅਜਿਹੀ ਜਗ੍ਹਾ ‘ਤੇ ਖਤਮ ਹੋ ਜਾਵੇ ਜਿੱਥੇ ਨੇੜੇ ਕੋਈ ਚਾਰਜਿੰਗ ਸਟੇਸ਼ਨ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ? ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਇਲੈਕਟ੍ਰਿਕ ਵਾਹਨ ਖਰੀਦਣ ਤੋਂ ਭੱਜਦੇ ਹਨ। ਦੂਜੇ ਪਾਸੇ, ਤੁਹਾਨੂੰ ਥੋੜੀ-ਥੋੜੀ ਦੂਰੀ ‘ਤੇ ਈਂਧਨ ਸਟੇਸ਼ਨ ਮਿਲਦੇ ਹਨ।

ਤੀਜਾ ਸਵਾਲ: ਰਨਿੰਗ ਕਾਸਟ ਦੀ ਗੱਲ ਕਰੀਏ ਤਾਂ ਪੈਟਰੋਲ ਦੇ ਮੁਕਾਬਲੇ ਇਲੈਕਟ੍ਰਿਕ ਸਕੂਟਰ ਚਲਾਉਣ ਦੀ ਕੀਮਤ ਘੱਟ ਹੈ।

ਚੌਥਾ ਸਵਾਲ: ਪਹਿਲਾਂ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਤੁਹਾਡਾ ਬਜਟ ਕੀ ਹੈ? ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਡੇ ਬਜਟ ਵਿੱਚ ਕੋਈ ਅਜਿਹਾ ਸਕੂਟਰ ਹੈ ਜੋ ਚੰਗੀ ਡਰਾਈਵਿੰਗ ਰੇਂਜ ਅਤੇ ਫੀਚਰਸ ਦੇ ਨਾਲ ਆਉਂਦਾ ਹੈ ਜਾਂ ਨਹੀਂ?

ਪੰਜਵਾਂ ਸਵਾਲ: ਜੇਕਰ ਤੁਸੀਂ ਇਲੈਕਟ੍ਰਿਕ ਸਕੂਟਰ ਖਰੀਦਣ ਦਾ ਮਨ ਬਣਾ ਲਿਆ ਹੈ, ਤਾਂ ਇਹ ਸਵਾਲ ਜ਼ਰੂਰ ਪੁੱਛੋ ਕਿ ਤੁਸੀਂ ਜੋ ਸਕੂਟਰ ਖਰੀਦ ਰਹੇ ਹੋ, ਉਸ ਨਾਲ ਤੁਹਾਨੂੰ ਕਿੰਨੇ ਸਾਲਾਂ ਦੀ ਬੈਟਰੀ ਵਾਰੰਟੀ ਮਿਲੇਗੀ। ਆਮ ਤੌਰ ‘ਤੇ ਕੰਪਨੀਆਂ ਇਲੈਕਟ੍ਰਿਕ ਸਕੂਟਰ ਦੀਆਂ ਬੈਟਰੀਆਂ ‘ਤੇ 5 ਤੋਂ 7 ਸਾਲ ਦੀ ਵਾਰੰਟੀ ਦਿੰਦੀਆਂ ਹਨ।

Exit mobile version